PM Modi America Visit: ਭਾਰਤ ਆਪਣੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਲਈ ਤਿਆਰ, ਅਮਰੀਕਾ ਦੌਰੇ ਤੋਂ ਪਹਿਲਾਂ WSJ ਨੂੰ ਬੋਲੇ PM ਮੋਦੀ

Updated On: 

20 Jun 2023 11:53 AM

PM Narendra Modi interview: ਅੰਤਰਰਾਸ਼ਟਰੀ ਪੱਧਰ ਦੇ ਵਿਵਾਦਾਂ ਦੇ ਹੱਲ 'ਤੇ, ਪੀਐਮ ਮੋਦੀ ਨੇ ਇੰਟਰਵਿਊ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਜੰਗ ਰਾਹੀਂ ਜਿੱਤਣ ਦੀ ਬਜਾਏ "ਕੂਟਨੀਤੀ ਅਤੇ ਗੱਲਬਾਤ" ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

PM Modi America Visit: ਭਾਰਤ ਆਪਣੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਲਈ ਤਿਆਰ, ਅਮਰੀਕਾ ਦੌਰੇ ਤੋਂ ਪਹਿਲਾਂ WSJ ਨੂੰ ਬੋਲੇ PM ਮੋਦੀ
Follow Us On

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narender Modi) ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ ਲਈ ਰਵਾਨਾ ਹੋ ਚੁੱਕੇ ਹਨ ਅਤੇ ਅੱਜ ਰਾਤ ਨਿਊਯਾਰਕ ਲੈਂਡ ਕਰਨਗੇ। ਅਮਰੀਕਾ ਪਹੁੰਚਣ ਤੋਂ ਪਹਿਲਾਂ ਅਮਰੀਕੀ ਅਖਬਾਰ ਵਾਲ ਸਟਰੀਟ ਜਰਨਲ ਨੂੰ ਦਿੱਤੇ ਇੰਟਰਵਿਊ ‘ਚ ਪੀਐੱਮ ਮੋਦੀ ਨੇ ਕਿਹਾ ਕਿ ਅਮਰੀਕਾ ਨਾਲ ਰਿਸ਼ਤੇ ਹੁਣ ਮਜ਼ਬੂਤ ​​ਹੋ ਗਏ ਹਨ। ਚੀਨ ਨਾਲ ਸਬੰਧਾਂ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ ਨਾਲ ਦੁਵੱਲੇ ਸਬੰਧਾਂ ਲਈ ਸਰਹੱਦ ‘ਤੇ ਸ਼ਾਂਤੀ ਜ਼ਰੂਰੀ ਹੈ। ਵਿਵਾਦ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ।

ਚੀਨ ਨਾਲ ਸਰਹੱਦੀ ਵਿਵਾਦ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਚੀਨ ਨਾਲ ਆਮ ਦੁਵੱਲੇ ਸਬੰਧਾਂ ਲਈ ਇਹ ਜ਼ਰੂਰੀ ਹੈ ਕਿ ਸਰਹੱਦ ‘ਤੇ ਸ਼ਾਂਤੀ ਬਣੀ ਰਹੇ। ਅਸੀਂ ਹਮੇਸ਼ਾ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ, ਕਾਨੂੰਨ ਦੇ ਸ਼ਾਸਨ ਦੀ ਪਾਲਣਾ ਕਰਨ ਅਤੇ ਸ਼ਾਂਤੀਪੂਰਨ ਢੰਗ ਰਾਹੀਂ ਵਿਵਾਦਾਂ ਅਤੇ ਮਤਭੇਦਾਂ ਨੂੰ ਹੱਲ ਕਰਨ ਵਿੱਚ ਵਿਸ਼ਵਾਸ ਕੀਤਾ ਹੈ। ਭਾਰਤ ਆਪਣੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ।

ਗੱਲਬਾਤ ਰਾਹੀਂ ਸੁਲਝਾਓ ਵਿਵਾਦ: ਪ੍ਰਧਾਨ ਮੰਤਰੀ ਮੋਦੀ

ਉਨ੍ਹਾਂ ਅੱਗੇ ਕਿਹਾ, ਸਾਰੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਜੰਗ ਰਾਹੀਂ ਜਿੱਤਣ ਦੀ ਬਜਾਏ “ਕੂਟਨੀਤੀ ਅਤੇ ਗੱਲਬਾਤ” ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਮਿੱਠੇ ਹੁੰਦੇ ਸਬੰਧਾਂ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਪਹਿਲਾਂ ਨਾਲੋਂ ਵੀ ਮਜ਼ਬੂਤ ​​ਅਤੇ ਡੂੰਘੇ ਹੋ ਗਏ ਹਨ ਕਿਉਂਕਿ ਗਲੋਬਲ ਉਥਲ-ਪੁਥਲ ਦੌਰਾਨ ਭਾਰਤ ਅੰਤਰਰਾਸ਼ਟਰੀ ਪੱਧਰ ‘ਤੇ ਆਪਣਾ ਸਹੀ ਸਥਾਨ ਸੁਰੱਖਿਅਤ ਕਰਨ ਲਈ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਨੇਤਾਵਾਂ ਵਿਚਾਲੇ ਸ਼ਾਨਦਾਰ ਭਰੋਸੇ ਦੀ ਸਥਿਤੀ ਬਣੀ ਹੋਈ ਹੈ।

