NIA ਤੋਂ ਬਾਅਦ ਹੁਣ ED ਦਾ ਲਾਰੇਂਸ ਗੈਂਗ ‘ਤੇ ਸਿਕੰਜਾ, 13 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ
ਈਡੀ ਨੇ ਮੰਗਲਵਾਰ ਸਵੇਰੇ ਕਰੀਬ 8 ਵਜੇ ਰਾਜਸਥਾਨ ਅਤੇ ਹਰਿਆਣਾ ਦੇ 13 ਸਥਾਨਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਹ ਰੇਡ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸੁਰਿੰਦਰ ਉਰਫ਼ ਚੀਕੂ ਅਤੇ ਉਸ ਦੇ ਨਜ਼ਦੀਕੀ ਸਾਥੀ ਨਰੇਸ਼ ਉਰਫ਼ ਨਰਸੀ ਜੋ ਕਿ ਨਾਰਨੌਲ ਦਾ ਸ਼ਰਾਬ ਕਾਰੋਬਾਰੀ ਹੈ ਜੋ ਰਾਮਪੁਰਾ ਦਾ ਸਾਬਕਾ ਸਰਪੰਚ ਰਹਿ ਚੁੱਕਾ ਹੈ। ਜਾਂਚ 'ਚ ਸਾਹਮਣੇ ਆਇਆ ਕਿ ਇਨ੍ਹਾਂ ਸ਼ਰਾਬ ਕਾਰੋਬਾਰੀਆਂ ਰਾਹੀਂ ਨਾਜਾਇਜ਼ ਤੌਰ 'ਤੇ ਇਕੱਠੀ ਕੀਤੀ ਕਮਾਈ ਦਾ ਨਿਵੇਸ਼ ਕੀਤਾ ਜਾ ਰਿਹਾ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਅਤੇ ਉਸ ਦੇ ਸਾਥੀ ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਰਡਾਰ ‘ਤੇ ਹਨ। ਬਿਸ਼ਨੋਈ ਗੈਂਗ ਅਤੇ ਇਸ ਨਾਲ ਜੁੜੇ ਲੋਕਾਂ ਖਿਲਾਫ਼ ਕਾਰਵਾਈ ਕਰਦੇ ਹੋਏ ਈਡੀ ਨੇ ਹਰਿਆਣਾ ਅਤੇ ਰਾਜਸਥਾਨ ‘ਚ 13 ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ। ਦਰਅਸਲ ਇਹ ਛਾਪੇਮਾਰੀ ਪੀਐਮਐਲਏ ਤਹਿਤ ਕੀਤੀ ਗਈ ਸੀ। ਜਾਂਚ ਦੌਰਾਨ ਈਡੀ ਨੂੰ ਪਤਾ ਲੱਗਾ ਕਿ ਬਿਸ਼ਨੋਈ ਗੈਂਗ ਕਾਰੋਬਾਰੀਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਵਸੂਲ ਕੇ ਕਰੋੜਾਂ ਰੁਪਏ ਵਿਦੇਸ਼ ਭੇਜ ਰਿਹਾ ਸੀ।
ਈਡੀ ਨੇ ਮੰਗਲਵਾਰ ਸਵੇਰੇ ਕਰੀਬ 8 ਵਜੇ ਰਾਜਸਥਾਨ (Haryana) ਅਤੇ ਹਰਿਆਣਾ ਦੇ 13 ਸਥਾਨਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਹ ਰੇਡ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇਆ ਸੁਰਿੰਦਰ ਉਰਫ਼ ਚੀਕੂ ਅਤੇ ਉਸ ਦੇ ਨਜ਼ਦੀਕੀ ਸਾਥੀ ਨਰੇਸ਼ ਉਰਫ਼ ਨਰਸੀ ਜੋ ਕਿ ਨਾਰਨੌਲ ਦਾ ਸ਼ਰਾਬ ਕਾਰੋਬਾਰੀ ਹੈ ਜੋ ਰਾਮਪੁਰਾ ਦਾ ਸਾਬਕਾ ਸਰਪੰਚ ਰਹਿ ਚੁੱਕਿਆ ਹੈ। ਇਸ ਤੋਂ ਇਲਾਵਾ ਵਿਨੀਤ ਚੌਧਰੀ ਅਤੇ ਅੰਕੁਸ਼ ਗੋਇਲ (ਸ਼ਰਾਬ ਕਾਰੋਬਾਰੀ) ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਇਨ੍ਹਾਂ ਸ਼ਰਾਬ ਕਾਰੋਬਾਰੀਆਂ ਰਾਹੀਂ ਨਾਜਾਇਜ਼ ਤੌਰ ‘ਤੇ ਇਕੱਠੀ ਕੀਤੀ ਕਮਾਈ ਦਾ ਨਿਵੇਸ਼ ਕੀਤਾ ਜਾ ਰਿਹਾ ਸੀ।
ਵਪਾਰੀਆਂ ਤੋਂ ਵਸੂਲੀ
ਦਰਅਸਲ, ਹਰਿਆਣਾ ਪੁਲਿਸ ਨੇ ਸੁਰਿੰਦਰ ਉਰਫ਼ ਚੀਕੂ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਅਗਵਾ, ਕਤਲ, ਫਿਰੌਤੀ ਅਤੇ ਅਸਲਾ ਐਕਟ ਤਹਿਤ ਦਰਜਨਾਂ ਕੇਸ ਦਰਜ ਕੀਤੇ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੁਰੇਂਦਰ ਉਰਫ਼ ਚੀਕੂ ਬਿਸ਼ਨੋਈ ਗੈਂਗ ਦਾ ਸਾਰਾ ਮਾਲੀ ਪ੍ਰਬੰਧ ਕਰਦਾ ਹੈ। ਇਹ ਪੈਸਾ ਜ਼ਿਆਦਾਤਰ ਮਾਈਨਿੰਗ, ਸ਼ਰਾਬ ਅਤੇ ਟੋਲ ਵਪਾਰੀਆਂ ਤੋਂ ਇਕੱਠਾ ਕੀਤਾ ਜਾਂਦਾ ਹੈ।