ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਦਾ ਵੱਡਾ ਐਕਸ਼ਨ, ਰਾਹੁਲ-ਸੋਨੀਆ ਦੇ ਖਿਲਾਫ ਚਾਰਜਸ਼ੀਟ ਦਾਇਰ
Chargesheet Against Sonia & Rahul Gandhi: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਕਾਂਗਰਸ ਓਵਰਸੀਜ਼ ਮੁਖੀ ਸੈਮ ਪਿਤਰੋਦਾ ਖਿਲਾਫ਼ ਮੁਕੱਦਮਾ (Prosicution Complaint) ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਸੁਮਨ ਦੂਬੇ ਅਤੇ ਹੋਰਾਂ ਦੇ ਨਾਮ ਵੀ ਸ਼ਾਮਲ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਆਰੋਪਾਂ ਦਾ ਨੋਟਿਸ ਲੈਣ ਲਈ ਸੁਣਵਾਈ ਲਈ 25 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ।

ਨੈਸ਼ਨਲ ਹੈਰਾਲਡ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਈਡੀ ਨੇ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਕਾਂਗਰਸ ਓਵਰਸੀਜ਼ ਮੁਖੀ ਸੈਮ ਪਿਤਰੋਦਾ, ਸੁਮਨ ਦੂਬੇ ਅਤੇ ਹੋਰਾਂ ਦੇ ਨਾਂ ਵੀ ਸ਼ਾਮਲ ਕੀਤੇ ਹਨ। ਇਹ ਚਾਰਜਸ਼ੀਟ ਜਾਂਚ ਏਜੰਸੀ ਨੇ ਰਾਊਜ਼ ਐਵੇਨਿਊ ਕੋਰਟ ਵਿੱਚ ਦਾਇਰ ਕੀਤੀ ਹੈ। ਇਹ ਮਾਮਲਾ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਅਤੇ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ ਹੈ, ਜਿਸ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇਸ ਸਮੇਂ ਇਸ ਮੁੱਦੇ ‘ਤੇ ਕਾਨੂੰਨੀ ਸਲਾਹ ਲੈ ਰਹੀ ਹੈ। ਉਹ ਵਕੀਲਾਂ ਤੋਂ ਸਲਾਹ ਲੈਣ ਤੋਂ ਬਾਅਦ ਅਧਿਕਾਰਤ ਤੌਰ ‘ਤੇ ਆਪਣਾ ਪੱਖ ਪੇਸ਼ ਕਰੇਗੀ।
ਜਾਂਚ ਏਜੰਸੀ ਨੇ ਹੁਣ ਤੱਕ ਏਜੇਐਲ (ਐਸੋਸੀਏਟਿਡ ਜਰਨਲਜ਼ ਲਿਮਟਿਡ) ਅਤੇ ਯੰਗ ਇੰਡੀਆ ਦੀਆਂ ਲਗਭਗ 751.9 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਆਰੋਪ ਹੈ ਕਿ ਕਰੋੜਾਂ ਰੁਪਏ ਦੀ ਇਹ ਜਾਇਦਾਦ ਅਪਰਾਧ ਤੋਂ ਹੋਈ ਕਮਾਈ ਤੋਂ ਖਰੀਦੀ ਗਈ ਸੀ। ਈਡੀ ਨੇ ਇਹ ਜ਼ਬਤੀ ਕਾਰਵਾਈ ਪੀਐਮਐਲਏ ਤਹਿਤ ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਕੀਤੀ ਹੈ। ਈਡੀ ਦੇ ਸੂਤਰਾਂ ਅਨੁਸਾਰ, 661.69 ਕਰੋੜ ਰੁਪਏ ਦੀ ਜਾਇਦਾਦ ਏਜੇਐਲ ਨਾਲ ਜੁੜੀ ਹੋਈ ਹੈ ਜਦੋਂ ਕਿ ਲਗਭਗ 90.21 ਕਰੋੜ ਰੁਪਏ ਦੀ ਜਾਇਦਾਦ ਯੰਗ ਇੰਡੀਆ ਨਾਲ ਜੁੜੀ ਹੋਈ ਹੈ।
ਜਾਂਚ ਵਿੱਚ ਸਾਹਮਣੇ ਆਈ ਸੀ ਇਹ ਗੱਲ
