ਪ੍ਰੋਫੈਸਰ ਦੇ ਸਰੀਰਕ ਤੇ ਮਾਨਸਿਕ ਉਤਪੀੜਨ ਤੋਂ ਤੰਗ ਵਿਦਿਆਰਥਣ ਨੇ ਖੁੱਦ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ‘ਚ ਕੈਦ
ਓਡੀਸ਼ਾ ਦੇ ਬਾਲਾਸੋਰ ਦੇ ਐਫਐਮ ਕਾਲਜ ਦੀ ਇੱਕ ਵਿਦਿਆਰਥਣ ਨੇ ਮਾਨਸਿਕ ਅਤੇ ਸਰੀਰਕ ਉਤਪੀੜਨ ਤੋਂ ਤੰਗ ਆ ਕੇ ਖੁੱਦ ਨੂੰ ਅੱਗ ਲਗਾ ਲਈ। ਵਿਦਿਆਰਥਣ ਨੇ ਆਪਣੇ ਵਿਭਾਗ ਦੇ ਐਚਓਡੀ ਸਮੀਰ ਕੁਮਾਰ ਸਾਹੂ 'ਤੇ ਗੰਭੀਰ ਦੋਸ਼ ਲਗਾਏ ਸਨ, ਜਿਸ 'ਤੇ ਕਾਲਜ ਪ੍ਰਸ਼ਾਸਨ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਤੇ ਦੋਸ਼ੀ ਪ੍ਰੋਫੈਸਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਓਡੀਸ਼ਾ ਦੇ ਬਾਲਾਸੋਰ ‘ਚ ਇੱਕ ਵਿਦਿਆਰਥਣ ਨੇ ਕਾਲਜ ਕੈਂਪਸ ‘ਚ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ। ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਵਿਦਿਆਰਥੀ ਵੀ ਸੜ ਗਿਆ। ਲੜਕੇ ਅਤੇ ਲੜਕੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਲੜਕੀ ਦੀ ਹਾਲਤ ਗੰਭੀਰ ਹੈ।
ਇਹ ਪੂਰੀ ਘਟਨਾ ਫਕੀਰ ਮੋਹਨ ਕਾਲਜ ਕੈਂਪਸ ‘ਚ ਲੱਗੇ ਸੀਸੀਟੀਵੀ ‘ਚ ਰਿਕਾਰਡ ਹੋ ਗਈ। ਵਿਦਿਆਰਥਣ ਦੇ ਵਿਭਾਗ ਦੇ ਮੁਖੀ ਸਮੀਰ ਕੁਮਾਰ ਸਾਹੂ ‘ਤੇ ਪੀੜਤਾ ਅਤੇ ਹੋਰ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਸਾਹੂ ਵਿਰੁੱਧ ਕਾਲਜ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਸੀ, ਪਰ ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ।
ਅੱਗ ਬੁਝਾਉਂਦੇ ਸਮੇਂ ਸੜਨ ਵਾਲੇ ਪੀੜਤ ਵਿਦਿਆਰਥੀ ਅਤੇ ਵਿਦਿਆਰਥੀ ਨੂੰ ਬਾਲੇਸ਼ਵਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਲੜਕੀ ਨੂੰ ਭੁਵਨੇਸ਼ਵਰ ਰੈਫਰ ਕਰ ਦਿੱਤਾ ਗਿਆ।
ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ, ਕੋਈ ਕਾਰਵਾਈ ਨਹੀਂ ਕੀਤੀ ਗਈ
ਦਰਅਸਲ, ਫਕੀਰ ਮੋਹਨ ਕਾਲਜ ਦੀ ਵਿਦਿਆਰਥਣਾਂ ਨੇ ਵਿਭਾਗ ਦੇ ਐੱਚ.ਓ.ਡੀ. ਸਮੀਰ ਕੁਮਾਰ ਸਾਹੂ ਵਿਰੁੱਧ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਐੱਚਓਡੀ ਉਨ੍ਹਾਂ ਦਾ ਮਾਨਸਿਕ ਸ਼ੋਸ਼ਣ ਕਰਦਾ ਹੈ। ਇੱਕ ਵਿਦਿਆਰਥਣ ਨੇ ਤਾਂ ਇਹ ਵੀ ਕਿਹਾ ਕਿ ਐੱਚਓਡੀ ਨੇ ਉਸ ਨਾਲ ਸਰੀਰਕ ਸ਼ੋਸ਼ਣ ਕੀਤਾ। ਐੱਚਓਡੀ ਵਿਰੁੱਧ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਪ੍ਰਿੰਸੀਪਲ ਨੇ ਕਿਹਾ- ਵਿਦਿਆਰਥਣ ਮਿਲਣ ਆਈ, ਫਿਰ ਉਸਨੇ ਆਪਣੇ ਆਪ ਨੂੰ ਅੱਗ ਲਗਾ ਲਈ
ਘਟਨਾ ਬਾਰੇ ਕਾਲਜ ਪ੍ਰਿੰਸੀਪਲ ਦਿਲੀਪ ਕੁਮਾਰ ਘੋਸ਼ ਨੇ ਕਿਹਾ- ਮੈਨੂੰ ਐੱਚਓਡੀ ਸਮੀਰ ਕੁਮਾਰ ਸਾਹੂ ਵਿਰੁੱਧ ਸ਼ਿਕਾਇਤ ਮਿਲੀ। ਕੁਝ ਵਿਦਿਆਰਥਣਾਂ ਨੇ ਦੱਸਿਆ ਕਿ ਸਮੀਰ ਕੁਮਾਰ ਸਾਹੂ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਸੀ।
ਇਹ ਵੀ ਪੜ੍ਹੋ
ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੰਗ ‘ਤੇ, ਅਸੀਂ ਇੱਕ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਸੀ। ਇਸ ਵਿੱਚ ਸੀਨੀਅਰ ਮਹਿਲਾ ਅਧਿਆਪਕ, ਪ੍ਰਤੀਨਿਧੀ ਅਤੇ ਕੁਝ ਬਾਹਰੀ ਮੈਂਬਰ ਸਨ। ਕਮੇਟੀ ਨੇ 7 ਦਿਨਾਂ ਵਿੱਚ ਰਿਪੋਰਟ ਦੇ ਦਿੱਤੀ ਸੀ। ਉਹ ਮੈਨੂੰ ਅੱਜ ਮਿਲਣ ਆਈ ਸੀ। ਹਾਲਾਂਕਿ, ਵਿਦਿਆਰਥਣ ਤੁਰੰਤ ਕਾਰਵਾਈ ਦੀ ਮੰਗ ਕਰ ਰਹੀ ਸੀ। ਉਸ ਨੇ ਬਾਅਦ ਚ ਆਪਣੇ ਆਪ ਨੂੰ ਅੱਗ ਲਗਾ ਲਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਮੁਲਜ਼ਮ ਸਮੀਰ ਕੁਮਾਰ ਸਾਹੂ ਨੂੰ ਗ੍ਰਿਫ਼ਤਾਰ ਕਰ ਲਿਆ।