SIR ਪ੍ਰਦਰਸ਼ਨ: ਰਾਜਨਾਥ ਸਿੰਘ ਬੋਲੇ- ਬੰਗਲਾਦੇਸ਼ ਦੀ ਤਰਜ਼ ‘ਤੇ ਸੱਤਾ ਬਦਲਣਾ ਚਾਹੁੰਦੀ ਹੈ ਕਾਂਗਰਸ

Updated On: 

16 Oct 2026 13:24 PM IST

SIR Protest: ਰਾਜਨਾਥ ਸਿੰਘ ਨੇ ਲਖਨਊ ਵਿੱਚ ਆਰੋਪ ਲਗਾਇਆ ਕਿ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧੀ ਧਿਰ ਦੇ ਅੰਦੋਲਨ ਰਾਹੀਂ ਬੰਗਲਾਦੇਸ਼ ਦੀ ਤਰਜ਼ 'ਤੇ ਸੱਤਾ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਆਰੋਪ ਵੀ ਲਗਾਇਆ।

SIR ਪ੍ਰਦਰਸ਼ਨ: ਰਾਜਨਾਥ ਸਿੰਘ ਬੋਲੇ- ਬੰਗਲਾਦੇਸ਼ ਦੀ ਤਰਜ਼ ਤੇ ਸੱਤਾ ਬਦਲਣਾ ਚਾਹੁੰਦੀ ਹੈ ਕਾਂਗਰਸ

ਕਾਂਗਰਸ 'ਤੇ ਵਰ੍ਹੇ ਰਾਜਨਾਥ ਸਿੰਘ

ਚੋਣ ਕਮਿਸ਼ਨ ‘ਤੇ ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਰਮਿਆਨ ਭਾਰਤੀ ਜਨਤਾ ਪਾਰਟੀ (BJP) ਅੱਜ ਦੇਸ਼ ਭਰ ਵਿੱਚ ਪ੍ਰੈੱਸ ਕਾਨਫਰੰਸਾਂ ਕਰ ਰਹੀ ਹੈ। ਲਖਨਊ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਬੰਗਲਾਦੇਸ਼ ਦੀ ਤਰਜ਼ ‘ਤੇ ਸੱਤਾ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅੰਦੋਲਨ ਹੋ ਰਿਹਾ ਹੈ, ਉਹ ਦੇਸ਼ ਦੇ ਨੌਜਵਾਨਾਂ ਦੇ ਉੱਜਵਲ ਭਵਿੱਖ ਲਈ ਨਹੀਂ ਹੈ, ਸਗੋਂ ਦੇਸ਼ ਵਿੱਚ ਸੱਤਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੱਤਾ ਹਾਸਲ ਕਰਨ ਦੀ ਸਾਜ਼ਿਸ਼ ਹੈ। ਸਰਕਾਰ ਨੂੰ ਖੁੱਲ੍ਹੇਆਮ ਡੇਗਣ ਦੀ ਗੱਲ ਕੀਤੀ ਜਾ ਰਹੀ ਹੈ।

BJP ਦੇ ਸੂਬਾ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਸਿਆਸੀ ਸਹਿਯੋਗੀ ਨੌਜਵਾਨਾਂ ਦੀ ਊਰਜਾ ਨੂੰ ਦੇਸ਼ ਨਿਰਮਾਣ ਵਿੱਚ ਲਗਾਉਣ ਦੀ ਬਜਾਏ ਉਨ੍ਹਾਂ ਨੂੰ ਸਿਆਸੀ ਟਕਰਾਅ ਅਤੇ ਅਰਾਜਕਤਾ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਆਰੋਪ ਲਗਾਇਆ ਕਿ ਰਿਜੀਮ ਚੇਂਜ ਵਰਗੇ ਸ਼ਬਦਾਂ ਦੀ ਵਰਤੋਂ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਦੀ ਲੜਾਈ ਚੋਣ ਸੁਧਾਰਾਂ, SI ਜਾਂ CEC ਗਿਆਨੇਸ਼ ਕੁਮਾਰ ਲਈ ਨਹੀਂ ਹੈ, ਸਗੋਂ ਅਰਾਜਕਤਾ ਪੈਦਾ ਕਰਕੇ ਸੱਤਾ ਹਾਸਲ ਕਰਨ ਲਈ ਹੈ।

ਕਾਂਗਰਸ ਨੇ ਲੋਕ ਸਭਾ ਵਿੱਚ ਉਦੋਂ ਤੋਂ ਸਰਕਾਰ ਨਹੀਂ ਬਣਾਈ, ਜਦੋਂ ਵੋਟਰ ਆਈਡੀ ਕਾਰਡ ਆਇਆ ਸੀ। ਕਾਂਗਰਸ ਕਹਿੰਦੀ ਹੈ ਕਿ ਉਸ ਦੀਆਂ ਵੋਟਾਂ ਚੋਰੀ ਹੋ ਗਈਆਂ, ਜਦਕਿ ਉੱਤਰ ਪ੍ਰਦੇਸ਼ ਵਿੱਚ ਉਸ ਨੂੰ ਆਖ਼ਰੀ ਵਾਰ 1995 ਵਿੱਚ ਜਿੱਤ ਮਿਲੀ ਸੀ। ਉਸ ਸਮੇਂ ਭਾਜਪਾ ਸਿਰਫ਼ ਦੋ ਸੀਟਾਂ ਵਾਲੀ ਪਾਰਟੀ ਸੀ। ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਰਾਹੁਲ ਗਾਂਧੀ ਜਵਾਬ ਦੇਣ ਕਿ ਇਹ ਵੋਟਾਂ ਦੀ ਚੋਰੀ ਸੀ ਜਾਂ ਕੰਮ ਦੀ ਚੋਰੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਵੋਟ ਚੋਰੀ ਨੂੰ ਹਾਈਡ੍ਰੋਜਨ ਬੰਬ ਦੱਸ ਕੇ ਪੂਰੇ ਦੇਸ਼ ਵਿੱਚ ਰੌਲਾ ਪਾਇਆ ਸੀ, ਪਰ ਉਨ੍ਹਾਂ ਦਾ ਕਥਿਤ ਹਾਈਡ੍ਰੋਜਨ ਬੰਬ ਦੀਵਾਲੀ ਦਾ ਪਟਾਕਾ ਵੀ ਸਾਬਤ ਨਹੀਂ ਹੋਇਆ।

ਬੰਗਲਾਦੇਸ਼ ਦੀ ਤਰਜ਼ ‘ਤੇ ਰਿਜੀਮ ਚੇਂਜ ਕਰਨਾ ਚਾਹੁੰਦੀ ਹੈ ਵਿਰੋਧੀ ਧਿਰ

ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਪੰਕਜ ਚੌਧਰੀ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਵੀ ਮੌਜੂਦ ਸਨ। ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਕਈ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਨੇ ਆਰੋਪ ਲਗਾਇਆ ਕਿ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਅਤੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਨਾਥ ਸਿੰਘ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਿਜੀਮ ਚੇਂਜ ਵਰਗੇ ਸ਼ਬਦਾਂ ਦੀ ਵਰਤੋਂ ਆਪਣੇ ਆਪ ਵਿੱਚ ਗੰਭੀਰ ਮਾਮਲਾ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਮੁਤਾਬਕ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਦੀ ਲੜਾਈ ਚੋਣ ਸੁਧਾਰਾਂ ਜਾਂ SIR ਤੱਕ ਸੀਮਤ ਨਹੀਂ ਹੈ। ਉਨ੍ਹਾਂ ਨੇ ਆਰੋਪ ਲਗਾਇਆ ਕਿ ਕਾਂਗਰਸ ਅਤੇ ਉਸ ਦੇ ਸਹਿਯੋਗੀ ਨੌਜਵਾਨਾਂ ਨੂੰ ਅਰਾਜਕਤਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਝੂਠੇ ਗੁੱਸੇ ਰਾਹੀਂ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਰੋਕਿਆ ਨਹੀਂ ਜਾ ਸਕਦਾ।

ਲੋਕਤੰਤਰ ਅਰਾਜਕਤਾ ਫੈਲਾਉਣ ਦਾ ਲਾਇਸੈਂਸ ਨਹੀਂ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਹੁਲ ਗਾਂਧੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਪੌਲਿਟਿਕਸ ਆਫ਼ ਡਿਸਰਪਸ਼ਨ ਕਰਨ ਦੀ ਬਜਾਏ ਆਪਣੀ ਸਿਆਸੀ ਭੂਮਿਕਾ ਬਾਰੇ ਆਤਮ-ਮੰਥਨ ਕਰਨਾ ਚਾਹੀਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਅਤੇ ਅਸਹਿਮਤੀ ਲਈ ਥਾਂ ਹੈ, ਪਰ ਇਸ ਦੇ ਨਾਂ ‘ਤੇ ਅਰਾਜਕਤਾ ਫੈਲਾਉਣ ਜਾਂ ਸੰਵਿਧਾਨਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਕੋਲ ਲੋਕਤੰਤਰ ਵਿੱਚ ਅਰਾਜਕਤਾ ਫੈਲਾਉਣ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਲਾਇਸੈਂਸ ਨਹੀਂ ਹੈ।

