Chandrayaan-3 Mission: ਚੰਦਰਯਾਨ-3 ਨੇ ਭਰੀ ਉਡਾਣ, ਚੰਨ੍ਹ ‘ਤੇ ਲਹਿਰਾਵੇਗਾ ਤਿਰੰਗਾ, ਦੁਨੀਆ ਦੀਆਂ ਟਿਕੀਆਂ ਨਿਗਾਹਾਂ

Updated On: 

14 Jul 2023 15:27 PM

Mission Chandrayaan-3: ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਇਸਰੋ ਨੇ ਸ਼ੁੱਕਰਵਾਰ ਨੂੰ ਚੰਦਰਯਾਨ-3 ਮਿਸ਼ਨ ਲਾਂਚ ਕੀਤਾ ਹੈ, ਇਹ ਇਤਿਹਾਸ ਦੁਪਹਿਰ 2.35 ਵਜੇ ਰਚਿਆ ਗਿਆ ਹੈ। ਕਰੀਬ 40 ਦਿਨਾਂ ਤੱਕ ਪੁਲਾੜ ਦੀ ਦੁਨੀਆ 'ਚ ਘੁੰਮਣ ਤੋਂ ਬਾਅਦ ਇਹ ਚੰਦਰਯਾਨ-3 ਚੰਦਰਮਾ 'ਤੇ ਲੈਂਡ ਕਰੇਗਾ ਅਤੇ ਫਿਰ ਸ਼ੁਰੂ ਹੋਵੇਗੀ ਅਸਲ ਪ੍ਰੀਖਿਆ, ਜੋ ਸਾਫਟ ਲੈਂਡਿੰਗ ਦੀ ਹੈ।

Chandrayaan-3 Mission:  ਚੰਦਰਯਾਨ-3 ਨੇ ਭਰੀ ਉਡਾਣ, ਚੰਨ੍ਹ ਤੇ ਲਹਿਰਾਵੇਗਾ ਤਿਰੰਗਾ, ਦੁਨੀਆ ਦੀਆਂ ਟਿਕੀਆਂ ਨਿਗਾਹਾਂ
Follow Us On

Chandrayaan-3 Launch: ਇਸਰੋ ਨੇ ਸ਼ੁੱਕਰਵਾਰ ਦੁਪਹਿਰ 2.35 ਵਜੇ ਚੰਦਰਯਾਨ-3 (Chandrayaan-3) ਨੂੰ ਲਾਂਚ ਕਰ ਦਿੱਤਾ ਹੈ। ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਸਪੇਸ ਸਟੇਸ਼ਨ (Shri Harikota Space Station) ਤੋਂ ਲਾਂਚ ਹੋਇਆ ਚੰਦਰਯਾਨ-3 ਚੰਦਰਮਾ ਦੀ ਸਤ੍ਹਾ ‘ਤੇ ਭਾਰਤ ਦੀ ਛਾਪ ਛੱਡਣ ਲਈ ਆਪਣੇ ਸਫਰ ‘ਤੇ ਰਵਾਨਾ ਹੋ ਚੁੱਕਾ ਹੈ। ਜੇਕਰ ਭਾਰਤ ਇਸ ਮਿਸ਼ਨ ‘ਚ ਸਫਲ ਹੋ ਜਾਂਦਾਹੈ ਤਾਂ ਇਹ ਕਾਰਨਾਮਾ ਕਰਨ ਵਾਲਾ ਉਹ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਹੀ ਇਸ ਮਿਸ਼ਨ ਵਿੱਚ ਕਾਮਯਾਬ ਹੋ ਸਕੇ ਹਨ।

ਚੰਦਰਯਾਨ-3 ਦੀ ਲਾਂਚਿੰਗ ਦਾ ਇਤਿਹਾਸਕ ਪਲ

ਭਾਰਤ ਨੇ ਸਾਲ 2019 ‘ਚ ਚੰਦਰਯਾਨ-2 ਮਿਸ਼ਨ ਲਾਂਚ ਕੀਤਾ ਸੀ, ਉਦੋਂ ਸਾਫਟ ਲੈਂਡਿੰਗ (Soft Landing) ਦੌਰਾਨ ਇਹ ਮਿਸ਼ਨ ਅਸਫਲ ਹੋ ਗਿਆ ਸੀ। ਹੁਣ ਚਾਰ ਸਾਲ ਬਾਅਦ ਇਸਰੋ ਨੇ ਚੰਦਰਯਾਨ-3 ਰਾਹੀਂ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੁੜ ਕਦਮ ਚੁੱਕਿਆ ਹੈ। ਕਰੀਬ 42 ਦਿਨ ਪੁਲਾੜ ‘ਚ ਰਹਿਣ ਤੋਂ ਬਾਅਦ ਚੰਦਰਯਾਨ-3 ਚੰਦਰਮਾ ‘ਤੇ ਪਹੁੰਚ ਸਕੇਗਾ।

ਚੰਦਰਯਾਨ-3 ਦੀ ਲਾਂਚਿੰਗ ‘ਤੇ ਪੀਐਮ ਮੋਦੀ ਦਾ ਟਵੀਟ

ਚੰਦਰਯਾਨ-3 ਦੀ ਲਾਂਚਿੰਗ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਫਰਾਂਸ ਤੋਂ ਟਵੀਟ ਕਰਦਿਆਂ ਲਿਖਿਆ ਕਿ ਚੰਦਰਯਾਨ-3 ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਲਿਖੇਗਾ। ਇਹ ਹਰ ਭਾਰਤੀ ਦੇ ਸੁਪਨਿਆਂ ਨੂੰ ਦਰਸਾਉਂਦਾ ਹੈ, ਇਹ ਇਤਿਹਾਸਕ ਪਲ ਭਾਰਤ ਦੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ। ਮੈਂ ਉਨ੍ਹਾਂ ਸਾਰਿਆਂ ਦੀ ਮਿਹਨਤ ਨੂੰ ਸਲਾਮ ਕਰਦਾ ਹਾਂ।

ਇਸਰੋ ਦਾ ਮਿਸ਼ਨ ਚੰਦਰਯਾਨ-3 ਖਾਸ ਕਿਉਂ?

ਚੰਦਰਯਾਨ-3 ਰਾਹੀਂ ਇਸਰੋ ਦੀ ਕੋਸ਼ਿਸ਼ ਚੰਦਰਯਾਨ-2 ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਦੀ ਹੈ। 24 ਤੋਂ 28 ਅਗਸਤ ਦੇ ਵਿਚਕਾਰ ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਇਦੋਂ ਇਸ ਤੋਂ ਨਿਕਲਿਆ ਰੋਵਰ ਦੱਖਣੀ ਧਰੁਵ ‘ਤੇ ਜਾ ਕੇ ਆਪਣਾ ਕੰਮ ਸ਼ੁਰੂ ਕਰੇਗਾ। ਇਸਰੋ ਦੀ ਕੋਸ਼ਿਸ਼ ਚੰਦਰਮਾ ਦੇ ਦੱਖਣੀ ਹਿੱਸੇ ਵਿੱਚ ਪਾਣੀ, ਖਣਿਜ ਦੀ ਖੋਜ ਕਰਨਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version