ਮੀਰਾ ਰੋਡ ਕੇਸ: ਅਮਰੀਕਾ ਤੋਂ ਕਿਸ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ ਜ਼ੁਬੈਰ ਅੰਸਾਰੀ? ਸਵਾਲਾਂ ਦੀ ਉਹ ਲਿਸਟ, ਜਿਨ੍ਹਾਂ ਦਾ ਜਵਾਬ ਭਾਲ ਰਹੀਆਂ ਏਜੰਸੀਆਂ
Meera Road Case: ਮੁੰਬਈ ਦੇ ਮੀਰਾ ਰੋਡ ਮਾਮਲੇ ਵਿੱਚ ਜ਼ੁਬੈਰ ਅੰਸਾਰੀ ਦੀ ਭੂਮਿਕਾ ਸ਼ੱਕੀ ਹੈ। ਅਮਰੀਕਾ ਤੋਂ ਵਾਪਸ ਆਏ ਜ਼ੁਬੈਰ 'ਤੇ ਲੋਨ ਵੁਲਫ ਹਮਲਿਆਂ ਅਤੇ ISIS ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਏਜੰਸੀਆਂ ਨੇ ਉਸਦੇ ਕਿਰਾਏ ਦੇ ਘਰ ਤੋਂ ISIS ਨਾਲ ਸਬੰਧਤ ਨੋਟ, ਕੁਰਾਨ ਅਤੇ ਇੱਕ ਲੈਪਟਾਪ ਬਰਾਮਦ ਕੀਤਾ ਹੈ। ਜਾਂਚ ਏਜੰਸੀਆਂ ਹੁਣ ਉਸਦੇ ਸਬੰਧਾਂ, ਰੇਡਿਕਲਾਇਜੇਸ਼ਨ ਅਤੇ ਅਮਰੀਕਾ ਵਿੱਚ ਕਿਸੇ ਵੀ ਸੰਭਾਵੀ ਹੈਂਡਲਰ ਦੀ ਜਾਂਚ ਕਰ ਰਹੀਆਂ ਹਨ ਤਾਂ ਜੋ ਮਾਮਲੇ ਦੀ ਪੂਰੀ ਸੱਚਾਈ ਦਾ ਪਤਾ ਲਗਾਇਆ ਜਾ ਸਕੇ।
ਮੁੰਬਈ ਦੇ ਮੀਰਾ ਰੋਡ ਮਾਮਲੇ ਵਿੱਚ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਸਵਾਲਾਂ ਦੀ ਇੱਕ ਲੰਬੀ ਲਿਸਟ ਹੈ ਜਿਸਦੇ ਜਵਾਬ ਏਜੰਸੀਆਂ ਤਲਾਸ਼ ਕਰ ਰਹੀਆਂ ਹਨ। ਇੱਕ ਸਵਾਲ ਇਹ ਹੈ: ਜ਼ੁਬੈਰ ਅੰਸਾਰੀ ਅਮਰੀਕਾ ਤੋਂ ਕਿਸ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ? ਜ਼ੁਬੈਰ ਦੇ ਪਿਤਾ ਅਮਰੀਕਾ ਵਿੱਚ ਕੈਬ ਡਰਾਈਵਰ ਹਨ ਅਤੇ ਉਸਨੂੰ ਆਪਣੇ ਰੋਜ਼ਾਨਾ ਦੇ ਖਰਚਿਆਂ ਲਈ ਪੈਸੇ ਭੇਜਦੇ ਸਨ। ਜ਼ੁਬੈਰ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਕੁਰਲਾ ਦੇ ਰਹਿਣ ਵਾਲੇ ਹਨ, ਪਰ ਉਹ 20 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ ਅਤੇ ਉੱਥੇ ਰਹਿੰਦੇ ਹਨ। ਅੰਸਾਰੀ 2019 ਵਿੱਚ ਭਾਰਤ ਵਾਪਸ ਆਇਆ ਸੀ ਅਤੇ ਪਰਿਵਾਰਕ ਝਗੜੇ ਤੋਂ ਬਾਅਦ ਇੱਥੇ ਰਹਿ ਰਿਹਾ ਸੀ।
ਸੂਤਰਾਂ ਅਨੁਸਾਰ, ਉਸਦਾ ਵਿਆਹ ਵੀ ਇਸ ਸਾਲ ਦੇ ਸ਼ੁਰੂ ਵਿੱਚ ਟੁੱਟ ਗਿਆ ਸੀ। ਉਹ ਨਯਾ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਅਤੇ ਔਨਲਾਈਨ ਸਾਇੰਸ ਟਿਊਸ਼ਨ ਕਲਾਸਾਂ ਲੈ ਰਿਹਾ ਸੀ। ਉਸਨੇ ਇੱਕ ਈਸਾਈ ਪਰਿਵਾਰ ਤੋਂ ਇੱਕ ਫਲੈਟ ਕਿਰਾਏ ‘ਤੇ ਲਿਆ ਸੀ।
ਨੋਟ ਵਿੱਚ ‘ਲੋਨ ਵੁਲਫ’ ਹਮਲਿਆਂ ਦਾ ਜ਼ਿਕਰ
ਇਸ ਕਿਰਾਏ ਦੇ ਫਲੈਟ ਲਈ ਉਸਨੇ ਮਕਾਨ ਮਾਲਕ ਅਤੇ ਸੁਸਾਇਟੀ ਨੂੰ ਜੋ ਦਸਤਾਵੇਜ਼ ਜਮ੍ਹਾਂ ਕਰਵਾਏ ਸਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ, ਏਟੀਐਸ ਨੂੰ ‘ਲੋਨ ਵੁਲਫ’ ਹਮਲਿਆਂ ਦਾ ਜਿਕਰ ਹੈ, ਇਸਲਾਮਿਕ ਸਟੇਟ ਦੇ ਹਵਾਲੇ, ਇੱਕ ਲੈਪਟਾਪ ਅਤੇ ਕੁਰਾਨ ਦੀਆਂ ਤਿੰਨ ਕਾਪੀਆਂ ਬਰਾਮਦ ਹੋਈਆਂ ਹਨ। ਜਾਂਚ ਏਜੰਸੀਆਂ ਹੁਣ ਜਾਂਚ ਕਰ ਰਹੀਆਂ ਹਨ ਕਿ ਕੀ ਅੰਸਾਰੀ ਦਾ ਹਮਲਾ ਅਚਾਨਕ ਸੀ।
ਕੀ ਅੰਸਾਰੀ ਦਾ ਅਮਰੀਕਾ ਵਿੱਚ ਕੋਈ ਹੈਂਡਲਰ ਸੀ?
ਕੀ ਇਹ ਪਹਿਲਾਂ ਤੋਂ ਪਲਾਨ ਕੀਤਾ ਗਿਆ ਸੀ ਜਾਂ ਕਿਸੇ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ? ਇਹ ਪਤਾ ਲਗਾਉਣ ਲਈ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅੰਸਾਰੀ ਕਿਸ ਦੇ ਸੰਪਰਕ ਵਿੱਚ ਸੀ ਅਤੇ ਉਸਦੀ ਕਿਸ ਨਾਲ ਗੱਲਬਾਤ ਹੁੰਦੀ ਸੀ। ਉਹ ਨਯਾ ਨਗਰ ਮੀਰਾ ਰੋਡ ਇਲਾਕੇ ਖੇਤਰ ਵਿੱਚ ਲਗਭਗ ਦੋ ਸਾਲਾਂ ਤੋਂ ਕਿਰਾਏ ‘ਤੇ ਰਹਿ ਰਿਹਾ ਸੀ। ਜਿਹੜੇ ਵਿਦਿਆਰਥੀਆਂ ਨੂੰ ਉਹ ਕੈਮਿਸਟਰੀ ਅਤੇ ਗਣਿਤ ਵਿੱਚ ਪੜ੍ਹਾਉਂਦਾ ਸੀ, ਉਨ੍ਹਾਂ ਨਾਲ ਉਸਦਾ ਵਿਵਹਾਰ ਕਿਹੋ ਜਿਹਾ ਸੀ? ਕੀ ਉਸਨੇ ਉਨ੍ਹਾਂ ਨਾਲ ਆਈਐਸਆਈਐਸ ਬਾਰੇ ਚਰਚਾ ਕੀਤੀ? ਕੀ ਅੰਸਾਰੀ ਦਾ ਅਮਰੀਕਾ ਵਿੱਚ ਕੋਈ ਹੈਂਡਲਰ ਸੀ ਜੋ ਉਸਨੂੰ ਲੋਨ ਵੁਲ਼ਫ ਦੇ ਬਾਰੇ ਗਾਈਡ ਕਰ ਰਿਹਾ ਸੀ?
ਮੁੰਬਈ ਏਟੀਐਸ ਕਰ ਰਹੀ ਮਾਮਲੇ ਦੀ ਜਾਂਚ
ਮੀਰਾ ਰੋਡ ਹਮਲੇ ਦੀ ਜਾਂਚ ਮੁੰਬਈ ਏਟੀਐਸ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਇੱਕ ਸੰਭਾਵਿਤ ਲੋਨ ਵੁਲ਼ਫ ਦੇ ਹਮਲੇ ਦਾ ਮਾਮਲਾ ਹੋ ਸਕਦਾ ਹੈ। ਇਹ ਘਟਨਾ ਐਤਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਰਾਜਕੁਮਾਰ ਮਿਸ਼ਰਾ ਅਤੇ ਸੁਬਰੋਤੋ ਸੇਨ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਡਿਊਟੀ ‘ਤੇ ਸਨ। ਮੁਲਜ਼ਮ ਸੁਰੱਖਿਆ ਗਾਰਡਾਂ ਕੋਲ ਗਿਆ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਨਾਮ ਅਤੇ ਧਰਮ ਪੁੱਛਿਆ। ਫਿਰ ਉਸਨੇ ਉਨ੍ਹਾਂ ਨੂੰ ਕਲਮਾ ਪੜ੍ਹਣ ਲਈ ਕਿਹਾ।
ਇਹ ਵੀ ਪੜ੍ਹੋ
ਜਦੋਂ ਗਾਰਡਾਂ ਨੇ ਕਿਹਾ ਕਿ ਉਹ ਕਲਮਾ ਨਹੀਂ ਪੜ੍ਹ ਸਕਦੇ, ਤਾਂ ਉਸਨੇ ਚਾਕੂ ਕੱਢਿਆ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਦੋਵੇਂ ਗਾਰਡ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੀ ਹਾਲਤ ਕਾਫੀ ਗੰਭੀਰ ਹੈ। ਹਮਲੇ ਤੋਂ ਬਾਅਦ ਮੁਲਜਮ ਮੌਕੇ ਤੋਂ ਭੱਜ ਗਿਆ।
