G 20 ਸੰਮੇਲਨ ‘ਚ ਮਹਿਮਾਨਾਂ ਨੂੰ ਦਿੱਤੀ ‘ਭਾਰਤ: ਦਿ ਮਦਰ ਆਫ ਡੈਮੋਕਰੇਸੀ’ ਕਿਤਾਬ, ਪੜ੍ਹੋ ਇਸ ਵਿੱਚ ਕੀ ਹੈ ਖਾਸ

Updated On: 

13 Sep 2023 10:14 AM

G 20 Submit 2023: ਭਾਰਤ ਸਰਕਾਰ ਵੱਲੋਂ ਜੀ-20 ਸਿਖਰ ਸੰਮੇਲਨ ਲਈ ਆਏ ਵਿਦੇਸ਼ੀ ਮਹਿਮਾਨਾਂ ਨੂੰ ਭਾਰਤ ਤੇ ਆਧਾਰਿਤ ਪੁਸਤਕ 'ਭਾਰਤ: ਦਿ ਮਦਰ ਆਫ਼ ਡੈਮੋਕਰੇਸੀ ਨਾਮ ਦੀ ਵਿਸ਼ੇਸ਼ ਪੁਸਤਕ ਭੇਟ ਕੀਤੀ ਗਈ ਹੈ।। ਇਹ ਕੀਤਾਬ ਵਿੱਚ ਭਾਰਤ ਦੇ ਕਈ ਮੰਦਰਾਂ ਦੇ ਨਾਲ-ਨਾਲ ਕਈ ਹੋਰ ਰਹੱਸਮਈ ਸਥਾਨਾਂ ਬਾਰੇ ਦੱਸਿਆ ਗਿਆ ਹੈ।

G 20 ਸੰਮੇਲਨ ਚ ਮਹਿਮਾਨਾਂ ਨੂੰ ਦਿੱਤੀ ਭਾਰਤ: ਦਿ ਮਦਰ ਆਫ ਡੈਮੋਕਰੇਸੀ ਕਿਤਾਬ, ਪੜ੍ਹੋ ਇਸ ਵਿੱਚ ਕੀ ਹੈ ਖਾਸ
Follow Us On

ਭਾਰਤ ਨੇ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ ਜੋ ਦੇਸ਼ ਲਈ ਯਾਦਗਾਰ ਪਲ ਸੀ। ਰਾਜਧਾਨੀ ਦਿੱਲੀ ‘ਚ ਜੀ-20 ਬੈਠਕ ਦੇ ਆਖਰੀ ਪੜਾਅ ਤੋਂ ਬਾਅਦ ਇਹ ਸੰਮੇਲਨ ਖਤਮ ਹੋ ਗਿਆ ਹੈ। ਜੀ-20 ਸਿਖਰ ਸੰਮੇਲਨ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਕੇਂਦਰ ਸਰਕਾਰ ਵੱਲੋਂ ‘ਭਾਰਤ: ਦਿ ਮਦਰ ਆਫ਼ ਡੈਮੋਕਰੇਸੀ ਨਾਮ ਦੀ ਵਿਸ਼ੇਸ਼ ਪੁਸਤਕ ਭੇਟ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਹ ਕਿਤਾਬ ਵਿੱਤ ਭਾਰਤੀ ਲੋਕਤੰਤਰੀ ਕਦਰਾਂ-ਕੀਮਤਾਂ ਦੇ ਸਾਰ ਨੂੰ ਦਰਸਾਉਂਦਾ ਹੈ। ਇਸ ਪੁਸਤਕ ਵਿੱਚ ਭਾਰਤ ਦੇ ਪਿਛਲੇ 8000 ਸਾਲਾਂ ਦਾ ਗੌਰਵਮਈ ਇਤਿਹਾਸ ਦਰਜ ਹੈ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਇਸ ਵਿਚ ਮੁਗਲ ਅਤੇ ਬ੍ਰਿਟਿਸ਼ ਰਾਜ ਦਾ ਕੋਈ ਜ਼ਿਕਰ ਨਹੀਂ ਹੈ।

