ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੋਰਟ ਨੇ ਏਐਸਆਈ ਨੂੰ ਦਿੱਤੀ ਗਿਆਨਵਾਪੀ ਦੇ ਸਰਵੇਖਣ ਦੀ ਇਜਾਜ਼ਤ, 32 ਸਾਲ ਪੁਰਾਣਾ ਮਾਮਲਾ, 355 ਸਾਲ ਪੁਰਾਣਾ ਇਤਿਹਾਸ, ਜਾਣੋ ਕਦੋਂ ਕੀ ਹੋਇਆ ?

Gyanvapi Mosque Survey: ਗਿਆਨਵਾਪੀ ਮਾਮਲੇ ਨੂੰ ਲੈ ਕੇ ਹਿੰਦੂ ਅਤੇ ਮੁਸਲਿਮ ਪੱਖਾਂ ਦੇ ਆਪਣੇ-ਆਪਣੇ ਦਾਅਵੇ ਹਨ। ਹੁਣ ਅਦਾਲਤ ਨੇ ਏਐਸਆਈ ਨੂੰ ਇਸ ਥਾਂ ਦੇ ਸਰਵੇਖਣ ਦੀ ਇਜਾਜ਼ਤ ਦੇ ਦਿੱਤੀ ਹੈ।

ਕੋਰਟ ਨੇ ਏਐਸਆਈ ਨੂੰ ਦਿੱਤੀ ਗਿਆਨਵਾਪੀ ਦੇ ਸਰਵੇਖਣ ਦੀ ਇਜਾਜ਼ਤ, 32 ਸਾਲ ਪੁਰਾਣਾ ਮਾਮਲਾ, 355 ਸਾਲ ਪੁਰਾਣਾ ਇਤਿਹਾਸ, ਜਾਣੋ ਕਦੋਂ ਕੀ ਹੋਇਆ ?
Follow Us
tv9-punjabi
| Updated On: 21 Jul 2023 18:37 PM

ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਮਾਮਲੇ (Gyanvapi Case) ਵਿੱਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਵਜੂਖਾਨਾ ਤੋਂ ਇਲਾਵਾ ਪੂਰੇ ਗਿਆਨਵਾਪੀ ਕੈਂਪਸ ਦੇ ਏਐਸਆਈ ਸਰਵੇਖਣ (ASI Survey) ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਮੁਸਲਿਮ ਪੱਖ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ 3 ਤੋਂ 6 ਮਹੀਨਿਆਂ ਵਿੱਚ ਸਰਵੇ ਦਾ ਕੰਮ ਪੂਰਾ ਕਰਨ ਦੇ ਹੁਕਮ ਵੀ ਦਿੱਤੇ ਹਨ।

ਗਿਆਨਵਾਪੀ ਮਸਜਿਦ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਰ ਦੇ ਨਾਲ ਲੱਗਦੀ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੁਗਲ ਹਮਲਾਵਰ ਔਰੰਗਜ਼ੇਬ ਨੇ 1669 ਵਿੱਚ ਮੰਦਰ ਨੂੰ ਢਾਹ ਕੇ ਇਸ ਮਸਜਿਦ ਨੂੰ ਬਣਾਇਆ ਸੀ। ਇਹ ਦਾਅਵਾ ਗਿਆਨਵਾਪੀ ਵਿਵਾਦ ਦੀ ਜੜ੍ਹ ਹੈ। ਹਿੰਦੂ ਪੱਖ ਦਾ ਦਾਅਵਾ ਹੈ ਕਿ ਗਿਆਨਵਾਪੀ ਮਸਜਿਦ ਵਿੱਚ ਭਗਵਾਨ ਸ਼ਿਵ ਦਾ ਸਵਿੰਅਮਭੂ ਜਯੋਤਿਰਲਿੰਗਹੈ। ਇਸ ਸਬੰਧੀ ਪਹਿਲਾ ਕੇਸ 1991 ਵਿੱਚ ਦਰਜ ਕੀਤਾ ਗਿਆ ਸੀ। ਇਹ ਮੁਕੱਦਮਾ ਪਿਛਲੇ 32 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ।

