ਹਿਮਾਚਲ ਦੇ ਮੰਡੀ ‘ਚ HRTC ਬੱਸ ਹਾਦਸਾਗ੍ਰਸਤ, ਸੁੰਦਰਨਗਰ ਦੇ ਕੰਗੂ-ਦਹਰ ਰੋਡ ‘ਤੇ ਧੱਸੀ ਸੜਕ, 14 ਯਾਤਰੀ ਜ਼ਖਮੀ

Published: 

12 Aug 2023 14:21 PM

HRTC Bus Accident: ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਕੰਗੂ-ਦਹਰ ਲਿੰਕ ਸੜਕ ਟੁੱਟਣ ਕਾਰਨ ਕਰੀਬ 25 ਤੋਂ 30 ਫੁੱਟ ਤੱਕ ਡਿੱਗ ਗਈ। ਐਚਆਰਟੀਸੀ ਦੀ ਬੱਸ ਸੁੰਦਰਨਗਰ ਤੋਂ ਸ਼ਿਮਲਾ ਵੱਲ ਆ ਰਹੀ ਸੀ।

ਹਿਮਾਚਲ ਦੇ ਮੰਡੀ ਚ HRTC ਬੱਸ ਹਾਦਸਾਗ੍ਰਸਤ, ਸੁੰਦਰਨਗਰ ਦੇ ਕੰਗੂ-ਦਹਰ ਰੋਡ ਤੇ ਧੱਸੀ ਸੜਕ, 14 ਯਾਤਰੀ ਜ਼ਖਮੀ
Follow Us On

ਹਿਮਾਚਲ ਨਿਊਜ਼। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੁੰਦਰਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਕੰਗੂ-ਦਹਰ ਲਿੰਕ ਸੜਕ ਟੁੱਟਣ ਕਾਰਨ ਕਰੀਬ 25 ਤੋਂ 30 ਫੁੱਟ ਤੱਕ ਡਿੱਗ ਗਈ।

ਮਿਲੀ ਜਾਣਕਾਰੀ ਮੁਤਾਬਕ ਇਸ ਬੱਸ ‘ਚ 14 ਯਾਤਰੀ ਸਵਾਰ ਸਨ। ਕੁਝ ਯਾਤਰੀਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਸਵਾਰੀਆਂ ਨੂੰ ਜਿਆਦਾ ਗੰਭੀਰ ਸੱਟਾਂ ਲੱਗੀਆਂ ਹਨ। ਸਥਾਨਕ ਲੋਕ ਅਤੇ ਹਿਮਾਚਲ ਪ੍ਰੇਦਸ਼ ਦੇ ਪ੍ਰਸ਼ਾਸਨ ਇਸ ਵੇਲੇ ਰਾਹਤ ਤੇ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਇਥੇ ਦੱਸਣਯੋਗ ਹੈ ਕਿ ਜ਼ਖਮੀ ਹੋਈਆਂ ਸਵਾਰੀਆਂ ਨੂੰ ਸੁੰਦਰਨਗਰ ਦੇ ਹਸਪਤਾਲ ‘ਚ ਲਿਆਂਦਾ ਜਾ ਰਿਹਾ ਹੈ।

ਸੁੰਦਰਨਗਰ ਤੋਂ ਸ਼ਿਮਲਾ ਵੱਲ ਜਾ ਰਹੀ ਸੀ ਬੱਸ

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਚਆਰਟੀਸੀ ਦੀ ਬੱਸ ਸੁੰਦਰਨਗਰ ਤੋਂ ਸ਼ਿਮਲਾ ਵੱਲ ਆ ਰਹੀ ਸੀ। ਖੁਸ਼ਕਿਸਮਤੀ ਨਾਲ, ਬੱਸ ਸੜਕ ਦੇ ਇੱਕ ਧੱਸੇ ਹੋਏ ਹਿੱਸੇ ‘ਤੇ ਰੁਕ ਗਈ। ਜੇਕਰ ਬੱਸ ਪਹਾੜੀ ਤੋਂ ਹੇਠਾਂ ਪਲਟੀ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਸੜਕ ਦਾ ਕਰੀਬ 45 ਮੀਟਰ ਹਿਸਾ ਮੌਕੇ ਤੇ ਹੀ ਧੱਸ ਗਿਆ ਹੈ। ਇਸ ਕਾਰਨ ਹਾਈਵੇਅ ਨੂੰ ਵਾਹਨਾਂ ਦੀ ਆਵਾਜਾਈ ਲਈ ਵੀ ਬੰਦ ਕਰ ਦਿੱਤਾ ਗਿਆ ਹੈ।

ਦੋ ਦਿਨਾਂ ਤੋਂ ਪੈ ਰਿਹਾ ਮੀਂਹ

ਦੱਸ ਦੇਈਏ ਕਿ ਸੂਬੇ ਵਿੱਚ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਹ ਹਾਦਸਾ ਕੰਗੂ-ਡਾਹਰ ਰੋਡ ‘ਤੇ ਵੀ ਸੜਕ ਧੱਸਣ ਕਾਰਨ ਵਾਪਰਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