ਦਿੱਲੀ-ਐਨਸੀਆਰ ‘ਚ ਭੂਚਾਲ, ਝੱਜਰ ‘ਚ ਸੀ ਕੇਂਦਰ, 4.4 ਤੀਬਰਤਾ ਦਰਜ ਕੀਤੀ ਗਈ
ਭੂਚਾਲ ਦੌਰਾਨ ਮੈਟਰੋ ਦਾ ਸੰਚਾਲਨ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਮੈਟਰੋ ਫਿਰ ਆਮ ਵਾਂਗ ਚੱਲ ਰਹੀ ਹੈ। ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ 'ਚ, ਜਦੋਂ ਪੱਖੇ ਅਤੇ ਘਰੇਲੂ ਸਮਾਨ ਹਿੱਲਣ ਲੱਗਾ, ਲੋਕ ਸੁਰੱਖਿਆ ਵਈ ਆਪਣੇ ਘਰਾਂ ਤੋਂ ਬਾਹਰ ਆ ਗਏ। ਨੋਇਡਾ ਤੇ ਗੁਰੂਗ੍ਰਾਮ ਦੇ ਦਫਤਰਾਂ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਕੰਪਿਊਟਰ ਸਿਸਟਮ ਹਿੱਲ ਗਏ ਅਤੇ ਕਰਮਚਾਰੀਆਂ ਨੂੰ ਵੀ ਭੂਚਾਲ ਮਹਿਸੂਸ ਹੋਇਆ।
ਸੰਕੇਤਕ ਤਸਵੀਰ
ਅੱਜ ਸਵੇਰੇ ਦਿੱਲੀ-ਐਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦਿੱਲੀ, ਨੋਇਡਾ, ਗਾਜ਼ਿਆਬਾਦ ‘ਚ ਕੁੱਝ ਸਕਿੰਟਾ ਤੱਕ ਧਰਤੀ ਹਿੱਲਣ ਲੱਗ ਪਈ। ਭੂਚਾਲ ਸਵੇਰੇ 9:04 ਵਜੇ ਮਹਿਸੂਸ ਹੋਇਆ। ਲੋਕਾਂ ਨੇ ਜਦੋਂ ਝਟਕੇ ਮਹਿਸੂਸ ਕੀਤੇ ਤਾਂ ਆਪਣੀ ਸੁਰੱਖਿਆ ਲਈ ਉਹ ਘਰੋਂ ਬਾਹਰ ਨਿਕਲ ਗਏ। ਭੂਚਾਲ ਦੀ ਤੀਬਰਤਾ 4.4 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਝੱਜਰ, ਹਰਿਆਣਾ ਸੀ।
ਭੂਚਾਲ ਦੌਰਾਨ ਮੈਟਰੋ ਦਾ ਸੰਚਾਲਨ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਮੈਟਰੋ ਫਿਰ ਆਮ ਵਾਂਗ ਚੱਲ ਰਹੀ ਹੈ। ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ‘ਚ, ਜਦੋਂ ਪੱਖੇ ਅਤੇ ਘਰੇਲੂ ਸਮਾਨ ਹਿੱਲਣ ਲੱਗਾ, ਲੋਕ ਸੁਰੱਖਿਆ ਵਈ ਆਪਣੇ ਘਰਾਂ ਤੋਂ ਬਾਹਰ ਆ ਗਏ। ਨੋਇਡਾ ਤੇ ਗੁਰੂਗ੍ਰਾਮ ਦੇ ਦਫਤਰਾਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿੱਥੇ ਕੰਪਿਊਟਰ ਸਿਸਟਮ ਹਿੱਲ ਗਏ ਅਤੇ ਕਰਮਚਾਰੀਆਂ ਨੂੰ ਵੀ ਭੂਚਾਲ ਮਹਿਸੂਸ ਹੋਇਆ।
ਇਸ ਤੋਂ ਪਹਿਲਾਂ 12 ਮਈ ਨੂੰ ਯੂਪੀ ਅਤੇ ਬਿਹਾਰ ਦੇ ਕਈ ਸ਼ਹਿਰਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉਸ ਸਮੇਂ ਦੌਰਾਨ, ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਅਨੁਭਵ ਸਾਂਝੇ ਕੀਤੇ। ਕੁਝ ਨੇ ਹਲਕੇ ਭੂਚਾਲਾਂ ਬਾਰੇ ਗੱਲ ਕੀਤੀ, ਜਦੋਂ ਕਿ ਕੁਝ ਨੇ ਇਸ ਨੂੰ ਡਰਾਉਣਾ ਕਿਹਾ।
ਇਸ ਸਾਲ 17 ਫਰਵਰੀ ਨੂੰ ਦਿੱਲੀ-ਐਨਸੀਆਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਜਧਾਨੀ ਵਿੱਚ ਸਵੇਰੇ ਛੇ ਵਜੇ ਦੇ ਕਰੀਬ ਭੂਚਾਲ ਆਇਆ ਸੀ। ਰਿਕਟਰ ਪੈਮਾਨੇ ‘ਤੇ 4.0 ਤੀਬਰਤਾ ਦੇ ਭੂਚਾਲ ਦਾ ਕੇਂਦਰ ਦਿੱਲੀ ਦੇ ਧੌਲਾ ਕੁਆਂ ਦੇ ਨੇੜੇ ਸੀ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਲਗਭਗ ਪੰਜ ਕਿਲੋਮੀਟਰ ਹੇਠਾਂ ਮੰਨਿਆ ਗਿਆ ਸੀ। ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪਰ ਲੋਕਾਂ ਵਿੱਚ ਘਬਰਾਹਟ ਅਤੇ ਡਰ ਜ਼ਰੂਰ ਸੀ।
ਦਿੱਲੀ ਵਿੱਚ ਭੂਚਾਲ ਆਉਣ ਦੀ ਸੰਭਾਵਨਾ ਕਿਉਂ ਜ਼ਿਆਦਾ?
ਦਿੱਲੀ ਦੇਸ਼ ਦੇ ਉਨ੍ਹਾਂ ਕੁਝ ਖੇਤਰਾਂ ‘ਚੋਂ ਹੈ, ਜਿੱਥੇ ਭੂਚਾਲ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਭਾਰਤ ‘ਚ ਭੂਚਾਲ ਦੀ ਤੀਬਰਤਾ ਦੇ ਆਧਾਰ ‘ਤੇ ਚਾਰ ਭੂਚਾਲ ਵਾਲੇ ਖੇਤਰ ਹਨ। ਕਿਉਂਕਿ ਦਿੱਲੀ ਭੂਚਾਲ ਜ਼ੋਨ IV ‘ਚ ਆਉਂਦੀ ਹੈ ਜਿਵੇਂ ਕਿ ਨੈਨੀਤਾਲ, ਪੀਲੀਭੀਤ, ਉਤਰਾਖੰਡ ਦਾ ਰੁੜਕੀ, ਬਿਹਾਰ ਦਾ ਪਟਨਾ, ਉੱਤਰ ਪ੍ਰਦੇਸ਼ ਦਾ ਬੁਲੰਦਸ਼ਹਿਰ, ਗੋਰਖਪੁਰ, ਸਿੱਕਮ ਦਾ ਗੰਗਟੋਕ, ਪੰਜਾਬ ਦਾ ਅੰਮ੍ਰਿਤਸਰ, ਇਸ ਲਈ ਇੱਥੇ ਖ਼ਤਰਾ ਜ਼ਿਆਦਾ ਰਹਿੰਦਾ ਹੈ। ਜੇਕਰ ਦਿੱਲੀ ‘ਚ ਕੋਈ ਤੇਜ਼ ਭੂਚਾਲ ਆਉਂਦਾ ਹੈ, ਤਾਂ ਇਸਦੀ ਤੀਬਰਤਾ 6 ਤੋਂ 6.9 ਹੋ ਸਕਦੀ ਹੈ।
ਇਹ ਵੀ ਪੜ੍ਹੋ
ਦਿੱਲੀ ਹਿਮਾਲਿਆ ਦੇ ਨੇੜੇ ਹੈ। ਯੂਰੇਸ਼ੀਆ ਵਰਗੀਆਂ ਟੈਕਟੋਨਿਕ ਪਲੇਟਾਂ ਦੇ ਬਣਨ ਕਾਰਨ, ਧਰਤੀ ਦੇ ਅੰਦਰ ਪਲੇਟਾਂ ਦੀ ਹਲਚਲ ਦਾ ਸਭ ਤੋਂ ਵੱਧ ਪ੍ਰਭਾਵ ਦਿੱਲੀ ਨੂੰ ਭੁਗਤਣਾ ਪੈ ਸਕਦਾ ਹੈ। ਇਸ ਲਈ, ਨੇਪਾਲ, ਤਿੱਬਤ ਦੇ ਪ੍ਰਭਾਵ ਭਾਰਤ ‘ਤੇ ਪੈਂਦੇ ਹਨ। ਇਸ ਲਈ, ਇਨ੍ਹਾਂ ਖੇਤਰਾਂ ਵਿੱਚ ਆਉਣ ਵਾਲਾ ਭੂਚਾਲ ਦਿੱਲੀ ਨੂੰ ਵੀ ਹਿਲਾ ਦਿੰਦਾ ਹੈ।