ਗਿਆਨਵਾਪੀ ਬਾਰੇ ਕੀ ਹੈ ਵਿਵਾਦ

ਮੰਨਿਆ ਜਾਂਦਾ ਹੈ ਕਿ ਔਰੰਗਜ਼ੇਬ ਨੇ ਗਿਆਨਵਾਪੀ ਮਸਜਿਦ ਬਣਾਈ ਸੀ। ਹਿੰਦੂ ਪੱਖ ਦਾ ਦਾਅਵਾ ਹੈ ਕਿ ਇੱਥੇ ਭਗਵਾਨ ਵਿਸ਼ਵੇਸ਼ਵਰ ਦਾ ਸਵਿੰਅਮਭੂ ਜਯੋਤਿਰਲਿੰਗ ਸੀ, ਔਰੰਗਜ਼ੇਬ ਨੇ ਮੰਦਰ ਨੂੰ ਢਾਹ ਕੇ ਇੱਥੇ ਮਸਜਿਦ ਬਣਾਈ ਸੀ। 1991 ਵਿੱਚ ਹਰੀਹਰ ਪਾਂਡੇ, ਸੋਮਨਾਥ ਵਿਆਸ ਅਤੇ ਰਾਮਰੰਗ ਸ਼ਰਮਾ ਨੇ ਇਸ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਮੰਦਰ ਦੇ ਅਵਸ਼ੇਸ਼ਾਂ ਤੋਂ ਹੀ ਮਸਜਿਦ ਬਣਾਈ ਗਈ ਸੀ।

ਗਿਆਨਵਾਪੀ ਮਾਮਲੇ ਚ ਕਦੋਂ ਕੀ ਹੋਇਆ?