2014 ਵਿੱਚ, ਈਡੀ ਨੇ ਦਿੱਲੀ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਹੁਕਮਾਂ ‘ਤੇ ਪੀਐਮਐਲਏ ਦੇ ਤਹਿਤ ਏਜੇਐਲ ਅਤੇ ਯੰਗ ਇੰਡੀਆ ਵਿਰੁੱਧ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ, ਇਹ ਪਾਇਆ ਗਿਆ ਕਿ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੇ ਮੈਸਰਜ਼ ਯੰਗ ਇੰਡੀਅਨ ਰਾਹੀਂ ਏਜੇਐਲ ਦੀਆਂ ਸੈਂਕੜੇ ਕਰੋੜ ਰੁਪਏ ਦੀਆਂ ਜਾਇਦਾਦਾਂ ਹਾਸਲ ਕਰਨ ਲਈ ਅਪਰਾਧਿਕ ਸਾਜ਼ਿਸ਼ ਰਚੀ ਸੀ। ਮੈਸਰਜ਼ ਏਜੇਐਲ ਨੂੰ ਅਖਬਾਰ ਪ੍ਰਕਾਸ਼ਿਤ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਰਿਆਇਤੀ ਦਰਾਂ ‘ਤੇ ਜ਼ਮੀਨ ਦਿੱਤੀ ਗਈ ਸੀ।
ਏਜੇਐਲ ਨੂੰ ਚੁਕਾਉਣਾ ਪਿਆ ਸੀ ਇੰਨਾ ਕਰਜ਼ਾ
ਏਜੇਐਲ ਨੇ 2008 ਵਿੱਚ ਪ੍ਰਕਾਸ਼ਨ ਦਾ ਕੰਮ ਬੰਦ ਕਰ ਦਿੱਤਾ। ਫਿਰ ਜਾਇਦਾਦਾਂ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਕਰਨੀ ਸ਼ੁਰੂ ਕਰ ਦਿੱਤੀ। ਏਜੇਐਲ ਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਨੂੰ 90.21 ਕਰੋੜ ਰੁਪਏ ਦਾ ਕਰਜ਼ਾ ਚੁਕਾਉਣਾ ਸੀ। ਹਾਲਾਂਕਿ, ਕਾਂਗਰਸ ਪਾਰਟੀ ਨੇ 90.21 ਕਰੋੜ ਰੁਪਏ ਦਾ ਇਹ ਕਰਜ਼ਾ ਮੁਆਫ਼ ਕਰ ਦਿੱਤਾ ਅਤੇ ਏਜੇਐਲ ਨੂੰ ਇੱਕ ਨਵੀਂ ਕੰਪਨੀ, ਮੈਸਰਜ਼ ਯੰਗ ਇੰਡੀਅਨ ਨੂੰ ਸਿਰਫ਼ 50 ਲੱਖ ਰੁਪਏ ਵਿੱਚ ਵੇਚਣ ਦੀ ਸਾਜ਼ਿਸ਼ ਰਚੀ।
ਕਰੀਬੀਆਂ ਨੂੰ ਦਿੱਤੇ ਗਏ ਸ਼ੇਅਰ
ਇਸ ਤੋਂ ਬਾਅਦ, ਯੰਗ ਇੰਡੀਆ ਦੇ ਸ਼ੇਅਰ ਗਾਂਧੀ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਦੇ ਦਿੱਤੇ। ਇਸਦਾ ਮਤਲਬ ਹੈ ਕਿ ਏਜੇਐਲ ਦੀ ਕਰੋੜਾਂ ਦੀ ਜਾਇਦਾਦ ਯੰਗ ਇੰਡੀਆ ਰਾਹੀਂ ਅਸਿੱਧੇ ਤੌਰ ‘ਤੇ ਗਾਂਧੀ ਪਰਿਵਾਰ ਦੇ ਕੰਟਰੋਲ ਵਿੱਚ ਆ ਗਈ। ਹਾਲਾਂਕਿ ਇਸ ਤੋਂ ਪਹਿਲਾਂ ਏਜੇਐਲ ਨੇ ਇੱਕ ਅਸਾਧਾਰਨ ਆਮ ਮੀਟਿੰਗ ਬੁਲਾਈ ਅਤੇ ਮਤਾ ਪਾਸ ਕੀਤਾ।
ਇਹ ਵੀ ਪੜ੍ਹੋ
ਸੋਨੀਆ ਅਤੇ ਰਾਹੁਲ ਤੋਂ ਹੋ ਚੱਕੀ ਹੈ ਪੁੱਛਗਿੱਛ
ਇਸ ਤੋਂ ਬਾਅਦ, ਏਜੇਐਲ ਵਿੱਚ 1000 ਤੋਂ ਵੱਧ ਸ਼ੇਅਰਧਾਰਕਾਂ ਦੀ ਹਿੱਸੇਦਾਰੀ ਘਟਾ ਕੇ ਸਿਰਫ 1% ਕਰ ਦਿੱਤੀ ਗਈ ਅਤੇ ਏਜੇਐਲ ਯੰਗ ਇੰਡੀਆ ਦੀ ਸਹਾਇਕ ਕੰਪਨੀ ਬਣ ਗਈ। ਯੰਗ ਇੰਡੀਆ ਨੇ ਏਜੇਐਲ ਦੀਆਂ ਜਾਇਦਾਦਾਂ ‘ਤੇ ਵੀ ਕਬਜ਼ਾ ਕਰ ਲਿਆ। ਇਸ ਮਾਮਲੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਆਸਕਰ ਫਰਨਾਂਡਿਸ, ਮੋਤੀਲਾਲ ਵੋਹਰਾ ਅਤੇ ਸੁਮਨ ਦੂਬੇ ਆਰੋਪੀ ਹਨ। ਈਡੀ ਇਸ ਮਾਮਲੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ।