ਮੱਧ ਪ੍ਰਦੇਸ਼: ਨਸ਼ੇ ‘ਚ ਧੁੱਤ ਆਦਿਵਾਸੀ ਸ਼ਖਸ ਦੇ ਚਿਹਰੇ ‘ਤੇ ਕੀਤਾ ਪਿਸ਼ਾਬ, ਸੀਐੱਮ ਸ਼ਿਵਰਾਜ ਬੋਲੇ- ਅਪਰਾਧੀ ‘ਤੇ ਲਗਾਇਆ ਜਾਵੇ NSA
ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਦਿਵਾਸੀਆਂ ਨਾਲ ਅਜਿਹੀ ਸ਼ਰਮਨਾਕ ਹਰਕਤ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।
ਸ਼ਿਵਰਾਜ ਸਿੰਘ ਚੌਹਾਨ
ਕਾਂਗਰਸ ਨੇ ਦੱਸਿਆ, ਮੁਲਜ਼ਮ ਹੈ ਵਿਧਾਇਕ ਦਾ ਨੁਮਾਇੰਦਾ
ਕਾਂਗਰਸ ਨੇਤਾ ਯਾਦਵ ਨੇ ਆਪਣੇ ਟਵੀਟ ‘ਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ‘ਤੇ ਸਵਾਲ ਚੁੱਕੇ ਹਨ। ਇਹ ਵੀ ਪੁੱਛਿਆ ਕਿ ਕੀ ਪੁਲਿਸ ਨੇ ਇਸ ਵਿਅਕਤੀ ਨੂੰ ਇਸ ਲਈ ਗ੍ਰਿਫਤਾਰ ਨਹੀਂ ਕੀਤਾ, ਕਿਉਂਕਿ ਉਹ ਵਿਧਾਇਕ ਦਾ ਨੁਮਾਇੰਦਾ ਹੈ। ਮੱਧ ਪ੍ਰਦੇਸ਼ ਆਦਿਵਾਸੀ ਕਾਂਗਰਸ ਦੇ ਪ੍ਰਧਾਨ ਰਾਮੂ ਟੇਕਾਮ ਨੇ ਇਸ ਪੂਰੀ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਦੇਸ਼ ‘ਚ ਇਨਸਾਨੀਅਤ ਹੀ ਨਹੀਂ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਦੇ ਨੁਮਾਇੰਦੇ ਦੋਸ਼ੀ ਪ੍ਰਵੀਨ ਸ਼ੁਕਲਾ ਨੇ ਸਿਗਰਟ ਪੀਂਦੇ ਹੋਏ ਗਰੀਬ ਆਦਿਵਾਸੀ ਮਜ਼ਬੂਰ ਨੌਜਵਾਨ ਦੇ ਸਰੀਰ ‘ਤੇ ਪਿਸ਼ਾਬ ਕੀਤਾ, ਇਸ ਤੋਂ ਮਾੜੀ ਗੱਲ ਹੋਰ ਕੁਝ ਨਹੀਂ ਹੋ ਸਕਦੀ।ਦੋਸ਼ੀ ਖਿਲਾਫ ਐਨਐਸਏ ਤਹਿਤ ਹੋਵੇਗੀ ਕਾਰਵਾਈ
ਉੱਧਰ, ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿੱਧੀ ਜ਼ਿਲ੍ਹੇ ਦੀ ਇਸ ਵਾਇਰਲ ਵੀਡੀਓ ਦਾ ਨੋਟਿਸ ਲਿਆ ਹੈ। ਨਾਲ ਹੀ ਹਦਾਇਤ ਕੀਤੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਸੀਐਮ ਸ਼ਿਵਰਾਜ ਨੇ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਅਤੇ ਐਨਐਸਏ ਲਗਾਉਣ ਦੀ ਗੱਲ ਕਹੀ ਹੈ।मेरे संज्ञान में सीधी जिले का एक वायरल वीडियो आया है…
मैंने प्रशासन को निर्देश दिए हैं कि अपराधी को गिरफ्तार कर कड़ी से कड़ी कार्रवाई कर एनएसए भी लगाया जाए। — Shivraj Singh Chouhan (@ChouhanShivraj) July 4, 2023