CM Rekha Gupta Attacked: ਹੱਥ ਖਿੱਚਿਆ, ਧੱਕਾਮੁੱਕੀ ਹੋਈ- ਸਿਰ ਮੇਜ਼ ਨਾਲ ਲੱਗਿਆ, ਹਮਲੇ ਤੋਂ ਬਾਅਦ ਸਦਮੇ ਵਿੱਚ ਦਿੱਲੀ ਦੀ CM ਰੇਖਾ ਗੁਪਤਾ

Updated On: 

20 Aug 2025 11:35 AM IST

CM Rekha Gupta Attacked: ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹੋਏ ਹਮਲੇ ਸੰਬੰਧੀ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਨੇ ਮੁੱਖ ਮੰਤਰੀ ਨੂੰ ਇੱਕ ਕਾਗਜ਼ ਦਿੱਤਾ ਤੇ ਉਨ੍ਹਾਂ ਨੂੰ ਅੱਗੇ ਖਿੱਚਿਆ, ਜਿਸ ਕਾਰਨ ਉਨ੍ਹਾਂ ਦਾ ਸਿਰ ਮੇਜ਼ 'ਤੇ ਵੱਜਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਇੱਕ ਬਹਾਦਰ ਔਰਤ ਹੈ ਤੇ ਪਹਿਲਾਂ ਵਾਂਗ ਜਨਤਕ ਸੁਣਵਾਈ ਤੇ ਜਨਤਕ ਸਬੰਧਤ ਪ੍ਰੋਗਰਾਮ ਜਾਰੀ ਰੱਖੇਗੀ। ਸਚਦੇਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੱਥਰਬਾਜ਼ੀ ਜਾਂ ਥੱਪੜ ਮਾਰਨ ਵਰਗੀਆਂ ਗੱਲਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ।

CM Rekha Gupta Attacked: ਹੱਥ ਖਿੱਚਿਆ, ਧੱਕਾਮੁੱਕੀ ਹੋਈ- ਸਿਰ ਮੇਜ਼ ਨਾਲ ਲੱਗਿਆ, ਹਮਲੇ ਤੋਂ ਬਾਅਦ ਸਦਮੇ ਵਿੱਚ ਦਿੱਲੀ ਦੀ CM ਰੇਖਾ ਗੁਪਤਾ

ਹਮਲੇ ਤੋਂ ਬਾਅਦ CM ਰੇਖਾ ਦਾ ਪ੍ਰਤੀਕਰਮ

Follow Us On

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਹੋਇਆ ਹੈ। ਅੱਜ ਸਵੇਰੇ, ਜਦੋਂ ਉਹ ਸਿਵਲ ਲਾਈਨਜ਼ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਜਨਤਕ ਸੁਣਵਾਈ ਕਰ ਰਹੇ ਸਨ, ਉਸ ਦੌਰਾਨ ਉਨ੍ਹਾਂ ‘ਤੇ ਹਮਲਾ ਹੋਇਆ। ਹਾਲਾਂਕਿ, ਮੁੱਖ ਮੰਤਰੀ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਜਨਤਕ ਸੁਣਵਾਈ ਦੌਰਾਨ ਇੱਕ 41 ਸਾਲਾ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਮੁੱਖ ਮੰਤਰੀ ਕੋਲ ਪਹੁੰਚਿਆ, ਪਰ ਅਚਾਨਕ ਉਸ ਨੇ ਮੁੱਖ ਮੰਤਰੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਪਸ਼ਬਦ ਵਰਤੇ। ਹਮਲਾਵਰ ਦੇ ਹੱਥ ਵਿੱਚ ਕੁੱਝ ਕਾਗਜ਼ ਸਨ।

ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹੋਏ ਹਮਲੇ ਸੰਬੰਧੀ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਨੇ ਮੁੱਖ ਮੰਤਰੀ ਨੂੰ ਇੱਕ ਕਾਗਜ਼ ਦਿੱਤਾ ਤੇ ਉਨ੍ਹਾਂ ਨੂੰ ਅੱਗੇ ਖਿੱਚਿਆ, ਜਿਸ ਕਾਰਨ ਉਨ੍ਹਾਂ ਦਾ ਸਿਰ ਮੇਜ਼ ਨਾਲ ਟਕਰਾ ਗਿਆ। ਇਸ ਸਮੇਂ ਮੁੱਖ ਮੰਤਰੀ ਸਦਮੇ ‘ਚ ਹੈ, ਹਾਲਾਂਕਿ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਦੋਸ਼ੀ ਨੌਜਵਾਨ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਚਦੇਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੱਥਰਬਾਜ਼ੀ ਜਾਂ ਥੱਪੜ ਮਾਰਨ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ਇੱਕ ਬਹਾਦਰ ਔਰਤ ਹਨ ਤੇ ਪਹਿਲਾਂ ਵਾਂਗ ਜਨਤਕ ਸੁਣਵਾਈ ਤੇ ਜਨਤਕ ਸਬੰਧਤ ਪ੍ਰੋਗਰਾਮ ਜਾਰੀ ਰੱਖਣਗੇ।

ਸ਼ੁਰੂਆਤੀ ਪੁੱਛਗਿੱਛ ਵਿੱਚ, ਮੁਲਜ਼ਮ ਨੇ ਆਪਣਾ ਨਾਮ ਰਾਜੇਸ਼ ਭਾਈ ਖਿਮਜੀ ਭਾਈ ਸਕਰੀਆ ਦੱਸਿਆ ਹੈ ਤੇ ਉਸਨੇ ਆਪਣੇ ਆਪ ਨੂੰ ਰਾਜਕੋਟ ਦਾ ਨਿਵਾਸੀ ਦੱਸਿਆ ਹੈ। ਉਸ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ। ਇਸ ਸਮੇਂ, ਮੁਲਜ਼ਮ ਪੁਲਿਸ ਹਿਰਾਸਤ ‘ਚ ਹੈ ਅਤੇ ਉਸਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਨ ਸੁਨਵਾਈ ਪ੍ਰੋਗਰਾਮ ‘ਤੇ ਹਮਲਾ ਲੋਕਤੰਤਰੀ ਪ੍ਰਕਿਰਿਆ ‘ਤੇ ਹਮਲਾ – ਵਰਮਾ

ਮੰਤਰੀ ਪਰਵੇਸ਼ ਵਰਮਾ ਨੇ ਟਵਿੱਟਰ ‘ਤੇ ਲਿਖਿਆ ਕਿ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਨਿੰਦਣਯੋਗ ਹੈ। ਜਨ ਸੁਨਵਾਈ ਪ੍ਰੋਗਰਾਮ ਵਿੱਚ, ਆਮ ਲੋਕ ਸਿੱਧੇ ਤੌਰ ‘ਤੇ ਆਪਣੇ ਸਵਾਲਾਂ ਨਾਲ ਮੁੱਖ ਮੰਤਰੀ ਤੱਕ ਪਹੁੰਚ ਸਕਦੇ ਹਨ। ਇਹ ਲੋਕਤੰਤਰ ‘ਤੇ ਇੱਕ ਤਰ੍ਹਾਂ ਦਾ ਸਿੱਧਾ ਹਮਲਾ ਹੈ। ਇਸ ਵਿੱਚ ਮੁਲਜ਼ਮ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪ੍ਰਿਯੰਕਾ ਚਤੁਰਵੇਦੀ ਦਾ ਕੇਂਦਰ ਸਰਕਾਰ ‘ਤੇ ਨਿਸ਼ਾਨਾ

ਸ਼ਿਵ ਸੈਨਾ ਯੂਬੀਟੀ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਮੁੱਖ ਮੰਤਰੀ ਰੇਖਾ ਗੁਪਤਾ ‘ਤੇ ਹਮਲਾ ਬਹੁਤ ਨਿੰਦਣਯੋਗ ਅਤੇ ਚਿੰਤਾਜਨਕ ਹੈ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਦਿੱਲੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਰਾਜਧਾਨੀ ਵਿੱਚ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੇ ਅਧੀਨ ਗ੍ਰਹਿ ਮੰਤਰਾਲੇ ਦੀ ਹੈ, ਅਤੇ ਉਨ੍ਹਾਂ ਨੂੰ ਇਸਦੀ ਜਵਾਬਦੇਹੀ ਤੈਅ ਕਰਨੀ ਪਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਕਦੇ ਕੋਈ ਸੰਸਦ ਮੈਂਬਰ ਦਿਨ-ਦਿਹਾੜੇ ਚੇਨ ਸਨੈਚਿੰਗ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਕਦੇ ਮੁੱਖ ਮੰਤਰੀ ਦੇ ਨਿਵਾਸ ਦੇ ਅੰਦਰ ਦਾਖਲ ਹੋ ਕੇ ਹਮਲਾ ਕੀਤਾ ਜਾਂਦਾ ਹੈ। ਜਦੋਂ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾ ਹੋਇਆ ਸੀ, ਤਾਂ ਕੁਝ ਭਾਜਪਾ ਆਗੂ ਅਤੇ ਵਰਕਰ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ। ਇਹ ਰਾਜਨੀਤੀ ਦਾ ਮਾਮਲਾ ਨਹੀਂ ਹੈ ਸਗੋਂ ਚਿੰਤਾ ਦਾ ਵਿਸ਼ਾ ਹੈ। ਅਜਿਹੀਆਂ ਘਟਨਾਵਾਂ ਮਰਦਾਂ ਅਤੇ ਔਰਤਾਂ ਬਾਰੇ ਨਹੀਂ ਸਗੋਂ ਕਾਨੂੰਨ ਵਿਵਸਥਾ ਬਾਰੇ ਹਨ।