ਹਰਿਆਣਾ STF ਨੂੰ ਵੱਡੀ ਸਫਲਤਾ, ਲਾਰੈਂਸ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ, ਵਿਸਫੋਟਕ ਬਰਾਮਦ

Published: 

28 Nov 2025 06:57 AM IST

ਲਾਰੈਂਸ ਗੈਂਗ ਕਰਨਾਲ 'ਚ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਸ ਦੇ ਲਈ ਬਾਰਡਰ ਪਾਰ ਕਰ ਪੰਜਾਬ ਦੇ ਰਸਤੇ ਵਿਸਫੋਟਕ ਭੇਜਿਆ ਗਿਆ ਸੀ। ਐਸਟੀਐਫ ਨੇ ਲਗਭਗ ਦੋ ਕਿਲੋਗ੍ਰਾਮ ਆਰਡੀਐਕਸ ਤੇ ਕਈ ਆਈਈਡੀ ਬਰਾਮਦ ਕੀਤੇ।

ਹਰਿਆਣਾ STF ਨੂੰ ਵੱਡੀ ਸਫਲਤਾ, ਲਾਰੈਂਸ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ, ਵਿਸਫੋਟਕ ਬਰਾਮਦ

ਹਰਿਆਣਾ STF ਨੂੰ ਵੱਡੀ ਸਫਲਤਾ, ਲਾਰੈਂਸ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ

Follow Us On

ਹਰਿਆਣਾ ‘ਚ ਐਸਟੀਐਫ ਨੇ ਵੱਡੀ ਕਰਵਾਈ ਕਰਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਨੋਨੀ ਰਾਣਾ ਦੇ ਸ਼ੂਟਰ ਅਮਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਅਮਰ ਦੀ ਨਿਸ਼ਾਨਦੇਹੀ ‘ਤੇ ਦੋ ਹੈਂਡ ਗ੍ਰਨੇਡ, ਆਈਈਡੀ, ਇੱਕ ਆਟੋਮੈਟਿਕ GLOCK ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਐਸਟੀਐਫ ਦੀ ਕਾਰਵਾਈ ਨੇ ਦਿੱਲੀ-ਐਨਸੀਆਰ ਤੇ ਹਰਿਆਣਾ ‘ਚ ਇੱਕ ਸੰਭਾਵੀ ਵੱਡੀ ਘਟਨਾ ਨੂੰ ਹੋਣ ਤੋਂ ਰੋਕਿਆ।

ਜਾਣਕਾਰੀ ਅਨੁਸਾਰ, ਲਾਰੈਂਸ ਗੈਂਗ ਕਰਨਾਲ ‘ਚ ਇੱਕ ਵੱਡੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਕਾਰਵਾਈ ਨੂੰ ਅੰਜਾਮ ਦੇਣ ਲਈ ਬਾਰਡਰ ਪਾਰ ਤੋਂ ਪੰਜਾਬ ਰਾਹੀਂ ਵਿਸਫੋਟਕ ਭੇਜੇ ਗਏ ਸਨ। ਲਗਭਗ ਦੋ ਕਿਲੋਗ੍ਰਾਮ ਆਰਡੀਐਕਸ ਤੇ ਕਈ ਆਈਈਡੀ ਬਰਾਮਦ ਕੀਤੇ ਗਏ ਹਨ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਅੱਤਵਾਦੀ ਹਮਲੇ ‘ਚ ਵਰਤੀ ਜਾਣ ਵਾਲੀ ਸਮੱਗਰੀ ਅਮਰ ਤੱਕ ਕਿਸ ਨੇ ਪਹੁੰਚਾਈ।

ਛੇ ਦਿਨਾਂ ਦੇ ਰਿਮਾਂਡ ‘ਤੇ ਮੁਲਜ਼ਮ

ਵਿਸ਼ੇਸ਼ ਟਾਸਕ ਫੋਰਸ (STF) ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਸ਼ੂਟਰ ਅਮਰ ਸਿੰਘ, ਇੱਕ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਕਰਨਾਲ ‘ਚ ਹੈ। ਜਾਣਕਾਰੀ ਦੇ ਆਧਾਰ ‘ਤੇ, ਇੰਸਪੈਕਟਰ ਦੀਪੇਂਦਰ ਸਿੰਘ ਦੀ ਅਗਵਾਈ ਵਾਲੀ STF ਟੀਮ ਨੇ ਦੋਸ਼ੀ ਨੂੰ ਕਰਨਾਲ-ਇੰਦਰੀ ਰੋਡ ‘ਤੇ ਇੱਕ ਫੋਰਡ ਐਂਡੇਵਰ ‘ਚ ਸਵਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ, ਉਸ ਤੋਂ ਇੱਕ ਵਿਦੇਸ਼ੀ ਆਟੋਮੈਟਿਕ GLOCK ਪਿਸਤੌਲ ਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਛੇ ਦਿਨਾਂ ਦਾ ਰਿਮਾਂਡ ਲਿਆ ਗਿਆ, ਜਿਸ ਤੋਂ ਬਾਅਦ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ।

ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ

ਰਿਮਾਂਡ ਦੌਰਾਨ, ਅਮਰ ਸਿੰਘ ਨੇ ਕਈ ਮਹੱਤਵਪੂਰਨ ਖੁਲਾਸੇ ਕੀਤੇ। ਉਸ ਨੇ ਮੰਨਿਆ ਕਿ ਉਹ ਕੁ੍ੱਝ ਦਿਨ ਪਹਿਲਾਂ ਗੈਂਗ ਲੀਡਰ ਨੌਨੀ ਰਾਣਾ ਦੇ ਨਿਰਦੇਸ਼ਾਂ ‘ਤੇ ਇੱਕ ਵੱਡੀ ਹਿੰਸਕ ਘਟਨਾ ਨੂੰ ਅੰਜਾਮ ਦੇਣ ਲਈ ਕਰਨਾਲ ‘ਚ ਵਿਸਫੋਟਕ ਲਿਆਇਆ ਸੀ। ਉਸ ਨੇ ਖੁਲਾਸਾ ਕੀਤਾ ਕਿ ਇਹ ਵਿਸਫੋਟਕ ਕਰਨਾਲ ‘ਚ ਇੱਕ ਇਕਾਂਤ ਜਗ੍ਹਾ ‘ਤੇ ਲੁਕਾਏ ਗਏ ਸਨ।