CAA ਤਹਿਤ ਪਹਿਲੀ ਵਾਰ 300 ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ, ਦਿੱਲੀ ‘ਚ MHA ਨੇ 14 ਨੂੰ ਸੌਂਪੇ ਸਰਟੀਫਿਕੇਟ
Indian Citizenship to Migrants: CAA ਦੇ ਤਹਿਤ, ਕੇਂਦਰੀ ਗ੍ਰਹਿ ਸਕੱਤਰ ਨੇ 14 ਲੋਕਾਂ ਨੂੰ ਨਾਗਰਿਕਤਾ ਸਰਟੀਫਿਕੇਟ ਵੀ ਸੌਂਪ ਦਿੱਤੇ ਜੋ ਸਾਲਾਂ ਤੋਂ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਸਨ। ਬਿਨੈਕਾਰ ਨੂੰ ਇੱਕ ਯੋਗਤਾ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ, ਜੋ ਇਹ ਪੁਸ਼ਟੀ ਕਰਦਾ ਹੈ ਕਿ ਬਿਨੈਕਾਰ ਹਿੰਦੂ, ਸਿੱਖ, ਬੋਧੀ, ਪਾਰਸੀ, ਈਸਾਈ ਜਾਂ ਜੈਨ ਭਾਈਚਾਰੇ ਨਾਲ ਸਬੰਧਤ ਹੈ। ਸ਼ਰਤ ਇਹ ਹੈ ਕਿ ਬਿਨੈਕਾਰ 31 ਦਸੰਬਰ 2014 ਤੋਂ ਪਹਿਲਾਂ ਭਾਰਤ ਦਾ ਸ਼ਰਨਾਰਥੀ ਬਣ ਚੁੱਕਿਆ ਹੋਵੇ।
ਕੇਂਦਰ ਸਰਕਾਰ ਨੇ CAA ਲਾਗੂ ਕਰਨ ਤੋਂ ਬਾਅਦ ਪਹਿਲੀ ਵਾਰ 300 ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਹੈ। ਬੁੱਧਵਾਰ ਨੂੰ ਕੇਂਦਰੀ ਗ੍ਰਹਿ ਸਕੱਤਰ ਨੇ ਅਜਿਹੇ 14 ਲੋਕਾਂ ਨੂੰ ਨਾਗਰਿਕਤਾ ਸਰਟੀਫਿਕੇਟ ਵੀ ਸੌਂਪੇ। ਇਹ ਸ਼ਰਨਾਰਥੀ ਪਿਛਲੇ ਕਈ ਸਾਲਾਂ ਤੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਸੰਘਰਸ਼ ਵਿੱਚ ਲੱਗੇ ਹੋਏ ਸਨ।
ਨਾਗਰਿਕਤਾ (ਸੋਧ) ਨਿਯਮ, 2024 ਦੇ ਲਾਗੂ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ 300 ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ ਗਈ। ਗ੍ਰਹਿ ਮੰਤਰਾਲੇ ਨੇ ਆਨਲਾਈਨ ਮਾਧਿਅਮ ਰਾਹੀਂ ਸਾਰਿਆਂ ਨੂੰ ਸਰਟੀਫਿਕੇਟ ਉਪਲਬਧ ਕਰਵਾਏ। ਉਧਰ, 14 ਲੋਕਾਂ ਨੂੰ ਸੰਕੇਤਰ ਤੌਰ ‘ਤੇ ਸਰਟੀਫਿਕੇਟ ਸੌਂਪਣ ਲਈ ਦਿੱਲੀ ਬੁਲਾਇਆ ਗਿਆ। ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ 14 ਬਿਨੈਕਾਰਾਂ ਨੂੰ ਸਰਟੀਫਿਕੇਟ ਸੌਂਪਣ ਦੇ ਨਾਲ-ਨਾਲ ਵਧਾਈ ਦਿੱਤੀ
ਇਸ ਸਾਲ 11 ਮਾਰਚ ਨੂੰ ਲਾਗੂ ਹੋਇਆ ਸੀ CAA
ਕੇਂਦਰ ਸਰਕਾਰ ਨੇ ਇਸੇ ਸਾਲ 11 ਮਾਰਚ ਨੂੰ ਨਾਗਰਿਕਤਾ ਸੋਧ ਕਾਨੂੰਨ ਭਾਵ CAA ਲਾਗੂ ਕੀਤਾ ਸੀ। ਇਸ ਐਕਟ ਤਹਿਤ ਭਾਰਤ ਦੇ ਤਿੰਨ ਗੁਆਂਢੀ ਮੁਲਕਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਸਤਾਏ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣੀ ਹੈ। ਹਾਲਾਂਕਿ, ਇਸ ਐਕਟ ਦਾ ਲਾਭ ਸਿਰਫ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਜੋ 31 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਭਾਰਤ ਆਏ ਹਨ। ਇਸ ਐਕਟ ਤਹਿਤ ਗੁਆਂਢੀ ਮੁਲਕਾਂ ਦੇ ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ ਅਤੇ ਈਸਾਈਆਂ ਨੇ ਅਪਲਾਈ ਕੀਤਾ ਸੀ।
ਇੰਝ ਕਰ ਸਕਦੇ ਹੋ ਅਪਲਾਈ
CAA ਦੇ ਤਹਿਤ, ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਔਨਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ, ਇਸਦੇ ਲਈ ਸਭ ਤੋਂ ਪਹਿਲਾਂ ਭਾਰਤ ਵਿੱਚ ਆਉਣ ਦੀ ਮਿਤੀ ਦਾ ਜ਼ਿਕਰ ਕਰਨਾ ਹੋਵੇਗਾ। ਲੋੜੀਂਦੇ ਦਸਤਾਵੇਜ਼ ਹਨ ਜਨਮ ਸਰਟੀਫਿਕੇਟ, ਪਛਾਣ ਪੱਤਰ, ਤਿੰਨ ਗੁਆਂਢੀ ਦੇਸ਼ਾਂ ਦਾ ਕੋਈ ਵੀ ਸਰਕਾਰੀ ਸਰਟੀਫਿਕੇਟ ਭਾਵੇਂ ਉਹ ਲਾਇਸੈਂਸ ਹੋਵੇ ਜਾਂ ਵਿਦਿਅਕ। ਇਸ ਤੋਂ ਇਲਾਵਾ, ਬਿਨੈਕਾਰ ਨੂੰ ਇੱਕ ਯੋਗਤਾ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ, ਜੋ ਇਹ ਪੁਸ਼ਟੀ ਕਰਦਾ ਹੈ ਕਿ ਬਿਨੈਕਾਰ ਹਿੰਦੂ, ਸਿੱਖ, ਬੋਧੀ, ਪਾਰਸੀ, ਈਸਾਈ ਜਾਂ ਜੈਨ ਭਾਈਚਾਰੇ ਨਾਲ ਸਬੰਧਤ ਹੈ। ਸ਼ਰਤ ਇਹ ਹੈ ਕਿ ਬਿਨੈਕਾਰ 31 ਦਸੰਬਰ 2014 ਤੋਂ ਪਹਿਲਾਂ ਭਾਰਤ ਦਾ ਸ਼ਰਨਾਰਥੀ ਬਣ ਚੁੱਕਿਆ ਹੋਵੇ।
ਇਹ ਵੀ ਪੜ੍ਹੋ – ਪਟਨਾ ਸਾਹਿਬ ਦੇ ਨਤਮਸਤਕ ਹੋਏ PM ਮੋਦੀ, ਸੰਗਤ ਨੂੰ ਵਰਤਾਇਆ ਲੰਗਰ
ਇਹ ਵੀ ਪੜ੍ਹੋ
ਇਹ ਚਾਹੀਦੇ ਹਨ ਦਸਤਾਵੇਜ਼
ਦਸੰਬਰ 2014 ਤੋਂ ਪਹਿਲਾਂ ਭਾਰਤ ਵਿੱਚ ਸ਼ਰਨ ਲੈਣ ਵਾਲੇ ਬਿਨੈਕਾਰਾਂ ਨੂੰ ਵੀ ਭਾਰਤ ਦਾ ਸਰਟੀਫਿਕੇਟ ਮੁਹਇਆ ਕਰਵਾਉਣਾ ਹੋਵੇਗਾ, ਇਸ ਲਈ ਪੁਰਾਣੇ ਵੀਜ਼ਾ, ਪੈਨ ਕਾਰਡ, ਬੀਮਾ ਪਾਲਿਸੀ ਵਰਗੇ ਦਸਤਾਵੇਜ਼ ਮੰਗੇ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਉੱਤਰ-ਪੂਰਬ ਦੇ ਕੁਝ ਖੇਤਰਾਂ ਨੂੰ CAA ਤੋਂ ਛੋਟ ਦਿੱਤੀ ਗਈ ਹੈ।