
ਸੀਏਏ
ਨਾਗਰਿਕਤਾ ਸੋਧ ਕਾਨੂੰਨ ਮਾਰਚ ਦੇ ਪਹਿਲੇ ਹਫ਼ਤੇ ਤੋਂ ਲਾਗੂ ਹੋ ਜਾਵੇਗਾ। ਸਰਕਾਰ ਦੇ ਉੱਚ ਪੱਧਰੀ ਸੂਤਰਾਂ ਨੇ ਦੀ ਮੰਨੀਏ ਤਾਂ CAA ਨੂੰ ਲਾਗੂ ਕਰਨ ਲਈ ਬਾਕਾਇਦਾ ਪੋਰਟਲ ਤਿਆਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਯਮ ਤਿਆਰ ਹਨ ਅਤੇ ਆਨਲਾਈਨ ਪੋਰਟਲ ਵੀ ਤਿਆਰ ਹੈ, ਕਿਉਂਕਿ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਬਿਨੈਕਾਰਾਂ ਨੂੰ ਉਹ ਸਾਲ ਦਰਸਾਉਣਾ ਚਾਹੀਦਾ ਹੈ ਜਿਸ ਵਿੱਚ ਉਹ ਯਾਤਰਾ ਦਸਤਾਵੇਜ਼ਾਂ ਤੋਂ ਬਿਨਾਂ ਭਾਰਤ ਵਿੱਚ ਦਾਖਲ ਹੋਏ ਸਨ। ਬਿਨੈਕਾਰਾਂ ਤੋਂ ਕੋਈ ਦਸਤਾਵੇਜ਼ ਨਹੀਂ ਮੰਗੇ ਜਾਣਗੇ।
CAA ਤਹਿਤ ਪਹਿਲੀ ਵਾਰ 300 ਸ਼ਰਨਾਰਥੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ, ਦਿੱਲੀ ‘ਚ MHA ਨੇ 14 ਨੂੰ ਸੌਂਪੇ ਸਰਟੀਫਿਕੇਟ
Indian Citizenship to Migrants: CAA ਦੇ ਤਹਿਤ, ਕੇਂਦਰੀ ਗ੍ਰਹਿ ਸਕੱਤਰ ਨੇ 14 ਲੋਕਾਂ ਨੂੰ ਨਾਗਰਿਕਤਾ ਸਰਟੀਫਿਕੇਟ ਵੀ ਸੌਂਪ ਦਿੱਤੇ ਜੋ ਸਾਲਾਂ ਤੋਂ ਭਾਰਤੀ ਨਾਗਰਿਕਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਸਨ। ਬਿਨੈਕਾਰ ਨੂੰ ਇੱਕ ਯੋਗਤਾ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ, ਜੋ ਇਹ ਪੁਸ਼ਟੀ ਕਰਦਾ ਹੈ ਕਿ ਬਿਨੈਕਾਰ ਹਿੰਦੂ, ਸਿੱਖ, ਬੋਧੀ, ਪਾਰਸੀ, ਈਸਾਈ ਜਾਂ ਜੈਨ ਭਾਈਚਾਰੇ ਨਾਲ ਸਬੰਧਤ ਹੈ। ਸ਼ਰਤ ਇਹ ਹੈ ਕਿ ਬਿਨੈਕਾਰ 31 ਦਸੰਬਰ 2014 ਤੋਂ ਪਹਿਲਾਂ ਭਾਰਤ ਦਾ ਸ਼ਰਨਾਰਥੀ ਬਣ ਚੁੱਕਿਆ ਹੋਵੇ।
- TV9 Punjabi
- Updated on: May 15, 2024
- 12:23 pm
CAA ਨਾਲ ਸਮਝੌਤਾ ਨਹੀਂ, ਇਸ ਨੂੰ ਕਦੇ ਵਾਪਸ ਨਹੀਂ ਲਿਆ ਜਾਵੇਗਾ, ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ
CAA ਨੋਟੀਫਿਕੇਸ਼ਨ ਅਤੇ ਇਸ ਦੀਆਂ ਵਿਵਸਥਾਵਾਂ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਅਧਿਕਾਰ ਹੈ। ਰਾਸਤਾ ਕਿਸੇ ਲਈ ਬੰਦ ਨਹੀਂ ਹੈ। ਇਹ ਵਿਸ਼ੇਸ਼ ਐਕਟ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਉਹ ਬਿਨਾਂ ਦਸਤਾਵੇਜ਼ਾਂ ਦੇ ਆਏ ਹਨ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਲਈ ਅਸੀਂ ਕੋਈ ਨਾ ਕੋਈ ਰਸਤਾ ਲੱਭ ਲਵਾਂਗੇ।
- TV9 Punjabi
- Updated on: Mar 14, 2024
- 5:55 am
