ਬੱਚਿਆਂ 'ਤੇ ਹੈ ਭੂਤ ਪ੍ਰੇਤ ਦਾ ਸਾਇਆ, ਜਾ ਸਕਦੀ ਹੈ ਜਾਨ... ਤਾਂਤਰਿਕ ਨੇ ਡਰਾ ਦਿਖਾ ਕੇ ਡਾਕਟਰ ਕੋਲੋਂ ਮਾਰੀ 51 ਤੋਲੇ ਸੋਨਾ ਤੇ 31 ਲੱਖ ਦੀ ਠੱਗੀ | bhopal doctor Fraud ghosts police know full in punjabi Punjabi news - TV9 Punjabi

ਬੱਚਿਆਂ ‘ਤੇ ਹੈ ਭੂਤ ਪ੍ਰੇਤ ਦਾ ਸਾਇਆ, ਜਾ ਸਕਦੀ ਹੈ ਜਾਨ… ਤਾਂਤਰਿਕ ਨੇ ਡਰਾ ਕੇ ਡਾਕਟਰ ਕੋਲੋਂ ਮਾਰੀ 51 ਤੋਲੇ ਸੋਨੇ ਤੇ 31 ਲੱਖ ਦੀ ਠੱਗੀ

Updated On: 

11 Jun 2024 11:00 AM

ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਦੋ ਧੋਖੇਬਾਜ਼ਾਂ ਨੇ ਇੱਕ ਡਾਕਟਰ ਅਤੇ ਉਸਦੀ ਪਤਨੀ ਨੂੰ ਭੂਤ ਦਾ ਡਰਾਵਾ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ। ਇਨ੍ਹਾਂ ਧੋਖੇਬਾਜ਼ਾਂ ਨੇ ਡਾਕਟਰ ਦੇ ਘਰੋਂ ਕਰੀਬ 31 ਲੱਖ ਰੁਪਏ ਦੀ ਨਕਦੀ ਅਤੇ 50 ਤੋਲੇ ਦੇ ਕਰੀਬ ਠੱਗ ਲਏ। ਪੁਲਿਸ ਨੇ ਡਾਕਟਰ ਦੀ ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਬੱਚਿਆਂ ਤੇ ਹੈ ਭੂਤ ਪ੍ਰੇਤ ਦਾ ਸਾਇਆ, ਜਾ ਸਕਦੀ ਹੈ ਜਾਨ... ਤਾਂਤਰਿਕ ਨੇ ਡਰਾ ਕੇ ਡਾਕਟਰ ਕੋਲੋਂ ਮਾਰੀ 51 ਤੋਲੇ ਸੋਨੇ ਤੇ 31 ਲੱਖ ਦੀ ਠੱਗੀ

ਫੜ੍ਹ ਗਏ ਮੁਲਜ਼ਮ ਦੀ ਤਸਵੀਰ

Follow Us On

ਮੱਧ ਪ੍ਰਦੇਸ਼ ਦੇ ਭੋਪਾਲ ‘ਚ ਠੱਗਾਂ ਨੇ ਡਾਕਟਰ ਜੋੜੇ ਨਾਲ ਠੱਗੀ ਮਾਰੀ ਹੈ। ਧੋਖੇਬਾਜ਼ਾਂ ਨੇ ਡਾਕਟਰ ਅਤੇ ਉਸ ਦੀ ਪਤਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਭੂਤ ਚਿੰਬੜਿਆ ਹੋਇਆ ਹੈ। ਉਹ ਕਿਸੇ ਵੀ ਸਮੇਂ ਮਰ ਸਕਦਾ ਹੈ। ਇਹ ਸੁਣ ਕੇ ਡਾਕਟਰ ਜੋੜਾ ਡਰ ਗਿਆ ਅਤੇ ਧੋਖੇਬਾਜ਼ਾਂ ਦੇ ਕਹਿਣ ‘ਤੇ ਉਹ ਠੱਗਾਂ ਦੀਆਂ ਗੱਲਾਂ ਮੰਨਣ ਲੱਗ ਪਏ। ਜਿਸ ਤੋਂ ਬਾਅਦ ਠੱਗ ਉਹਨਾਂ ਕੋਲੋਂ 51 ਤੋਲੇ ਸੋਨਾ ਅਤੇ 31 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ ਬਾਅਦ ‘ਚ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ‘ਤੇ ਉਹਨਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਭੋਪਾਲ ਪੁਲਸ ਨੇ ਮਾਮਲਾ ਦਰਜ ਕਰਕੇ ਇਕ ਧੋਖੇਬਾਜ਼ ਨੂੰ ਗ੍ਰਿਫਤਾਰ ਕਰ ਲਿਆ ਹੈ।

