Live Updates: ਬੰਗਲਾਦੇਸ਼ ‘ਚ ਅਪ੍ਰੈਲ 2026 ਵਿੱਚ ਹੋਣਗੀਆਂ ਚੋਣਾਂ, ਮੁਹੰਮਦ ਯੂਨਸ ਨੇ ਕੀਤਾ ਐਲਾਨ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਬੰਗਲਾਦੇਸ਼ ‘ਚ ਅਪ੍ਰੈਲ 2026 ਵਿੱਚ ਹੋਣਗੀਆਂ ਚੋਣਾਂ, ਮੁਹੰਮਦ ਯੂਨਸ ਨੇ ਕੀਤਾ ਐਲਾਨ
ਬੰਗਲਾਦੇਸ਼ ਦੀਆਂ ਰਾਸ਼ਟਰੀ ਚੋਣਾਂ ਅਪ੍ਰੈਲ 2026 ਦੇ ਪਹਿਲੇ ਹਫ਼ਤੇ ਹੋਣਗੀਆਂ। ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ।
-
ਬਾਬਾ ਸਿੱਦੀਕੀ ਕਤਲ ਕੇਸ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਕੈਨੇਡਾ ਤੋਂ ਗ੍ਰਿਫ਼ਤਾਰ- ਸੂਤਰ
ਸੂਤਰਾਂ ਤੋਂ ਮਿਲੀ ਜਾਣਾਕਰੀ ਮੁਤਾਬਕ, ਬਾਬਾ ਸਿੱਦੀਕੀ ਕਤਲ ਕੇਸ ਦਾ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਕੈਨੇਡਾ ਤੋਂ ਗ੍ਰਿਫ਼ਤਾਰ ਹੋਇਆ ਹੈ। ਕੈਨੇਡਾ ਦੀ ਸਰੀ ਪੁਲਿਸ ਨੇ ਜ਼ੀਸ਼ਾਨ ਅਖਤਰ ਨੂੰ ਸਰੀ ਤੋਂ ਗ੍ਰਿਫ਼ਤਾਰ ਕੀਤਾ ਹੈ।
-
ਅੰਮ੍ਰਿਤਸਰ ‘ਚ 12 ਲੱਖ 99 ਹਜ਼ਾਰ ਰੁਪਏ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਹਵਾਲਾ ਰੈਕੇਟ ਦਾ ਵੱਡਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ 12 ਲੱਖ 99 ਹਜ਼ਾਰ ਰੁਪਏ ਸਮੇਤ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
-
ਕਾਂਗਰਸ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਗ੍ਰਿਫ਼ਤਾਰ
ਕਾਂਗਰਸ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਰਾਜੇਸ਼ ਸੋਨੀ ਨੂੰ ਆਪ੍ਰੇਸ਼ਨ ਸਿੰਦੂਰ ਵਿਰੁੱਧ ਇਤਰਾਜ਼ਯੋਗ ਪੋਸਟਾਂ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
-
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਗਈ। ਦੇਰ ਰਾਤ, ਗਾਜ਼ੀਆਬਾਦ ਪੁਲਿਸ ਨੂੰ ਇੱਕ ਪੀਸੀਆਰ ਕਾਲ ਰਾਹੀਂ ਧਮਕੀ ਦਿੱਤੀ ਗਈ। ਇਹ ਕਾਲ ਦੇਰ ਰਾਤ ਲਗਭਗ 11 ਵਜੇ ਕੀਤੀ ਗਈ ਸੀ। ਗਾਜ਼ੀਆਬਾਦ ਪੁਲਿਸ ਨੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਇਸ ਵੇਲੇ ਫੋਨ ਕਰਨ ਵਾਲੇ ਦਾ ਫ਼ੋਨ ਬੰਦ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-
ਰਾਹੁਲ ਗਾਂਧੀ ਨੇ ਦਸ਼ਰਥ ਮਾਂਝੀ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਬਿਹਾਰ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਮਾਊਂਟੇਨ ਮੈਨ’ ਦਸ਼ਰਥ ਮਾਂਝੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਦਸ਼ਰਥ ਮਾਂਝੀ ਦੀ ਮੂਰਤੀ ‘ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ।
-
ਚਨਾਬ ਪੁਲ ਇੱਕ ਬਣੇਗਾ ਟੂਰਿਸਟ ਹਬ: ਪ੍ਰਧਾਨ ਮੰਤਰੀ ਮੋਦੀ
ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚਨਾਬ ਪੁਲ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਆਰਚ ਪੁਲ ਹੈ। ਇਹ ਪੁਲ ਆਈਫਲ ਟਾਵਰ ਤੋਂ ਵੀ ਉੱਚਾ ਹੈ। ਹੁਣ ਲੋਕ ਨਾ ਸਿਰਫ਼ ਚਨਾਬ ਪੁਲ ਰਾਹੀਂ ਕਸ਼ਮੀਰ ਦੇਖਣ ਜਾਣਗੇ, ਸਗੋਂ ਇਹ ਪੁਲ ਆਪਣੇ ਆਪ ਵਿੱਚ ਇੱਕ ਆਕਰਸ਼ਕ ਟੂਰਿਸਟ ਹਬ ਵੀ ਬਣ ਜਾਵੇਗਾ।
-
ਪ੍ਰਧਾਨ ਮੰਤਰੀ ਮੋਦੀ ਨੇ ਟ੍ਰੇਨ ਵਿੱਚ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ
ਜੰਮੂ-ਕਸ਼ਮੀਰ ਦੇ ਕਟੜਾ ਰੇਲਵੇ ਸਟੇਸ਼ਨ ਤੋਂ ਕਟੜਾ ਅਤੇ ਸ਼੍ਰੀਨਗਰ ਨੂੰ ਜੋੜਨ ਵਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟ੍ਰੇਨ ਵਿੱਚ ਯਾਤਰਾ ਕਰਨ ਵਾਲੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਟ੍ਰੇਨ ਵਿੱਚ ਮੌਜੂਦ ਰੇਲਵੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ।
#WATCH कटरा, जम्मू-कश्मीर: कटरा रेलवे स्टेशन से कटरा और श्रीनगर को जोड़ने वाली वंदे भारत एक्सप्रेस को हरी झंडी दिखाने से पहले प्रधानमंत्री नरेंद्र मोदी ने ट्रेन में सवार स्कूली बच्चों से बातचीत की। उन्होंने ट्रेन में मौजूद रेलवे कर्मचारियों से भी बातचीत की।#KashmirOnTrack pic.twitter.com/1cMIHzoIcc
— ANI_HindiNews (@AHindinews) June 6, 2025
-
ਬੈਂਗਲੁਰੂ ਭਗਦੜ ਮਾਮਲੇ ‘ਚ ਚਾਰ ਲੋਕਾਂ ਦੀ ਗ੍ਰਿਫ਼ਤਾਰੀ
ਬੈਂਗਲੁਰੂ ਪੁਲਿਸ ਨੇ ਬੈਂਗਲੁਰੂ ਭਗਦੜ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰਸੀਬੀ ਦੇ ਨਿਖਿਲ ਸੋਸਾਲੇ, ਡੀਐਨਏ ਦੇ ਸੁਨੀਲ ਮੈਥਿਊ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੇਐਸਸੀਏ ਦੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਛਾਪੇ ਮਾਰੇ ਗਏ ਹਨ। ਇੱਕ ਹੋਰ ਡੀਐਨਏ ਕਰਮਚਾਰੀ ਕਿਰਨ ਸੁਮੰਤ ਨੂੰ ਟਿਕਟਾਂ ਅਤੇ ਪਾਸ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਰੇ ਦੋਸ਼ੀ ਕੱਬਨ ਪਾਰਕ ਥਾਣੇ ਵਿੱਚ ਹਨ।