ਪੀਐਮ ਮੋਦੀ ਨੇ ਅਮਰੀਕੀ ਮੀਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਧਦਾ ਰੱਖਿਆ ਸਹਿਯੋਗ “ਸਾਡੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਥੰਮ੍ਹ” ਹੈ। ਇਹ ਸਿਰਫ ਇਸ ਤੱਕ ਸੀਮਤ ਨਹੀਂ ਹੈ, ਸਗੋਂ ਵਪਾਰ, ਤਕਨਾਲੋਜੀ ਅਤੇ ਊਰਜਾ ਤੱਕ ਫੈਲਿਆ ਹੋਇਆ ਹੈ।

UNSC ਵਿੱਚ ਬਦਲਾਅ ‘ਤੇ ਵੀ ਬੋਲੇ ਪੀਐਮ ਮੋਦੀ

ਵਾਸ਼ਿੰਗਟਨ ਦੇ ਆਪਣੇ ਪਹਿਲੇ ਰਾਜਕੀ ਦੌਰੇ ‘ਤੇ ਗਏ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਇੱਥੇ ਆਪਣੀ ਵਿਭਿੰਨਤਾ ਦਾ ਜਸ਼ਨ ਵੀ ਮਨਾਉਂਦਾ ਹੈ। ਮੋਦੀ ਨੇ ਕਿਹਾ, ਹਜ਼ਾਰਾਂ ਸਾਲਾਂ ਤੋਂ, ਭਾਰਤ ਅਜਿਹੀ ਧਰਤੀ ਰਹੀ ਹੈ ਜਿੱਥੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਹਨ ਅਤੇ ਖੁਸ਼ਹਾਲੀ ਵੀ ਹਾਸਿਲ ਕੀਤੀ ਹੈ। ਤੁਹਾਨੂੰ ਇੱਥੇ ਦੁਨੀਆ ਦੇ ਹਰ ਧਰਮ ਦੇ ਲੋਕ ਮਿਲ ਜਾਣਗੇ ਜੋ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ।

ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ, ਭਾਰਤ ਖੁਦ ਸਥਾਈ ਮੈਂਬਰਸ਼ਿਪ ਦੀ ਮੰਗ ਕਰਦਾ ਆ ਰਿਹਾ ਹੈ। UNSC ਵਿੱਚ ਬਦਲਾਅ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਯੂਐਨਐਸਸੀ ਦੀ ਮੌਜੂਦਾ ਮੈਂਬਰਸ਼ਿਪ ਨੂੰ ਮੁੜ ਤਹਿ ਕੀਤਾ ਜਾਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਉਹ ਭਾਰਤ ਨੂੰ ਉੱਥੇ ਰੱਖਣਾ ਚਾਹੁੰਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories
ਮਾਲਦੀਵ ਦੇ ਮੰਤਰੀ ਦੀ ਵਿਵਾਦਤ ਟਿੱਪਣੀ ‘ਤੇ ਕਈ ਭਾਰਤੀ ਹਸਤੀਆਂ ਨੇ ਜਤਾਇਆ ਇਤਰਾਜ਼, ਕਿਹਾ- ਭਾਰਤ ‘ਚ ਘੁੰਮਣ ਵਾਲੀਆਂ ਕਈ ਥਾਵਾਂ
Good News: PM ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ: NHAI ਨੇ ਭੇਜਿਆ ਪ੍ਰਸਤਾਵ; ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ, ਬੱਚੇਗਾ ਡੇਢ ਘੰਟੇ ਤੋਂ ਘੱਟ ਸਮਾਂ
ਘੋਸੀ ਦੇ ਅਸਲੀ ਕਿੰਗਮੇਕਰ ਚਾਚਾ ਸ਼ਿਵਪਾਲ, ਅਖਿਲੇਸ਼ ਨੂੰ ਵੱਡਾ ਸੁਨੇਹਾ; ਪੜ੍ਹੋ ਇਨਸਾਈਡ ਸਟੋਰੀ
ਜਿਉਂ ਦੀ ਤਿਉਂ ਰੱਖੀ ਜਾਵੇ ਸਥਿਤੀ, ਗਿਆਨਵਾਪੀ ‘ਚ ASI ਸਰਵੇਖਣ ‘ਤੇ 26 ਜੁਲਾਈ ਤੱਕ ਸੁਪਰੀਮ ਕੋਰਟ ਨੇ ਲਾਈ ਰੋਕ, ਪੜ੍ਹੋ ਹੁਣ ਤੱਕ ਦੇ ਸਾਰੇ ਅਪਡੇਟ
Rahul Gandhi: ਮੋਦੀ ਸਰਨੇਮ ਦੇ ਮਾਮਲੇ ‘ਚ ਰਾਹੁਲ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ, ਨੋਟਿਸ ਜਾਰੀ
ਚਮੋਲੀ ‘ਚ ਵੱਡਾ ਹਾਦਸਾ, ਅਲਕਨੰਦਾ ਨੇੜੇ ਟਰਾਂਸਫਾਰਮਰ ਫਟਿਆ, 15 ਲੋਕਾਂ ਦੀ ਮੌਤ,
Exit mobile version