Haryana Mob Lynching: ਪੁਲਿਸ ਨੇ ਦੱਸੀ ਸਾਰੀ ਘਟਨਾ, ਹੁਣ ਤੱਕ 7 ਗ੍ਰਿਫਤਾਰ, FSL ਰਿਪੋਰਟ ਦੇ ਆਧਾਰ ‘ਤੇ ਅੱਗੇ ਦੀ ਜਾਂਚ

Published: 

01 Sep 2024 11:56 AM

Haryana Mob Lynching: ਪੁਲਿਸ ਨੇ ਹਰਿਆਣਾ ਬੀਫ ਕਾਂਡ ਦੀ ਘਟਨਾ ਦਾ ਪੂਰਾ ਵੇਰਵਾ ਦਿੱਤਾ ਹੈ। ਡੀਐਸਪੀ ਨੇ ਦੱਸਿਆ ਕਿ ਮੀਟ ਦੇ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ। ਅੱਗੇ ਦੀ ਜਾਂਚ ਇਸ 'ਤੇ ਨਿਰਭਰ ਕਰੇਗੀ। ਹੁਣ ਤੱਕ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਤੋਂ ਪੁੱਛਗਿੱਛ ਜਾਰੀ ਹੈ।

Haryana Mob Lynching: ਪੁਲਿਸ ਨੇ ਦੱਸੀ ਸਾਰੀ ਘਟਨਾ, ਹੁਣ ਤੱਕ 7 ਗ੍ਰਿਫਤਾਰ, FSL ਰਿਪੋਰਟ ਦੇ ਆਧਾਰ ਤੇ ਅੱਗੇ ਦੀ ਜਾਂਚ

Haryana Mob Lynching: ਪੁਲਿਸ ਨੇ ਦੱਸੀ ਸਾਰੀ ਘਟਨਾ, ਹੁਣ ਤੱਕ 7 ਗ੍ਰਿਫਤਾਰ, FSL ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਜਾਂਚ

Follow Us On

Haryana Mob Lynching: ਹਰਿਆਣਾ ਦੇ ਚਰਖੀ ਦਾਦਰੀ ‘ਚ ਬੀਫ ਖਾਣ ਦੇ ਸ਼ੱਕ ‘ਚ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਹਰਿਆਣਾ ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਬਾਕੀ ਪੁਲਿਸ ਰਿਮਾਂਡ ‘ਤੇ ਹਨ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਨੇ ਪਾਬੰਦੀਸ਼ੁਦਾ ਮੀਟ ਦੇ ਨਮੂਨੇ ਨੂੰ ਜਾਂਚ ਲਈ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਭੇਜ ਦਿੱਤਾ ਹੈ। ਇਹ ਸਾਰੀ ਘਟਨਾ 27 ਅਗਸਤ ਦੀ ਹੈ। ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਧਰਾ ਦੇ ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ 27 ਅਗਸਤ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹੰਸਵਾਸ ਖੁਰਦ ਦੀਆਂ ਝੁੱਗੀਆਂ ਵਿੱਚ ਕੁਝ ਲੋਕ ਪਾਬੰਦੀਸ਼ੁਦਾ ਮੀਟ ਖਾ ਰਹੇ ਹਨ। ਉਥੇ ਉਸ ਸੰਸਥਾ ਦੇ ਲੋਕ ਵੀ ਮੌਜੂਦ ਸਨ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ।

ਐਫਐਸਐਲ ਲੈਬ ਵਿੱਚ ਭੇਜਿਆ ਗਿਆ ਮੀਟ ਦਾ ਸੈਂਪਲ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਉੱਥੇ ਜਾ ਕੇ ਖਾਧੇ ਜਾ ਰਹੇ ਮੀਟ ਦਾ ਸੈਂਪਲ ਲਿਆ ਅਤੇ ਜਾਂਚ ਲਈ ਐਫਐਸਐਲ ਲੈਬ ਵਿੱਚ ਭੇਜ ਦਿੱਤਾ। ਅਗਲੀ ਕਾਰਵਾਈ ਲੈਬ ਦੀ ਰਿਪੋਰਟ ‘ਤੇ ਨਿਰਭਰ ਕਰੇਗੀ। ਡੀਐਸਪੀ ਨੇ ਦੱਸਿਆ ਕਿ ਇਸ ਸਭ ਦੌਰਾਨ ਸ਼ਿਕਾਇਤਕਰਤਾ ਨੇ ਸ਼ੱਕ ਦੇ ਆਧਾਰ ਤੇ ਹੋਰ ਝੁੱਗੀਆਂ ਵਿੱਚ ਜਾ ਕੇ ਦੋ ਵਿਅਕਤੀਆਂ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ।

