ਅਸੀਂ ਰਿਫਾਰਮ ਐਕਸਪ੍ਰੈਸ ‘ਤੇ ਤੇਜ਼ੀ ਨਾਲ ਚੱਲ ਪਏ ਹਾਂ…ਬਜਟ ਸੈਸ਼ਨ ਤੋਂ ਪਹਿਲਾਂ ਬੋਲੇ ਪ੍ਰਧਾਨ ਮੰਤਰੀ ਮੋਦੀ
PM Modi on Budget Session : ਬਜਟ ਸੈਸ਼ਨ 2026 ਦੇ ਦੂਜੇ ਦਿਨ ਯਾਨੀ ਅੱਜ, ਵੀਰਵਾਰ,ਨੂੰ ਆਰਥਿਕ ਸਰਵੇਖਣ ਪੇਸ਼ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ "ਵਿਕਸਤ ਭਾਰਤ 2047" ਦੇ ਟੀਚੇ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੁਨੀਆ ਲਈ ਉਮੀਦ ਦਾ ਕੇਂਦਰ ਹੈ। ਨਿਰਮਲਾ ਸੀਤਾਰਮਨ ਲਗਾਤਾਰ ਨੌਵੀਂ ਵਾਰ ਬਜਟ ਪੇਸ਼ ਕਰਕੇ ਇੱਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕਰਨਗੇ।
ਪ੍ਰਧਾਨ ਮੰਤਰੀ ਮੋਦੀ
ਅੱਜ ਬਜਟ ਸੈਸ਼ਨ 2026 ਦਾ ਦੂਜਾ ਦਿਨ ਹੈ। ਆਰਥਿਕ ਸਰਵੇਖਣ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੱਕ ਆਤਮਵਿਸ਼ਵਾਸੀ ਭਾਰਤ ਉਮੀਦ ਦੀ ਕਿਰਨ ਅਤੇ ਦੁਨੀਆ ਲਈ ਖਿੱਚ ਦਾ ਕੇਂਦਰ ਦੋਵੇਂ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਦਾ ਭਾਸ਼ਣ 1.4 ਅਰਬ ਦੇਸ਼ਵਾਸੀਆਂ ਦੇ ਆਤਮਵਿਸ਼ਵਾਸ ਦਾ ਪ੍ਰਗਟਾਵਾ ਸੀ, 1.4 ਅਰਬ ਦੇਸ਼ਵਾਸੀਆਂ ਦੇ ਯਤਨਾਂ ਦਾ ਲੇਖਾ-ਜੋਖਾ ਸੀ।
ਉਨ੍ਹਾਂ ਅੱਗੇ ਕਿਹਾ ਕਿ ਇਹ ਸੰਬੋਧਨ 1.4 ਅਰਬ ਦੇਸ਼ਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਉਜਾਗਰ ਕਰਨ ਵਿੱਚ ਇੱਕ ਬਹੁਤ ਹੀ ਸਟੀਕ ਭਾਸ਼ਣ ਸੀ। ਉਨ੍ਹਾਂ ਕਿਹਾ ਕਿ ਅਸੀਂ ਸੁਧਾਰ ਐਕਸਪ੍ਰੈਸ ‘ਤੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਸੈਸ਼ਨ ਹੈ। 21ਵੀਂ ਸਦੀ ਦਾ ਇੱਕ ਚੌਥਾਈ ਸਮਾਂ ਬੀਤ ਚੁੱਕਾ ਹੈ। ਦੂਜੀ ਤਿਮਾਹੀ ਸ਼ੁਰੂ ਹੋ ਰਹੀ ਹੈ, ਅਤੇ 2047 ਤੱਕ ਵਿਕਸਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਹੱਤਵਪੂਰਨ 25 ਸਾਲਾਂ ਦਾ ਸਮਾਂ ਚੱਲ ਰਿਹਾ ਹੈ। ਇਹ ਇਸ ਸਦੀ ਦੇ ਦੂਜੇ ਕੁਆਟਰ ਦਾ ਪਹਿਲਾ ਬਜਟ ਆ ਰਿਹਾ ਹੈ।
ਆਪਣਾ 9ਵਾਂ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ – ਪ੍ਰਧਾਨ ਮੰਤਰੀ ਮੋਦੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੈ ਜਿਨ੍ਹਾਂ ਨੇ ਲਗਾਤਾਰ 9ਵੀਂ ਵਾਰ ਸੰਸਦ ਵਿੱਚ ਬਜਟ ਪੇਸ਼ ਕੀਤਾ। ਇਹ ਭਾਰਤੀ ਸੰਸਦੀ ਇਤਿਹਾਸ ਵਿੱਚ ਇੱਕ ਮਾਣ ਵਾਲਾ ਪਲ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਧਿਆਨ ਬਜਟ ‘ਤੇ ਕੇਂਦ੍ਰਿਤ ਹੋਣਾ ਸੁਭਾਵਿਕ ਹੈ। ਹਾਲਾਂਕਿ, ਇਸ ਸਰਕਾਰ ਦੀ Reform-Perform & Transform. ਰਹੀ ਹੈ। ਹੁਣ ਅਸੀਂ ਸੁਧਾਰ ਐਕਸਪ੍ਰੈਸ ‘ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਮੈਂ ਸੰਸਦ ਵਿੱਚ ਆਪਣੇ ਸਾਰੇ ਸਾਥੀਆਂ ਦਾ ਇਸ reform expressਨੂੰ ਤੇਜ਼ ਕਰਨ ਵਿੱਚ ਉਨ੍ਹਾਂ ਦੇ ਸਕਾਰਾਤਮਕ ਯਤਨਾਂ ਲਈ ਧੰਨਵਾਦ ਵੀ ਕਰਦਾ ਹਾਂ, ਜਿਸ ਕਾਰਨ reform express ਨੂੰ ਗਤੀ ਮਿਲ ਰਹੀ ਹੈ।
ਇਹ ਵੀ ਪੜ੍ਹੋ
ਸਾਲ ਦੀ ਸ਼ੁਰੂਆਤ ਪਾਜੇਟਿਵ- ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਲ ਸਕਾਰਾਤਮਕ ਨੋਟ ਨਾਲ ਲਸ਼ੁਰੂ ਹੋਇਆ ਹੈ। ਭਾਰਤ ਦੁਨੀਆ ਲਈ ਉਮੀਦ ਅਤੇ ਆਕਰਸ਼ਣ ਦਾ ਕੇਂਦਰ ਬਣ ਗਿਆ ਹੈ। ਭਾਰਤ-EU ਦਾ FTA ਇਸ ਗੱਲ ਦੀ ਤਸਦੀਕ ਹੈ ਕਿ ਨੌਜਵਾਨਾਂ ਲਈ ਭਵਿੱਖ ਕਿੰਨਾ ਸੁਨਹਿਰੀ ਹੈ। ਇਹ ਐੱ FTA for atmanirbhar ਅਤੇ aspirational youths ਹੈ।
ਉਨ੍ਹਾਂ ਅੱਗੇ ਕਿਹਾ ਕਿ ਉਹ ਸਾਰੇ ਉਤਪਾਦਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ Mother of All Deals ‘ਤੇ ਦਸਤਖਤ ਕੀਤੇ ਗਏ ਹਨ। ਇਸ ਲਈ, ਦੇਸ਼ ਦੇ ਉਦਯੋਗਪਤੀਆਂ ਅਤੇ ਨਿਰਮਾਤਾਵਾਂ… ਤੁਹਾਡੇ ਲਈ ਇੱਕ ਵੱਡਾ ਬਾਜ਼ਾਰ ਖੁੱਲ੍ਹ ਗਿਆ ਹੈ। ਬੱਸ ਇਹ ਸੋਚ ਕੇ ਬੈਠੇ ਨਹੀਂ ਹਾਂ। ਇਹ ਇੱਕ ਮੌਕਾ ਹੈ, ਇਸ ਲਈ ਆਓ ਉੱਤਮ ਕੁਆਲਿਟੀ ‘ਤੇ ਧਿਆਨ ਕੇਂਦਰਿਤ ਕਰੀਏ।
ਅਸੀਂ ਰਿਫਾਰਮ ਐਕਸਪ੍ਰੈਸ ‘ਤੇ ਤੇਜ਼ੀ ਨਾਲ ਅੱਗੇ ਵਧੇ ਹਾਂ – ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਰਿਫਾਰਮ ਐਕਸਪ੍ਰੈਸ ‘ਤੇ ਤੇਜ਼ੀ ਨਾਲ ਅੱਗੇ ਵਧੇ ਹਾਂ। ਸੰਸਦ ਮੈਂਬਰ ਵੀ ਇਸ ਵਿੱਚ ਸਕਾਰਾਤਮਕ ਊਰਜਾ ਦਾ ਯੋਗਦਾਨ ਪਾ ਰਹੇ ਹਨ। ਅਸੀਂ Long term pending problem ਤੋਂ ਦੂਰ ਜਾ ਰਹੇ ਹਾਂ ਅਤੇ ਲੰਬੇ ਸਮੇਂ ਦੇ ਹੱਲ ਦੇ ਰਾਹ ‘ਤੇ ਚੱਲ ਰਹੇ ਹਾਂ। ਇਸ ਨਾਲ ਦੁਨੀਆ ਦਾ ਵਿਸ਼ਵਾਸ ਵਧਦਾ ਹੈ। ਅਸੀਂ ਤਕਨਾਲੋਜੀ ਨਾਲ ਮੁਕਾਬਲਾ ਕਰਾਂਗੇ ਅਤੇ ਇਸਨੂੰ ਅਪਣਾਵਾਂਗੇ, ਪਰ ਅਸੀਂ ਇੱਕ ਮਨੁੱਖ-ਕੇਂਦ੍ਰਿਤ ਪ੍ਰਣਾਲੀ ਵੀ ਬਰਕਰਾਰ ਰੱਖਾਂਗੇ।
