Covid-19: ਕੋਰੋਨਾ ਦਾ ਕਹਿਰ, 6115 ਨਵੇਂ ਕੇਸ ਮਿਲੇ-ਤੇਜ਼ੀ ਨਾਲ ਫੈਲ ਰਿਹਾ XBB.1.16 ਵੇਰੀਅੰਟ
Covid-19 Cases: ਮਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। XBB.1.16 ਵੇਰੀਐਂਟ ਅਜੇ ਵੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਧਾਉਂਦਾ ਨਜ਼ਰ ਆ ਰਿਹਾ ਹੈ।
Covid-19 New Cases: ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਆਪਣੇ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਫਿਰ ਤੋਂ ਮਾਮਲਿਆਂ ‘ਚ ਵਾਧਾ ਦੇਖਿਆ ਗਿਆ ਹੈ। ਸਾਹਮਣੇ ਆਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 6115 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੱਲ੍ਹ ਇਹ ਅੰਕੜਾ 6050 ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 31194 ਹੋ ਗਈ ਹੈ। ਨਵੇਂ ਅੰਕੜਿਆਂ ਤੋਂ ਬਾਅਦ, ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 44751259 ਹੋ ਗਈ ਹੈ।
ਕੋਰੋਨਾ ਦੇ ਇਹ ਮਾਮਲੇ ਅਜਿਹੇ ਸਮੇਂ ਵੱਧ ਰਹੇ ਹਨ ਜਦੋਂ ਇਸ ਦਾ ਵੇਰੀਐਂਟ XBB.16 ਤੇਜ਼ੀ ਨਾਲ ਪਰਿਵਰਤਨ ਕਰ ਰਿਹਾ ਹੈ ਅਤੇ ਇਸ ਦੇ ਸਬ ਟਾਈਪ XBB.1.16.1 ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਭਾਰਤ ਵਿੱਚ ਹੁਣ ਤੱਕ ਇਸ ਸਬ-ਟਾਈਪ ਵੇਰੀਐਂਟ ਦੇ 113 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਵੇਰੀਐਂਟ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਸਭ ਤੋਂ ਵੱਧ ਸਰਗਰਮ ਦੱਸਿਆ ਜਾਂਦਾ ਹੈ।
ਅਲਰਟ ਮੋਡ ‘ਤੇ ਕੇਂਦਰ ਸਰਕਾਰ
ਸਿਹਤ ਮੰਤਰਾਲਾ (Health Ministry) ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 11 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਮੌਤਾਂ ਦੀ ਕੁੱਲ ਗਿਣਤੀ 530954 ਹੋ ਗਈ ਹੈ। ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਕੇਂਦਰ ਸਰਕਾਰ ਅਲਰਟ ਮੋਡ ਵਿੱਚ ਆਈ ਹੈ ਅਤੇ ਸੁਬਿਆਂ ਨੂੰ ਐਮਰਜੈਂਸੀ ਹੌਟਸਪੌਟਸ ਦੀ ਪਛਾਣ ਕਰਨ ਅਤੇ ਟੈਸਟਿੰਗ ਵਧਾਉਣ ਦੇ ਆਦੇਸ਼ ਦਿੱਤੇ ਹਨ।
ਸਿਹਤ ਮੰਤਰੀ ਨਾਲ ਹੋਈ ਅਹਿਮ ਮੀਟਿੰਗ
ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੁਬਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੂੰ ਹਸਪਤਾਲਾਂ ਵਿੱਚ ਜੀਨੋਮ ਟੈਸਟਿੰਗ (Genome Testing) ਅਤੇ ਮੌਕ ਡਰਿੱਲ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ। ਜੇਕਰ ਗੱਲ ਕਰੀਏ XBB ਵੇਰੀਐਂਟ ਬਾਰੇ ਦੀ ਤਾਂ ਇਹ ਇੱਕ Omicron ਸਬਲਾਈਨ ਹੈ ਜੋ Omicron ਵੇਰੀਐਂਟ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੈ।
ਪਿਛਲੇ 15 ਮਹੀਨਿਆਂ ਵਿੱਚ, ਭਾਰਤ ਵਿੱਚ Omicron ਦੇ 400 ਨਵੇਂ ਸਬ-ਵੇਰੀਐਂਟਸ ਦੀ ਪਛਾਣ ਕੀਤੀ ਗਈ ਹੈ। ਇਹਨਾਂ ਵਿੱਚੋਂ 90 ਫੀਸਦ XBB ਵੇਰੀਐਂਟ ਹਨ। INSACOG ਦੇ ਨਵੇਂ ਬੁਲੇਟਿਨ ਮੁਤਾਬਕ ਦੇਸ਼ ਭਰ ਵਿੱਚ 38.2 ਫੀਸਦ ਲੋਕ ਕੋਰੋਨਾ ਦੇ XBB.1.16 ਰੂਪ ਨਾਲ ਸੰਕਰਮਿਤ ਹੋਏ ਹਨ। ਕੋਰੋਨਾ ਟੀਕੇ ਦੀ ਗੱਲ ਕਰਦੇ ਹੋਏ, ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।