Weather: ਦਿੱਲੀ-NCR ‘ਚ ਬੂੰਦਾਬਾਂਦੀ, ਵਧੇਗਾ ਤਾਪਮਾਨ, ਗਰਮੀ ਕਰੇਗੀ ਪਰੇਸ਼ਾਨ, ਜਾਣੋ ਕੀ ਹੈ IMD ਦੀ ਭਵਿੱਖਬਾਣੀ ?

Updated On: 

06 Jun 2023 08:17 AM

ਦੇਸ਼ ਭਰ ਵਿੱਚ ਮੌਸਮ ਦੀਆਂ ਤਾਜ਼ਾ ਖਬਰਾਂ 6 ਜੂਨ, 2023: ਆਈਐਮਡੀ ਦੇ ਅਨੁਸਾਰ, 6 ਜੂਨ ਤੋਂ ਬਾਅਦ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਨਮੀ ਵਾਲੀ ਗਰਮੀ ਤੁਹਾਨੂੰ ਪਰੇਸ਼ਾਨ ਕਰੇਗੀ। ਇਸ ਦੇ ਨਾਲ ਹੀ ਮਾਨਸੂਨ 'ਚ ਦੇਰੀ ਕਾਰਨ ਇਸ ਦੇ ਸਰਗਰਮ ਹੋਣ ਦੀ ਵੀ ਉਮੀਦ ਹੈ।

Weather: ਦਿੱਲੀ-NCR ਚ ਬੂੰਦਾਬਾਂਦੀ, ਵਧੇਗਾ ਤਾਪਮਾਨ, ਗਰਮੀ ਕਰੇਗੀ ਪਰੇਸ਼ਾਨ, ਜਾਣੋ ਕੀ ਹੈ IMD ਦੀ ਭਵਿੱਖਬਾਣੀ ?
Follow Us On

Weather: ਮਈ ਤੋਂ ਬਾਅਦ ਜੂਨ ਦੇ ਸ਼ੁਰੂ ਵਿੱਚ ਵੀ ਦਿੱਲੀ (Delhi) ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਸੋਮਵਾਰ ਰਾਤ ਨੂੰ ਵੀ ਰਾਜਧਾਨੀ ਅਤੇ ਐਨਸੀਆਰ ਦੇ ਕੁਝ ਖੇਤਰਾਂ ਵਿੱਚ ਭਾਰੀ ਮੀਂਹ ਪਿਆ। ਹਾਲਾਂਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ (ਮੰਗਲਵਾਰ) ਤੋਂ ਹੁੰਮਸ ਭਰੀ ਗਰਮੀ ਲੋਕਾਂ ਨੂੰ ਪ੍ਰੇਸ਼ਾਨ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਮੌਸਮ ਵਿਭਾਗ (IMD) ਨੇ ਕਿਹਾ ਕਿ 6 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਦਰਅਸਲ, ਆਈਐਮਡੀ (IMD) ਦੀ ਭਵਿੱਖਬਾਣੀ ਮੁਤਾਬਕ 6 ਜੂਨ ਤੋਂ ਬਾਅਦ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਨਮੀ ਵਾਲੀ ਗਰਮੀ ਤੁਹਾਨੂੰ ਪਰੇਸ਼ਾਨ ਕਰੇਗੀ। ਇਸ ਦੇ ਨਾਲ ਹੀ ਮਾਨਸੂਨ ‘ਚ ਦੇਰੀ ਕਾਰਨ ਇਸ ਦੇ ਸਰਗਰਮ ਹੋਣ ਦੀ ਵੀ ਉਮੀਦ ਹੈ। ਦੱਸ ਦੇਈਏ ਕਿ ਮਾਨਸੂਨ 29 ਜੂਨ ਤੱਕ ਦਿੱਲੀ ਪਹੁੰਚ ਜਾਵੇਗਾ।

10 ਜੂਨ ਤੱਕ 40 ਤੋਂ ਪਾਰ ਹੋਵੇਗਾ ਤਾਪਮਾਨ

ਆਈਐਮਡੀ ਮੁਤਾਬਕ ਅੱਜ ਯਾਨੀ 6 ਜੂਨ ਤੋਂ 10 ਜੂਨ ਤੱਕ ਹੌਲੀ-ਹੌਲੀ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ। ਦੱਸ ਦੇਈਏ ਕਿ 7 ਜੂਨ ਨੂੰ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ 8 ਜੂਨ ਨੂੰ ਪਾਰਾ 39 ਡਿਗਰੀ ਤੋਂ ਵੱਧ ਕੇ 26 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਤੋਂ ਬਾਅਦ 9 ਅਤੇ 10 ਜੂਨ ਤੱਕ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤੇ ਜਾਣ ਦੀ ਸੰਭਾਵਨਾ ਹੈ।

20 ਸਾਲਾਂ ਵਿੱਚ ਚੌਥੀ ਵਾਰ ਸਭ ਤੋਂ ਵੱਧ ਬਾਰਿਸ਼ ਹੋਈ

ਦਰਅਸਲ ਇਸ ਵਾਰ 36 ਸਾਲ ਬਾਅਦ ਦਿੱਲੀ ‘ਚ ਮਈ ਦਾ ਮੌਸਮ ਠੰਡਾ ਰਿਹਾ। ਇਸ ਦੌਰਾਨ ਔਸਤ ਤਾਪਮਾਨ 36.7 ਡਿਗਰੀ ਸੈਲਸੀਅਸ ਰਿਹਾ। ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਸਾਲ 1987 ਵਿਚ ਮਈ ਮਹੀਨੇ ਵਿਚ ਤਾਪਮਾਨ ਹੇਠਾਂ ਆ ਗਿਆ ਸੀ। ਉਸ ਸਮੇਂ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪਿਛਲੇ 20 ਸਾਲਾਂ ਦੀ ਗੱਲ ਕਰੀਏ ਤਾਂ ਮਈ ਮਹੀਨੇ ਵਿੱਚ ਚੌਥੀ ਵਾਰ ਸਭ ਤੋਂ ਵੱਧ ਮੀਂਹ ਪਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