G-20 Summit: ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦਿੱਲੀ ਪਹੁੰਚੇ, ਹੋਇਆ ਨਿੱਘਾ ਸਵਾਗਤ

Published: 

08 Sep 2023 22:19 PM

G-20 Summit: G20 Summit 2023: ਜੀ-20 ਬੈਠਕ ਲਈ ਆਉਣ ਵਾਲੇ ਵਿਸ਼ਵ ਨੇਤਾਵਾਂ ਦਾ ਸਵਾਗਤ ਕਰਨ ਲਈ ਦਿੱਲੀ ਤਿਆਰ ਹੈ। ਸੜਕਾਂ, ਚੌਕਾਂ ਅਤੇ ਪਾਰਕਾਂ ਤੋਂ ਲੈ ਕੇ ਭਾਰਤ ਮੰਡਪਮ, ਮੁੱਖ ਸਥਾਨ ਤੱਕ, ਪੂਰਾ ਦੇਸ਼ ਤਿਉਹਾਰ ਦੇ ਮੂਡ ਵਿੱਚ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਸਮੇਤ ਦੁਨੀਆ ਦੇ ਕਈ ਨੇਤਾ ਭਾਰਤ ਪਹੁੰਚ ਰਹੇ ਹਨ।

G-20 Summit: ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦਿੱਲੀ ਪਹੁੰਚੇ, ਹੋਇਆ ਨਿੱਘਾ ਸਵਾਗਤ
Follow Us On

G-20 Summit: ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਦਿੱਲੀ ਪਹੁੰਚ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਭਾਰਤ ਦੀ ਜ਼ਮੀਨ ਤੇ ਪਹੁੰਚ ਚੁੱਕੇ ਹਨ। ਟਰੂਡੋ ਦਾ ਸਵਾਗਤ ਕਰਨ ਲਈ ਏਅਰਪੋਰਟ ਤੇ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕੀਤਾ।

ਟਰੂਡੋ ਦੇ ਨਾਲ ਉਨ੍ਹਾਂ ਦੇ ਵੱਡੇ ਬੇੇਟੇ ਵੀ ਭਾਰਤ ਆਏ ਹਨ। ਟਰੂਡੋ ਨੇ ਏਅਰਪੋਰਟ ਤੇ ਸਵਾਗਤ ਲਈ ਪਹੁੰਚੇ ਲੋਕਾਂ ਨਾਲ ਆਪਣੇ ਬੇਟੇ ਨੂੰ ਮਿਲਵਾਇਆ।

ਜਸਟਿਨ ਟਰੂਡੋ ਲੰਬੇ ਸਮੇਂ ਤੋਂ ਬਾਅਦ ਭਾਰਤ ਆਏ ਹਨ। ਇਸ ਤੋਂ ਪਹਿਲਾਂ ਜਦੋਂ ਉਹਫਰਵਰੀ 2018 ਵਿੱਚ ਜਦੋਂ ਉਹ ਭਾਰਤ ਆਏ ਸਨ ਤਾਂ ਏਅਰਪੋਰਟ ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਜੁਨੀਅਰ ਮੰਤਰੀ ਉੱਥੇ ਪਹੁੰਚੇ ਸਨ, ਜਿਸਨੂੰ ਜਿਆਦਾਤਰ ਲੋਕਾਂ ਨੇ ਉਨ੍ਹਾਂ ਦੀ ਬੇਇੱਜ਼ਤੀ ਦੱਸਿਆ ਸੀ। ਦਰਅਸਲ ਇਸ ਦੇ ਪਿੱਛੇ ਮੁੱਖ ਵਜ੍ਹਾ ਟਰੂਡੋ ਦਾ ਖਾਲਿਸਤਾਨ ਸਮਰਥਕਾਂ ਪ੍ਰਤੀ ਨਰਮ ਰੱਵਈਆ ਦੱਸਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਟਰੂਡੋ ਦੀ ਸਰਕਾਰ ਵਿੱਚ ਕਈ ਚਾਰ ਸਿੱਖ ਮੰਤਰੀ ਹਨ, ਜੋ ਸਰੇਆਮ ਖਾਲਿਸਤਾਨੀ ਮੁਹਿੰਮ ਨਾਲ ਜੁੜੇ ਹੋਏ ਹਨ।

ਭਾਰਤ ਕਈ ਵਾਰ ਟਰੂਡੋ ਸਰਕਾਰ ਨੂੰ ਆਪਣੀ ਧਰਤੀ ਤੇ ਖਾਲਿਸਤਾਨੀ ਸਰਗਰਮੀਆਂ ਨੂੰ ਬੰਦ ਕਰਨ ਦੀ ਮੰਗ ਕਰ ਚੁੱਕਾ ਹੈ, ਪਰ ਕੈਨੇਡਾ ਸਰਕਾਰ ਵੱਲੋਂ ਭਾਰਤ ਦੀ ਇਸ ਅਪੀਲ ਤੇ ਗੰਭੀਰਤਾ ਨਾਲ ਗੌਰ ਨਹੀਂ ਕੀਤਾ ਗਿਆ। ਦਰਅਸਲ, ਟਰੂਡੋ ਦੀ ਲਿਬਰਲ ਪਾਰਟੀ ਕੈਨੇਡਾ ਚ ਰਹਿ ਰਹੇ ਸਿੱਖਾਂ ਦੇ ਵੋਟ ਤੇ ਜਿੱਤ ਹਾਸਿਲ ਕਰਦੀ ਹੈ।

ਹੁਣ ਜਦੋਂ ਜੀ 20 ਵਿੱਚ ਆਏ 15 ਲੀਡਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਵੱਲੀ ਗੱਲਬਾਤ ਕਰਨ ਜਾ ਰਹੇ ਹਨ, ਪਰ ਇਸ ਲਿਸਟ ਵਿੱਚ ਟਰੂਡੋ ਦਾ ਨਾਂ ਸ਼ਾਮਲ ਨਹੀਂ ਹੈ। ਯਾਨੀ ਕਿ ਜਸਟਿਨ ਟਰੂਡੋ ਸਿਰਫ਼ ਜੀ 20 ਦੀ ਮੀਟਿੰਗ ਵਿੱਚ ਹੀ ਸ਼ਾਮਲ ਹੋਣਗੇ।