Live Update: ਪ੍ਰਤਾਪ ਬਾਜਵਾ ਦੇ ਹੱਕ ‘ਚ ਆਏ ਪੰਜਾਬ ਇੰਚਾਰਜ਼ ਭੂਪੇਸ਼ ਬਘੇਲ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
ਅੱਜ ਦੀਆਂ ਖ਼ਬਰਾਂ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਲਖਨਊ ਦੀਆਂ 166 ਦੌੜਾਂ
ਲਖਨਊ ਸੁਪਰਜਾਇੰਟਸ ਨੇ ਚੇਨਈ ਸੁਪਰ ਕਿੰਗਜ਼ ਨੂੰ 167 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਲਖਨਊ ਨੇ ਰਿਸ਼ਭ ਪੰਤ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ 166 ਦੌੜਾਂ ਬਣਾਈਆਂ।
-
ਪਟਿਆਲਾ ‘ਚ ਨਸ਼ਾ ਤਸਕਰ ਨੇ ਮਾਰੀ ਕੋਰਟ ਦੀ ਛੱਤ ਤੋਂ ਛਾਲ
ਕੱਲ੍ਹ ਰਵੀ ਕੁਮਾਰ ਨਾਮ ਦੇ ਇੱਕ ਵਿਅਕਤੀ ਵਿਰੁੱਧ 50 ਗ੍ਰਾਮ ਹੈਰੋਇਨ ਰੱਖਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਪੁਲਿਸ ਉਸਨੂੰ ਪੇਸ਼ੀ ਲਈ ਅਦਾਲਤ ਦੀ ਚੌਥੀ ਮੰਜ਼ਿਲ ‘ਤੇ ਲੈ ਆਈ, ਪਰ ਇਸ ਦੌਰਾਨ ਉਹ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
-
ਮੁਹਾਲੀ ਕੋਰਟ ਨੇ ਬਾਜਵਾ ਨੂੰ FIR ਦੀ ਕਾਪੀ ਦੇਣ ਦੇ ਦਿੱਤੇ ਆਦੇਸ਼
ਮੁਹਾਲੀ ਕੋਰਟ ਨੇ ਪ੍ਰਤਾਪ ਬਾਜਵਾ ਨੂੰ ਉਹਨਾਂ ਖਿਲਾਫ ਦਰਜ ਮਾਮਲੇ ਵਿੱਚ FIR ਦੀ ਕਾਪੀ ਦੇਣ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿੱਚ ਪੁੱਛਗਿਛ ਲਈ ਬਾਜਵਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ।
-
ਪੁਲਿਸ ਦੇ ਸੰਮਨ ਤੇ ਪੇਸ਼ ਨਹੀਂ ਹੋਣਗੇ ਪ੍ਰਤਾਪ ਬਾਜਵਾ, ਕੱਲ੍ਹ ਹੋਈ ਸੀ FIR
ਪ੍ਰਤਾਪ ਸਿੰਘ ਬਾਜਵਾ ਪੰਜਾਬ ਪੁਲਿਸ ਵੱਲੋਂ ਭੇਜੇ ਗਏ ਸੰਮਨ ਤੇ ਅੱਜ ਪੇਸ਼ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹ ਆਪਣੇ ਵਕੀਲਾਂ ਨਾਲ ਗੱਲ ਕਰਨਗੇ।
-
ਸਲਮਾਨ ਖਾਨ ਨੂੰ ਮੁੜ ਘਰ ਵਿੱਚ ਵੜਕੇ ਮਾਰਨ ਦੀ ਮਿਲੀ ਧਮਕੀ
ਬੌਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮੁੜ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਮੁੰਬਈ ਟਰੈਫਿਕ ਵਿਭਾਗ ਦੇ ਫੋਨ ਤੇ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ।
-
ਬੰਬਾਂ ਵਾਲੇ ਬਿਆਨ ਤੇ ਬਾਜਵਾ ਨੂੰ ਆਇਆ ਸੰਮਨ, 12 ਵਜੇ ਪੇਸ਼ ਹੋਣ ਲਈ ਕਿਹਾ
ਪ੍ਰਤਾਪ ਬਾਜਵਾ ਵੱਲੋਂ ਪੰਜਾਬ ਵਿੱਚ ਗੈਂਗਸਟਰਾਂ ਕੋਲ ਆਏ ਬੰਬਾਂ ਬਾਰੇ ਦਿੱਤੇ ਬਿਆਨ ਨੂੰ ਲੈਕੇ ਹੁਣ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੰਮਨ ਜਾਰੀ ਕੀਤਾ ਹੈ। ਬਾਜਵਾ ਨੂੰ ਦੁਪਹਿਰ 12 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਮਲੇ ਵਿੱਚ ਪਿਛਲੇ ਦਿਨ ਕਾਉਂਟਰ ਇੰਟੈਲੀਜੈਂਸ ਦੀ ਟੀਮ ਬਾਜਵਾ ਦੇ ਘਰ ਵੀ ਗਈ ਸੀ ਅਤੇ ਦੇਰ ਰਾਤ ਉਹਨਾਂ ਖਿਲਾਫ਼ FIR ਵੀ ਦਰਜ ਕੀਤੀ ਗਈ।
-
ਹਵਾਲਗੀ ਦੇ ਵਿਰੋਧ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰੇਗਾ ਮੇਹੁਲ ਚੋਕਸੀ
ਮੇਹੁਲ ਚੋਕਸੀ ਜ਼ਮਾਨਤ ਪਟੀਸ਼ਨ ਦਾਇਰ ਕਰੇਗਾ ਅਤੇ ਹਵਾਲਗੀ ਦਾ ਵਿਰੋਧ ਕਰੇਗਾ। ਇਹ ਜਾਣਕਾਰੀ ਚੋਕਸੀ ਦੀ ਕਾਨੂੰਨੀ ਟੀਮ ਨੇ ਦਿੱਤੀ ਹੈ।
-
ਅੰਬੇਡਕਰ ਨੂੰ ਸਲਾਮ… ਅਮਿਤ ਸ਼ਾਹ ਨੇ ਕਿਹਾ- ਵਾਂਝਿਆਂ ਦੇ ਅਧਿਕਾਰਾਂ ਪ੍ਰਤੀ ਵਚਨਬੱਧ ਰਹੋ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ‘ਬਾਬਾਸਾਹਿਬ ਭੀਮਰਾਓ ਅੰਬੇਡਕਰ, ਜਿਨ੍ਹਾਂ ਨੇ ਸਿੱਖਿਆ, ਸਮਾਨਤਾ ਅਤੇ ਨਿਆਂ ਦੀ ਤਾਕਤ ‘ਤੇ ਸਮਾਜਿਕ ਕ੍ਰਾਂਤੀ ਦੀ ਨੀਂਹ ਰੱਖੀ, ਆਪਣੀ ਸਾਰੀ ਜ਼ਿੰਦਗੀ ਵਾਂਝੇ ਲੋਕਾਂ ਦੇ ਅਧਿਕਾਰਾਂ ਲਈ ਵਚਨਬੱਧ ਰਹੇ।’ ਸਮਾਨਤਾ, ਆਜ਼ਾਦੀ ਅਤੇ ਭਾਈਚਾਰੇ ਦੇ ਸਿਧਾਂਤਾਂ ‘ਤੇ ਅਧਾਰਤ ਸੰਵਿਧਾਨ ਦਾ ਖਰੜਾ ਤਿਆਰ ਕਰਕੇ, ਉਨ੍ਹਾਂ ਨੇ ਭਾਰਤ ਦੀ ਮਹਾਨ ਲੋਕਤੰਤਰੀ ਵਿਰਾਸਤ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ।
ਇੱਕ ਨਿਆਂਪੂਰਨ ਅਤੇ ਸਮਾਨਤਾਵਾਦੀ ਸਮਾਜ ਦੀ ਉਸਾਰੀ ਪ੍ਰਤੀ ਬਾਬਾ ਸਾਹਿਬ ਦੇ ਵਿਚਾਰ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ਮੈਂ ਸੰਵਿਧਾਨ ਦੇ ਮਹਾਨ ਸ਼ਿਲਪਕਾਰ ਅਤੇ ਕਰੋੜਾਂ ਦੇਸ਼ ਵਾਸੀਆਂ ਲਈ ਸਵੈ-ਮਾਣ ਦੇ ਪ੍ਰਤੀਕ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ।