ਗੋਆ ਅੱਗ ਕਾਂਡ: ਥਾਈਲੈਂਡ ਤੋਂ ਭਾਰਤ ਕਿਵੇਂ ਆਉਣਗੇ ਲੂਥਰਾ ਬ੍ਰਦਰਜ਼? ਜਾਣੋ ਕੀ ਹੈ ਪੂਰੀ ਪ੍ਰਕਿਰਿਆ

Published: 

12 Dec 2025 10:27 AM IST

ਗੋਆ ਨਾਈਟ ਕਲੱਬ ਅੱਗ ਕਾਂਡ ਦੇ ਦੋਸ਼ੀ ਸੌਰਭ ਅਤੇ ਗੌਰਵ ਲੂਥਰਾ ਨੂੰ ਥਾਈਲੈਂਡ 'ਚ ਹਿਰਾਸਤ 'ਚ ਲਿਆ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਕਲੱਬ ਸਮੇਤ 42 ਕੰਪਨੀਆਂ ਨਾਲ ਸਬੰਧ ਹਨ, ਜਿਨ੍ਹਾਂ 'ਚੋਂ ਬਹੁਤ ਸਾਰੀਆਂ ਸਿਰਫ਼ ਕਾਗਜ਼ਾਂ 'ਤੇ ਹੀ ਮੌਜੂਦ ਹਨ। ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ।

ਗੋਆ ਅੱਗ ਕਾਂਡ: ਥਾਈਲੈਂਡ ਤੋਂ ਭਾਰਤ ਕਿਵੇਂ ਆਉਣਗੇ ਲੂਥਰਾ ਬ੍ਰਦਰਜ਼? ਜਾਣੋ ਕੀ ਹੈ ਪੂਰੀ ਪ੍ਰਕਿਰਿਆ

ਗੋਆ ਅੱਗ ਕਾਂਡ: ਥਾਈਲੈਂਡ ਤੋਂ ਭਾਰਤ ਕਿਵੇਂ ਆਉਣਗੇ ਲੂਥਰਾ ਬ੍ਰਦਰਜ਼?

Follow Us On

ਗੋਆ ਨਾਈਟ ਕਲੱਬ ਦੇ ਮਾਲਕ ਸੌਰਭ ਲੂਥਰਾ ਤੇ ਗੌਰਵ ਲੂਥਰਾ ਨੂੰ ਥਾਈਲੈਂਡ ਚ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਚ ਰੋਜ਼ਾਨਾ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇ 42 ਹੋਰ ਕੰਪਨੀਆਂ ਨਾਲ ਸਬੰਧ ਹਨ, ਜਿਨ੍ਹਾਂ ਚੋਂ ਬਹੁਤ ਸਾਰੀਆਂ ਸਿਰਫ਼ ਕਾਗਜ਼ਾਂ ‘ਤੇ ਹੀ ਮੌਜੂਦ ਹਨ। ਇਹ ਸਾਰੀਆਂ ਕੰਪਨੀਆਂ ਇੱਕੋ ਪਤੇ ‘ਤੇ ਸਥਿਤ ਹਨ। ਇਸ ਦੌਰਾਨ, ਉਨ੍ਹਾਂ ਦੀ ਹਵਾਲਗੀ ਸਬੰਧੀ ਕਦਮ ਚੁੱਕੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਪਹੁੰਚਣ ਚ ਕੁੱਝ ਸਮਾਂ ਲੱਗ ਸਕਦਾ ਹੈ।

ਸੂਤਰਾਂ ਅਨੁਸਾਰ, ਉਨ੍ਹਾਂ ਦੇ ਵੀਜ਼ਾ ਰੱਦ ਕਰਨ ਤੋਂ ਬਾਅਦ, ਥਾਈ ਪੁਲਿਸ ਸੌਰਭ ਤੇ ਗੌਰਵ ਲੂਥਰਾ ਨੂੰ ਫੁਕੇਟ ਤੋਂ ਬੈਂਕਾਕ ਪਹੁੰਚਾਏਗੀ। ਉਨ੍ਹਾਂ ਨੂੰ ਹੁਣ ਬੈਂਕਾਕ ਦੇ ਥਾਈ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਚ ਰੱਖਿਆ ਜਾਵੇਗਾ।

ਲੂਥਰਾ ਭਰਾ ਭਾਰਤ ਕਦੋਂ ਵਾਪਸ ਆਉਣਗੇ?

