ਉੱਡਦੇ ਜਹਾਜ਼ ‘ਚ ਫੱਟਿਆ ਮੋਬਾਈਲ, ਏਅਰ ਇੰਡੀਆ ਦੇ ਜਹਾਜ਼ ਨੇ ਉਦੈਪੁਰ ‘ਚ ਕੀਤੀ ਐਮਰਜੈਂਸੀ ਲੈਂਡਿੰਗ

Published: 

17 Jul 2023 16:30 PM

Flight Emergency Landing: ਉਦੈਪੁਰ ਵਿੱਚ ਏਅਰ ਇੰਡੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਐਮਰਜੈਂਸੀ ਲੈਂਡਿੰਗ ਦੌਰਾਨ ਫਲਾਈਟ ਦੇ ਅੰਦਰ ਮੌਜੂਦ ਸਾਰੇ ਯਾਤਰੀ ਕਾਫੀ ਡਰੇ ਹੋਏ ਸਨ।

ਉੱਡਦੇ ਜਹਾਜ਼ ਚ ਫੱਟਿਆ ਮੋਬਾਈਲ, ਏਅਰ ਇੰਡੀਆ ਦੇ ਜਹਾਜ਼ ਨੇ ਉਦੈਪੁਰ ਚ ਕੀਤੀ ਐਮਰਜੈਂਸੀ ਲੈਂਡਿੰਗ

ਸੰਕੇਤਕ ਤਸਵੀਰ

Follow Us On

ਰਾਜਸਥਾਨ ਦੇ ਉਦੈਪੁਰ ‘ਚ ਸੋਮਵਾਰ ਨੂੰ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਏਅਰ ਇੰਡੀਆ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਯਾਤਰੀ ਦੇ ਮੋਬਾਈਲ ਫੋਨ ਦੀ ਬੈਟਰੀ ‘ਚ ਧਮਾਕਾ ਹੋਣ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਤਕਨੀਕੀ ਜਾਂਚ ਤੋਂ ਬਾਅਦ ਫਲਾਈਟ ਨੂੰ ਦਿੱਲੀ ਭੇਜ ਦਿੱਤਾ ਗਿਆ। ਉਡਾਣ ਦੌਰਾਨ ਹੀ ਫਲਾਈਟ ਦੇ ਅੰਦਰ ਮੌਜੂਦ ਮੋਬਾਇਲ ਫੋਨ ਦੀ ਬੈਟਰੀ ਫਟਣ ਕਾਰਨ ਯਾਤਰੀਆਂ ‘ਚ ਭਾਜੜ ਮਚ ਗਈ।

ਉਦੈਪੁਰ ਦੇ ਡਬੋਕ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦੌਰਾਨ ਕੁਝ ਯਾਤਰੀਆਂ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ ਗਿਆ। ਇਸ ਤੋਂ ਬਾਅਦ ਫਲਾਈਟ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਗਈ। ਸਭ ਕੁਝ ਸਹੀ ਪਾਏ ਜਾਣ ਤੋਂ ਬਾਅਦ, ਫਲਾਈਟ ਨੇ ਦਿੱਲੀ ਲਈ ਰਵਾਨਾ ਕੀਤਾ।

ਫਲਾਈਟ ‘ਚ ਸਵਾਰ ਸਨ 140 ਯਾਤਰੀ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਏਅਰ ਇੰਡੀਆ ਦੀ ਫਲਾਈਟ ਨੰਬਰ-470 ‘ਚ ਹੋਇਆ ਹੈ। ਇਸ ਫਲਾਈਟ ਨੇ ਉਦੈਪੁਰ ਤੋਂ ਦਿੱਲੀ ਲਈ ਦੁਪਹਿਰ 1 ਵਜੇ ਉਡਾਣ ਭਰੀ। ਫਲਾਈਟ ਦੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਯਾਤਰੀ ਦੇ ਮੋਬਾਈਲ ਫੋਨ ਦੀ ਬੈਟਰੀ ਫਟ ਗਈ। ਇਸ ਫਲਾਈਟ ਵਿੱਚ ਕੁੱਲ 140 ਯਾਤਰੀ ਸਵਾਰ ਸਨ। ਫੋਨ ਦੀ ਬੈਟਰੀ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫਲਾਈਟ ਦੇ ਅੰਦਰ ਬੈਠੇ ਸਾਰੇ ਲੋਕ ਡਰ ਗਏ। ਫਲਾਈਟ ਦੇ ਅੰਦਰ ਚਾਲਕ ਦਲ ਦੇ ਮੈਂਬਰਾਂ ਨੇ ਯਾਤਰੀਆਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