ਹਰਿਆਣਾ ਦੇ ਨੂੰਹ ‘ਚ ਫਿਰ ਤਣਾਅ, ਕੱਲ੍ਹ ਬੈਂਕ ‘ਤੇ ਸਿੱਖਿਆ ਅਦਾਰੇ ਰਹਿਣਗੇ ਬੰਦ; ਇੰਟਰਨੈੱਟ ਤੇ ਮੈਸੇਜਿੰਗ ਸੇਵਾ ਵੀ ਬੰਦ

Published: 

27 Aug 2023 07:37 AM

ਹਿੰਦੂ ਸੰਗਠਨਾਂ ਨੇ ਇੱਕ ਵਾਰ ਫਿਰ ਨੂਹ ਵਿੱਚ ਬ੍ਰਿਜ ਮੰਡਲ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਸ ਘੋਸ਼ਣਾ ਤੋਂ ਬਾਅਦ ਨੂਹ ਦੇ ਕਲੈਕਟਰ ਨੇ ਸੂਬਾ ਸਰਕਾਰ ਨੂੰ ਖੇਤਰ ਵਿੱਚ ਇੰਟਰਨੈਟ ਅਤੇ ਮੈਸੇਜਿੰਗ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ, ਜਿਸ ਤੋਂ ਬਾਅਦ ਨੂੰਹ ਵਿੱਚ ਇਨ੍ਹਾਂ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹਰਿਆਣਾ ਦੇ ਨੂੰਹ ਚ ਫਿਰ ਤਣਾਅ, ਕੱਲ੍ਹ ਬੈਂਕ ਤੇ ਸਿੱਖਿਆ ਅਦਾਰੇ ਰਹਿਣਗੇ ਬੰਦ; ਇੰਟਰਨੈੱਟ ਤੇ ਮੈਸੇਜਿੰਗ ਸੇਵਾ ਵੀ ਬੰਦ
Follow Us On

ਹਰਿਆਣਾ ਦੇ ਨੂੰਹ ‘ਚ ਸਾਵਧਾਨੀ ਦੇ ਤੌਰ ‘ਤੇ ਇੰਟਰਨੈੱਟ ਅਤੇ ਮੈਸੇਜਿੰਗ ਸੇਵਾਵਾਂ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਕੁਝ ਹਿੰਦੂ ਸੰਗਠਨਾਂ ਅਤੇ ਪੰਚਾਇਤਾਂ ਨੇ ਇੱਕ ਵਾਰ ਫਿਰ 28 ਅਗਸਤ ਨੂੰ ਬ੍ਰਿਜ ਮੰਡਲ ਸ਼ੋਭਾ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਸ ਐਲਾਨ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ।

ਨੂੰਹ ਦੇ ਕਲੈਕਟਰ ਨੇ ਹਰਿਆਣਾ ਸਰਕਾਰ ਨੂੰ 28 ਅਗਸਤ ਨੂੰ ਫਿਰ ਤੋਂ ਜਲੂਸ ਕੱਢਣ ਦੇ ਐਲਾਨ ਦੇ ਮੱਦੇਨਜ਼ਰ ਇਹਤਿਆਤ ਵਜੋਂ 25 ਅਗਸਤ ਤੋਂ 28 ਅਗਸਤ ਦੀ ਰਾਤ ਤੱਕ ਜ਼ਿਲ੍ਹੇ ਵਿੱਚ ਇੰਟਰਨੈੱਟ ਅਤੇ ਮੈਸੇਜ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਸਮਾਜ ਵਿਰੋਧੀ ਲੋਕ ਗੁੰਮਰਾਹਕੁੰਨ ਅਤੇ ਝੂਠੀਆਂ ਖਬਰਾਂ ਨਾ ਫੈਲਾ ਸਕਣ ਅਤੇ ਗਲਤ ਜਾਣਕਾਰੀ ਲੋਕਾਂ ਤੱਕ ਨਾ ਪਹੁੰਚ ਸਕੇ।

ਹਰ ਪਾਸੇ ਸੁਰੱਖਿਆ ਬਲਾਂ ਦਾ ਪਹਿਰਾ

ਇਸ ਬੇਨਤੀ ‘ਤੇ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ 26 ਅਗਸਤ ਨੂੰ ਦੁਪਹਿਰ 12 ਵਜੇ ਤੋਂ 28 ਅਗਸਤ ਦੀ ਰਾਤ 11.59 ਤੱਕ ਨੂਹ ਜ਼ਿਲ੍ਹੇ ‘ਚ ਹਰ ਤਰ੍ਹਾਂ ਦੀ ਮੋਬਾਈਲ, ਡੌਂਗਲ ਇੰਟਰਨੈੱਟ ਅਤੇ ਮੈਸੇਜ ਸੇਵਾਵਾਂ ਬੰਦ ਰਹਿਣਗੀਆਂ। ਹਰਿਆਣਾ ਸਰਕਾਰ ਦੇ ਇਸ ਹੁਕਮ ਤੋਂ ਬਾਅਦ TV9 ਨੇ ਨੂੰਹ ਦੇ ਹਿੰਸਾ ਪ੍ਰਭਾਵਿਤ ਨੂੰਹ ਚੌਕ ਇਲਾਕੇ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਇਹ ਇਲਾਕਾ ਅਜੇ ਵੀ ਛਾਉਣੀ ਵਿੱਚ ਤਬਦੀਲ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਅਤੇ ਵਾਧੂ ਸੁਰੱਖਿਆ ਬਲ ਹਰ ਕੋਨੇ ‘ਤੇ ਪਹਿਰਾ ਦੇ ਰਹੇ ਹਨ।

ਔਨਲਾਈਨ ਭੁਗਤਾਨ ‘ਚ ਆਵੇਗੀ ਸਮੱਸਿਆ

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ 31 ਜੁਲਾਈ ਤੋਂ ਬਾਅਦ ਉਨ੍ਹਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਜੇ ਵੀ 90 ਫੀਸਦੀ ਤੱਕ ਬਾਜ਼ਾਰ ਦੀ ਚਮਕ ਗਾਇਬ ਹੈ। ਅਜਿਹੀ ਸਥਿਤੀ ਵਿੱਚ, ਨੈੱਟ ਨੂੰ ਦੁਬਾਰਾ ਬੰਦ ਕਰਕੇ, ਉਹ ਗਾਹਕਾਂ ਤੋਂ ਆਨਲਾਈਨ ਪੇਮੈਂਟ ਨਹੀਂ ਲੈ ਸਕਦੇ ਹਨ ਅਤੇ ਨਾ ਹੀ ਕਿਸੇ ਨੂੰ ਅੱਗੇ ਭੁਗਤਾਨ ਕਰ ਸਕਦੇ ਹਨ।

ਯਾਤਰਾ ਕੱਢਣ ‘ਤੇ ਮੁਸਲਿਮ ਭਾਈਚਾਰੇ ਨੇ ਕੀ ਕਿਹਾ

ਬ੍ਰਿਜ ਮੰਡਲ ਸ਼ੋਭਾ ਯਾਤਰਾ ਨੂੰ ਫਿਰ ਤੋਂ ਕੱਢਣ ਦੇ ਸਵਾਲ ‘ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਯਾਤਰਾ ਕੱਢਣਾ ਜਾਂ ਨਾ ਕੱਢਣਾ ਪ੍ਰਸ਼ਾਸਨ ਦਾ ਫੈਸਲਾ ਹੈ। ਸਾਰੇ ਧਰਮਾਂ ਨੂੰ ਆਪਣੀ ਆਸਥਾ ਅਨੁਸਾਰ ਧਾਰਮਿਕ ਯਾਤਰਾ ਕਰਵਾਉਣ ਦਾ ਅਧਿਕਾਰ ਹੈ ਪਰ ਕੁਝ ਲੋਕ ਸਥਿਤੀ ਦਾ ਫਾਇਦਾ ਉਠਾ ਕੇ ਇਸ ਨੂੰ ਵਿਗਾੜ ਦਿੰਦੇ ਹਨ, ਉਨ੍ਹਾਂ ਤੋਂ ਬਚਣਾ ਚਾਹੀਦਾ ਹੈ। 52 ਪਾਲ ਪੰਚਾਇਤ ਦੇ ਪ੍ਰਧਾਨ ਅਰੁਣ ਜ਼ੈਲਦਾਰ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਸਰਵ ਹਿੰਦੂ ਸਮਾਜ ਵੱਲੋਂ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰਾ ਦੀ ਪ੍ਰਕਿਰਤੀ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ।