Live Updates: PM ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਖ਼ਤਮ

tv9-punjabi
Updated On: 

04 Jun 2025 23:52 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: PM ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਖ਼ਤਮ

Live Updates

Follow Us On

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 04 Jun 2025 09:24 PM (IST)

    PM ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਖ਼ਤਮ

    ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਖ਼ਤਮ ਹੋ ਗਈ ਹੈ। ਇਹ ਮੀਟਿੰਗ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ।

  • 04 Jun 2025 08:17 PM (IST)

    ਬੰਗਲੁਰੂ ਭਗਦੜ ‘ਤੇ PM ਮੋਦੀ ਨੇ ਦੁੱਖ ਜਤਾਇਆ, ਕਿਹਾ- ਹਾਦਸਾ ਬੇਹੱਦ ਦੁਖਦਾਈ

    ਪ੍ਰਧਾਨ ਮੰਤਰੀ ਮੋਦੀ ਨੇ ਬੰਗਲੁਰੂ ਭਗਦੜ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਹਾਦਸਾ ਬਹੁਤ ਦੁਖਦਾਈ ਹੈ। ਇਸ ਦੁਖਦਾਈ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜ਼ਖਮੀ ਲੋਕ ਜਲਦੀ ਠੀਕ ਹੋ ਜਾਣ।

  • 04 Jun 2025 08:15 PM (IST)

    ਕਰਨਾਟਕ BJP ਨੇ ਭਗਦੜ ਮਾਮਲੇ ਦੀ ਨਿਆਂਇਕ ਜਾਂਚ ਦੀ ਕੀਤੀ ਮੰਗ

    ਕਰਨਾਟਕ ਭਾਜਪਾ ਨੇ ਭਗਦੜ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਭਗਦੜ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ, ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

  • 04 Jun 2025 06:51 PM (IST)

    ਬੈਂਗਲੁਰੂ: RCB ਵਿਕਟਰੀ ਪਰੇਡ ਵਿੱਚ ਭਗਦੜ, 10 ਮੌਤਾਂ

    ਬੈਂਗਲੁਰੂ ਵਿੱਚ ਆਰਸੀਬੀ ਵਿਕਟਰੀ ਪਰੇਡ ਵਿੱਚ ਭਗਦੜ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

  • 04 Jun 2025 06:50 PM (IST)

    ਦਿੱਲੀ: ਰੋਹਿਣੀ ਦੇ ਸੈਕਟਰ 7 ਇਲਾਕੇ ‘ਚ ਵਪਾਰਕ ਇਮਾਰਤ ਡਿੱਗੀ

    ਦਿੱਲੀ ਦੇ ਰੋਹਿਣੀ ਦੇ ਸੈਕਟਰ 7 ਇਲਾਕੇ ਵਿੱਚ ਇੱਕ ਵਪਾਰਕ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ 4-5 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਮਾਰਤ ਡਿੱਗਣ ਬਾਰੇ ਐਨਡੀਆਰਐਫ ਨੂੰ ਵੀ ਸੂਚਿਤ ਕੀਤਾ ਗਿਆ।

  • 04 Jun 2025 05:57 PM (IST)

    ਹੁਣ ਤੋਂ ਥੋੜ੍ਹੀ ਦੇਰ ‘ਚ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ, ਪਹੁੰਚੇ ਸਾਰੇ ਮੰਤਰੀ

    ਕੇਂਦਰੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਵੇਗੀ। ਇਸ ਮੀਟਿੰਗ ਲਈ ਸਾਰੇ ਮੰਤਰੀ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।

  • 04 Jun 2025 05:24 PM (IST)

    ਦੇਸ਼ ਵਿੱਚ ਜਾਤੀ ਜਨਗਣਨਾ ਦੀ ਤਾਰੀਖ ਆਈ ਸਾਹਮਣੇ

    ਦੇਸ਼ ਵਿੱਚ ਜਾਤੀ ਜਨਗਣਨਾ ਕਦੋਂ ਕਰਵਾਈ ਜਾਵੇਗੀ, ਇਸ ਦੀ ਤਰੀਕ ਹੁਣ ਸਾਹਮਣੇ ਆ ਗਈ ਹੈ। ਭਾਰਤ ਵਿੱਚ ਜਾਤੀ ਜਨਗਣਨਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ।

  • 04 Jun 2025 04:03 PM (IST)

    ਅਯੁੱਧਿਆ ਪਹੁੰਚੇ ਐਲੋਨ ਮਸਕ ਦੇ ਪਿਤਾ ਐਰੋਲ ਮਸਕ

    ਟੈਸਲਾ ਦੇ ਸੀਈਓ ਐਲੋਨ ਮਸਕ ਦੇ ਪਿਤਾ ਅਤੇ ਸਰਵੋਟੈਕ ਦੇ ਐਰੋਲ ਮਸਕ ਅਯੁੱਧਿਆ ਪਹੁੰਚੇ।

  • 04 Jun 2025 02:42 PM (IST)

    ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ ਹੋਵੇਗਾ ਸ਼ੁਰੂ

    ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 12 ਅਗਸਤ ਤੱਕ ਹੋਵੇਗਾ।

  • 04 Jun 2025 01:31 PM (IST)

    ਪੰਜਾਬ ਕੈਬਿਨਟ ਦੀ ਮੀਟਿੰਗ ਖ਼ਤਮ, ਕੀਤੇ ਗਏ ਵੱਡੇ ਐਲਾਨ

    ਬੁੱਧਵਾਰ ਨੂੰ ਪੰਜਾਬ ਕੈਬਿਨਟ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ‘ਚ ਕਈ ਵੱਡੇ ਐਲਾਨ ਕੀਤੇ ਹਨ। ਸੀਐਮ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਾਪ ਐਂਡ ਕਮਰਸ਼ਿਅਲ ਐਕਟ, 1958 ‘ਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਹੈ।

  • 04 Jun 2025 12:54 PM (IST)

    ਜਾਸੂਸ Youtuber ਜਸਬੀਰ ਸਿੰਘ ਦੀ ਮੋਹਾਲੀ ਕੋਰਟ ‘ਚ ਪੇਸ਼ੀ

    ਪੰਜਾਬ ਪੁਲਿਸ ਨੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਆਰੋਪਾਂ ਚ ਪੰਜਾਬ ਦੇ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਸਬੀਰ ਸਿੰਘ ਰੂਪਨਗਰ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ। ਉਸ ਦੇ ਯੂਟਿਊਬ ਚੈਨਲ ਦਾ ਨਾਂ ਜਾਨ ਮਹਲ ਹੈ, ਜਿਸ ਦੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਜਸਬੀਰ ਸਿੰਘ 3 ਬਾਰ ਪਾਕਿਸਤਾਨ ਜਾ ਚੁੱਕਿਆ ਹੈ। ਪੁਲਿਸ ਦੀ ਜਾਂਚ ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਹਸਨ ਅਲੀ ਉਰਫ਼ ਜੱਟ ਰੰਧਾਵਾ ਦੇ ਨਾਲ ਸੰਪਰਕ ਚ ਸੀ। ਇਸ ਦੇ ਨਾਲ ਉਹ ਹਰਿਆਣਾ ਤੋਂ ਗ੍ਰਿਫ਼ਤਾਰ ਹੋਈ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਕੱਢਿਆ ਗਿਆ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਸੰਪਰਕ ਚ ਵੀ ਸੀ। ਜਸਬੀਰ ਸਿੰਘ ਦੇ ਖਿਲਾਫ਼ ਮੋਹਾਲੀ ਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ (ਐਸਐਸਓਸੀ) ਨੇ ਕੇਸ ਦਰਜ਼ ਕੀਤਾ ਹੈ।

  • 04 Jun 2025 11:33 AM (IST)

    ਚੰਡੀਗੜ੍ਹ ਪਹੁੰਚੇ ਰਾਹੁਲ ਗਾਂਧੀ, ਹਰਿਆਣਾ ‘ਚ ਧੜੇਬੰਦੀ ਖ਼ਤਮ ਕਰ ਨਵਾਂ ਸੰਗਠਨ ਬਣਾਉਣ ‘ਤੇ ਫੋਕਸ

    ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ 4 ਜੂਨ ਨੂੰ ਹਰਿਆਣਾ ਦੇ ਦੌਰੇ ਤੇ ‘ਹਨ। ਇੱਥੇ ਉਹ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਾਰਟੀ ਦਫਤਰ ਵਿਖੇ ਸੰਗਠਨ ਦੇ ਵਿਸਥਾਰ ਸਬੰਧੀ ਸੂਬਾ ਕਾਂਗਰਸ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਸ ਦੇ ਨਾਲ ਹੀ, ਸੰਗਠਨ ਵਿੱਚ ਵਿਸਥਾਰ ਦੇ ਨਾਲ-ਨਾਲ, ਉਹ ਸੂਬਾ ਕਾਂਗਰਸ ਦੀ ਸਥਿਤੀ ਜਾਣਨਗੇ। ਇਸ ਦੌਰਾਨ, ਉਨ੍ਹਾਂ ਦੇ ਨਾਲ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਹੋਣਗੇ। ਹਰਿਆਣਾ ਦੌਰੇ ਤੋਂ ਠੀਕ ਇੱਕ ਦਿਨ ਪਹਿਲਾਂ, ਰਾਹੁਲ ਮੱਧ ਪ੍ਰਦੇਸ਼ ਦੌਰੇ ਤੇ ਗਏ ਸਨ। ਇੱਥੇ ਉਨ੍ਹਾਂ ਨੇ ਧੜੇਬੰਦੀ ਖਤਮ ਕਰਨ ਤੇ ਜ਼ੋਰ ਦਿੱਤਾ।

  • 04 Jun 2025 11:20 AM (IST)

    ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 276 ਮਾਮਲੇ ਸਾਹਮਣੇ ਆਏ, 7 ਮਰੀਜ਼ਾਂ ਦੀ ਮੌਤ

    ਦੇਸ਼ ਵਿੱਚ ਕੋਵਿਡ ਦੇ ਐਕਟਿਵ ਕੇਸ ਵਧ ਕੇ 4302 ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਦੇ 276 ਮਾਮਲੇ ਸਾਹਮਣੇ ਆਏ ਹਨ ਅਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ, 3281 ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

  • 04 Jun 2025 10:08 AM (IST)

    ਅੱਜ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ, ਕੋਈ ਵੱਡੇ ਐਲਾਨ ਦੀ ਉਮੀਦ

    ਪੰਜਾਬ ਕੈਬਨਿਟ ‘ਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾ ਦੋ ਦਿਨਾਂ ‘ਚ ਪੰਜਾਬ ਸਰਕਾਰ ਨੇ ਦੋ ਵੱਡੇ ਫੈਸਲੇ ਲਏ ਸਨ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕਿਮ ਨੂੰ ਮਨਜ਼ੂਰੀ ਦਿੱਤੀ ਸੀ, ਜਦਕਿ ਮੰਗਲਵਾਰ ਨੂੰ ਸਰਕਾਰ ਨੇ ਐਸਸੀ ਭਾਈਚਾਰੇ ਦੇ 4727 ਪਰਿਵਾਰਾਂ ਦਾ ਕੁੱਲ 68 ਕਰੋੜ ਕਰਜ਼ ਮੁਆਫ਼ ਕੀਤਾ ਸੀ।