ਭਾਰਤ ਆਏ ਵਿਦੇਸ਼ੀ ਮਹਿਮਾਨਾਂ ਨੂੰ ਇਕ ਵਿਸ਼ੇਸ਼ ਪੁਸਤਕ ਭੇਟ ਕੀਤੀ ਗਈ। ਇਸ ਪੁਸਤਕ ਵਿੱਚ ਦੂਨ ਦੇ ਪ੍ਰਾਚੀਨ ਤਪਕੇਸ਼ਵਰ ਮਹਾਦੇਵ ਮੰਦਰ ਬਾਰੇ ਦੱਸਿਆ ਗਿਆਹੈ। ਪੁਸਤਕ ਵਿੱਚ ਪੰਨਾ ਚਾਲੀ ਉੱਤੇ ਤਪਕੇਸ਼ਵਰ ਮਹਾਦੇਵ ਮੰਦਿਰ ਦੇ ਇਤਿਹਾਸ ਵਾਲੀ ਤਸਵੀਰ ਦਿਖਾਈ ਗਈ ਹੈ।

ਇਸ ‘ਚ ਤਪਕੇਸ਼ਵਰ ਮਹਾਦੇਵ ਮੰਦਰ ਦੀ ਤਸਵੀਰ ਦੇ ਨਾਲ ਮੰਦਰ ਦਾ ਨਾਮ ਅਤੇ ਇਸ ਦਾ ਰਹੱਸ ਲਿਖਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਤਪਕੇਸ਼ਵਰ ਮਹਾਦੇਵ ਮੰਦਰ ਦਾ ਇਤਿਹਾਸ ਮਹਾਭਾਰਤ ਕਾਲ ਨਾਲ ਵੀ ਜੁੜਿਆ ਹੋਇਆ ਹੈ। ਇਹ ਦੇਹਰਾਦੂਨ ਦਾ ਸਭ ਤੋਂ ਪੁਰਾਣਾ ਮੰਦਰ ਹੈ। ਮੰਦਰ ਦੀ ਗੁਫਾ ‘ਚ ਸ਼ਿਵਲਿੰਗ ‘ਤੇ ਪਾਣੀ ਦੀਆਂ ਬੂੰਦਾਂ ਲਗਾਤਾਰ ਡਿੱਗਦੀਆਂ ਹਨ। ਇਸ ਕਾਰਨ ਇਸ ਮੰਦਰ ਦਾ ਨਾਂ ਤਪਕੇਸ਼ਵਰ ਰੱਖਿਆ ਗਿਆ।

ਕਿਤਾਬ ਵਿੱਚ ਕੀ ਹੈ?

ਜਾਣਕਾਰੀ ਮੁਤਾਬਕ ਇਹ ਕਿਤਾਬ ਆਨਲਾਈਨ ਰੂਪ ਵਿੱਚ ਵੀ ਉਪਲਬਧ ਹੈ ਜਿਸ ਵਿੱਚ ਭਾਰਤੀ ਸੂਬਿਆਂ ਦਾ ਜ਼ਿਕਰ ਕੀਤਾ ਗਿਆ ਹੈ। ਅੰਗਰੇਜ਼ਾਂ ਅਤੇ ਮੁਗ਼ਲ ਸ਼ਾਸਨ ਕਾਲ ਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਸੂਬਿਆਂ ਅਤੇ ਉਨ੍ਹਾਂ ਦੇ ਕਾਰਨਾਮਿਆਂ ਦਾ ਜ਼ਿਕਰ ਪੁਸਤਕ ਵਿੱਚ ਕੀਤਾ ਗਿਆ ਹੈ। ਵੇਦਾਂ ਦਾ ਜ਼ਿਕਰ ਭਾਰਤ: ਦਿ ਮਦਰ ਆਫ਼ ਡੈਮੋਕਰੇਸੀ ਵਿੱਚ ਕੀਤਾ ਗਿਆ ਹੈ। ਗੌਤਮ ਬੁੱਧ ਤੋਂ ਲੈ ਕੇ ਚਾਣਕਯ ਤੱਕ ਦੇ ਸਮੇਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।

Exit mobile version