ਦੂਜੇ ਧੋਖੇਬਾਜ਼ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਹੁਣ ਤੱਕ ਇਨ੍ਹਾਂ ਕੋਲੋਂ 33.3 ਤੋਲੇ ਸੋਨਾ ਬਰਾਮਦ ਕਰ ਚੁੱਕੀ ਹੈ। ਬਾਕੀ ਸਾਮਾਨ ਦੀ ਬਰਾਮਦਗੀ ਲਈ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ। ਮਾਮਲਾ ਭੋਪਾਲ ਦੇ ਅਸ਼ੋਕਾ ਗਾਰਡਨ ਥਾਣਾ ਖੇਤਰ ਦਾ ਹੈ। ਪੁਲੀਸ ਅਨੁਸਾਰ 110 ਪੁਰਾਣੇ ਅਸ਼ੋਕਾ ਗਾਰਡਨ ਦੀ ਰਹਿਣ ਵਾਲੀ ਮੀਰਾ ਪਿੱਪਲ ਨੇ ਸ਼ਿਕਾਇਤ ਦਿੱਤੀ ਹੈ ਅਤੇ ਦੱਸਿਆ ਕਿ ਉਸਦਾ ਦਾ ਪਤੀ ਹਰੀਰਾਮ ਪਿੱਪਲ ਡਾਕਟਰ ਹੈ ਅਤੇ ਆਪਣਾ ਹਸਪਤਾਲ ਚਲਾਉਂਦਾ ਹੈ। ਮੀਰਾ ਮੁਤਾਬਕ ਉਸ ਦਾ ਛੋਟਾ ਬੇਟਾ ਹਾਲ ਹੀ ਵਿੱਚ ਤਿੰਨ ਵਾਰ ਦੁਰਘਟਨਾਵਾਂ ਦਾ ਸ਼ਿਕਾਰ ਹੋਇਆ ਹੈ।

ਧੋਖੇ ਨਾਲ ਠੱਗੀ

ਅਜਿਹੇ ‘ਚ ਉਸ ਦੇ ਜਾਣਕਾਰ ਅਬਦੁਲ ਸੋਹੇਲ ਨੇ ਉਸ ਨੂੰ ਕਿਸੇ ਤਾਂਤਰਿਕ ਨਾਲ ਸਲਾਹ ਕਰਨ ਦੀ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਉਹ ਖੁਦ ਤੰਤਰ ਮੰਤਰ ਕਰਦਾ ਹੈ ਅਤੇ ਉਹ ਆਪਣੇ ਬੱਚੇ ਦੀ ਸਮੱਸਿਆ ਦਾ ਹੱਲ ਕਰ ਸਕਦਾ ਹੈ। ਇਸ ਤੋਂ ਬਾਅਦ ਸੋਹੇਲ ਨੇ ਆਪਣੇ ਦੋਸਤ ਫਰਾਜ਼ ਨੂੰ ਬੁਲਾਇਆ ਅਤੇ ਫਿਰ ਤਾਂਤਰਿਕ ਕਿਰਿਆ ਦੀ ਆੜ ‘ਚ ਡਾਕਟਰ ਜੋੜੇ ਨੂੰ ਘਰ ‘ਚ ਰੱਖਿਆ ਸੋਨਾ ਅਤੇ ਨਕਦੀ ਇਕ ਬੈਗ ‘ਚ ਰੱਖਣ ਲਈ ਮਜਬੂਰ ਕਰ ਦਿੱਤਾ ਅਤੇ ਮੌਕਾ ਦੇਖ ਕੇ ਉਥੋਂ ਫਰਾਰ ਹੋ ਗਿਆ। ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਤੋਂ ਬਾਅਦ ਮੀਰਾ ਪਿੱਪਲ ਨੇ ਅਸ਼ੋਕਾ ਗਾਰਡਨ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ।

ਇਸ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਨਾਕਾਬੰਦੀ ਕੀਤੀ ਅਤੇ ਸੁਰਾਗ ਦੀ ਮਦਦ ਨਾਲ ਮੁਲਜ਼ਮਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮੁੱਖ ਮੁਲਜ਼ਮ ਦੀ ਪਛਾਣ ਅਬਦੁਲ ਸੋਹੇਲ (35) ਵਾਸੀ ਐਸ਼ਬਾਗ ਥਾਣਾ ਖੇਤਰ ਅਧੀਨ ਆਉਂਦੀ ਸੋਨੀਆ ਗਾਂਧੀ ਕਲੋਨੀ ਵਜੋਂ ਹੋਈ ਹੈ। ਉਸ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਡਾਕਟਰ ਜੋੜੇ ਤੋਂ 50 ਤੋਲੇ ਸੋਨਾ ਅਤੇ ਕਰੀਬ 31 ਲੱਖ ਰੁਪਏ ਉਸ ਦੇ ਖਾਤੇ ਵਿਚ ਟਰਾਂਸਫਰ ਕਰ ਲਏ ਸਨ।

ਦੂਜੇ ਧੋਖੇਬਾਜ਼ ਦੀ ਭਾਲ ਵਿੱਚ ਜੁਟੀ ਪੁਲਿਸ

ਮੁਲਜ਼ਮ ਨੇ ਦੱਸਿਆ ਕਿ ਉਹ ਪੈਸੇ ਤਾਂ ਖਰਚ ਕਰ ਚੁੱਕੇ ਹਨ ਪਰ ਸੋਨਾ ਮੁਥੂਟ ਫਾਈਨਾਂਸ ਬੈਂਕ ਵਿੱਚ ਜਮਾਂਬੰਦੀ ਵਜੋਂ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਪੁਲਸ ਮੁਲਜ਼ਮ ਨੂੰ ਬੈਂਕ ਲੈ ਗਈ ਅਤੇ ਗਿਰਵੀ ਰੱਖਿਆ ਸੋਨਾ ਜ਼ਬਤ ਕਰ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਦੇ ਘਰੋਂ ਦੋ ਸੋਨੇ ਦੀਆਂ ਚੇਨੀਆਂ ਵੀ ਬਰਾਮਦ ਕੀਤੀਆਂ ਹਨ। ਹੁਣ ਪੁਲਸ ਸੋਹੇਲ ਦੇ ਸਾਥੀ ਫਰਾਜ਼ ਦੀ ਭਾਲ ‘ਚ ਲੱਗੀ ਹੋਈ ਹੈ।

Exit mobile version