ਕਾਂਗਰਸ ਦੇ ਤਿੰਨ ਨਾ-ਮੁਆਫ਼ ਕੀਤੇ ਜਾ ਸਕਣ ਵਾਲੇ ਅਪਰਾਧ ਗਿਣਾਏ

ਰਾਜਨਾਥ ਸਿੰਘ ਨੇ ਕਾਂਗਰਸ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਪਾਰਟੀ ‘ਤੇ ਤਿੰਨ ਨਾ-ਮੁਆਫ਼ ਕੀਤੇ ਜਾ ਸਕਣ ਵਾਲੇ ਅਪਰਾਧ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ਪਹਿਲਾ ਅਪਰਾਧ 1975 ਵਿੱਚ ਐਮਰਜੈਂਸੀ ਲਾਗੂ ਕਰਨਾ ਸੀ, ਜਦੋਂ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਤੰਤਰ ਨੂੰ ਸਲਾਖਾਂ ਪਿੱਛੇ ਕੈਦ ਕਰ ਦਿੱਤਾ ਸੀ। ਦੂਜਾ ਦੋਸ਼ ਉਨ੍ਹਾਂ ਨੇ 1984 ਵਿੱਚ ਸਿੱਖ ਭਾਈਚਾਰੇ ਵਿਰੁੱਧ ਹੋਈ ਹਿੰਸਾ ਨੂੰ ਲੈ ਕੇ ਲਗਾਇਆ। ਰਾਜਨਾਥ ਸਿੰਘ ਨੇ ਇਸ ਨੂੰ ਸਿੱਖ ਭੈਣਾਂ-ਭਰਾਵਾਂ ਦਾ ਕਤਲੇਆਮ ਦੱਸਦਿਆਂ ਕਾਂਗਰਸ ‘ਤੇ ਹਿੰਸਾ ਨੂੰ ਸਰਪ੍ਰਸਤੀ ਦੇਣ ਦਾ ਆਰੋਪ ਲਗਾਇਆ।

ਤੀਜੇ ਮਾਮਲੇ ਵਿੱਚ ਉਨ੍ਹਾਂ ਨੇ 1990 ਵਿੱਚ ਅਯੁੱਧਿਆ ਵਿੱਚ ਕਾਰ ਸੇਵਕਾਂ ‘ਤੇ ਗੋਲੀ ਚਲਾਏ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਆਰੋਪ ਲਗਾਇਆ ਕਿ ਕਾਰ ਸੇਵਕਾਂ ‘ਤੇ ਗੋਲੀ ਚਲਾਉਣ ਵਾਲਿਆਂ ਨੂੰ ਸਰਪ੍ਰਸਤੀ ਦੇ ਕੇ ਸਰਕਾਰ ਨੇ ਉਨ੍ਹਾਂ ਨੂੰ ਬਚਾਉਣ ਦਾ ਕੰਮ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਮੁਤਾਬਕ, ਹੁਣ ਕਾਂਗਰਸ ਸੰਵਿਧਾਨ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਸੰਸਥਾਵਾਂ ਨੂੰ ਨੁਕਸਾਨ ਪਹੁੰਚਾ ਕੇ ਚੌਥਾ ਅਪਰਾਧ ਕਰ ਰਹੀ ਹੈ। ਉਨ੍ਹਾਂ ਨੇ ਇੰਦਰਾ ਗਾਂਧੀ ਦੇ ਸ਼ਾਸਨਕਾਲ ਦੌਰਾਨ ਲਗਾਈ ਗਈ ਐਮਰਜੈਂਸੀ ਦਾ ਵੀ ਜ਼ਿਕਰ ਕੀਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ਪਹਿਲਾਂ ਚੋਣਾਂ ਦੌਰਾਨ ਜੇਕਰ ਕਿਸੇ ਉਮੀਦਵਾਰ ਦੀ ਮੌਤ ਹੋ ਜਾਂਦੀ ਸੀ, ਤਾਂ ਉਸ ਸੀਟ ‘ਤੇ ਚੋਣ ਮੁਲਤਵੀ ਕਰ ਦਿੱਤੀ ਜਾਂਦੀ ਸੀ। ਇੱਕ ਸੀਟ ਲਈ ਪੂਰੀ ਚੋਣ ਮੁਲਤਵੀ ਕਰਨ ਦਾ ਕੋਈ ਨਿਯਮ ਨਹੀਂ ਹੈ। ਰਾਜੀਵ ਗਾਂਧੀ ਦੀ ਹੱਤਿਆ ਦੇਸ਼ ਲਈ ਇੱਕ ਦੁਖਦਾਈ ਘਟਨਾ ਸੀ, ਪਰ ਜਦੋਂ ਅੱਜ ਕਾਂਗਰਸ ਚੋਣ ਕਮਿਸ਼ਨ ਦੀ ਨਿਰਪੱਖਤਾ ‘ਤੇ ਸਵਾਲ ਚੁੱਕ ਰਹੀ ਹੈ, ਤਾਂ ਮੈਂ ਪੁੱਛਦਾ ਹਾਂ ਕਿ ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਪੂਰੇ ਦੇਸ਼ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਸੀ, ਜਦਕਿ ਅਮੇਠੀ ਵਿੱਚ ਚੋਣ ਹੋ ਚੁੱਕੀ ਸੀ।

Source: TV9Hindi.com
Loading...
Unable to load recommendations.
Follow Us