ਹੁਣ ਤੱਕ 7 ਮੁਲਜ਼ਮ ਗ੍ਰਿਫਤਾਰ

ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ‘ਚੋਂ 3 ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ ਅਤੇ 4 ਪੁਲਿਸ ਰਿਮਾਂਡ ‘ਤੇ ਹਨ। ਜਾਂਚ ਜਾਰੀ ਹੈ ਅਤੇ ਜੇਕਰ ਹੋਰ ਨਾਂ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੀੜਤ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਦੀ ਰਹਿਣ ਵਾਲੇ ਹਨ ਅਤੇ ਇੱਥੇ ਕੂੜਾ ਚੁੱਕਣ ਦਾ ਕੰਮ ਕਰਦੇ ਸੀ।

ਐਸਐਸਬੀ ਅਤੇ ਰਾਜ ਪੁਲਿਸ ਦੀ ਇੱਕ-ਇੱਕ ਕੰਪਨੀ ਇੱਥੇ ਤਾਇਨਾਤ ਕੀਤੀ ਗਈ ਹੈ। ਅਸੀਂ ਸੋਸ਼ਲ ਮੀਡੀਆ ਪੋਸਟਾਂ ‘ਤੇ ਵੀ ਲਗਾਤਾਰ ਨਜ਼ਰ ਰੱਖ ਰਹੇ ਹਾਂ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਵਿਅਕਤੀ ਨੇ ਮਾਸ ਖਾਧਾ ਸੀ ਜਾਂ ਉਸ ਦਾ ਕਤਲ ਸਿਰਫ਼ ਸ਼ੱਕ ਦੇ ਆਧਾਰ ‘ਤੇ ਕੀਤਾ ਗਿਆ ਸੀ।

ਮੌਬ ਲਿੰਚਿੰਗ ਸਹੀ ਨਹੀਂ – ਸੀਐਮ ਸੈਣੀ

ਹਰਿਆਣਾ ਬੀਫ ਕੇਸ ਬਾਰੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੌਬ ਲਿੰਚਿੰਗ ਵਰਗੀਆਂ ਗੱਲਾਂ ਸਹੀ ਨਹੀਂ ਹਨ। ਅਸੀਂ ਗਊਆਂ ਦੀ ਸੁਰੱਖਿਆ ਲਈ ਵਿਧਾਨ ਸਭਾ ਵਿੱਚ ਸਖ਼ਤ ਕਾਨੂੰਨ ਵੀ ਬਣਾਇਆ ਹੈ। ਗਊ ‘ਤੇ ਕੋਈ ਸਮਝੌਤਾ ਨਹੀਂ ਹੈ। ਪਿੰਡ ਵਿੱਚ ਗਊ ਮਾਤਾ ਪ੍ਰਤੀ ਇੰਨੀ ਸ਼ਰਧਾ ਹੈ ਕਿ ਜੇਕਰ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਇਹ ਪਿੰਡ ਦੇ ਲੋਕ ਹੀ ਇਸ ਤਰ੍ਹਾਂ ਦੇ ਹਾਲਾਤ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਕੌਣ ਰੋਕੇਗਾ, ਫਿਰ ਉਸ ਦੇ ਅੰਦਰ ਕੀ ਹੋਇਆ ਅਤੇ ਕੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਇਹ ਘਟਨਾਵਾਂ ਮੰਦਭਾਗੀਆਂ ਹਨ।

ਕੀ ਹੈ ਪੂਰਾ ਮਾਮਲਾ?

27 ਅਗਸਤ ਨੂੰ ਚਰਖੀ ਦਾਦਰੀ ਜ਼ਿਲ੍ਹੇ ਦੇ ਬਦਰਾ ਪਿੰਡ ਵਿੱਚ ਗਊ ਰੱਖਿਆ ਦਲ ਦੇ ਲੋਕਾਂ ਨੇ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਹਮਲੇ ਵਿੱਚ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਾਬਿਰ ਮਲਿਕ ਦੀ ਮੌਤ ਹੋ ਗਈ ਅਤੇ ਇੱਕ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਲਜ਼ਾਮ ਸੀ ਕਿ ਦੋਵੇਂ ਮਜ਼ਦੂਰਾਂ ਨੇ ਬੀਫ ਖਾਧਾ ਸੀ। ਜਿਨ੍ਹਾਂ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਦੋ ਨਾਬਾਲਗ ਹਨ।