ਕਰਨਾਟਕਾ BJP ਨੂੰ ਵੱਡਾ ਝਟਕਾ, ਸਾਬਕਾ ਸੀਐਮ ਜਗਦੀਸ਼ ਸ਼ੇਟਾਰ ਕਾਂਗਰਸ 'ਚ ਹੋਏ ਸ਼ਾਮਿਲ।
ਕਰਨਾਟਕਾ। ਸਾਬਕਾ ਮੁੱਖ ਮੰਤਰੀ ਅਤੇ
ਭਾਜਪਾ ( BJP) ਦੇ ਸੀਨੀਅਰ ਨੇਤਾ ਜਗਦੀਸ਼ ਸ਼ੇਟਾਰ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ। ਉਹ ਬੰਗਲੌਰ ਸਥਿਤ ਪਾਰਟੀ ਦੇ ਦਫ਼ਤਰ ਪੁੱਜੇ, ਜਿੱਥੇ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਉਦੋਂ ਤੋਂ ਸ਼ੁਰੂ ਹੋ ਗਈਆਂ ਜਦੋਂ ਉਨ੍ਹਾਂ ਨੇ ਭਾਜਪਾ ਵਿਧਾਇਕ ਵਜੋਂ ਅਸਤੀਫਾ ਦੇ ਦਿੱਤਾ ਅਤੇ ਐਤਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਰਸਮੀ ਤੌਰ ‘ਤੇ ਮੁਲਾਕਾਤ ਕੀਤੀ।
ਇਸ ਦੌਰਾਨ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਨੇ ਕਿਹਾ ਹੈ ਕਿ ਜਗਦੀਸ਼ ਸ਼ੇਟਾਰ ਨੂੰ ਪਾਰਟੀ ਦੇ ਸਿਧਾਂਤਾਂ ਅਤੇ ਲੀਡਰਸ਼ਿਪ ਨਾਲ ਸਹਿਮਤ ਹੋਣਾ ਹੋਵੇਗਾ। ਦੇਸ਼ ਨੂੰ ਇਕਜੁੱਟ ਕਰਨ ਲਈ ਉਨਾਂ ਦੀ ਕੋਸ਼ਿਸ਼ ਹੈ ਪਰ ਦੇਸ਼ ਨੂੰ ਇੱਕਜੁਟ ਸਿਰਫ ਕਾਂਗਰਸ ਹੀ ਕਰ ਸਕਦੀ ਹੈ।
ਐਤਵਾਰ ਨੂੰ ਦਿੱਤਾ ਸੀ ਅਸਤੀਫਾ
ਜਗਦੀਸ਼ ਸ਼ੇਟਾਰ ਕਾਂਗਰਸ ਪ੍ਰਧਾਨ
ਮੱਲਿਕਾਰਜੁਨ ਖੜਗੇ,
(Mallikarjun Kharge) ਕਾਂਗਰਸ ਨੇਤਾਵਾਂ ਸਿੱਧਰਮਈਆ, ਕੇਸੀ ਵੇਣੂਗੋਪਾਲ, ਰਣਦੀਪ ਸੁਰਜੇਵਾਲਾ ਅਤੇ ਕਰਨਾਟਕ ਕਾਂਗਰਸ ਪ੍ਰਧਾਨ ਡੀਕੇ ਸ਼ਿਵਕੁਮਾਰ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜਗਦੀਸ਼ ਸ਼ੇਟਾਰ ਲਿੰਗਾਇਤ ਭਾਈਚਾਰੇ ਤੋਂ ਆਉਣ ਵਾਲੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਹਨ। ਇਹੀ ਕਾਰਨ ਭਾਜਪਾ ਲਈ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਐਤਵਾਰ ਨੂੰ ਹੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਜਗਦੀਸ਼ ਸ਼ੇਟਾਰ ਨੇ ਭਾਜਪਾ ਦੀ ਤਾਰੀਫ ਕੀਤੀ
