ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦਾਨਿਸ਼ ਅਲੀ ਮਾਮਲੇ ‘ਚ ਹੋਵੇਗੀ ਕਾਰਵਾਈ? ਨੱਡਾ ਨੇ ਰਮੇਸ਼ ਬਿਧੂੜੀ ਨੂੰ ਕੀਤਾ ਤਲਬ

ਬਹੁਜਨ ਸਮਾਜ ਪਾਰਟੀ ਦੇ ਮੁਸਲਿਮ ਸੰਸਦ ਮੈਂਬਰ ਦਾਨਿਸ਼ ਅਲੀ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਭਾਜਪਾ ਨੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉਹ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਲਈ ਪਾਰਟੀ ਹੈੱਡਕੁਆਰਟਰ ਪਹੁੰਚੇ।

ਦਾਨਿਸ਼ ਅਲੀ ਮਾਮਲੇ ‘ਚ ਹੋਵੇਗੀ ਕਾਰਵਾਈ? ਨੱਡਾ ਨੇ ਰਮੇਸ਼ ਬਿਧੂੜੀ ਨੂੰ ਕੀਤਾ ਤਲਬ
Follow Us
tv9-punjabi
| Published: 25 Sep 2023 13:04 PM

ਸੰਸਦ ‘ਚ ਬਹੁਜਨ ਸਮਾਜ ਪਾਰਟੀ ਦੇ ਮੁਸਲਿਮ ਸੰਸਦ ਮੈਂਬਰ ਦਾਨਿਸ਼ ਅਲੀ ਲਈ ਇਤਰਾਜਯੋਗ ਬਿਆਨ ਦੇਣ ਵਾਲੇ ਭਾਜਪਾ ਸੰਸਦ ਰਮੇਸ਼ ਬਿਧੂੜੀ ਪਾਰਟੀ ਹੈੱਡਕੁਆਰਟਰ ਪਹੁੰਚੇ। ਉਹ ਪਾਰਟੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨ ਪਹੁੰਚੇ। ਉਨ੍ਹਾਂ ਨੇ ਦਾਨਿਸ਼ ਅਲੀ ਨਾਲ ਹੋਈ ਬਦਸਲੂਕੀ ‘ਤੇ ਬਿਧੂੜੀ ਤੋਂ ਜਵਾਬ ਮੰਗਿਆ ਸੀ। ਦਾਨਿਸ਼ ਅਲੀ ਦੇ ਖਿਲਾਫ ‘ਗੈਰ-ਸੰਸਦੀ’ ਭਾਸ਼ਾ ਦੀ ਵਰਤੋਂ ‘ਤੇ ਪਾਰਟੀ ਪ੍ਰਧਾਨ ਦੇ ਨਿਰਦੇਸ਼ਾਂ ਤੋਂ ਬਾਅਦ ਭਾਜਪਾ ਨੇ ਸ਼ੁੱਕਰਵਾਰ ਨੂੰ ਸੰਸਦ ਮੈਂਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਬਿਧੂਰੀ ਦੱਖਣੀ ਦਿੱਲੀ ਤੋਂ ਸੰਸਦ ਮੈਂਬਰ ਹਨ।

ਦਾਨਿਸ਼ ਅਲੀ ਨਾਲ ਬਿਧੂੜੀ ਦੇ ਦੁਰਵਿਵਹਾਰ ਤੋਂ ਕੁਝ ਵਿਰੋਧੀ ਨੇਤਾ ਵੀ ਨਾਰਾਜ਼ ਹਨ। ਉਨ੍ਹਾਂ ਖਿਲਾਫ ਕਾਰਵਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਦਾਨਿਸ਼ ਅਲੀ ਨੇ ਖੁਦ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਮਾਮਲਾ ਵਿਸ਼ੇਸ਼ ਅਧਿਕਾਰ ਪੈਨਲ ਨੂੰ ਸੌਂਪਣ ਦੀ ਮੰਗ ਕੀਤੀ। ਦਾਨਿਸ਼ ਅਲੀ ਕਹਿ ਰਹੇ ਹਨ ਕਿ ਜੇਕਰ ਭਾਜਪਾ ਸੰਸਦ ਮੈਂਬਰ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਲੋਕ ਸਭਾ ਛੱਡਣ ‘ਤੇ ਵਿਚਾਰ ਕਰਨਗੇ। ਖ਼ਬਰ ਲਿਖੇ ਜਾਣ ਤੱਕ ਬਿਧੂੜੀ ਖ਼ਿਲਾਫ਼ ਕਥਿਤ ਤੌਰ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।

ਸਪੀਕਰ ਓਮ ਬਿਰਲਾ ਨੇ ਬਿਧੂੜੀ ਨੂੰ ਚੇਤਾਵਨੀ ਦਿੱਤੀ ਸੀ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਸਦਨ ਵਿੱਚ ਸੰਸਦ ਮੈਂਬਰ ਬਿਧੂੜੀ ਵੱਲੋਂ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਨੂੰ ਗੰਭੀਰਤਾ ਨਾਲ ਲਿਆ ਅਤੇ ਭਵਿੱਖ ਵਿੱਚ ਅਜਿਹਾ ਵਿਵਹਾਰ ਦੁਹਰਾਉਣ ਦੀ ਸੂਰਤ ਵਿੱਚ ਕਾਰਵਾਈ ਦੀ ਚਿਤਾਵਨੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਬਿਧੂੜੀ ਦੇ ਬਿਆਨ ਨੂੰ ਗੈਰ ਮਰਿਆਦਿਤ ਕਰਾਰ ਦਿੱਤਾ। ਉਨ੍ਹਾਂ ਸੰਸਦ ਮੈਂਬਰ ਵੱਲੋਂ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਆਲੋਚਨਾ ਕੀਤੀ।

ਨਿਸ਼ੀਕਾਂਤ ਦੂਬੇ ਨੇ ਦਾਨਿਸ਼ ਅਲੀ ਖਿਲਾਫ ਜਾਂਚ ਦੀ ਮੰਗ

ਇੱਕ ਪਾਸੇ ਜਿੱਥੇ ਰਮੇਸ਼ ਬਿਧੂੜੀ ਦੀ ਅਸ਼ਲੀਲਤਾ ਨੂੰ ਲੈ ਕੇ ਕੁਝ ਵਿਰੋਧੀ ਨੇਤਾਵਾਂ ਵਿੱਚ ਗੁੱਸਾ ਹੈ, ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਇੱਕ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸਪੀਕਰ ਦੇ ਸਾਹਮਣੇ ਇੱਕ ਵੱਖਰੀ ਮੰਗ ਰੱਖੀ ਹੈ। ਉਨ੍ਹਾਂ ਨੇ ਸਪੀਕਰ ਓਮ ਬਿਰਲਾ ਨੂੰ ਵੀ ਪੱਤਰ ਲਿਖ ਕੇ ਦਾਨਿਸ਼ ਅਲੀ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਐਮਪੀ ਦੂਬੇ ਦਾ ਦਾਅਵਾ ਹੈ ਕਿ ਪੀੜਤ ਐਮਪੀ ਅਸਲ ਵਿੱਚ ਰਮੇਸ਼ ਬਿਧੂੜੀ ਨੂੰ ਭੜਕਾ ਰਹੇ ਸਨ। ਦਾਅਵੇ ਮੁਤਾਬਕਸ ਰਮੇਸ਼ ਬਿਧੂੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰ ਰਹੇ ਸਨ, ਜਦੋਂ ਦਾਨਿਸ਼ ਅਲੀ ਕਥਿਤ ਤੌਰ ‘ਤੇ ਰੁਕਾਵਟ ਪਾ ਰਹੇ ਸਨ। ਨਿਸ਼ੀਕਾਂਤ ਦੂਬੇ ਦੇ ਅਨੁਸਾਰ, ਰਮੇਸ਼ ਬਿਧੂੜੀ ਨੇ ਆਪਾ ਗਵਾ ਬੈਠੇ ਅਤੇ ਆਖਰਕਾਰ ਦਾਨਿਸ਼ ਅਲੀ ਦਾ ਕਥਿਤ ਤੌਰ ‘ਤੇ ਅਪਮਾਨ ਕੀਤਾ।