ਇਸਰੋ ਦੇ ਵਿਗਿਆਨੀਆਂ ਦੀ ਤਨਖਾਹ ਕਿੰਨੀ? ਸਾਬਕਾ ਚੇਅਰਮੈਨ ਦਾ ਬਿਆਨ ਕਰ ਦੇਵੇਗਾ ਹੈਰਾਨ

Updated On: 

24 Aug 2023 14:07 PM

ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਤਿਰੰਗਾ ਲਹਿਰਾਇਆ ਹੈ। ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਰੋਵਰ ਚੰਦਰਮਾ 'ਤੇ ਲੈਂਡਿਗ ਕਰ ਰਿਹਾ ਹੈ ਅਤੇ ਹੁਣ ਡਾਟਾ ਵੀ ਜਲਦੀ ਆਉਣਾ ਸ਼ੁਰੂ ਹੋ ਜਾਵੇਗਾ। ਭਾਰਤ ਨੂੰ ਇਹ ਕਾਮਯਾਬੀ ਦਿਵਾਉਣ ਵਾਲੇ ਵਿਗਿਆਨੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਾਣੋ...

ਇਸਰੋ ਦੇ ਵਿਗਿਆਨੀਆਂ ਦੀ ਤਨਖਾਹ ਕਿੰਨੀ? ਸਾਬਕਾ ਚੇਅਰਮੈਨ ਦਾ ਬਿਆਨ ਕਰ ਦੇਵੇਗਾ ਹੈਰਾਨ
Follow Us On

ਭਾਰਤ ਦੇ ਚੰਦਰਯਾਨ-3 (Chandrayaan 3) ਨੇ ਚੰਦਰਮਾ ‘ਤੇ ਸਫਲਤਾਪੂਰਵਕ ਲੈਂਡਿੰਗ ਪੂਰੀ ਕਰ ਲਈ ਹੈ ਅਤੇ ਹੁਣ ਪ੍ਰਗਿਆਨ ਰੋਵਰ (Pragyan Rover) ਆਪਣੇ ਕੰਮ ‘ਚ ਲੱਗਾ ਹੋਇਆ ਹੈ। ਹਰ ਕੋਈ ਇਸਰੋ ਦੇ ਵਿਗਿਆਨੀਆਂ ਨੂੰ ਸਲਾਮ ਕਰ ਰਿਹਾ ਹੈ ਜਿਨ੍ਹਾਂ ਨੇ ਭਾਰਤ ਨੂੰ ਇਸ ਇਤਿਹਾਸਕ ਉਚਾਈ ‘ਤੇ ਪਹੁੰਚਾਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਰੋ ਦੇ ਇਨ੍ਹਾਂ ਵਿਗਿਆਨੀਆਂ ਦੀ ਤਨਖਾਹ ਕਿੰਨੀ ਹੈ, ਕੀ ਨਾਸਾ ਦੇ ਵਿਗਿਆਨੀ ਇਸਰੋ ਵਿੱਚ ਕੰਮ ਕਰਨ ਵਾਲੇ ਲੋਕਾਂ ਨਾਲੋਂ ਵੱਧ ਕਮਾਈ ਕਰਦੇ ਹਨ? ਇਹ ਸੱਚਾਈ ਇਸਰੋ ਦੇ ਸਾਬਕਾ ਚੇਅਰਮੈਨ ਜੀ. ਮਾਧਵਨ ਨਾਇਰ ਨੇ ਸਭ ਦੇ ਸਾਹਮਣੇ ਰੱਖੀ ਹੈ।

ਮਾਧਵਨ ਨਾਇਰ ਨੇ ਦੱਸਿਆ ਕਿ ਅੱਜ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ, ਅਜਿਹਾ ਉਦੋਂ ਹੋਇਆ ਹੈ ਜਦੋਂ ਇਸਰੋ ਦੇ ਵਿਗਿਆਨੀਆਂ ਦੀ ਤਨਖਾਹ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਪੰਜ ਗੁਣਾ ਘੱਟ ਹੈ। ਉਹਨਾਂ ਦੱਸਿਆ ਕਿ ਵਿਗਿਆਨੀਆਂ ਦੀ ਘੱਟ ਤਨਖਾਹ ਵੀ ਇੱਕ ਕਾਰਨ ਹੈ ਕਿ ਅਸੀਂ ਹਰ ਮਿਸ਼ਨ ਨੂੰ ਘੱਟ ਪੈਸਿਆਂ ਨਾਲ ਹੱਲ ਕਰਨ ਬਾਰੇ ਸੋਚਦੇ ਹਾਂ। ਅੱਜ, ਇਸਰੋ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਨੂੰ ਦੁਨੀਆ ਦੇ ਵਿਕਸਤ ਦੇਸ਼ਾਂ ਵਿੱਚ ਪੁਲਾੜ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਵਿਗਿਆਨੀਆਂ ਨਾਲੋਂ ਬਹੁਤ ਘੱਟ ਤਨਖਾਹ ਮਿਲਦੀ ਹੈ।

ਇਸਰੋ ਦੇ ਸਾਬਕਾ ਚੇਅਰਮੈਨ ਦਾ ਕਹਿਣਾ ਹੈ ਕਿ ਤੁਹਾਨੂੰ ਇੱਥੇ ਕੋਈ ਲੱਖਪਤੀ ਨਹੀਂ ਮਿਲੇਗਾ, ਹਰ ਕੋਈ ਸਾਦਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਕਿਸੇ ਨੂੰ ਪੈਸੇ ਦੀ ਚਿੰਤਾ ਨਹੀਂ ਹੈ ਕਿਉਂਕਿ ਹਰ ਕੋਈ ਦੇਸ਼ ਲਈ ਯੋਗਦਾਨ ਪਾਉਣਾ ਚਾਹੁੰਦਾ ਹੈ। ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਆਪਣੇ ਮਿਸ਼ਨ ਵਿੱਚ ਸਵਦੇਸ਼ੀ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ ਜਿਸ ਕਾਰਨ ਸਾਨੂੰ ਬਜਟ ਨੂੰ ਕੰਟਰੋਲ ਕਰਨ ਵਿੱਚ ਸਫਲਤਾ ਮਿਲਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਚੰਦਰਯਾਨ-3 ਰਾਹੀਂ ਨਵਾਂ ਇਤਿਹਾਸ ਰਚਿਆ ਹੈ। ਇਸ ਮਿਸ਼ਨ ਦਾ ਕੁੱਲ ਬਜਟ 615 ਕਰੋੜ ਰੁਪਏ ਸੀ, ਅੱਜ ਦੇ ਸਮੇਂ ‘ਚ ਕਈ ਬਾਲੀਵੁੱਡ ਅਤੇ ਹਾਲੀਵੁੱਡ ਫਿਲਮਾਂ ਦਾ ਬਜਟ ਹੀ ਇੰਨਾ ਹੁੰਦਾ ਹੈ। ਇਸ ਦੇ ਬਾਵਜੂਦ ਭਾਰਤ ਨੇ ਇਤਿਹਾਸ ਰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅੱਜ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ, ਜਿਸ ਨੇ ਚੰਦਰਮਾ ‘ਤੇ ਸਾਫਟ ਲੈਂਡਿੰਗ ਕੀਤੀ ਹੈ। ਜਦਕਿ ਭਾਰਤ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ 23 ਅਗਸਤ ਦੀ ਸ਼ਾਮ 6:04 ਵਜੇ ਚੰਦਰਮਾ ‘ਤੇ ਕਦਮ ਰੱਖੇ ਸਨ।

Exit mobile version