ਚੰਦਰਯਾਨ-3 ਹੁਣ ਚੰਦਰਮਾ ਤੋਂ ਸਿਰਫ 25 ਕਿਲੋਮੀਟਰ ਦੂਰ, ਸਫਲ ਰਿਹਾ ਦੂਜਾ ਡੀਬੂਸਟਿੰਗ ਆਪ੍ਰੇਸ਼ਨ
ਚੰਦਰਯਾਨ-3 ਹੁਣ ਚੰਦ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸਰੋ ਨੇ ਅੱਜ ਦੂਜਾ ਅਤੇ ਆਖਰੀ ਡੀਬੂਸਟਿੰਗ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਹੁਣ ਸਾਰਿਆਂ ਨੂੰ 23 ਅਗਸਤ ਦਾ ਇੰਤਜ਼ਾਰ ਹੈ। ਹੁਣ ਜੇਕਰ ਸਭ ਕੁਝ ਠੀਕ ਰਿਹਾ ਤਾਂ ਭਾਰਤ ਇਸ ਵਾਰ ਇਤਿਹਾਸ ਰਚ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੈਂਡਰ ਮਾਡਿਊਲ ਦਾ ਪਹਿਲਾ ਡੀਬੂਸਟਿੰਗ ਆਪ੍ਰੇਸ਼ਨ 18 ਅਗਸਤ ਨੂੰ ਹੋਇਆ ਸੀ।
(Photo Credit: Twitter-@isro)
23 ਅਗਸਤ ਨੂੰ ਭਾਰਤ ਰਚੇਗਾ ਇਤਿਹਾਸ
ਭਾਰਤ ਦਾ ਚੰਦਰਮਾ ਮਿਸ਼ਨ ਚੰਦਰਯਾਨ-3 ਹੁਣ ਤੱਕ ਦੀ ਯੋਜਨਾ ਅਨੁਸਾਰ ਅੱਗੇ ਵਧਿਆ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ 23 ਅਗਸਤ ਨੂੰ ਚੰਦਰਯਾਨ-3 ਸਵੇਰੇ 5.47 ਵਜੇ ਚੰਦਰਮਾ ‘ਤੇ ਉਤਰੇਗਾ। ਜੇਕਰ ਲੈਂਡਿੰਗ ਸਫਲ ਰਹੀ ਤਾਂ ਭਾਰਤ ਇਤਿਹਾਸ ਰਚੇਗਾ। ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਚੰਦ ‘ਤੇ ਸਾਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।ਚੰਦਰਯਾਨ-3 ਨੂੰ 14 ਜੁਲਾਈ ਨੂੰ ਕੀਤਾ ਗਿਆ ਲਾਂਚ
ਚੰਦਰਮਾ ਦੀ ਸਤ੍ਹਾ ‘ਤੇ ਸਾਫਟ-ਲੈਂਡਿੰਗ ਤੋਂ ਬਾਅਦ, ਲੈਂਡਰ ਦੇ ਅੰਦਰ ਦਾ ਰੋਵਰ (26 ਕਿਲੋਗ੍ਰਾਮ) ਇੱਕ ਰੈਂਪ ਰਾਹੀਂ ਬਾਹਰ ਆਵੇਗਾ ਅਤੇ ਇਸਦੇ ਆਲੇ ਦੁਆਲੇ ਦੇ ਖੇਤਰ ਦੀ ਪੜਚੋਲ ਕਰੇਗਾ। ਦੱਸ ਦੇਈਏ ਕਿ ਚੰਦਰਯਾਨ-3 ਨੂੰ ਇਸਰੋ ਨੇ 14 ਜੁਲਾਈ ਨੂੰ ਲਾਂਚ ਕੀਤਾ ਸੀ। 5 ਅਗਸਤ ਨੂੰ ਇਹ ਪਹਿਲੀ ਵਾਰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ। ਇਸ ਨੇ 16 ਅਗਸਤ ਨੂੰ ਆਪਣਾ ਆਖਰੀ ਅਭਿਆਸ ਪੂਰਾ ਕੀਤਾ। ਲੈਂਡਰ ਮੋਡੀਊਲ ਨੂੰ 17 ਅਗਸਤ ਨੂੰ ਪ੍ਰੋਪਲਸ਼ਨ ਮੋਡੀਊਲ ਤੋਂ ਵੱਖ ਕਰ ਦਿੱਤਾ ਗਿਆ ਸੀ।ਅਧੂਰਾ ਸੁਪਨਾ ਹੋਵੇਗਾ ਪੂਰਾ
ਇਸ ਵਾਰ ਅਧੂਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਭਾਰਤ ਨੇ ਸਾਲ 2019 ‘ਚ ਚੰਦਰਯਾਨ-2 ਮਿਸ਼ਨ ਲਾਂਚ ਕੀਤਾ ਸੀ, ਜੋ ਸਾਫਟ ਲੈਂਡਿੰਗ ਤੋਂ ਠੀਕ ਪਹਿਲਾਂ ਖਰਾਬ ਹੋ ਗਿਆ ਅਤੇ ਮਿਸ਼ਨ ਅਧੂਰਾ ਹੀ ਰਹਿ ਗਿਆ। ਹੁਣ ਉਹੀ ਮਿਸ਼ਨ ਪੂਰਾ ਕਰਨਾ ਹੈ। ਚੰਦਰਯਾਨ-3 ਦਾ ਕੰਮ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰਨਾ, ਚੰਦਰਮਾ ‘ਤੇ ਘੁੰਮਣਾ ਅਤੇ ਖੋਜ ਕਰਨਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