ਕਾਂਗਰਸ (Congress) ‘ਚ ਸ਼ਾਮਲ ਹੋਣ ਤੋਂ ਬਾਅਦ ਜਗਦੀਸ਼ ਸ਼ੇਟਾਰ ਨੇ ਕਿਹਾ, ‘ ਐਤਵਾਰ ਨੂੰ ਮੈਂ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸੋਮਵਾਰ ਮੈਂ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਰਿਹਾ ਹਾਂ। ਵਿਰੋਧੀ ਧਿਰ ਦੇ ਨੇਤਾ, ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਕਾਰਨ ਕਈ ਹੈਰਾਨ ਹਨ। ਭਾਜਪਾ ਨੇ ਮੈਨੂੰ ਹਰ ਅਹੁਦਾ ਦਿੱਤਾ ਹੈ ਅਤੇ ਪਾਰਟੀ ਵਰਕਰ ਹੋਣ ਦੇ ਨਾਤੇ ਮੈਂ ਹਮੇਸ਼ਾ ਪਾਰਟੀ ਦੇ ਵਿਕਾਸ ਲਈ ਕੰਮ ਕੀਤਾ ਹੈ।
ਬੀਜੇਪੀ ਭਾਈਚਾਰੇ ਨੂੰ ਸਨਮਾਨ ਨਹੀਂ ਦੇ ਰਹੀ-ਸੁਰਜੇਵਾਲਾ
ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਦਾ ਕਹਿਣਾ ਹੈ ਕਿ ਭਾਜਪਾ ਨੇ ਕਰਨਾਟਕ ਵਿੱਚ ਲਿੰਗਾਇਤ ਭਾਈਚਾਰੇ ਨੂੰ ਡੀਪ ਫ੍ਰੀਜ਼ਰ ਵਿੱਚ ਪਾ ਦਿੱਤਾ ਹੈ। ਉਹ ਇਸ ਭਾਈਚਾਰੇ ਨੂੰ ਸਨਮਾਨ ਨਹੀਂ ਦੇ ਰਹੀ, ਜਿਸ ਵਿਚ ਸੀਐਮ ਯੇਦੀਯੁਰੱਪਾ ਜੀ ਵੀ ਸ਼ਾਮਲ ਹਨ। ਪਾਰਟੀ ਨੇ ਉਨ੍ਹਾਂ ਨੂੰ ਵੀ ਪਾਸੇ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਸ਼ੋਭਾ ਕਰਾਂਡੇ ਜੀ ਦੇ ਅਧੀਨ ਕੰਮ ਕਰਨਾ ਪਿਆ।
ਸਿੱਧਰਮਈਆ ਨੂੰ ਕਾਕੋਲਰ ਸੀਟ ਤੋਂ ਨਹੀਂ ਮਿਲੀ ਟਿਕਟ
ਕਰਨਾਟਕ ਵਿਧਾਨਸਭਾ ਚੋਣਾਂ ਲਈ ਪਾਰਟੀਆਂ ਜ਼ੋਰਦਾਰ ਪ੍ਰਚਾਰ ਕਰ ਰਹੀਆਂ ਹਨ। ਇਸ ਦੇ ਨਾਲ ਹੀ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਭਾਜਪਾ ਦੇ ਨਾਰਾਜ਼ ਵਿਧਾਇਕ ਪਾਰਟੀ ਨੂੰ ਛੱਡ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਸ਼ਨੀਵਾਰ ਨੂੰ ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ, ਜਿਸ ‘ਚ 43 ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਪਰ ਇਸ ਸੂਚੀ ‘ਚੋਂ ਸਿੱਧਰਮਈਆ ਦਾ ਨਾਂ ਗਾਇਬ ਸੀ ਅਤੇ ਅਜੇ ਤੱਕ ਕੋਲਾਰ ਸੀਟ ਤੋਂ ਟਿਕਟ ਨਹੀਂ ਮਿਲੀ ਹੈ। ਸੂਬੇ ਵਿੱਚ 10 ਮਈ ਨੂੰ ਵੋਟਾਂ ਪੈਣਗੀਆਂ। ਇੱਕ ਪੜਾਅ ਵਿੱਚ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