Live Updates: ਸਾਊਦੀ ਅਰਬ ਦਾ ਦੌਰਾ ਵਿੱਚੇ ਛੱਡ ਭਾਰਤ ਆ ਰਹੇ PM ਮੋਦੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES
-
ਪਹਿਲਗਾਮ ਵਿੱਚ 5-10 ਅੱਤਵਾਦੀਆਂ ਨੇ ਹਮਲਾ ਕੀਤਾ
ਪਹਿਲਗਾਮ ਅੱਤਵਾਦੀ ਹਮਲੇ ਸਬੰਧੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਹਮਲੇ ਵਿੱਚ ਕਈ ਸਥਾਨਕ ਅੱਤਵਾਦੀ ਵੀ ਸ਼ਾਮਲ ਸਨ। ਅੱਤਵਾਦੀਆਂ ਦੀ ਗਿਣਤੀ ਲਗਭਗ 5-10 ਸੀ। ਸੈਲਾਨੀਆਂ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛੇ ਜਾਣ ‘ਤੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ। ਹਮਲੇ ਤੋਂ ਇੱਕ ਘੰਟੇ ਬਾਅਦ ਸੁਰੱਖਿਆ ਬਲ ਉੱਥੇ ਪਹੁੰਚ ਗਏ। ਇਸ ਦੌਰਾਨ ਅੱਤਵਾਦੀ ਨੇੜਲੇ ਜੰਗਲਾਂ ਵਿੱਚ ਚਲੇ ਗਏ।
-
ਦਿੱਲੀ ਤੋਂ ਸ਼੍ਰੀਨਗਰ ਪਹੁੰਚ ਰਹੇ ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਐਮਵੀ ਸੁਚੇਤਰ
ਉੱਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਐਮਵੀ ਸੁਚੇਤ ਕੁਮਾਰ ਨਵੀਂ ਦਿੱਲੀ ਤੋਂ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਪਹੁੰਚ ਰਹੇ ਹਨ। ਰੱਖਿਆ ਸੂਤਰਾਂ ਅਨੁਸਾਰ, ਸਥਾਨਕ ਕਮਾਂਡਰਾਂ ਦੁਆਰਾ ਉਸਨੂੰ ਕਸ਼ਮੀਰ ਵਾਦੀ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹ ਇੱਕ ਕਾਨਫਰੰਸ ਲਈ ਨਵੀਂ ਦਿੱਲੀ ਵਿੱਚ ਸੀ।
-
ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਲੜ ਰਹੀ ਲੜਾਈ
ਮਾਲ ਮੰਤਰੀ ਹਰਦੀਪ ਮੁੰਡਿਆਂ ਨੇ ਉਹਨਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੀ ਡਿਊਟੀ ਤੇ ਤੈਨਾਤ ਨਹੀਂ ਰਹਿਣਗੇ ਤਾਂ ਉਹਨਾਂ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
-
ਅੱਤਵਾਦੀ ਸੰਗਠਨ ‘ਕਸ਼ਮੀਰ ਰੇਜ਼ਿਸਟੈਂਸ’ ਨੇ ਪਹਿਲਗਾਮ ‘ਚ ਸੈਲਾਨੀਆਂ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸੈਰ-ਸਪਾਟਾ ਸਥਾਨ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ‘ਕਸ਼ਮੀਰ ਰੇਜ਼ਿਸਟੈਂਸ’ ਨੇ ਲਈ ਹੈ।
-
ਫਾਜ਼ਿਲਕਾ ਕੋਰਟ ਬਾਹਰ ਗੈਂਗਵਾਰ, ਪੇਸ਼ੀ ‘ਤੇ ਆਏ ਸ਼ਖਸ ਦਾ ਗੋਲੀਆਂ ਮਾਰ ਕੀਤਾ ਕਤਲ
ਫਾਜ਼ਿਲਕਾ ਦੇ ਵਿੱਚ ਕੋਰਟ ਬਾਹਰ ਦੋ ਧਿਰਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੇਸ਼ੀ ‘ਤੇ ਆਏ ਫੁਟਬਾਲ ਖਿਡਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
-
20 ਰੁਪਏ ਦੇ ਵਿਵਾਦ ਕਾਰਨ ਹੋਇਆ ਨੌਜਵਾਨ ਦਾ ਕਤਲ
ਪੰਜਾਬ ਦੇ ਹੁਸ਼ਿਆਰਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਿਰਫ਼ 20 ਰੁਪਏ ਦੇ ਲੈਣ ਦੇਣ ਨੂੰ ਲੈਕੇ ਇਕ ਵਿਅਕਤੀ ਦਾ ਕਤਲ ਦਰ ਦਿੱਤਾ ਗਿਆ। ਮ੍ਰਿਤਕ ਦੇ ਭਰਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸਦੇ ਭਰਾ ਸੰਜੀਤ ਕੋਲ ਸਬਜ਼ੀ ਮੰਡੀ ਵਿੱਚ ਸਫਾਈ ਅਤੇ ਚੌਕੀਦਾਰ ਦੀ ਡਿਊਟੀ ਦਾ ਠੇਕਾ ਸੀ ਅਤੇ ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਗਲੀ ਵਿਕਰੇਤਾਵਾਂ ਤੋਂ 20 ਰੁਪਏ ਪ੍ਰਤੀ ਦਿਨ ਦੀ ਮਜ਼ਦੂਰੀ ਲੈਂਦਾ ਸੀ।
-
120 ਕਰੋੜ ਦਾ ਘੁਟਾਲਾ ਕਰਨ ਵਾਲੇ ਤਿੰਨ ਬੀਡੀਪੀਓ ਸਸਪੈਂਡ
ਇਸ ਨੂੰ ਗੈਰ ਕਾਨੂੰਨੀ ਰੂਪ ਨਾਲ ਤੁੜਵਾਣ ਦੇ ਮਾਮਲੇ ਵਿੱਚ ਤਿੰਨ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਛੇ ਪੰਚਾਇਤ ਸੈਕਟਰੀ ਵੀ ਸ਼ਾਮਿਲ ਨੇ ਉਹਨਾਂ ਨੂੰ ਵੀ ਨੋਟਿਸ ਜਾਰੀ ਕਰ ਜਵਾਬ ਮੰਗਿਆ ਗਿਆ ਹੈ।
-
ਤਰਨਤਾਰਨ ਚ ਹਥਿਆਰ ਸਪਲਾਇਰ ਦੇ ਨਾਲ ਐਨਕਾਉਂਟਰ, ਇੱਕ ਬਦਮਾਸ਼ ਜ਼ਖ਼ਮੀ
Tarn Taran encounter : ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਲਈ ਸੂਬੇ ਅੰਦਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਤਰਨ ਤਰਨ ਪੁਲਿਸ ਵੱਲੋਂ ਆਏ ਦਿਨ ਹੀ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੁੱਖ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ।
-
ਕਾਊਂਟਰ ਇੰਟੈਲੀਜੈਂਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਉਲ ਦਾ ਕੀਤਾ ਪਰਦਾਫਾਸ਼
ਪੰਜਾਬ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲਗੀ ਹੈ। ਇੱਕ ਖਾਸ ਸੂਹ ‘ਤੇ ਕਾਰਵਾਈ ਕਰਦੇ ਹੋਏ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਜਿਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ X ‘ਤੇ ਦਿੱਤੀ ਹੈ।
-
ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ‘ਤੇ ਐਫਬੀਆਈ ਡਾਇਰੈਕਟਰ ਦਾ ਬਿਆਨ
ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਹੁਣ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਦੀ ਗ੍ਰਿਫ਼ਤਾਰੀ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸਦਾ ਜ਼ਿਕਰ ਕੀਤਾ ਅਤੇ ਖੁਲਾਸਾ ਕੀਤਾ ਕਿ ਹੈਪੀ ਪਾਸੀਅਨ, ਜੋ ਕਿ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ, ਇੱਕ ਵਿਦੇਸ਼ੀ ਅੱਤਵਾਦੀ ਗਿਰੋਹ ਦਾ ਹਿੱਸਾ ਹੈ ਅਤੇ ਉਸ ‘ਤੇ ਭਾਰਤ ਅਤੇ ਅਮਰੀਕਾ ਦੇ ਪੁਲਿਸ ਸਟੇਸ਼ਨਾਂ ‘ਤੇ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ।
-
ਤਰਨਤਾਰਨ ਵਿੱਚ ਐਨਕਾਉਂਟਰ ਤੋਂ ਬਾਅਦ ਦੋ ਨਸ਼ਾ ਤਸਕਰ ਕਾਬੂ
ਤਰਨਤਾਰਨ ਦੇ ਵਿੱਚ ਐਨਕਾਉਂਟਰ ਹੋਇਆ ਹੈ ਜਿਸ ਦੇ ਵਿੱਚ ਦੋ ਨਸ਼ਾ ਤਸਕਰਾਂ ਨੂੰ CIA ਸਟਾਫ਼ ਨੇ ਗ੍ਰਿਫਤਾਰ ਕੀਤਾ ਹੈ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।