ਪਾਕਿਸਤਾਨ ਸਰਹੱਦ ‘ਤੇ BSF ਪਹਿਲੀ ਵਾਰ ਤਾਇਨਾਤ ਕਰੇਗੀ ਡਰੋਨ ਸਕੁਐਡਰਨ, ਚੰਡੀਗੜ੍ਹ ਹੈੱਡਕੁਆਰਟਰ ਤੋਂ ਹੋਵੇਗਾ ਕੰਟਰੋਲ

Updated On: 

23 Jul 2025 16:28 PM IST

BSF ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਪਹਿਲਾ ਡਰੋਨ ਸਕੁਐਡਰਨ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਕੁਐਡਰਨ ਵਿੱਚ ਨਿਗਰਾਨੀ, ਜਾਸੂਸੀ ਅਤੇ ਹਮਲੇ ਵਿੱਚ ਸਮਰੱਥ ਡਰੋਨ ਸ਼ਾਮਲ ਹੋਣਗੇ। ਇਹ ਡਰੋਨ ਛੋਟੇ ਅਤੇ ਵੱਡੇ ਦੋਵੇਂ ਤਰ੍ਹਾਂ ਦੇ ਹੋਣਗੇ ਅਤੇ ਆਪ੍ਰੇਸ਼ਨ ਜਾਂ ਜੰਗ ਦੀ ਸਥਿਤੀ ਵਿੱਚ ਤੁਰੰਤ ਲਾਂਚ ਕੀਤੇ ਜਾਣਗੇ।

ਪਾਕਿਸਤਾਨ ਸਰਹੱਦ ਤੇ BSF ਪਹਿਲੀ ਵਾਰ ਤਾਇਨਾਤ ਕਰੇਗੀ ਡਰੋਨ ਸਕੁਐਡਰਨ, ਚੰਡੀਗੜ੍ਹ ਹੈੱਡਕੁਆਰਟਰ ਤੋਂ ਹੋਵੇਗਾ ਕੰਟਰੋਲ

ਸੰਕੇਤਕ ਤਸਵੀਰ

Follow Us On

ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪਹਿਲੀ ਵਾਰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦਤੇ ਡਰੋਨ ਸਕੁਐਡਰਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈਆਪ੍ਰੇਸ਼ਨ ਸਿੰਦੂਰ ਤੋਂ ਬਾਅਦ, BSF ਦੁਸ਼ਮਣ ਦੇ ਘਾਤਕ ਡਰੋਨ ਹਮਲਿਆਂ ਨੂੰ ਨਾਕਾਮ ਕਰਨ ਲਈ ਆਪਣੀਆਂ ਸਰਹੱਦੀ ਚੌਕੀਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ

ਅਧਿਕਾਰਤ ਸੂਤਰਾਂ ਅਨੁਸਾਰ, ਇਹ ਡਰੋਨ ਸਕੁਐਡਰਨ ਚੁਣੀਆਂ ਹੋਈਆਂ ਸਰਹੱਦੀ ਚੌਕੀਆਂ (ਬੀਓਪੀ) ‘ਤੇ ਤਾਇਨਾਤ ਕੀਤਾ ਜਾਵੇਗਾ ਅਤੇ ਇਸ ਵਿੱਚ ਨਿਗਰਾਨੀ, ਜਾਸੂਸੀ ਅਤੇ ਹਮਲੇ ਵਿੱਚ ਸਮਰੱਥ ਕਈ ਤਰ੍ਹਾਂ ਦੇ ਡਰੋਨ ਸ਼ਾਮਲ ਹੋਣਗੇਇਨ੍ਹਾਂ ਡਰੋਨਾਂ ਨੂੰ ਚਲਾਉਣ ਲਈ ਵਿਸ਼ੇਸ਼ ਤੌਰਤੇ ਸਿਖਲਾਈ ਪ੍ਰਾਪਤ ਸੈਨਿਕਾਂ ਦੀ ਇੱਕ ਟੀਮ ਵੀ ਬਣਾਈ ਜਾ ਰਹੀ ਹੈ

ਚੰਡੀਗੜ੍ਹ ਤੋਂ ਕੀਤਾ ਜਾਵੇਗਾ ਕੰਟਰੋਲ

ਇਸ ਸਕੁਐਡਰਨ ਨੂੰ ਬੀਐਸਐਫ ਦੇ ਪੱਛਮੀ ਕਮਾਂਡ ਦੇ ਚੰਡੀਗੜ੍ਹ ਹੈੱਡਕੁਆਰਟਰ ਤੋਂ ਕੰਟਰੋਲ ਕੀਤਾ ਜਾਵੇਗਾਬੀਐਸਐਫ ਭਾਰਤ-ਪਾਕਿਸਤਾਨ ਸਰਹੱਦ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ, ਜੋ ਕਿ ਜੰਮੂ ਤੋਂ ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੱਕ 2,000 ਕਿਲੋਮੀਟਰ ਤੋਂ ਵੱਧ ਲੰਬੀ ਹੈ

ਆਪ੍ਰੇਸ਼ਨ ਸਿੰਦੂਰਣਿਆ ਸਬਕ

ਧਿਆਨਦੇਣ ਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਅੱਤਵਾਦੀ ਅਤੇ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀਬੀਐਸਐਫ ਨੇ ਭਾਰਤੀ ਫੌਜ ਦੇ ਨਾਲ ਇਸ ਆਪ੍ਰੇਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ

ਇਸ ਦੌਰਾਨ, ਪਾਕਿਸਤਾਨ ਨੇ ਭਾਰਤੀ ਫੌਜੀ ਠਿਕਾਣਿਆਂ ਅਤੇ ਸਰਹੱਦੀ ਖੇਤਰਾਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਡਰੋਨ ਭੇਜੇ, ਜਿਨ੍ਹਾਂ ਵਿੱਚ ਸਵਾਰਮ ਡਰੋਨ ਵੀ ਸ਼ਾਮਲ ਸਨਇਸ ਦੇ ਜਵਾਬ ਵਿੱਚ, ਆਪ੍ਰੇਸ਼ਨ ਸਿੰਦੂਰ ਦੌਰਾਨ, ਬੀਐਸਐਫ ਨੇ 118 ਤੋਂ ਵੱਧ ਪਾਕਿਸਤਾਨੀ ਚੌਕੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੇ ਨਿਗਰਾਨੀ ਸਿਸਟਮ ਨੂੰ ਪੂਰੀ ਤਰ੍ਹਾਂ ਢਾਹਿ-ਢੇਰੀ ਕਰ ਦਿੱਤਾ

ਛੋਟੇ ਅਤੇ ਵੱਡੇ ਦੋਵੇਂ ਤਰ੍ਹਾਂ ਦੇ ਡਰੋਨ ਹੋਣਗੇ ਸ਼ਾਮਲ

ਸਖ਼ਤ ਸੁਰੱਖਿਆ ਦੇ ਨਾਲ ਡਰੋਨ ਸਕੁਐਡਰਨ ਨੂੰ ਤਾਇਨਾਤ ਕੀਤਾ ਗਿਆ ਹੈ, ਸੂਤਰਾਂ ਅਨੁਸਾਰ, ਸਕੁਐਡਰਨ ਵਿੱਚ ਛੋਟੇ ਅਤੇ ਵੱਡੇ ਡਰੋਨ ਸ਼ਾਮਲ ਹੋਣਗੇ। ਜਿਨ੍ਹਾਂ ਨੂੰ ਲੋੜ ਪੈਣ ‘ਤੇ ਕਿਸੇ ਆਪਰੇਸ਼ਨ ਜਾਂ ਜੰਗ ਵਰਗੀ ਸਥਿਤੀ ਵਿੱਚ ਤੁਰੰਤ ਲਾਂਚ ਕੀਤਾ ਜਾਵੇਗਾ। ਹਰੇਕ ਚੌਕੀ ‘ਤੇ ਲਗਭਗ 2-3 ਸਿਖਲਾਈ ਪ੍ਰਾਪਤ ਸੈਨਿਕਾਂ ਦੀ ਇੱਕ ਟੀਮ ਤਾਇਨਾਤ ਕੀਤੀ ਜਾਵੇਗੀ। ਸਕੁਐਡਰਨ ਲਈ ਨਵੇਂ ਡਰੋਨ ਅਤੇ ਉਪਕਰਣ ਖਰੀਦੇ ਜਾ ਰਹੇ ਹਨ ਅਤੇ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਚੌਕੀਆਂ ਅਤੇ ਬੰਕਰਾਂ ਨੂੰ ਕੀਤਾ ਜਾ ਰਿਹਾ ਮਜ਼ਬੂਤ

ਬੀਐਸਐਫ ਨੇ ਆਪਣੀਆਂ ਸਰਹੱਦੀ ਚੌਕੀਆਂ ਅਤੇ ਬੰਕਰਾਂ ਨੂੰ ਵੀ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈਡਰੋਨ ਹਮਲਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਚੌਕੀਆਂ ਦੀਆਂ ਛੱਤਾਂ ਅਤੇ ਕੰਧਾਂ ਨੂੰ ਮਜ਼ਬੂਤ ਚਾਦਰਾਂ ਨਾਲ ਢੱਕਿਆ ਜਾ ਰਿਹਾ ਹੈਇਸ ਤੋਂ ਇਲਾਵਾ, ਕੁਝ ਚੁਣੀਆਂ ਗਈਆਂ ਚੌਕੀਆਂਤੇ ਕਾਊਂਟਰ-ਡਰੋਨ ਤਕਨਾਲੋਜੀ ਸਥਾਪਤ ਕਰਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ ਤਾਂ ਜੋ ਸਰਹੱਦ ਪਾਰ ਤੋਂ ਆਉਣ ਵਾਲੇ ਹਥਿਆਰਬੰਦ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕੀਤਾ ਜਾ ਸਕੇਬੀਐਸਐਫ ਦਾ ਇਹ ਕਦਮ ਸਰਹੱਦਤੇ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਇਸਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਦਾ ਹੈ