ਦਿੱਲੀ ਏਅਰਪੋਰਟ ਤੇ ਰੋਕੀ ਗਈ ਅੰਮ੍ਰਿਤਪਾਲ ਦਾ ਮਾਤਾ, 3 ਵਜੇ ਸੀ ਫਲਾਈਟ

Updated On: 

21 Nov 2025 16:38 PM IST

ਐਮਪੀ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ 'ਤੇ ਰੋਕਿਆ ਗਿਆ ਹੈ। ਉਹ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ। ਜਦੋਂ ਉਹਨਾਂ ਨੇ ਇਸ ਬਾਰੇ ਪੁੱਛਿਆ ਤਾਂ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਉਸਨੂੰ ਅੰਮ੍ਰਿਤਸਰ ਦੇ ਐਸਐਸਪੀ ਦੇ ਹੁਕਮਾਂ 'ਤੇ ਰੋਕਿਆ ਗਿਆ ਹੈ।

ਦਿੱਲੀ ਏਅਰਪੋਰਟ ਤੇ ਰੋਕੀ ਗਈ ਅੰਮ੍ਰਿਤਪਾਲ ਦਾ ਮਾਤਾ, 3 ਵਜੇ ਸੀ ਫਲਾਈਟ
Follow Us On

ਪੰਜਾਬ ਦੇ ਖਡੂਰ ਸਾਹਿਬ ਤੋਂ ਐਮਪੀ ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੂੰ ਕੈਨੇਡਾ ਜਾਂਦੇ ਸਮੇਂ ਦਿੱਲੀ ਹਵਾਈ ਅੱਡੇ ‘ਤੇ ਰੋਕਿਆ ਗਿਆ ਹੈ। ਉਹ ਆਪਣੀ ਧੀ ਨੂੰ ਮਿਲਣ ਲਈ ਕੈਨੇਡਾ ਜਾ ਰਹੀ ਸੀ। ਜਦੋਂ ਉਹਨਾਂ ਨੇ ਇਸ ਬਾਰੇ ਪੁੱਛਿਆ ਤਾਂ ਅਧਿਕਾਰੀਆਂ ਨੇ ਉਸਨੂੰ ਦੱਸਿਆ ਕਿ ਉਸਨੂੰ ਅੰਮ੍ਰਿਤਸਰ ਦੇ ਐਸਐਸਪੀ ਦੇ ਹੁਕਮਾਂ ‘ਤੇ ਰੋਕਿਆ ਗਿਆ ਹੈ।

ਬਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ, ਫਿਰ ਵੀ ਉਸਨੂੰ ਹਵਾਈ ਅੱਡੇ ‘ਤੇ ਰੋਕਿਆ ਗਿਆ ਅਤੇ ਪਰੇਸ਼ਾਨ ਕੀਤਾ ਗਿਆ।

ਦਰਜ ਨਹੀਂ ਕੋਈ ਮਾਮਲਾ-ਬਲਵਿੰਦਰ ਕੌਰ

ਬਲਵਿੰਦਰ ਕੌਰ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਮਿਲਣ ਕੈਨੇਡਾ ਜਾ ਰਹੀ ਸੀ, ਜਿਸਨੇ ਹੁਣੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। “ਮੇਰੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਗਿਆ, ਤਾਂ ਮੈਨੂੰ ਕਿਉਂ ਰੋਕਿਆ ਗਿਆ?” ਉਹਨਾਂ ਨੇ ਕਿਹਾ ਕਿ ਉਹਨਾਂ ਦਾ ਤਿੰਨ ਜਾਂ ਚਾਰ ਸਾਲਾਂ ਦਾ ਵੀਜ਼ਾ ਲੱਗਿਆ ਹੋਇਆ ਹੈ, ਫਿਰ ਵੀ ਉਹਨਾਂ ਨੂੰ ਰੋਕਿਆ ਗਿਆ। ਉਹਨਾਂ ਨੇ ਦੱਸਿਆ ਕਿ ਅੱਜ ਦੁਪਿਹਰ ਸਮੇਂ ਉਹਨਾਂ ਦੀ ਫਲਾਈਟ ਸੀ।

ਲੁੱਕਆਊਟ ਨੋਟਿਸ ਜਾਰੀ

ਅੰਮ੍ਰਿਤਪਾਲ ਦੇ ਚਾਚਾ ਦੇ ਅਨੁਸਾਰ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਇਸ ਲਈ ਉਨ੍ਹਾਂ ਨੂੰ ਰੋਕਿਆ ਗਿਆ।

ਉਨ੍ਹਾਂ ਕੋਲ ਵੀਜ਼ਾ ਸੀ। ਇਸ ਲਈ ਉਨ੍ਹਾਂ ਨੂੰ ਕੈਨੇਡਾ ਜਾਣਾ ਪਿਆ। ਜੇਕਰ ਸਾਨੂੰ ਪਹਿਲਾਂ ਹੀ ਰੁਕਣ ਬਾਰੇ ਪਤਾ ਹੁੰਦਾ, ਤਾਂ ਅਸੀਂ ਟਿਕਟਾਂ ‘ਤੇ ਇੰਨੇ ਪੈਸੇ ਖਰਚ ਨਾ ਕਰਦੇ। ਸਾਡੇ ਪਰਿਵਾਰ ‘ਤੇ ਇੰਨੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।