ਚੋਣ ਕਮਿਸ਼ਨ ਲਵੇਗਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ, 7 ਜਨਵਰੀ ਤੋਂ ਰਾਜਾਂ ਦਾ ਦੌਰਾ

Updated On: 

05 Jan 2024 06:58 AM

ਲੋਕ ਸਭਾ ਚੋਣਾਂ ਲਈ ਰਾਜਾਂ ਦੀਆਂ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰਨ ਲਈ ਚੋਣ ਕਮਿਸ਼ਨ (ਈਸੀ) ਅਗਲੇ ਹਫ਼ਤੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਦੌਰਾ ਕਰੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ 7 ਤੋਂ 10 ਜਨਵਰੀ ਦਰਮਿਆਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ।

ਚੋਣ ਕਮਿਸ਼ਨ ਲਵੇਗਾ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ, 7 ਜਨਵਰੀ ਤੋਂ ਰਾਜਾਂ ਦਾ ਦੌਰਾ
Follow Us On

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ 7 ਜਨਵਰੀ ਐਤਵਾਰ ਤੋਂ ਸੂਬਿਆਂ ਦਾ ਦੌਰਾ ਸ਼ੁਰੂ ਕਰੇਗਾ। ਚੋਣ ਕਮਿਸ਼ਨ ਦੇ ਡਿਪਟੀ ਕਮਿਸ਼ਨਰਾਂ ਨੇ ਚੋਣ ਤਿਆਰੀਆਂ ਅਤੇ ਬੁਨਿਆਦੀ ਚੁਣੌਤੀਆਂ ਦਾ ਜਾਇਜ਼ਾ ਲੈਣ ਲਈ ਪਿਛਲੇ ਦੋ ਮਹੀਨਿਆਂ ਵਿੱਚ ਲਗਭਗ ਸਾਰੇ ਰਾਜਾਂ ਦੇ ਦੌਰੇ ਮੁਕੰਮਲ ਕਰ ਲਏ ਹਨ। ਇਸ ਲਈ ਹੁਣ ਉਹ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਦੇ ਦੌਰੇ ਤੋਂ ਪਹਿਲਾਂ ਆਪਣੀ ਰਿਪੋਰਟ ਦਿੰਦੇ ਹੋਏ ਇਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕਰਨਗੇ।

ਲੋਕ ਸਭਾ ਚੋਣਾਂ ਲਈ ਰਾਜਾਂ ਦੀਆਂ ਤਿਆਰੀਆਂ ਦੀ ਸਮੀਖਿਆ ਸ਼ੁਰੂ ਕਰਨ ਲਈ ਚੋਣ ਕਮਿਸ਼ਨ (ਈਸੀ) ਅਗਲੇ ਹਫ਼ਤੇ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਦੌਰਾ ਕਰੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ, ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ 7 ਤੋਂ 10 ਜਨਵਰੀ ਦਰਮਿਆਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ।

ਕਮਿਸ਼ਨਰਾਂ ਨੇ ਸਾਰੇ ਰਾਜਾਂ ਦਾ ਦੌਰਾ

ਦਰਅਸਲ, ਕਿਸੇ ਵੀ ਚੋਣ ਦੇ ਐਲਾਨ ਤੋਂ ਪਹਿਲਾਂ ਚੋਣ ਕਮਿਸ਼ਨ ਤਿਆਰੀਆਂ ਦੀ ਜਾਂਚ ਲਈ ਸਾਰੇ ਰਾਜਾਂ ਦਾ ਦੌਰਾ ਕਰਦਾ ਹੈ। ਦੌਰੇ ਤੋਂ ਪਹਿਲਾਂ ਡਿਪਟੀ ਚੋਣ ਕਮਿਸ਼ਨਰ 6 ਜਨਵਰੀ ਨੂੰ ਦੋਵਾਂ ਰਾਜਾਂ ਵਿੱਚ ਤਿਆਰੀਆਂ ਬਾਰੇ ਪੂਰੇ ਕਮਿਸ਼ਨ ਨੂੰ ਜਾਣਕਾਰੀ ਦੇਣਗੇ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ‘ਤੇ ਨਜ਼ਰ ਰੱਖਣ ਲਈ ਡਿਪਟੀ ਚੋਣ ਕਮਿਸ਼ਨਰ ਲਗਭਗ ਸਾਰੇ ਰਾਜਾਂ ਦਾ ਦੌਰਾ ਕਰ ਚੁੱਕੇ ਹਨ।

ਸਿਆਸੀ ਪਾਰਟੀਆਂ ਨਾਲ ਵੀ ਮੀਟਿੰਗ

ਇਸ ਦੌਰਾਨ ਚੋਣ ਕਮਿਸ਼ਨ ਸਥਾਨਕ ਪ੍ਰਸ਼ਾਸਨ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕਰਦਾ ਹੈ। ਇਸ ਸਮੇਂ ਦੌਰਾਨ, ਕਮਿਸ਼ਨ ਚੋਣ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਸਮੇਂ ਉਹਨਾਂ ਦੁਆਰਾ ਉਠਾਏ ਗਏ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਾ ਹੈ। ਇਨ੍ਹਾਂ ਮੀਟਿੰਗਾਂ ਦੌਰਾਨ ਪ੍ਰੀਖਿਆਵਾਂ, ਤਿਉਹਾਰਾਂ ਆਦਿ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।

ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਦਾ ਦੌਰਾ

ਜਾਣਕਾਰੀ ਮੁਤਾਬਕ ਚੋਣ ਕਮਿਸ਼ਨ 7 ਤੋਂ 10 ਜਨਵਰੀ ਤੱਕ ਪਹਿਲੇ ਪੜਾਅ ‘ਚ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੀਆਂ ਤਿਆਰੀਆਂ ਦੀ ਜਾਂਚ ਕਰੇਗਾ। ਇਸ ਤੋਂ ਬਾਅਦ ਉਹ 15 ਜਨਵਰੀ ਤੋਂ ਬਾਅਦ ਮੁੜ ਦੂਜੇ ਰਾਜਾਂ ਦੇ ਦੌਰੇ ‘ਤੇ ਜਾਣਗੇ। ਹਾਲਾਂਕਿ ਦੌਰੇ ਦੇ ਦੂਜੇ ਪੜਾਅ ਦਾ ਪ੍ਰੋਗਰਾਮ ਅਜੇ ਤੈਅ ਨਹੀਂ ਹੋਇਆ ਹੈ ਪਰ ਚੋਣ ਕਮਿਸ਼ਨ ਨੂੰ ਫਰਵਰੀ ਦੇ ਅੰਤ ਤੱਕ ਸਾਰੇ ਰਾਜਾਂ ਦਾ ਦੌਰਾ ਪੂਰਾ ਕਰਨਾ ਹੋਵੇਗਾ।