Live Updates: ਜ਼ਰੂਰਤ ਪਈ ਤਾਂ ਈਰਾਨ ‘ਤੇ ਹਮਲੇ ਹੋਰ ਤੇਜ਼ ਕਰਾਂਗੇ : ਡੋਨਾਲਡ ਟਰੰਪ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਭਾਰਤੀ ਦੂਤਾਵਾਸ ਨੇ ਓਮਾਨ ਵਿੱਚ ਭਾਰਤੀ ਨਾਗਰਿਕ ਦੀ ਮੌਤ ‘ਤੇ ਦੁੱਖ ਕੀਤਾ ਪ੍ਰਗਟ
ਓਮਾਨ ਵਿੱਚ ਭਾਰਤੀ ਦੂਤਾਵਾਸ ਨੇ ਐਮਕੇਡੀ ਵਯੋਮ ਜਹਾਜ਼ ਵਿੱਚ ਸਵਾਰ ਇੱਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਦੂਤਾਵਾਸ ਨੇ ਕਿਹਾ ਕਿ ਉਹ ਓਮਾਨ ਵਿੱਚ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਸਾਡੇ ਨਾਗਰਿਕਾਂ ਦੀ ਸੁਰੱਖਿਅਤ ਅਤੇ ਜਲਦੀ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ।
“The Embassy of India expresses its deepest condolences on the tragic demise of an Indian national on board MKD Vyom. The Embassy is in close coordination with the local authorities in Oman to facilitate the safe and early repatriation of our nationals on board the vessel…,” pic.twitter.com/oL9b4yQRLf
— ANI (@ANI) March 2, 2026
-
ਅਮਰੀਕੀ ਹਮਲੇ ਵਿੱਚ ਖਾਮੇਨੇਈ ਦੀ ਪਤਨੀ ਮੰਸੂਰੇਹ ਖੋਜਸਤੇਹ ਦੀ ਵੀ ਮੌਤ
ਅਮਰੀਕੀ ਹਮਲੇ ਵਿੱਚ ਖਾਮੇਨੇਈ ਦੀ ਪਤਨੀ, ਮੰਸੂਰੇਹ ਖੋਜਸਤੇਹ ਦੀ ਵੀ ਮੌਤ ਹੋ ਗਈ। ਹਮਲੇ ਵਿੱਚ ਉਹ ਜ਼ਖਮੀ ਹੋ ਗਈ ਸੀ। ਪਰ ਅੱਜ ਉਨ੍ਹਾਂ ਦੀ ਮੌਤ ਹੋ ਗਈ।
-
ਓਮਾਨ ਵਿੱਚ ਇੱਕ ਭਾਰਤੀ ਦੀ ਈਰਾਨੀ ਹਮਲੇ ਵਿੱਚ ਮੌਤ
ਓਮਾਨ ਵਿੱਚ ਇੱਕ ਭਾਰਤੀ ਦੀ ਈਰਾਨੀ ਹਮਲੇ ਵਿੱਚ ਮੌਤ ਹੋ ਗਈ ਹੈ। ਸੋਮਵਾਰ ਨੂੰ ਓਮਾਨ ਦੀ ਖਾੜੀ ਵਿੱਚ ਇੱਕ ਈਰਾਨੀ ਡਰੋਨ ਨੇ ਇੱਕ ਤੇਲ ਟੈਂਕਰ ‘ਤੇ ਹਮਲਾ ਕੀਤਾ, ਜਿਸ ਵਿੱਚ ਇੱਕ ਚਾਲਕ ਦਲ ਦੇ ਭਾਰਤੀ ਮੈਂਬਰ ਦੀ ਮੌਤ ਹੋ ਗਈ।
-
ਅਬੂ ਧਾਬੀ ਸਥਿਤ BAPS ਮੰਦਿਰ 9 ਮਾਰਚ ਤੋਂ ਸੈਲਾਨੀਆਂ ਲਈ ਬੰਦ
ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੇ ਅਨੁਸਾਰ, ਸਾਵਧਾਨੀ ਦੇ ਉਪਾਅ ਵਜੋਂ, ਅਬੂ ਧਾਬੀ ਵਿੱਚ BAPS ਹਿੰਦੂ ਮੰਦਿਰ ਸੋਮਵਾਰ ਨੂੰ 9 ਮਾਰਚ ਤੱਕ ਸੈਲਾਨੀਆਂ ਲਈ ਬੰਦ ਰਹੇਗਾ। ਇਸ ਦੌਰਾਨ, ਸਵਾਮੀ ਸਾਰਿਆਂ ਦੀ ਸ਼ਾਂਤੀ, ਸੁਰੱਖਿਆ ਅਤੇ ਤੰਦਰੁਸਤੀ ਲਈ ਮੰਦਿਰ ਵਿੱਚ ਪ੍ਰਾਰਥਨਾ ਕਰਦੇ ਰਹਿਣਗੇ।, BAPS ਹਿੰਦੂ ਮੰਦਰ, ਅਬੂ ਧਾਬੀ ਨੇ ਇੱਕ ਬਿਆਨ ਜਾਰੀ ਕੀਤਾ ਹੈ।
