Delhi Air Pollution: ਦਿੱਲੀ ਚ ਹੁਣ 50% ਸਰਕਾਰੀ ਕਰਮਚਾਰੀ ਕਰਨਗੇ ਵਰਕ ਫਰਾਮ ਹੋਮ, ਪ੍ਰਦੂਸ਼ਣ ਦੇ ਚਲਦਿਆਂ ਆਤਿਸ਼ੀ ਸਰਕਾਰ ਦਾ ਫੈਸਲਾ

Published: 

20 Nov 2024 18:46 PM

ਦਿੱਲੀ 'ਚ ਹੁਣ 50 ਫੀਸਦੀ ਸਰਕਾਰੀ ਕਰਮਚਾਰੀ ਘਰੋਂ ਕੰਮ ਕਰਨਗੇ। ਉੱਧਰ, 50 ਫੀਸਦੀ ਕਰਮਚਾਰੀ ਦਫਤਰ ਆ ਸਕਣਗੇ। ਪ੍ਰਦੂਸ਼ਣ ਕਾਰਨ ਆਤਿਸ਼ੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਆਤਿਸ਼ੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ 50 ਫੀਸਦੀ ਸਮਰੱਥਾ ਵਾਲੇ ਦਫਤਰ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

Delhi Air Pollution: ਦਿੱਲੀ ਚ ਹੁਣ 50% ਸਰਕਾਰੀ ਕਰਮਚਾਰੀ ਕਰਨਗੇ ਵਰਕ ਫਰਾਮ ਹੋਮ, ਪ੍ਰਦੂਸ਼ਣ ਦੇ ਚਲਦਿਆਂ ਆਤਿਸ਼ੀ ਸਰਕਾਰ ਦਾ ਫੈਸਲਾ

ਦਿੱਲੀ ਦੀ ਸੀਐਮ ਆਤਿਸ਼ੀ ਮਾਰਲੇਨਾ

Follow Us On

ਰਾਜਧਾਨੀ ਦਿੱਲੀ ‘ਚ ਕੱਲ ਯਾਨੀ 21 ਨਵੰਬਰ ਤੋਂ 50 ਫੀਸਦੀ ਸਰਕਾਰੀ ਕਰਮਚਾਰੀ ਘਰੋਂ ਕੰਮ ਕਰਨਗੇ। ਦਿੱਲੀ ਸਰਕਾਰ ਨੇ ਇਹ ਫੈਸਲਾ ਵਧਦੇ ਪ੍ਰਦੂਸ਼ਣ ਅਤੇ GRAP-4 ਦੇ ਲਾਗੂ ਹੋਣ ਕਾਰਨ ਲਿਆ ਹੈ। ਦਿੱਲੀ ਸਰਕਾਰ ਅਤੇ ਐਮਸੀਡੀ ਦੀਆਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰੀ ਕਰਮਚਾਰੀ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਗੇ। ਦਿੱਲੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੀ 50 ਫੀਸਦੀ ਸਮਰੱਥਾ ਵਾਲੇ ਦਫਤਰ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।

ਤੁਹਾਨੂੰ ਦੱਸ ਦੇਈਏ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਸਮੇਤ ਦਿੱਲੀ ਸਰਕਾਰ ਦੇ ਲਗਭਗ 80 ਵਿਭਾਗਾਂ ਅਤੇ ਵੱਖ-ਵੱਖ ਏਜੰਸੀਆਂ ਵਿੱਚ ਲਗਭਗ 1.4 ਲੱਖ ਲੋਕ ਕੰਮ ਕਰਦੇ ਹਨ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਦੇ ਦਫਤਰਾਂ ਦੇ 50 ਫੀਸਦੀ ਕਰਮਚਾਰੀ ਘਰ ਤੋਂ ਕੰਮ ਕਰਨਗੇ। ਗੋਪਾਲ ਰਾਏ ਨੇ ਪ੍ਰਾਈਵੇਟ ਕੰਪਨੀਆਂ, ਉਦਯੋਗਾਂ ਅਤੇ ਕਾਰੋਬਾਰਾਂ ਨੂੰ ਵੀ ਸ਼ਹਿਰ ਦੇ ਹਵਾ ਪ੍ਰਦੂਸ਼ਣ ਸੰਕਟ ਨੂੰ ਘਟਾਉਣ ਵਿੱਚ ਮਦਦ ਲਈ ਸਮਾਨ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ।

ਕਰਮਚਾਰੀਆਂ ਲਈ ਬੱਸ ਸੇਵਾਵਾਂ ਦੇਣ ਕੰਪਨੀਆਂ

ਗੋਪਾਲ ਰਾਏ ਨੇ ਸੁਝਾਅ ਦਿੱਤਾ ਕਿ ਪੀਕ ਘੰਟਿਆਂ ਦੌਰਾਨ ਵਾਹਨਾਂ ਦੀ ਭੀੜ ਨੂੰ ਘੱਟ ਕਰਨ ਲਈ ਪ੍ਰਾਈਵੇਟ ਕੰਪਨੀਆਂ ਨੂੰ ਸਵੇਰੇ 10:30 ਵਜੇ ਤੋਂ 11:00 ਵਜੇ ਤੱਕ ਦਫਤਰ ਦਾ ਸਮਾਂ ਵਧਾਉਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰੀ ਸਮਾਂ ਠੀਕ ਕਰਨ ਨਾਲ ਨਾ ਸਿਰਫ਼ ਟਰੈਫ਼ਿਕ ਦਾ ਦਬਾਅ ਘਟੇਗਾ ਸਗੋਂ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੇ ਵੀ ਠੱਲ੍ਹ ਪਵੇਗੀ। ਵਾਹਨਾਂ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ, ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਲਈ ਬੱਸ ਸੇਵਾਵਾਂ ਦਾ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਹੈ।

ਅੱਜ ਦਿੱਲੀ ਦਾ AQI 426 ਦਰਜ ਕੀਤਾ ਗਿਆ

ਗੋਪਾਲ ਰਾਏ ਨੇ ਕਿਹਾ ਕਿ ਅਸੀਂ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ। 50 ਫੀਸਦੀ ਕਰਮਚਾਰੀਆਂ ਨਾਲ ਕੰਮ ਕਰਨ ਦਾ ਫੈਸਲਾ ਇਸੇ ਕੋਸ਼ਿਸ਼ ਦਾ ਹਿੱਸਾ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਵਿੱਚ ਸੁਧਾਰ ਹੋਵੇਗਾ। ਦਿੱਲੀ ‘ਚ ਬੁੱਧਵਾਰ ਨੂੰ ਵੀ ਜ਼ਹਿਰੀਲੀ ਹਵਾ ਅਤੇ ਪ੍ਰਦੂਸ਼ਣ ਆਪਣੇ ਸਿਖਰ ‘ਤੇ ਰਿਹਾ। ਅੱਜ ਦਿੱਲੀ ਵਿੱਚ AQI 426 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਵਿੱਚ ਹੈ। ਇਸ ਤੋਂ ਇਲਾਵਾ ਬੀਤੀ ਰਾਤ ਦਿੱਲੀ ਵਿੱਚ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ।