ਗਿਆਨਵਾਪੀ ਮਸਜਿਦ : ਸਰਵੇਖਣ ਨੂੰ ਮਨਜ਼ੂਰੀ, ਮੁਸਲਿਮ ਪੱਖ ਨੂੰ ਝਟਕਾ, ਜਾਣੋ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਕੀ ਹੋਵੇਗਾ?

Updated On: 

03 Aug 2023 12:56 PM

ਗਿਆਨਵਾਪੀ ਮਸਜਿਦ ਦਾ ਮਾਮਲਾ ਇੱਕ ਵਾਰ ਫਿਰ ਸੁਪਰੀਮ ਕੋਰਟ ਵਿੱਚ ਚਲਾ ਗਿਆ ਹੈ। ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਦੋਵੇਂ ਧਿਰਾਂ ਸੁਪਰੀਮ ਕੋਰਟ ਜਾਣ ਲਈ ਤਿਆਰ ਹਨ। ਹਾਲਾਂਕਿ ਇਸ ਦੌਰਾਨ ਸਰਵੇ ਦਾ ਕੰਮ ਜਾਰੀ ਰਹੇਗਾ।

ਗਿਆਨਵਾਪੀ ਮਸਜਿਦ : ਸਰਵੇਖਣ ਨੂੰ ਮਨਜ਼ੂਰੀ, ਮੁਸਲਿਮ ਪੱਖ ਨੂੰ ਝਟਕਾ, ਜਾਣੋ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਕੀ ਹੋਵੇਗਾ?

ਗਿਆਨਵਾਪੀ ਮਸਜਿਦ

Follow Us On

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਸਥਿਤ ਗਿਆਨਵਾਪੀ ਮਸਜਿਦ (Gyan Mosque) ਕੰਪਲੈਕਸ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਦਾ ਸਰਵੇਖਣ ਜਾਰੀ ਰਹੇਗਾ। ਇਲਾਹਾਬਾਦ ਹਾਈ ਕੋਰਟ ਨੇ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਵੱਲੋਂ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਸਰਵੇਖਣ ਜਾਰੀ ਰੱਖਣ ਲਈ ਕਿਹਾ ਹੈ। ਮੁਸਲਿਮ ਪੱਖ ਨੇ ਸਰਵੇਖਣ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਅਦਾਲਤ ਨੇ ਸਰਵੇਖਣ ਸਬੰਧੀ ਜੋ ਕਿਹਾ ਹੈ, ਉਹ ਸਹੀ ਹੈ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਜਲਦ ਹੀ ਏਐਸਆਈ ਆਪਣਾ ਕੰਮ ਸ਼ੁਰੂ ਕਰ ਦੇਣਗੇ। ਇਸ ਮਾਮਲੇ ‘ਚ ਅਦਾਲਤ ਨੇ ਕੀ ਕਿਹਾ ਅਤੇ ਅੱਗੇ ਕੀ ਹੋਵੇਗਾ, ਇਸ ‘ਤੇ ਇਕ ਨਜ਼ਰ…

ਇਲਾਹਾਬਾਦ ਹਾਈਕੋਰਟ ਨੇ ਕੀ ਫੈਸਲਾ ਦਿੱਤਾ ?

ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ (Anjuman Intejamia Masjid Committee) ਨੇ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਇਲਾਹਾਬਾਦ ਹਾਈ ਕੋਰਟ ਵਿੱਚ ਅਪੀਲ ਕੀਤੀ। ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਮਸਜਿਦ ਕੰਪਲੈਕਸ ਵਿੱਚ ਏਐਸਆਈ ਦਾ ਸਰਵੇਖਣ ਕਰਨ ਲਈ ਕਿਹਾ ਸੀ, ਜਿਸ ਦਾ ਮੁਸਲਿਮ ਪੱਖ ਨੇ ਵਿਰੋਧ ਕੀਤਾ ਸੀ। ਵੀਰਵਾਰ ਨੂੰ ਅਦਾਲਤ ਨੇ ਆਪਣੇ ਫੈਸਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਸਰਵੇਖਣ ਜਾਰੀ ਰੱਖਣ ਲਈ ਕਿਹਾ।

ਹਾਈਕੋਰਟ ਨੇ ਇਹ ਵੀ ਕਿਹਾ ਹੈ ਕਿ ਏਐਸਆਈ ਦੇ ਸਰਵੇਖਣ ‘ਤੇ ਅਵਿਸ਼ਵਾਸ ਦਾ ਕੋਈ ਕਾਰਨ ਨਹੀਂ ਹੈ, ਹਾਲਾਂਕਿ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਅਤੇ ਕੋਈ ਖੁਦਾਈ ਨਹੀਂ ਹੋਣੀ ਚਾਹੀਦੀ। ਅਦਾਲਤ ਦੇ ਫੈਸਲੇ ਤੋਂ ਬਾਅਦ ਏਐਸਆਈ ਦਾ ਸਰਵੇ ਫਿਰ ਤੋਂ ਸ਼ੁਰੂ ਹੋਵੇਗਾ। ਵਾਰਾਣਸੀ ਪ੍ਰਸ਼ਾਸਨ ਨੇ ਏਐਸਆਈ ਟੀਮ ਨਾਲ ਸੰਪਰਕ ਕੀਤਾ ਹੈ ਅਤੇ ਸਰਵੇਖਣ ਕਿਸੇ ਵੀ ਸਮੇਂ ਸ਼ੁਰੂ ਹੋ ਸਕਦਾ ਹੈ।

ਫੈਸਲੇ ਤੋਂ ਬਾਅਦ ਕੀ ਹੋਵੇਗਾ ਸਰਵੇ ‘ਚ ਕੀ ਹੈ ਖਾਸ?

ਗਿਆਨਵਾਪੀ ਮਸਜਿਦ ਦੇ ਅਹਾਤੇ ਵਿੱਚ ASI ਦੀ ਟੀਮ ਸਰਵੇ ਕਰੇਗੀ। ਕੈਂਪਸ ਵਿੱਚ ਵਜੂਖਾਨਾ ਨੂੰ ਛੱਡ ਕੇ ਪੂਰੇ ਇਲਾਕੇ ਦਾ ਸਰਵੇਖਣ ਕੀਤਾ ਜਾਵੇਗਾ, ਹਿੰਦੂ ਪੱਖ ਨੇ ਦਾਅਵਾ ਕੀਤਾ ਸੀ ਕਿ ਇਸ ਵਜੂਖਾਨਾ ਖੇਤਰ ਵਿੱਚ ਸ਼ਿਵਲਿੰਗ ਮੌਜੂਦ ਹੈ। ਸਰਵੇਖਣ ਦੌਰਾਨ ਏਐਸਆਈ ਦੀ ਟੀਮ ਆਧੁਨਿਕ ਤਕਨੀਕ ਦੀ ਵਰਤੋਂ ਕਰੇਗੀ ਪਰ ਇਸ ਦੌਰਾਨ ਕੋਈ ਖੁਦਾਈ ਨਹੀਂ ਕੀਤੀ ਜਾਵੇਗੀ। ਨਾ ਹੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।

ਇੱਕ ਪਾਸੇ ASI ਆਪਣਾ ਸਰਵੇ ਦਾ ਕੰਮ ਜਾਰੀ ਰੱਖੇਗਾ, ਦੂਜੇ ਪਾਸੇ ਇਹ ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਇਲਾਹਾਬਾਦ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਮੁਸਲਿਮ ਪੱਖ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਰਵੇਖਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜਦਕਿ ਹਿੰਦੂ ਪੱਖ ਨੇ ਵੀ ਸੁਪਰੀਮ ਕੋਰਟ ਵਿੱਚ ਕੈਵੀਏਟ ਦਾਇਰ ਕਰਕੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਉਨ੍ਹਾਂ ਦਾ ਪੱਖ ਸੁਣਨ ਦੀ ਅਪੀਲ ਕੀਤੀ ਹੈ।

ਗਿਆਨਵਾਪੀ ਮਸਜਿਦ ਮਾਮਲੇ ਦੀਆਂ ਮੁੱਖ ਗੱਲਾਂ:

  • # ਸਾਲ 2021 ਵਿੱਚ, ਕੁਝ ਔਰਤਾਂ ਨੇ ਗਿਆਨਵਾਪੀ ਮਸਜਿਦ ਪਰਿਸਰ ਵਿੱਚ ਮੌਜੂਦ ਸ਼ਿੰਗਾਰ ਗੌਰੀ ਸਥਲ ਵਿੱਚ ਪੂਜਾ ਕਰਨ ਦੀ ਇਜਾਜ਼ਤ ਮੰਗੀ ਸੀ। ਇਸ ਅਪੀਲ ਤੋਂ ਬਾਅਦ ਸਥਾਨਕ ਅਦਾਲਤ ਨੇ ਗਿਆਨਵਾਪੀ ਕੈਂਪਸ ਵਿੱਚ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ।
  • # ਸਥਾਨਕ ਅਦਾਲਤ ਨੇ ਏਐਸਆਈ ਨੂੰ 4 ਅਗਸਤ ਤੱਕ ਸਰਵੇਖਣ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਹਾਲਾਂਕਿ, ਮੁਸਲਿਮ ਪੱਖ ਨੇ ਸਰਵੇਖਣ ਦਾ ਵਿਰੋਧ ਕੀਤਾ ਅਤੇ ਉੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ।
  • #ਸੁਪਰੀਮ ਕੋਰਟ ਨੇ ਹਾਈਕੋਰਟ ਦੇ ਸਾਹਮਣੇ ਮਾਮਲਾ ਉਠਾਉਣ ਲਈ ਕਿਹਾ, ਇਲਾਹਾਬਾਦ ਹਾਈਕੋਰਟ ਨੇ ਪਿਛਲੇ ਹਫਤੇ ਇਸ ਮੁੱਦੇ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਅਤੇ ਉਦੋਂ ਤੱਕ ਸਰਵੇਖਣ ‘ਤੇ ਰੋਕ ਲਗਾ ਦਿੱਤੀ ਸੀ।
  • # 3 ਅਗਸਤ ਨੂੰ ਇਲਾਹਾਬਾਦ ਹਾਈ ਕੋਰਟ ਨੇ ਸਰਵੇਖਣ ਨੂੰ ਸ਼ਰਤ ਨਾਲ ਮਨਜ਼ੂਰੀ ਦੇ ਦਿੱਤੀ। ਇਸ ਦੌਰਾਨ ਢਾਂਚੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਅਤੇ ਕੋਈ ਖੁਦਾਈ ਨਹੀਂ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