Arvind Kejriwal ਨੂੰ 16 ਅਪ੍ਰੈਲ ਨੂੰ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕਰਨ ਦੀ ਸਾਜਿਸ਼-‘ਆਪ’ ਦਾ ਦਾਅਵਾ

tv9-punjabi
Updated On: 

14 Apr 2023 19:14 PM

Member of Parliament Sanjay Singh ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਪੂਰੇ ਦੇਸ਼ ਨੂੰ ਸਿੱਖਿਆ ਦਾ ਮਾਡਲ ਦਿੱਤਾ ਹੈ। ਚੰਗੀ ਤਨਖਾਹ ਵਾਲੀ ਆਮਦਨ ਕਰ ਦੀ ਨੌਕਰੀ ਛੱਡ ਕੇ ਦੇਸ਼ ਦੀ ਸੇਵਾ ਕੀਤੀ। ਸੀਬੀਆਈ ਦੇ ਨੋਟਿਸ ਭੇਜ ਕੇ ਭ੍ਰਿਸ਼ਟਾਚਾਰ ਖ਼ਿਲਾਫ਼ ਇਹ ਲੜਾਈ ਰੁਕਣ ਵਾਲੀ ਨਹੀਂ ਹੈ।

Arvind Kejriwal ਨੂੰ 16 ਅਪ੍ਰੈਲ ਨੂੰ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕਰਨ ਦੀ ਸਾਜਿਸ਼-ਆਪ ਦਾ ਦਾਅਵਾ

Arvind Kejriwal ਨੂੰ 16 ਅਪ੍ਰੈਲ ਨੂੰ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕਰਨ ਦੀ ਸਾਜਿਸ਼- 'ਆਪ' ਦਾ ਦਾਅਵਾ।

Follow Us On

ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸ਼ਰਾਬ ਨੀਤੀ ਘਪਲੇ ਦੀ ਜਾਂਚ ਵਿੱਚ ਤੇਜ਼ੀ ਲਿਆ ਦਿੱਤੀ ਹੈ। ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ ਸੀਬੀਆਈ ਦੀ ਜਾਂਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਤੱਕ ਪਹੁੰਚ ਗਈ ਹੈ। ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਮਾਮਲੇ ‘ਚ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਇਸ ਸਾਜ਼ਿਸ਼ ਨਾਲ ਕੇਜਰੀਵਾਲ ਦੀ ਆਵਾਜ਼ ਨਹੀਂ ਰੁਕੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ 16 ਅਪ੍ਰੈਲ ਨੂੰ ਪੁੱਛਗਿੱਛ ਦੇ ਬਹਾਨੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਸਭ ਇੱਕ ਸਾਜਿਸ਼ ਤਹਿਤ ਹੋ ਰਿਹਾ ਹੈ।

ਆਮ ਆਦਮੀ ਪਾਰਟੀ (Aam Aadmi Party) ਦੇ ਸਾਂਸਦ ਸੰਜੇ

ਅਰਵਿੰਦ ਕੇਜਰੀਵਾਲ ਦੀ ਆਵਾਜ਼ ਨਹੀਂ ਰੁਕੇਗੀ: ਸੰਜੇ ਸਿੰਘ

ਸੰਸਦ ਮੈਂਬਰ ਸੰਜੇ ਸਿੰਘ (Sanjay Singh) ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨਾਲ ਸਾਡੇ ਨੇਤਾ ਕੇਜਰੀਵਾਲ ਦੀ ਆਵਾਜ਼ ਬੰਦ ਨਹੀਂ ਹੋਣ ਵਾਲੀ। ਇਹ ਆਵਾਜ਼ ਦੇਸ਼ ਦੇ ਹਰ ਘਰ ਤੱਕ ਪਹੁੰਚੇਗੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਪੂਰੇ ਦੇਸ਼ ਨੂੰ ਸਿੱਖਿਆ ਦਾ ਮਾਡਲ ਦਿੱਤਾ ਹੈ। ਚੰਗੀ ਤਨਖਾਹ ਵਾਲੀ ਆਮਦਨ ਕਰ ਦੀ ਨੌਕਰੀ ਛੱਡ ਕੇ ਦੇਸ਼ ਦੀ ਸੇਵਾ ਕੀਤੀ। ਸੀਬੀਆਈ ਦੇ ਨੋਟਿਸ ਭੇਜਣ ਨਾਲ ਇਹ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਰੁਕਣ ਵਾਲੀ ਨਹੀਂ ਹੈ।

ਸਾਰਿਆਂ ਨੂੰ ਇੱਕੋ ਵਾਰ ਖ਼ਤਮ ਕਰੋ: ਮਨੋਜ

ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਦੇ ਰਾਜ ਸਭਾ ਸਾਂਸਦ ਮਨੋਜ ਝਾਅ ਨੇ ਪੀਐੱਮ ਮੋਦੀ (PM Modi) ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੂਰੇ ਵਿਰੋਧੀ ਧਿਰ ਨੂੰ ਗੈਸ ਚੈਂਬਰ ‘ਚ ਬੰਦ ਕਰ ਦਿਓ। ਆਪਣੇ ਤਾਨਾਸ਼ਾਹੀ ਰਵੱਈਏ ਨਾਲ ਸਭ ਨੂੰ ਇੱਕੋ ਵਾਰ ਖਤਮ ਕਰੋ। ਕਿਉਂਕਿ ਸਤਾ ਜਾਂਦੀ ਹੋਈ ਹੁਣ ਤੁਹਾਨੂੰ ਦਿਖ ਰਹੀ ਹੈ। ਤੁਸੀਂ ਆਪਣੀ ਏਜੰਸੀ ਨੂੰ ਅਜਿਹੀ ਸਥਿਤੀ ‘ਤੇ ਪਹੁੰਚਾ ਦਿੱਤਾ ਹੈ ਕਿ ਉਨ੍ਹਾਂ ਨੂੰ ਸਿਰਫ ਵਿਰੋਧੀ ਧਿਰ ਦੇ ਘਰ ਹੀ ਦਿਖਾਈ ਦਿੰਦੇ ਹਨ, ਜੋ ਤੁਹਾਡੇ ਵਿਰੁੱਧ ਬੋਲਦੇ ਹਨ, ਉਨ੍ਹਾਂ ਦੇ ਘਰ ਹੀ ਦੇਖਦੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਮਨੋਜ ਝਾ ਨੇ ਕਿਹਾ ਕਿ ਜਦੋਂ ਸਵਾਲ ਅਡਾਨੀ ‘ਤੇ ਹੁੰਦਾ ਹੈ ਤਾਂ ਤੁਹਾਨੂੰ ਤਕਲੀਫ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਵੀ ਦਲ ਤੁਹਾਡੇ ਖਿਲਾਫ ਬੋਲਦੇ ਹਨ ਉਨ੍ਹਾਂ ਦੇ ਖਿਲਾਫ ਤੁਸੀ ਕਾਰਵਾਈ ਕਰਦ ਦਿੰਦੇ ਹੋ। ਜੇ ਰਾਸ਼ਟਰੀ ਜਨਤਾ ਦਲ, ਆਮ ਆਦਮੀ ਪਾਰਟੀ, ਐਨਸੀਪੀ ਨੇ ਸਵਾਲ ਕੀਤੇ ਤਾਂ ਕਾਰਵਾਈ ਸ਼ੁਰੂ ਹੋ ਜਾਂਦੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