“In view of the current situation and in alignment with national security advisories, the BAPS Hindu Mandir, Abu Dhabi will remain closed to visitors until Monday, 9th March, as a precautionary measure…During this period, the Swamis will continue offering prayers within the pic.twitter.com/gGSYLWoJWh
— ANI (@ANI) March 2, 2026
-
ਅਮਰੀਕਾ ਨੇ ਕੁਵੈਤ ਵਿੱਚ ਬੰਦ ਕੀਤਾ ਆਪਣਾ ਦੂਤਾਵਾਸ
ਅਮਰੀਕਾ ਨੇ ਕੁਵੈਤ ਵਿੱਚ ਆਪਣਾ ਦੂਤਾਵਾਸ ਬੰਦ ਕਰ ਦਿੱਤਾ ਹੈ। ਇਹ ਫੈਸਲਾ ਅਮਰੀਕੀ ਠਿਕਾਣਿਆਂ ‘ਤੇ ਈਰਾਨੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਕੁਵੈਤ ਵਿੱਚ ਅਮਰੀਕੀ ਦੂਤਾਵਾਸ ਦੇ ਨੇੜੇ ਧੂੰਆਂ ਉੱਠ ਰਿਹਾ ਹੈ।
-
ਖਾਮੇਨੇਈ ਦੇ ਰਸਤੇ ‘ਤੇ ਚਲਣ ਵਾਲਾ ਮਾਰਿਆ ਜਾਵੇਗਾ : ਇਜ਼ਰਾਈਲ
ਇਜ਼ਰਾਈਲ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਖਾਮੇਨੇਈ ਦੇ ਰਸਤੇ ‘ਤੇ ਚੱਲੇਗਾ ਉਸ ਨੂੰ ਮੌਜੂਦਾ ਹਾਲਾਤਾਂ ‘ਚ ਮਾਰ ਦਿੱਤਾ ਜਾਵੇਗਾ।
-
ਔਰਤਾਂ ਲਈ ਚਾਰ ਯੋਜਨਾਵਾਂ ਦੀ ਸੌਗਾਤ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਸ਼ੁਰੂਆਤ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਲਦੀ ਹੀ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਦਿੱਲੀ ਸਰਕਾਰ ਦੀਆਂ ਚਾਰ ਮਹਿਲਾ ਭਲਾਈ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ। ਇਹ ਚਾਰ ਯੋਜਨਾਵਾਂ ਹਨ ‘ਸਹੇਲੀ ਪਿੰਕ ਸਮਾਰਟ ਕਾਰਡ’, ਮੁਫ਼ਤ ਐਲਪੀਜੀ ਸਿਲੰਡਰ ਯੋਜਨਾ, ਦਿੱਲੀ ਲਖਪਤੀ ਬਿਟੀਆ ਯੋਜਨਾ, ਤੇ ‘ਮੇਰੀ ਪੁੰਜੀ ਮੇਰਾ ਅਧਿਕਾਰ’ ਯੋਜਨਾ। ਇਸ ਸਮਾਗਮ ‘ਚ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਰਹਿਣਗੇ।
-
ਈਰਾਨ ਦੇ ਨਵੇਂ ਸੁਪਰੀਮ ਲੀਡਰ ਅਰੀ ਰੇਜਾ ਅਰਾਫੀ ਵੀ ਮਾਰੇ ਗਏ, ਅਮਰੀਕੀ ਦੇ ਸਾਬਕਾ NSA ਦਾ ਦਾਅਵਾ
ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੇ ਨਵੇਂ ਸੁਪਰੀਮ ਲੀਡਰ ਅਲੀ ਰੇਜਾ ਅਰਾਫੀ ਦੇ ਵੀ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਾਬਕਾ ਅਮਰੀਕੀ ਐਨਐਸਏ ਨੇ ਇਹ ਦਾਅਵਾ ਕੀਤਾ ਹੈ।
-
ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਉਛਾਲ
ਅੱਜ ਸੋਨੇ ਦੀਆਂ ਕੀਮਤਾਂ 1.67 ਲੱਖ ਰੁਪਏ ਪ੍ਰਤੀ ਦਸ ਗ੍ਰਾਮ ਤੱਕ ਪਹੁੰਚ ਗਈਆਂ ਹਨ ਤੇ ਚਾਂਦੀ 292,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ।
-
ਯੂਏਈ ਨੇ ਈਰਾਨੀ ਰਾਜਦੂਤ ਨੂੰ ਕੀਤਾ ਤਲਬ
ਯੂਏਈ ਨੇ ਈਰਾਨ ਦੇ ਹਮਲਿਆਂ ਕਾਰਨ ਈਰਾਨੀ ਰਾਜਦੂਤ ਨੂੰ ਤਲਬ ਕੀਤਾ ਹੈ ਤੇ ਹਮਲਿਆਂ ‘ਤੇ ਵਿਰੋਧ ਪੱਤਰ ਵੀ ਭੇਜਿਆ ਹੈ।
