ਪੰਜਾਬ ਦੇ ਸਾਬਕਾ DGP ਮੁਸਤਫਾ ਦੇ ਘਰ ਪਹੁੰਚੀ CBI: ਪੰਚਕੂਲਾ ਰਿਹਾਇਸ਼ ਤੇ 8 ਘੰਟੇ ਜਾਂਚ; ਪੁੱਤਰ ਦੇ ਕਮਰੇ ਦੀ ਲਈ ਤਲਾਸ਼ੀ

Updated On: 

15 Nov 2025 09:57 AM IST

ਸੀਬੀਆਈ ਟੀਮ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਮੁਸਤਫਾ ਦੇ ਘਰ ਪਹੁੰਚੀ ਅਤੇ ਜਾਂਚ ਤੋਂ ਬਾਅਦ ਸ਼ਾਮ 7 ਵਜੇ ਰਵਾਨਾ ਹੋ ਗਈ। ਡੀਐਸਪੀ ਰਿਸ਼ੀਰਾਜ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਦੀ ਅਗਵਾਈ ਕਰ ਰਹੇ ਹਨ। ਸੀਬੀਆਈ ਟੀਮ ਨੇ ਪਹਿਲਾਂ ਨੌਕਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਸੀ।

ਪੰਜਾਬ ਦੇ ਸਾਬਕਾ DGP ਮੁਸਤਫਾ ਦੇ ਘਰ ਪਹੁੰਚੀ CBI: ਪੰਚਕੂਲਾ ਰਿਹਾਇਸ਼ ਤੇ 8 ਘੰਟੇ ਜਾਂਚ; ਪੁੱਤਰ ਦੇ ਕਮਰੇ ਦੀ ਲਈ ਤਲਾਸ਼ੀ
Follow Us On

ਸੀਬੀਆਈ ਦੀ ਇੱਕ ਟੀਮ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (DGP) ਮੁਸਤਫਾ ਦੇ ਪੰਚਕੂਲਾ ਐਮਡੀਸੀ ਸੈਕਟਰ 4, ਹਰਿਆਣਾ ਦੇ ਘਰ ਪਹੁੰਚੀ। ਸੀਬੀਆਈ ਦੀ ਟੀਮ ਨੇ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਸਬੰਧ ਵਿੱਚ ਉਨ੍ਹਾਂ ਦੀ ਰਿਹਾਇਸ਼ ‘ਤੇ ਕਰੀਬ 8 ਘੰਟੇ ਜਾਂਚ ਕੀਤੀ। ਇਸ ਦੌਰਾਨ ਸੀਬੀਆਈ ਵੱਲੋਂ ਅਕੀਲ ਅਖਤਰ ਦੇ ਕਮਰੇ ਦੀ ਤਲਾਸ਼ੀ ਵੀ ਲਈ ਗਈ।

ਸੀਬੀਆਈ ਟੀਮ ਸ਼ੁੱਕਰਵਾਰ ਸਵੇਰੇ 11 ਵਜੇ ਦੇ ਕਰੀਬ ਮੁਸਤਫਾ ਦੇ ਘਰ ਪਹੁੰਚੀ ਅਤੇ ਜਾਂਚ ਤੋਂ ਬਾਅਦ ਸ਼ਾਮ 7 ਵਜੇ ਰਵਾਨਾ ਹੋ ਗਈ। ਡੀਐਸਪੀ ਰਿਸ਼ੀਰਾਜ ਸ਼ਰਮਾ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਟੀਮ ਦੀ ਅਗਵਾਈ ਕਰ ਰਹੇ ਹਨ। ਸੀਬੀਆਈ ਟੀਮ ਨੇ ਪਹਿਲਾਂ ਨੌਕਰਾਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਸੀ।

ਸ਼ਮਸੁਦੀਨ ਚੌਧਰੀ ਹੋ ਚੁੱਕਾ ਜਾਂਚ ਵਿੱਚ ਸ਼ਾਮਲ

ਸੀਬੀਆਈ ਨੇ 6 ਨਵੰਬਰ ਨੂੰ ਕੇਸ ਦਰਜ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਸੇ ਰਾਤ, ਸੀਬੀਆਈ ਨੇ ਪੰਚਕੂਲਾ ਐਸਆਈਟੀ ਤੋਂ ਮਾਮਲੇ ਨਾਲ ਸਬੰਧਤ ਸਾਰੇ ਰਿਕਾਰਡ ਜ਼ਬਤ ਕਰ ਲਏ। 7 ਨਵੰਬਰ ਨੂੰ ਸ਼ਮਸੁਦੀਨ ਚੌਧਰੀ ਨੂੰ ਤਲਬ ਕੀਤਾ ਗਿਆ ਅਤੇ ਜਾਂਚ ਵਿੱਚ ਸ਼ਾਮਲ ਕੀਤਾ ਗਿਆ। ਸ਼ਮਸੁਦੀਨ ਚੌਧਰੀ ਨੇ ਵੀਡੀਓ ਅਤੇ ਹੋਰ ਦਸਤਾਵੇਜ਼ ਸੀਬੀਆਈ ਨੂੰ ਸੌਂਪ ਦਿੱਤੇ।

ਸਾਬਕਾ ਡੀਜੀਪੀ ਮੁਸਤਫਾ ਖ਼ਿਲਾਫ਼ ਐਫਆਈਆਰ ਦਰਜ

27 ਅਗਸਤ ਨੂੰ ਸਾਬਕਾ ਡੀਜੀਪੀ ਮੁਸਤਫਾ ਦੇ ਪੁੱਤਰ, ਅਕੀਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਉਸ ਦਾ ਪੂਰਾ ਪਰਿਵਾਰ, ਜਿਸ ਵਿੱਚ ਉਸ ਦੀ ਮਾਂ ਅਤੇ ਭੈਣ ਵੀ ਸ਼ਾਮਲ ਹੈ। ਉਸ ਨੂੰ ਮਾਰਨ ਜਾਂ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਉਸ ਦੀ ਮੌਤ 16 ਅਕਤੂਬਰ ਨੂੰ ਪੰਚਕੂਲਾ ਵਿੱਚ ਹੋਈ।

ਉਸ ਵੀਡੀਓ ਨੂੰ ਆਧਾਰ ਵਜੋਂ ਵਰਤਦੇ ਹੋਏ ਮਲੇਰਕੋਟਲਾ ਦੇ ਸ਼ਮਸੁਦੀਨ ਚੌਧਰੀ ਨੇ ਸਾਬਕਾ ਡੀਜੀਪੀ ਮੁਸਤਫਾ ਦੇ ਪਰਿਵਾਰ ਖਿਲਾਫ ਐਫਆਈਆਰ ਦਰਜ ਕਰਵਾਈ। 23 ਅਕਤੂਬਰ ਨੂੰ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਜਾਂਚ ਸੀਬੀਆਈ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ, ਜੋ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ।