ਗਿਆਨਵਾਪੀ ‘ਤੇ ਮੁਸਲਿਮ ਪੱਖ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ, ਜਾਰੀ ਰਹੇਗਾ ASI ਦਾ ਸਰਵੇ

Published: 

04 Aug 2023 18:11 PM

ਗਿਆਨਵਾਪੀ ਕੈਂਪਸ ਵਿੱਚ ਸਰਵੇਖਣ ਨੂੰ ਲੈ ਕੇ ਐਸਜੀ ਮਹਿਤਾ ਨੇ ਕਿਹਾ ਕਿ ਸਰਵੇ ਦਾ ਕੰਮ ਏਐਸਆਈ ਕਰੇਗਾ। ਇਸ ਦੌਰਾਨ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।ਜੀਪੀਆਰ ਸਰਵੇਖਣ ਮਾਹਿਰ ਕਰਨਗ। ਵੀਡੀਓਗ੍ਰਾਫੀ ਆਦਿ ਹੋਵੇਗਾ। ਕਿਸੇ ਵੀ ਤਰ੍ਹਾਂ ਦਾ ਕੋਈ ਭੰਨਤੋੜ ਦਾ ਕੰਮ ਨਹੀਂ ਹੋਵੇਗਾ। ਬਿਨਾਂ ਨੁਕਸਾਨ ਦੇ ਕੰਮ ਕੀਤਾ ਜਾਵੇਗਾ।

ਗਿਆਨਵਾਪੀ ਤੇ ਮੁਸਲਿਮ ਪੱਖ ਨੂੰ ਸੁਪਰੀਮ ਕੋਰਟ ਤੋਂ ਵੀ ਝਟਕਾ, ਜਾਰੀ ਰਹੇਗਾ ASI ਦਾ ਸਰਵੇ

ਗਿਆਨਵਾਪੀ ਮਸਜਿਦ

Follow Us On

ਵਾਰਾਣਸੀ ਦੇ ਗਿਆਨਵਾਪੀ (Gyanvapi) ਕੈਂਪਸ ‘ਚ ਸਰਵੇ ‘ਤੇ ਰੋਕ ਲਗਾਉਣ ‘ਤੇ ਸੁਪਰੀਮ ਕੋਰਟ ਤੋਂ ਵੀ ਮੁਸਲਿਮ ਪੱਖ ਨੂੰ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਮੁਸਲਿਮ ਪੱਖ ਦੀ ਦਲੀਲ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਏਐਸਆਈ ਦੇ ਸਰਵੇਖਣ ਤੋਂ ਸੱਚਾਈ ਸਾਹਮਣੇ ਆਵੇਗੀ। ਹਾਈ ਕੋਰਟ ਨੇ ਇਕ ਦਿਨ ਪਹਿਲਾਂ ਵੀਰਵਾਰ ਨੂੰ ਗਿਆਨਵਾਪੀ ‘ਚ ਸਰਵੇਖਣ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਮਨਜ਼ੂਰੀ ਦਿੰਦਿਆਂ ਸਰਵੇਖਣ ਦੀ ਇਜਾਜ਼ਤ ਦਿੱਤੀ ਸੀ।

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਏਐਸਆਈ ਨੇ ਭਰੋਸਾ ਦਿੱਤਾ ਹੈ ਕਿ ਸਰਵੇਖਣ ਵਿੱਚ ਕਿਸੇ ਵੀ ਥਾਂ ‘ਤੇ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਹਾਈਕੋਰਟ ਨੇ ਸਰਵੇਖਣ ਬਾਰੇ ਕਿਹਾ ਹੈ, ਸਰਵੇਖਣ ਤੋਂ ਤਾ ਸਬੂਤ ਹੀ ਸਾਹਮਣੇ ਆਉਣਗੇ। ਇਹ ਤੁਹਾਡੇ ਕੇਸ ਵਿੱਚ ਲਾਭਦਾਇਕ ਹੋਵੇਗਾ, ਇਸ ਵਿੱਚ ਤੁਸੀਂ ਸਾਡਾ ਅਯੁੱਧਿਆ ਫੈਸਲਾ ਦੇਖ ਸਕਦੇ ਹੋ। ਹਰ ਪ੍ਰਕਿਰਿਆ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ।

ਅਦਾਲਤ ਨੇ ਇਹ ਵੀ ਕਿਹਾ ਕਿ ਇਸ ਸਰਵੇਖਣ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਜਾ ਸਕਦਾ ਹੈ। ਜਦੋਂ ਤੱਕ ਆਰਡਰ 7 ਨਿਯਮ 11 ‘ਤੇ ਫੈਸਲਾ ਨਹੀਂ ਲਿਆ ਜਾਂਦਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਅਗਲੇ ਹਫ਼ਤੇ ਇਸ ਗੱਲ ‘ਤੇ ਸੁਣਵਾਈ ਕਰੇਗਾ ਕਿ ਕੀ ਸ਼ਿੰਗਾਰ ਗੌਰੀ ਦੀ ਪੂਜਾ ਦੀ ਮੰਗ ਵਾਲੀ ਪਟੀਸ਼ਨ ਮਨਜ਼ੂਰ ਹੈ ਜਾਂ ਨਹੀਂ। ਸੀਜੇਆਈ ਨੇ ਕਿਹਾ ਕਿ ਉਹ ਪਲੇਸੇਸ ਆਫ ਵਾਰਸ਼ਿਪ ਐਕਟ ਤੇ ਹਾਲੇ ਸੁਣਵਾਈ ਨਹੀਂ ਕਰਨਗੇ।

ਸਰਵੇਖਣ ਦੋਵੇਂ ਧਿਰਾਂ ਲਈ ਸਬੂਤ ਹੋਵੇਗਾ: SC

ਜਦੋਂ ਮੁਸਲਿਮ ਪੱਖ ਤੋਂ ਇਤਰਾਜ਼ ਉਠਾਇਆ ਗਿਆ ਤਾਂ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਅਸੀਂ ਐਸਜੀ ਦਾ ਬਿਆਨ ਲੈ ਲੈਂਦੇ ਹਾਂ। ਜਿਸ ‘ਤੇ ਐਸਜੀ ਨੇ ਬਿਆਨ ਦਿੱਤਾ ਕਿ ਏਐਸਆਈ ਆਪਣਾ ਸਰਵੇ ਕਰਦਾ ਰਹੇਗਾ, ਅਦਾਲਤ ਦੇ ਹੁਕਮਾਂ ਤੋਂ ਬਿਨਾਂ ਕੋਈ ਖੁਦਾਈ ਨਹੀਂ ਕੀਤੀ ਜਾਵੇਗੀ। ਜੀਪੀਆਰ ਸਰਵੇਖਣ ਵਿੱਚ ਮਾਹਿਰ ਹਾਜ਼ਰ ਰਹਿਣਗੇ, ਜਦਕਿ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਸਰਵੇਖਣ ਸਿਰਫ਼ ਇੱਕ ਦਸਤਾਵੇਜ਼ ਨਹੀਂ ਹੋਵੇਗਾ, ਸਗੋਂ ਦੋਵਾਂ ਧਿਰਾਂ ਲਈ ਅਹਿਮ ਸਬੂਤ ਵੀ ਹੋਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