What is Smoke Bomb: ਕੀ ਹੁੰਦਾ ਹੈ ਸਮੋਕ ਬੰਬ? ਜਿਸ ਨਾਲ ਪ੍ਰਦਰਸ਼ਨਕਾਰੀਆਂ ਨੇ ਪਾਰਲੀਮੈਂਟ ਨੂੰ ਕੀਤਾ ਧੂੰਆਂ-ਧੂੰਆ

Updated On: 

13 Dec 2023 14:28 PM

13 ਦਸੰਬਰ ਨੂੰ ਅਣਪਛਾਤੇ ਵਿਅਕਤੀਆਂ ਨੇ ਲੋਕ ਸਭਾ ਵਿੱਚ ਦਾਖਲ ਹੋ ਕੇ ਹੰਗਾਮਾ ਕੀਤਾ ਗਿਆ, ਜਿਸ ਦੌਰਾਨ ਸਮੋਕ ਬੰਬ ਦੀ ਵਰਤੋਂ ਕਰਦਿਆਂ ਸੰਸਦ ਵਿੱਚ ਕਾਫੀ ਧੂੰਆਂ ਫੈਲਾ ਦਿੱਤਾ। ਇਹ ਘਟਨਾ ਬੁੱਧਵਾਰ ਦੁਪਹਿਰ 1:01 ਵਜੇ ਵਾਪਰੀ। ਪ੍ਰੀਜ਼ਾਈਡਿੰਗ ਅਫਸਰ ਰਾਜਿੰਦਰ ਅਗਰਵਾਲ ਲੋਕ ਸਭਾ ਵਿੱਚ ਸਿਫਰ ਕਾਲ ਦੀ ਕਾਰਵਾਈ ਕਰ ਰਹੇ ਸਨ। ਮਾਲਦਾ ਉੱਤਰੀ ਤੋਂ ਭਾਜਪਾ ਸਾਂਸਦ ਖਗੇਨ ਮੁਰਮੂ ਆਪਣੀ ਗੱਲ ਰੱਖ ਰਹੇ ਸਨ। ਉਦੋਂ ਦੋ ਵਿਅਕਤੀ ਦਰਸ਼ਕ ਗੈਲਰੀ ਚੋਂ ਹੇਠਾਂ ਕੁੱਦ ਗਏ। ਆਖ਼ਰ ਇਹ ਸਮੋਕ ਬੰਬ ਕੀ ਹੈ ਜਿਸ ਦੀ ਵਰਤੋਂ ਕੀਤੀ ਗਈ ਹੈ?

What is Smoke Bomb: ਕੀ ਹੁੰਦਾ ਹੈ ਸਮੋਕ ਬੰਬ? ਜਿਸ ਨਾਲ ਪ੍ਰਦਰਸ਼ਨਕਾਰੀਆਂ ਨੇ ਪਾਰਲੀਮੈਂਟ ਨੂੰ ਕੀਤਾ ਧੂੰਆਂ-ਧੂੰਆ
Follow Us On

ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਸੰਸਦ ਦੀ ਕਾਰਵਾਈ ਦੌਰਾਨ ਦੋ ਅਣਪਛਾਤੇ ਵਿਅਕਤੀ ਦਰਸ਼ਕ ਗੈਲਰੀ ਤੋਂ ਪਾਰਲੀਮੈਂਟ ਦੀ ਗੈਲਰੀ ਵਿੱਚ ਛਾਲ ਮਾਰ ਕੇ ਚਲੇ ਗਏ, ਇਹ ਸਭ ਉਸ ਸਮੇਂ ਹੋਇਆ ਜਦੋਂ ਉੱਥੇ ਕਈ ਸੰਸਦ ਮੈਂਬਰ ਮੌਜੂਦ ਸਨ ਅਤੇ ਇੱਥੇ ਸੁਰੱਖਿਆ ਵਿੱਚ ਇੰਨੀ ਵੱਡੀ ਚੂਕ ਹੋ ਗਈ। ਆਪਣੇ ਹੰਗਾਮੇ ਦੌਰਾਨ ਦੋਵਾਂ ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿੱਚ ਸਮੋਕ ਬੰਬ ਦੀ ਵਰਤੋਂ ਕੀਤੀ ਅਤੇ ਪੂਰੀ ਸੰਸਦ ਨੂੰ ਧੂੰਆਂ-ਧੂਆਂ ਕਰ ਦਿੱਤਾ।

ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਇਹ ਇੱਕ ਅਜਿਹਾ ਪਟਾਕਾ ਹੈ ਜੋ ਬਹੁਤ ਸਾਰਾ ਧੂੰਆਂ ਪੈਦਾ ਕਰਦਾ ਹੈ। ਦੀਵਾਲੀ ਜਾਂ ਕਿਸੇ ਪਾਰਟੀ ਦੌਰਾਨ ਅਜਿਹੇ ਸਮੋਕ ਬੰਬ ਤੁਸੀਂ ਅਕਸਰ ਦੇਖੇ ਹੋਣਗੇ। ਇਹ ਪਿਛਲੇ ਕੁਝ ਸਮੇਂ ਤੋਂ ਭਾਰਤ ਵਿੱਚ ਟ੍ਰੇਂਡ ਵਿੱਚ ਹੈ ਅਤੇ ਅੱਜਕੱਲ੍ਹ ਇਸਦੀ ਵਰਤੋਂ ਸੰਸਦ ਵਿੱਚ ਪ੍ਰਦਰਸ਼ਨ ਵਜੋਂ ਕੀਤੀ ਜਾਂਦੀ ਹੈ।