  1. 1991 ਵਿੱਚ, ਸੋਮਨਾਥ ਵਿਆਸ, ਰਾਮਰੰਗ ਸ਼ਰਮਾ ਅਤੇ ਹਰੀਹਰ ਪਾਂਡੇ ਨੇ ਭਗਵਾਨ ਵਿਸ਼ਵੇਸ਼ਵਰ ਦੀ ਤਰਫੋਂ ਵਾਰਾਣਸੀ ਦੀ ਅਦਾਲਤ ਵਿੱਚ ਪਹਿਲੀ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ ‘ਚ ਪੂਜਾ ਕਰਨ ਦੀ ਇਜਾਜ਼ਤ ਮੰਗੀ ਗਈ ਸੀ।
  2. 1993 ਵਿੱਚ ਗਿਆਨਵਾਪੀ ਦੇ ਮਾਮਲੇ ਵਿੱਚ ਸਟੇਅ ਲਗਾਈ ਗਈ ਸੀ, ਅਦਾਲਤ ਨੇ ਦੋਵਾਂ ਧਿਰਾਂ ਨੂੰ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦਿੱਤੇ ਸਨ।
  3. ਇਸ ਕੇਸ ਦੀ ਸੁਣਵਾਈ 1998 ਵਿੱਚ ਦੁਬਾਰਾ ਸ਼ੁਰੂ ਹੋਈ, ਪਰ ਅੰਜੁਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਇਸ ਕੇਸ ਦੀ ਸਿਵਲ ਅਦਾਲਤ ਵਿੱਚ ਸੁਣਵਾਈ ਨਹੀਂ ਹੋ ਸਕਦੀ। ਹਾਈਕੋਰਟ ਨੇ ਇਸ ਮਾਮਲੇ ਦੀ ਸਿਵਲ ਕੋਰਟ ‘ਚ ਸੁਣਵਾਈ ‘ਤੇ ਰੋਕ ਲਗਾ ਦਿੱਤੀ ਹੈ।
  4. 22 ਸਾਲਾਂ ਬਾਅਦ, 2019 ਵਿੱਚ, ਭਗਵਾਨ ਵਿਸ਼ਵੇਸ਼ਵਰ ਦੀ ਤਰਫੋਂ, ਵਿਜੇ ਸ਼ੰਕਰ ਨੇ ਬਨਾਰਸ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਅਤੇ ਇੱਕ ਏਐਸਆਈ ਸਰਵੇਖਣ ਦੀ ਮੰਗ ਕੀਤੀ। 2020 ਵਿੱਚ, ਅੰਜੁਮਨ ਇੰਤੇਜ਼ਾਮੀਆ ਮਸਜਿਦ ਕਮੇਟੀ ਨੇ ਪਟੀਸ਼ਨ ਦਾ ਵਿਰੋਧ ਕੀਤਾ।
  5. 2021 ਵਿੱਚ, ਪੰਜ ਔਰਤਾਂ ਰੇਖਾ ਪਾਠਕ, ਮੰਜੂ ਵਿਆਸ, ਲਕਸ਼ਮੀ ਦੇਵੀ, ਰਾਖੀ ਸਿੰਘ ਅਤੇ ਸੀਤਾ ਸ਼ਾਹੂ ਨੇ ਇੱਕ ਹੋਰ ਪਟੀਸ਼ਨ ਦਾਇਰ ਕਰਕੇ ਸ਼ਿੰਗਾਰ ਗੌਰੀ ਦੀ ਪੂਜਾ ਕਰਨ ਦੀ ਮੰਗ ਕੀਤੀ ਸੀ।
  6. 2022 ਵਿੱਚ, ਅਦਾਲਤ ਨੇ ਸ਼ਿੰਗਾਰ ਗੌਰੀ ਦੀ ਮੂਰਤੀ ਦਾ ਪਤਾ ਲਗਾਉਣ ਲਈ ਇੱਕ ਐਡਵੋਕੇਟ ਕਮਿਸ਼ਨਰ ਨਿਯੁਕਤ ਕੀਤਾ। 26 ਅਪ੍ਰੈਲ 2022 ਨੂੰ, ਸਿਵਲ ਕੋਰਟ ਨੇ ਗਿਆਨਪਾਵੀ ਕੈਂਪਸ ਦੇ ਸਰਵੇਖਣ ਦਾ ਆਦੇਸ਼ ਦਿੱਤਾ। ਮਈ ਵਿੱਚ ਹੋਏ ਸਰਵੇਖਣ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਗਿਆਨਵਾਪੀ ਵਿੱਚ ਸ਼ਿਵਲਿੰਗ ਦੀ ਆਕਰਤੀ ਪਾਈ ਗਈ ਸੀ।
  7. ਜੁਲਾਈ 2022 ‘ਚ ਮਾਮਲਾ ਸੁਪਰੀਮ ਕੋਰਟ ‘ਚ ਪਹੁੰਚਿਆ, ਅਦਾਲਤ ਨੇ ਜ਼ਿਲਾ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰਨ ਲਈ ਕਿਹਾ। ਦਸੰਬਰ 2022 ‘ਚ ਫਾਸਟ ਟ੍ਰੈਕ ਕੋਰਟ ‘ਚ ਇਕ ਹੋਰ ਮਾਮਲੇ ‘ਚ ਵਜੂ ਖਾਨਾ ‘ਚ ਮਿਲੀ ਸ਼ਿਵਲਿੰਗ ਨੁਮਾ ਆਕਰਤੀ ਦੀ ਪੂਜਾ ਕਰਨ ਦੇ ਅਧਿਕਾਰ ‘ਤੇ ਪਾਬੰਦੀ ਮੁਸਲਮਾਨਾਂ ਦੇ ਦਾਖਲੇ ‘ਤੇ ਗੈਰ-ਕਾਨੂੰਨੀ ਢਾਂਚੇ ਨੂੰ ਹਟਾਉਣ ਸਬੰਧੀ ਮਾਮਲੇ ਦੀ ਸੁਣਵਾਈ ਹੋਈ।
  8. ਮਈ 2023 ਵਿੱਚ, ਹਾਈ ਕੋਰਟ ਨੇ ਗਿਆਨਵਾਪੀ ਮਸਜਿਦ ਵਿੱਚ ਮਿਲੇ ਸ਼ਿਵਲਿੰਗ ਨੂੰ ਕਾਰਬਨ ਡੈਂਟਿੰਗ ਕਰਨ ਦਾ ਹੁਕਮ ਦਿੱਤਾ ਸੀ, ਜਿਸ ਦੇ ਸੱਤ ਦਿਨ ਬਾਅਦ ਸੁਪਰੀਮ ਕੋਰਟ ਨੇ ਇਸ ਆਦੇਸ਼ ‘ਤੇ ਰੋਕ ਲਗਾ ਦਿੱਤੀ ਸੀ।
  9. 23 ਮਈ, 2023 ਨੂੰ ਵਾਰਾਣਸੀ ਦੇ ਜ਼ਿਲ੍ਹਾ ਜੱਜ ਦੁਆਰਾ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਗਿਆਨਵਾਪੀ ਕੇਸ ਦੇ ਸਾਰੇ ਸੱਤ ਕੇਸਾਂ ਦੀ ਸੁਣਵਾਈ ਇਕੱਠੀ ਕੀਤੀ ਜਾਵੇਗੀ।
  10. ਇਸੇ ਮਹੀਨੇ 12 ਅਤੇ 14 ਜੁਲਾਈ ਨੂੰ ਏਐਸਆਈ ਵੱਲੋਂ ਗਿਆਨਵਾਪੀ ਕੈਂਪਸ ਦਾ ਸਰਵੇਖਣ ਕਰਨ ਨੂੰ ਲੈ ਕੇ ਕਾਫੀ ਬਹਿਸ ਹੋਈ ਸੀ। ਇਸ ਵਿੱਚ ਮੁਸਲਿਮ ਧਿਰ ਵੱਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਸੀ

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?...
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...