G-20 Summit: ਪ੍ਰਧਾਨ ਮੰਤਰੀ ਮੋਦੀ ਦੀ ਜੋਅ ਬਿਡੇਨ ਨਾਲ ਦੁਵੱਲੀ ਗੱਲਬਾਤ, ਮੋਦੀ ਬੋਲੇ- ਸਾਡੀ ਦੋਸਤੀ ਦੁਨੀਆ ਲਈ ਬਹੁਤ ਜਰੂਰੀ

Updated On: 

08 Sep 2023 21:59 PM

G-20 Summit 2023: ਜੀ-20 ਸੰਮੇਲਨ ਲਈ ਮਹਿਮਾਨ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਹਨ। ਅੱਜ ਬਿਡੇਨ ਸਮੇਤ ਕਈ ਦੇਸ਼ਾਂ ਦੇ ਮੁਖੀ ਭਾਰਤ ਪਹੁੰਚ ਚੁੱਕੇ ਹਨ। ਦਿੱਲੀ ਜੀ-20 ਲਈ ਇੱਕ ਅਦੁੱਤੀ ਕਿਲੇ ਵਿੱਚ ਬਦਲ ਗਿਆ ਹੈ। ਜੀ-20 ਸੰਮੇਲਨ ਵਿਚ 40 ਦੇਸ਼ਾਂ ਦੇ ਮੁਖੀ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

G-20 Summit: ਪ੍ਰਧਾਨ ਮੰਤਰੀ ਮੋਦੀ ਦੀ ਜੋਅ ਬਿਡੇਨ ਨਾਲ ਦੁਵੱਲੀ ਗੱਲਬਾਤ, ਮੋਦੀ ਬੋਲੇ- ਸਾਡੀ ਦੋਸਤੀ ਦੁਨੀਆ ਲਈ ਬਹੁਤ ਜਰੂਰੀ
Follow Us On

ਜੀ-20 ਸੰਮੇਲਨ ਲਈ ਮਹਿਮਾਨ ਲਗਾਤਾਰ ਦਿੱਲੀ ਪਹੁੰਚ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਵੀ ਭਾਰਤ ਦੀ ਧਰਤੀ ਤੇ ਪਹੁੰਚ ਚੁੱਕੇ ਹਨ। ਹੁਣ ਤੋਂ ਥੋੜੀ ਹੀ ਦੇਰ ਬਾਅਦ ਬਿਡੇਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਦੁਵੱਲੀ ਬੈਠਕ ਕਰਨਗੇ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਏਅਰ ਫੋਰਸ ਵਨ ਤੋਂ ਬਾਹਰ ਆਏ ਤਾਂ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਕੇਂਦਰੀ ਮੰਤਰੀ ਜਨਰਲ ਵੀਕੇ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਬਾਈਡਨ ਦੇ ਸਵਾਗਤ ਲਈ ਉਨ੍ਹਾਂ ਦੇ ਪਲੇਨ ਦੇ ਸਾਹਮਣੇ ਰੈਡ ਕਾਰਪੇਟ ਵਿਛਾਇਆ ਗਿਆ ਸੀ।

ਪਲੇਨ ਏਅਰਫੋਰਸ ਵੰਨ ਤੋਂ ਉਤਰਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਦੇ ਸਵਾਗਤ ਲਈ ਪਹੁੰਚੇ ਲੋਕਾਂ ਨਾਲ ਬੜੀ ਹੀ ਗਰਮਜੋਸ਼ੀ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨਾਲ ਦੁਵੱਲੀ ਗੱਲਬਾਤ ਕਰੀਬ 45 ਮਿੰਟ ਤੱਕ ਗੱਲਬਾਤ ਹੋਈ। ਪੀਐਮ ਦੀ ਰਿਹਾਇਸ਼ ਤੇ ਹੋਈ ਬੈਠਕ ਚ ਭਾਰਤ ਅਤੇ ਅਮਰੀਕਾ ਦੇ 7-7 ਲੋਕਾਂ ਨੇ ਸ਼ਿਰਕਤ ਕੀਤੀ। ਉਸ ਤੋਂ ਬਾਅਦ ਬਿਡੇਨ ਪੀਐਮ ਦੀ ਰਿਹਾਇਸ਼ ਤੋਂ ਹੋਟਲ ਲਈ ਰਵਾਨਾ ਹੋ ਗਏ।

ਮੁਲਾਕਾਤ ਅਤੇ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਸਾਡੀ ਮੁਲਾਕਾਤ ਫਲਦਾਇਕ ਰਹੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਅਤੇ ਜੋ ਬਿਡੇਨ ਵਿਚਕਾਰ ਮੁਲਾਕਾਤ ਬਹੁਤ ਮਹੱਤਵਪੂਰਨ ਸੀ। ਸਾਡੀ ਦੋਸਤੀ ਦੁਨੀਆ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ।

ਇਸ ਤੋਂ ਪਹਿਲਾ ਬ੍ਰਿਟੇਨ ਦੇ ਪੀਐੱਮ ਰਿਸ਼ੀ ਸੁਨਕ ਸਮੇਤ ਹੋਰ ਕਈ ਦੇਸ਼ਾਂ ਦੇ ਮੁਖੀ ਵੀ ਭਾਰਤ ਪਹੁੰਚ ਚੁੱਕੇ ਹਨ। ਦਿੱਲੀ ਜੀ-20 ਲਈ ਇੱਕ ਅਦੁੱਤੀ ਕਿਲੇ ਵਿੱਚ ਬਦਲ ਗਿਆ ਹੈ। ਜੀ-20 ਸੰਮੇਲਨ ਵਿਚ 40 ਦੇਸ਼ਾਂ ਦੇ ਰਾਜ ਮੁਖੀ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

ਦੁਲਹਨ ਵਾਂਗ ਸਜੀ ਦਿੱਲੀ

ਰਾਜਧਾਨੀ ਦਿੱਲੀ ‘ਚ ਜੀ-20 ਸੰਮੇਲਨ ਦੇ ਮੱਦੇਨਜ਼ਰ ਸੜਕਾਂ ਦੇ ਕਿਨਾਰੇ ਵੱਡੀ ਗਿਣਤੀ ‘ਚ ਰੁੱਖਾਂ ਨੂੰ ਗੇਂਦੇ ਦੇ ਹਾਰਾਂ ਨਾਲ ਸਜਾਇਆ ਗਿਆ ਹੈ। ਇਹ ਸਜਾਵਟ ਉਨ੍ਹਾਂ ਰਸਤਿਆਂ ‘ਤੇ ਕੀਤੀ ਗਈ ਹੈ, ਜਿਨ੍ਹਾਂ ਰਾਹੀਂ ਕਾਨਫਰੰਸ ‘ਚ ਸ਼ਾਮਲ ਹੋਣ ਲਈ ਆਉਣ ਵਾਲੇ ਵਿਦੇਸ਼ੀ ਡੈਲੀਗੇਟਾਂ ਅਤੇ ਮਹਿਮਾਨਾਂ ਨੇ ਲੰਘਣਾ ਹੈ। ਪਾਲਮ ਤਕਨੀਕੀ ਖੇਤਰ, ਰਾਜਘਾਟ, ਸਰਦਾਰ ਪਟੇਲ ਮਾਰਗ ਅਤੇ ਹੋਰ ਕਈ ਮਹੱਤਵਪੂਰਨ ਚੌਰਾਹਿਆਂ ‘ਤੇ ਅਜਿਹੀ ਸਜਾਵਟ ਦੇਖੀ ਜਾ ਸਕਦੀ ਹੈ। ਅਧਿਕਾਰੀਆਂ ਮੁਤਾਬਕ ਦਿੱਲੀ ਕੰਟੋਨਮੈਂਟ ਬੋਰਡ ਨੇ ਪਾਲਮ ਟੈਕਨੀਕਲ ਏਰੀਆ ‘ਚ 400 ਦੇ ਕਰੀਬ ਰੁੱਖਾਂ ਨੂੰ ਸਜਾਇਆ ਹੈ। ਇੰਨਾ ਹੀ ਨਹੀਂ ਲੋਕ ਨਿਰਮਾਣ ਵਿਭਾਗ ਨੇ ਰਾਜਘਾਟ ਦੇ ਨੇੜੇ 200 ਦੇ ਕਰੀਬ ਦਰੱਖਤ ਅਤੇ 100 ਖੰਭਿਆਂ ਨੂੰ ਸਜਾਇਆ ਹੈ।

Exit mobile version