ਸ਼੍ਰੋਮਣੀ ਅਕਾਲੀ ਦਲ ਨੇ ‘CAA ਨੋਟੀਫਿਕੇਸ਼ਨ’ ਦੀ ਕੀਤੀ ਸ਼ਲਾਘਾ, ਬੋਲੇ-ਅਫਗਾਨਿਸਤਾਨ ਤੋਂ ਆਏ ਹਜ਼ਾਰਾਂ ਸਿੱਖ ਨਾਗਰਿਕਤਾ ਲੈਣ ਦੀ ਕਰ ਰਹੇ ਸਨ ਉਡੀਕ
ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਭਾਰਤ ਆਏ ਹਿੰਦੂ, ਸਿੱਖ, ਜੈਨ, ਬੋਧੀ, ਪਾਰਸੀ ਅਤੇ ਈਸਾਈ - ਗੈਰ-ਦਸਤਾਵੇਜ਼ ਅਤੇ ਸਤਾਏ ਗਏ ਗੈਰ-ਮੁਸਲਿਮ ਪ੍ਰਵਾਸੀਆਂ ਨੂੰ ਫਾਸਟ-ਟ੍ਰੈਕ ਨਾਗਰਿਕਤਾ ਪ੍ਰਦਾਨ ਕਰਨ ਲਈ ਚਾਰ ਸਾਲ ਪਹਿਲਾਂ ਸੰਸਦ ਦੁਆਰਾ ਵਿਵਾਦਪੂਰਨ ਕਾਨੂੰਨ (ਸੀਏਏ) ਪਾਸ ਕੀਤਾ ਗਿਆ ਸੀ।
- TV9 Punjabi
- Updated on: Mar 14, 2024
- 3:14 am
ਪੰਜਾਬ ‘ਚ ਰਹਿ ਰਹੇ 300 ਅਫਗਾਨ-ਪਾਕਿਸਤਾਨ ਸਿੱਖ ਹੁਣ ਬਣ ਜਾਣਗੇ ਭਾਰਤੀ, CAA ਲਾਗੂ ਹੋਣ ਨਾਲ ਪੱਧਰਾ ਹੋਇਆ ਰਾਹ
Pak Hindu Sikh Can Get Citizenship: 1989 ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਕਾਰਨ ਬਹੁਤ ਸਾਰੇ ਸਿੱਖ ਪਰਿਵਾਰ ਪੰਜਾਬ ਆ ਕੇ ਵੱਸ ਗਏ ਸਨ। ਭਾਰਤ ਨੇ ਇਨ੍ਹਾਂ ਪਰਿਵਾਰਾਂ ਨੂੰ ਸ਼ਰਣ ਦਿੱਤੀ, ਪਰ ਨਾਗਰਿਕਤਾ ਨਹੀਂ ਦਿੱਤੀ। ਜਿਸ ਕਾਰਨ ਇਹ ਪਰਿਵਾਰ ਇੰਨੇ ਸਾਲਾਂ ਤੋਂ ਕਿਰਾਏ ਦੇ ਮਕਾਨਾਂ ਵਿੱਚ ਰਹਿਣ ਲਈ ਮਜਬੂਰ ਹਨ। ਭਾਰਤੀ ਨਾਗਰਿਕਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਪੰਜਾਬ ਵਿੱਚ ਨੌਕਰੀ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਪਰਿਵਾਰਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
- Kusum Chopra
- Updated on: Mar 12, 2024
- 6:20 am
ਦੇਸ਼ ‘ਚ CAA ਹੋ ਗਿਆ ਲਾਗੂ… ਪਰ ਨਾਗਰਿਕਤਾ ਲੈਣਾ ਆਸਾਨ ਨਹੀਂ… ਇਹ ਹਨ ਨਿਯਮ-ਕਾਨੂੰਨ
ਗੈਰ-ਮੁਸਲਿਮ ਘੱਟ ਗਿਣਤੀਆਂ ਵਿੱਚ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਧਰਮਾਂ ਦੇ ਲੋਕ ਸ਼ਾਮਲ ਹਨ। ਪਰ ਮੁਸਲਮਾਨਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਦਰਅਸਲ, ਇਹ ਉਹ ਲੋਕ ਹਨ ਜਿਨ੍ਹਾਂ ਨੂੰ ਗੁਆਂਢੀ ਦੇਸ਼ਾਂ ਵਿੱਚ ਧਾਰਮਿਕ ਆਧਾਰ 'ਤੇ ਤਸੀਹੇ ਦਿੱਤੇ ਜਾ ਰਹੇ ਸਨ। ਇਸ ਵਿਚ ਇਕ ਗੱਲ ਸਪੱਸ਼ਟ ਹੈ ਕਿ ਸਿਰਫ਼ ਉਨ੍ਹਾਂ ਗ਼ੈਰ-ਮੁਸਲਿਮ ਅਲਪਸੰਖਿਅਕਾਂ ਨੂੰ ਹੀ ਨਾਗਰਿਕਤਾ ਮਿਲੇਗੀ ਜੋ ਧਾਰਮਿਕ ਆਧਾਰ 'ਤੇ ਜ਼ੁਲਮ ਦਾ ਸ਼ਿਕਾਰ ਹੋ ਕੇ ਭਾਰਤ ਵਿਚ ਆਏ ਸਨ।
- TV9 Punjabi
- Updated on: Mar 12, 2024
- 5:13 am
ਚੋਣਾਂ ਤੋਂ ਠੀਕ ਪਹਿਲਾਂ ਸਰਕਾਰ ਨੇ CAA ਕੀਤਾ ਲਾਗੂ, NDA ਨੂੰ ਕਿੰਨਾ ਫਾਇਦਾ?
ਕੇਂਦਰ ਦੀ ਮੋਦੀ ਸਰਕਾਰ ਨੇ ਆਉਣ ਵਾਲੀਆਂ ਆਮ ਚੋਣਾਂ ਤੋਂ ਠੀਕ ਪਹਿਲਾਂ ਨਾਗਰਿਕਤਾ ਸੋਧ ਕਾਨੂੰਨ (CAA) ਲਾਗੂ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਨੂੰਨ ਨੂੰ 2019 'ਚ ਹੀ ਸੰਸਦ ਨੇ ਮਨਜ਼ੂਰੀ ਦਿੱਤੀ ਸੀ ਪਰ ਉਸ ਸਮੇਂ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਸੀ।
- TV9 Punjabi
- Updated on: Mar 12, 2024
- 5:15 am
Explainer: CAA ਹੋਇਆ ਲਾਗੂ, ਤਿੰਨ ਦੇਸ਼ਾਂ ਦੇ ਗੈਰ-ਮੁਸਲਿਮ ਸ਼ਰਨਾਰਥੀ ਨੂੰ ਮਿਲ ਸਕਦੀਆਂ ਹਨ ਇਹ ਸਰਕਾਰੀ ਸਹੂਲਤਾਂ
Benefits of CAA: ਅੱਜ ਯਾਨੀ ਕਿ 11 ਮਾਰਚ, 2024 ਨੂੰ, ਕਾਨੂੰਨ ਪਾਸ ਹੋਣ ਤੋਂ ਲਗਭਗ 5 ਸਾਲ ਬਾਅਦ, ਇਸ ਨੂੰ ਨੋਟੀਫਾਈ ਕੀਤਾ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਗੁਆਂਢੀ ਦੇਸ਼ਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਘੱਟ ਗਿਣਤੀਆਂ ਯਾਨੀ ਹਿੰਦੂ, ਸਿੱਖ, ਜੈਨ, ਈਸਾਈ, ਬੋਧੀ ਅਤੇ ਪਾਰਸੀਆਂ ਲਈ ਭਾਰਤੀ ਨਾਗਰਿਕਤਾ ਹਾਸਲ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਆਓ ਸਮਝੀਏ ਕਿ ਇਸ ਤੋਂ ਉਨ੍ਹਾਂ ਨੂੰ ਕੀ ਫਾਇਦਾ ਹੋਵੇਗਾ?
- Kusum Chopra
- Updated on: Mar 11, 2024
- 4:49 pm
Citizenship Amendment Act: CAA ਨਾਲ ਕੀ ਬਦਲੇਗਾ? ਗੈਰ-ਮੁਸਲਿਮ ਸ਼ਰਨਾਰਥੀਆਂ ਲਈ ਇਹ ਕਾਨੂੰਨ ‘ਲਾਈਫ ਲਾਈਨ’ ਹੈ ਇਹ ਕਾਨੂੰਨ ?
What is CAA?: ਕੇਂਦਰ ਸਰਕਾਰ ਨੇ 2019 ਵਿੱਚ ਸੰਸਦ ਵਿੱਚ ਨਾਗਰਿਕਤਾ ਸੋਧ ਬਿੱਲ ਪੇਸ਼ ਕੀਤਾ ਸੀ। ਸਦਨ ਤੋਂ ਬਾਅਦ ਰਾਸ਼ਟਰਪਤੀ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ, ਉਦੋਂ ਤੋਂ ਇਹ ਕਾਨੂੰਨ ਲਾਗੂ ਹੋਣ ਦੀ ਉਡੀਕ ਸੀ। ਇਹ ਕਾਨੂੰਨ ਭਾਜਪਾ ਦੇ 2019 ਦੇ ਚੋਣ ਮਨੋਰਥ ਪੱਤਰ ਵਿੱਚ ਵੀ ਸ਼ਾਮਲ ਸੀ।
- Kusum Chopra
- Updated on: Mar 11, 2024
- 2:10 pm
ਕੇਂਦਰ ਸਰਕਾਰ ਨੇ ਜਾਰੀ ਕੀਤਾ CAA ਦਾ ਨੋਟੀਫਿਕੇਸ਼ਨ, ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲੇਗੀ ਨਾਗਰਿਕਤਾ
CAA Notification Issued: ਕੇਂਦਰ ਦੀ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਭਾਜਪਾ ਦੇ 2019 ਦੇ ਚੋਣ ਮਨੋਰਥ ਪੱਤਰ ਦਾ ਅਨਿੱਖੜਵਾਂ ਅੰਗ ਸੀ। ਇਸ ਨਾਲ ਦੱਬੇ-ਕੁਚਲੇ ਲੋਕਾਂ ਨੂੰ ਭਾਰਤ ਵਿਚ ਨਾਗਰਿਕਤਾ ਮਿਲਣ ਦਾ ਰਾਹ ਪੱਧਰਾ ਹੋ ਜਾਵੇਗਾ।
- TV9 Punjabi
- Updated on: Mar 11, 2024
- 1:37 pm
ਮਾਰਚ ਦੇ ਪਹਿਲੇ ਹਫ਼ਤੇ ਤੋਂ CAA ਲਾਗੂ ਕਰ ਸਕਦੀ ਹੈ ਕੇਂਦਰ ਸਰਕਾਰ, ਪੋਰਟਲ ਤਿਆਰ – ਸੂਤਰ
Amended Citizenship Rules: ਗ੍ਰਹਿ ਮੰਤਰੀ ਨੇ ਕਿਹਾ ਸੀ, ਜਦੋਂ ਦੇਸ਼ ਦੀ ਵੰਡ ਹੋਈ, ਹਿੰਦੂ, ਬੋਧੀ, ਈਸਾਈ ਸਾਰੇ ਉੱਥੇ ਧਾਰਮਿਕ ਅੱਤਿਆਚਾਰ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਆਉਣਾ ਚਾਹੁੰਦਾ ਸੀ। ਉਨ੍ਹਾਂ (ਕਾਂਗਰਸੀ ਆਗੂਆਂ) ਨੇ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਪਰ (ਕਾਂਗਰਸੀ) ਆਗੂ ਆਪਣੇ ਬਿਆਨ ਤੋਂ ਪਿੱਛੇ ਹਟ ਗਏ।
- Kusum Chopra
- Updated on: Feb 29, 2024
- 1:57 pm
CAA ‘ਤੇ ਅਮਿਤ ਸ਼ਾਹ ਦਾ ਵੱਡਾ ਐਲਾਨ, ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ਲਾਗੂ
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਏਏ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
- TV9 Punjabi
- Updated on: Feb 29, 2024
- 1:58 pm
7 ਦਿਨਾਂ ‘ਚ ਦੇਸ਼ ‘ਚ ਲਾਗੂ ਹੋ ਜਾਵੇਗਾ CAA, ਮੈਂ ਦੇ ਰਿਹਾ ਹਾਂ ਗਾਰੰਟੀ… ਕੇਂਦਰੀ ਮੰਤਰੀ ਨੇ ਕੀਤਾ ਦਾਅਵਾ
CAA: ਸੀਨੀਅਰ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਅਗਲੇ ਇੱਕ ਹਫ਼ਤੇ ਵਿੱਚ ਦੇਸ਼ ਵਿੱਚ ਲਾਗੂ ਹੋ ਜਾਵੇਗਾ। ਸ਼ਾਂਤਨੂ ਠਾਕੁਰ ਪੱਛਮੀ ਬੰਗਾਲ ਦੇ ਬਨਗਾਂਓ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹਨ। ਇਹ ਬਿਆਨ ਇਸ ਕਰਕੇ ਵੀ ਖਾਸ ਹੈ ਕਿਉਂਕਿ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਲਗਾਤਾਰ CAA ਦਾ ਵਿਰੋਧ ਕਰ ਰਹੀ ਹੈ।
- TV9 Punjabi
- Updated on: Feb 29, 2024
- 1:58 pm