ਕੁੱਝ ਦਸਤਾਵੇਜ਼ਾਂ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੂੰ ਸੋਮਵਾਰ ਜਾਂ ਮੰਗਲਵਾਰ ਤੱਕ ਐਮਰਜੈਂਸੀ ਸਰਟੀਫਿਕੇਟ ਜਾਰੀ ਕੀਤੇ ਜਾਣਗੇ, ਜਿਸ ਨਾਲ ਉਹ ਆਪਣੇ ਪਾਸਪੋਰਟ ਮੁਅੱਤਲ ਹੋਣ ਦੇ ਬਾਵਜੂਦ ਇੱਕ ਪਾਸੇ ਭਾਰਤ ਵਾਪਸ ਜਾ ਸਕਣਗੇ। ਐਮਰਜੈਂਸੀ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ, ਉਨ੍ਹਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਜਾਣਗੀਆਂ ਤੇ ਉਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨਾਲ ਭਾਰਤ ਭੇਜ ਦਿੱਤਾ ਜਾਵੇਗਾ।

ਭਾਰਤ ਚ ਉਤਰਦੇ ਹੀ ਗ੍ਰਿਫਤਾਰ ਕੀਤਾ ਜਾਵੇਗਾ

ਲੂਥਰਾ ਭਰਾਵਾਂ ਨੂੰ ਭਾਰਤ ਚ ਉਤਰਨ ‘ਤੇ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਨੂੰ ਅਗਲੇ 24 ਘੰਟਿਆਂ ਦੇ ਅੰਦਰ ਗੋਆ ਦੀ ਇੱਕ ਅਦਾਲਤ ਚ ਪੇਸ਼ ਕੀਤਾ ਜਾਵੇਗਾ, ਜਿੱਥੇ ਅਦਾਲਤ ਤੋਂ ਉਨ੍ਹਾਂ ਦਾ ਰਿਮਾਂਡ ਮੰਗਿਆ ਜਾਵੇਗਾ। ਇਸ ਪ੍ਰਕਿਰਿਆ ਚ, ਗੋਆ ਪੁਲਿਸ ਬੈਂਕਾਕ ਵੀ ਜਾ ਸਕਦੀ ਹੈ ਤੇ ਸਿੱਧੇ ਥਾਈ ਪੁਲਿਸ ਨਾਲ ਜਾਂ ਸੀਬੀਆਈ ਰਾਹੀਂ ਤਾਲਮੇਲ ਕਰ ਸਕਦੀ ਹੈ। ਮੌਜੂਦਾ ਜਾਣਕਾਰੀ ਅਨੁਸਾਰ, ਉਨ੍ਹਾਂ ਨੂੰ ਬੈਂਕਾਕ ਤੋਂ ਦਿੱਲੀਅਤੇ ਦਿੱਲੀ ਤੋਂ ਗੋਆ ਲਿਆਉਣ ਦੀ ਯੋਜਨਾ ਬਣਾਈ ਗਈ ਹੈ। ਇਸ ਮਾਮਲੇ ਚ, ਲੂਥਰਾ ਭਰਾਵਾਂ ਨੂੰ ਸੋਮਵਾਰ ਜਾਂ ਮੰਗਲਵਾਰ ਨੂੰ ਗੋਆ ਲਿਆਂਦਾ ਜਾ ਸਕਦਾ ਹੈ।

ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ

ਸ਼ਨੀਵਾਰ, 6 ਦਸੰਬਰ ਨੂੰ, ਗੋਆ ਦੇ ਇੱਕ ਨਾਈਟ ਕਲੱਬ ਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ, ਕਲੱਬ ਦੇ ਮਾਲਕ, ਲੂਥਰਾ ਭਰਾ ਭਾਰਤ ਤੋਂ ਥਾਈਲੈਂਡ ਭੱਜ ਗਏ। ਉਨ੍ਹਾਂ ਵਿਰੁੱਧ ਗੈਰ-ਇਰਾਦਤਨ ਹੱਤਿਆ ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਹੁਣ ਤੱਕ ਇਸ ਮਾਮਲੇ ਦੇ ਸਬੰਧ ਚ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਚ ਨਾਈਟ ਕਲੱਬ ਦੇ ਮੁੱਖ ਜਨਰਲ ਮੈਨੇਜਰ ਰਾਜੀਵ ਮੋਡਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ, ਗੇਟ ਮੈਨੇਜਰ ਰਿਆਂਸ਼ੂ ਠਾਕੁਰ ਤੇ ਕਰਮਚਾਰੀ ਭਰਤ ਕੋਹਲੀ ਸ਼ਾਮਲ ਹਨ।