ਸਮੋਕ ਬੰਬ ਦੇ ਇਤਿਹਾਸ ‘ਤੇ ਇੱਕ ਨਜ਼ਰ

ਜੇਕਰ ਅਸੀਂ ਸਮੋਕ ਬੰਬ ਦੇ ਇਤਿਹਾਸ ਵਿੱਚ ਜਾਈਏ ਤਾਂ ਇਹ ਮੂਲ ਰੂਪ ਵਿੱਚ ਜਾਪਾਨੀ ਇਤਿਹਾਸ ਤੋਂ ਆਉਂਦਾ ਹੈ। ਪਰ ਜੇਕਰ ਆਧੁਨਿਕ ਸਮੇਂ ਦੀ ਗੱਲ ਕਰੀਏ ਤਾਂ 1848 ਵਿੱਚ ਬ੍ਰਿਟਿਸ਼ ਖੋਜੀ ਰਾਬਰਟ ਯੇਲ ਨੇ ਸਮੋਕ ਬੰਬ ਦੀ ਕਾਢ ਕੱਢੀ ਸੀ। ਇਸ ‘ਚ ਚੀਨੀ ਵਿਧੀ ਦੀ ਵਰਤੋਂ ਕੀਤੀ ਗਈ, ਕੁਝ ਬਦਲਾਅ ਦੇ ਨਾਲ ਅਜਿਹੀਆਂ ਚੀਜ਼ਾਂ ਨੂੰ ਜੋੜਿਆ ਗਿਆ ਤਾਂ ਕਿ ਧੂੰਆਂ ਜ਼ਿਆਦਾ ਦੇਰ ਤੱਕ ਬਣਿਆ ਰਹੇ।

ਇਸ ਸਮੇਂ ਵੱਖ-ਵੱਖ ਤਰ੍ਹਾਂ ਦੇ ਸਮੋਕ ਬੰਬ ਦਿਖਾਈ ਦਿੰਦੇ ਹਨ ਜੋ ਰੰਗੀਨ ਧੂੰਆਂ ਛੱਡਦੇ ਹਨ। ਬੁੱਧਵਾਰ ਨੂੰ ਸੰਸਦ ‘ਚ ਹੋਏ ਸਮੋਕ ਬੰਬ ਹਮਲੇ ‘ਚ ਪੀਲਾ ਅਤੇ ਲਾਲ ਧੂੰਆਂ ਨਿਕਲਦਾ ਦੇਖਿਆ ਗਿਆ। ਜਦੋਂ ਪ੍ਰਦਰਸ਼ਨਕਾਰੀਆਂ ਨੂੰ ਫੜ ਕੇ ਸੰਸਦ ਭਵਨ ਦੇ ਅੰਦਰ ਅਤੇ ਫਿਰ ਬਾਹਰ ਲਿਜਾਇਆ ਜਾ ਰਿਹਾ ਸੀ, ਇਹ ਉਸ ਸਮੇਂ ਦਿਖਾਈ ਦੇ ਰਿਹਾ ਸੀ ।

ਸੰਸਦ ‘ਚ ਬੁੱਧਵਾਰ ਨੂੰ ਕੀ ਹੋਇਆ?

ਬੁੱਧਵਾਰ ਨੂੰ ਜਦੋਂ ਸੰਸਦ ਦੀ ਕਾਰਵਾਹੀ ਚੱਲ ਰਹੀ ਸੀ ਤਾਂ ਦੁਪਹਿਰ ਕਰੀਬ 1.15 ਵਜੇ ਇਕ ਵਿਅਕਤੀ ਨੇ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਛਾਲ ਮਾਰ ਦਿੱਤੀ। ਅਤੇ ਉਹ ਛਾਲ ਮਾਰ ਕੇ ਸਪੀਕਰ ਦੀ ਕੁਰਸੀ ਵੱਲ ਵਧ ਰਿਹਾ ਸੀ। ਜਿਵੇਂ ਹੀ ਇਹ ਵਿਅਕਤੀ ਸੰਸਦ ਮੈਂਬਰਾਂ ਦੀ ਸੀਟ ਤੋਂ ਲੰਘ ਰਿਹਾ ਸੀ ਤਾਂ ਉੱਥੇ ਮੌਜੂਦ ਸੰਸਦ ਮੈਂਬਰਾਂ ਨੇ ਇਸ ਵਿਅਕਤੀ ਨੂੰ ਫੜ ਲਿਆ। ਸੰਸਦ ਦੀ ਸੁਰੱਖਿਆ ‘ਚ ਇਹ ਇਕ ਵੱਡੀ ਕਮੀ ਹੈ, ਕਿਉਂਕਿ ਜਿਸ ਤਰ੍ਹਾਂ ਹਮਲਾਵਰ ਸੰਸਦ ਮੈਂਬਰ ਦੇ ਮਹਿਮਾਨ ਬਣ ਕੇ ਸਦਨ ‘ਚ ਦਾਖਲ ਹੋਇਆ ਅਤੇ ਅਜਿਹਾ ਕੰਮ ਕੀਤਾ, ਜਿਸ ਨਾਲ ਸੰਸਦ ਮੈਂਬਰਾਂ ਅਤੇ ਉੱਥੇ ਮੌਜੂਦ ਲੋਕ ਮੁਸ਼ਕੱਲ ਵਿੱਚ ਆ ਸਕਦੇ ਸਨ।