ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਹਿਰਾਇਚ ਹਿੰਸਾ ਦੇ ਮੁਲਜ਼ਮਾਂ ਦਾ ਐਨਕਾਊਂਟਰ, ਨੇਪਾਲ ਭੱਜਣ ਦੀ ਬਣਾ ਰਹੇ ਸਨ ਯੋਜਨਾ

Bahraich Accused Encounter: ਬਹਿਰਾਇਚ ਹਿੰਸਾ ਦੇ ਆਰੋਪੀ ਸਰਫਰਾਜ਼ ਤੇ ਤਾਮੀਲ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਮੁਕਾਬਲੇ 'ਚ ਗੋਲੀ ਲੱਗਣ ਕਾਰਨ ਸਰਫਰਾਜ਼ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਸਰਫਰਾਜ ਨੇ ਰਾਮ ਗੋਪਾਲ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਿੰਸਾ ਤੋਂ ਬਾਅਦ ਉਹ ਫਰਾਰ ਸੀ। ਉਹ ਨੇਪਾਲ ਭੱਜਣ ਦੀ ਤਾਕ ਵਿੱਚ ਸਨ। ਪਰ ਉਸ ਤੋਂ ਪਹਿਲਾਂ ਹੀ ਪੁਲਿਸ ਇਨ੍ਹਾਂ ਤੱਕ ਪਹੁੰਚ ਗਈ।

ਬਹਿਰਾਇਚ ਹਿੰਸਾ ਦੇ ਮੁਲਜ਼ਮਾਂ ਦਾ ਐਨਕਾਊਂਟਰ, ਨੇਪਾਲ ਭੱਜਣ ਦੀ ਬਣਾ ਰਹੇ ਸਨ ਯੋਜਨਾ
ਬਹਿਰਾਇਚ ਹਿੰਸਾ ਦੇ ਮੁਲਜ਼ਮਾਂ ਦਾ ਐਨਕਾਊਂਟਰ, ਨੇਪਾਲ ਭੱਜਣ ਦੀ ਬਣਾ ਰਹੇ ਸਨ ਯੋਜਨਾ
Follow Us
ramandeep
| Updated On: 17 Oct 2024 17:00 PM

ਬਹਿਰਾਇਚ ਹਿੰਸਾ ਦੇ ਦੋਸ਼ੀ ਸਰਫਰਾਜ਼ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਮੁਕਾਬਲੇ ‘ਚ ਗੋਲੀ ਲੱਗਣ ਕਾਰਨ ਸਰਫਰਾਜ਼ ਜ਼ਖਮੀ ਹੋ ਗਿਆ। ਹਿੰਸਾ ਦਾ ਇੱਕ ਹੋਰ ਦੋਸ਼ੀ ਮੁਹੰਮਦ ਤਾਮੀਲ ਵੀ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਦੱਸ ਦੇਈਏ ਕਿ ਸਰਫਰਾਜ ਨੇ ਰਾਮ ਗੋਪਾਲ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਹਿੰਸਾ ਤੋਂ ਬਾਅਦ ਸਰਫਰਾਜ਼ ਫਰਾਰ ਸੀ। ਪੁਲਿਸ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਸਨ। ਸਰਫਰਾਜ਼ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਸੀ। ਵੀਰਵਾਰ ਨੂੰ ਨੇਪਾਲ ਸਰਹੱਦ ਨੇੜੇ ਹਾਂਡਾ ਬਸੇਹਰੀ ਨਹਿਰ ‘ਤੇ ਪੁਲਿਸ ਨਾਲ ਮੁਕਾਬਲਾ ਹੋਇਆ।

ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਸਰਫਰਾਜ਼ ਨੇਪਾਲ ਭੱਜਣ ਦੀ ਯੋਜਨਾ ਬਣਾ ਰਿਹਾ ਹੈ। ਵੀਰਵਾਰ ਨੂੰ ਪੁਲਿਸ ਨੇ ਨੇਪਾਲ ਸਰਹੱਦ ਨੇੜੇ ਹਾਂਡਾ ਬਸੇਹਰੀ ਨਹਿਰ ‘ਤੇ ਨਾਕਾਬੰਦੀ ਕੀਤੀ ਅਤੇ ਸਰਫਰਾਜ਼ ਅਤੇ ਉਸ ਦੇ ਨਾਲ ਤਾਮੀਲ ਨੂੰ ਘੇਰ ਲਿਆ। ਪੁਲਿਸ ਨੇ ਦੋਵਾਂ ਨੂੰ ਸਰੇਂਡਰ ਕਰਨ ਲਈ ਕਿਹਾ, ਪਰ ਦੋਵਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਕਾਰਨ ਸਰਫ਼ਰਾਜ਼ ਅਤੇ ਤਾਲਿਬ ਜ਼ਖ਼ਮੀ ਹੋ ਗਏ। ਪੁਲਿਸ ਨੇ ਦੋਵਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸ ਦੌਰਾਨ ਏਡੀਜੀ ਲਾਅ ਐਂਡ ਆਰਡਰ ਅਮਿਤਾਭ ਯਸ਼ ਨੇ ਦੱਸਿਆ ਕਿ ਪੁਲਿਸ ਮੁਕਾਬਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਕੀਤੀ ਗਈ। ਨੇਪਾਲ ਸਰਹੱਦ ਨੇੜੇ ਮੁਲਜ਼ਮਾਂ ਨਾਲ ਮੁੱਠਭੇੜ ਹੋਈ। ਮੁਲਜ਼ਮ ਸਰਫਰਾਜ਼ ਅਤੇ ਤਾਮੀਲ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ।

ਬਹਿਰਾਇਚ ਵਿੱਚ 13 ਅਕਤੂਬਰ ਨੂੰ ਭੜਕੀ ਸੀ ਹਿੰਸਾ

ਦੱਸ ਦੇਈਏ ਕਿ 13 ਅਕਤੂਬਰ ਐਤਵਾਰ ਨੂੰ ਹਰਦੀ ਥਾਣਾ ਖੇਤਰ ਦੇ ਮਹਸੀ ਇਲਾਕੇ ਦੇ ਮਹਾਰਾਜਗੰਜ ‘ਚ ਮੂਰਤੀ ਵਿਸਰਜਨ ਦੌਰਾਨ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਸੀ। ਇਹ ਹੰਗਾਮਾ ਇਸ ਹੱਦ ਤੱਕ ਵਧ ਗਿਆ ਕਿ ਰਾਮ ਗੋਪਾਲ ਮਿਸ਼ਰਾ ਨਾਂ ਦੇ ਨੌਜਵਾਨ ਦੀ ਇਕ ਧਿਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਮ ਗੋਪਾਲ ਦੇ ਕਤਲ ਤੋਂ ਬਾਅਦ ਤਣਾਅ ਇਸ ਹੱਦ ਤੱਕ ਵੱਧ ਗਿਆ ਕਿ ਲੋਕ ਅੱਗਜ਼ਨੀ ਅਤੇ ਭੰਨਤੋੜ ਤੇ ਨਿੱਤਰ ਆਏ। ਦੁਕਾਨਾਂ, ਵਾਹਨਾਂ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ।

ਬਹਿਰਾਇਚ ਹਿੰਸਾ: ਰਾਮਗੋਪਾਲ ਨੂੰ ਮਾਰਨ ਵਾਲੇ ਦੋ ਮੁਲਜ਼ਮਾਂ ਦਾ ਇਨਕਾਊਂਟਰ, ਨੇਪਾਲ ਭੱਜਣ ਦੀ ਬਣਾ ਰਹੇ ਸਨ ਯੋਜਨਾ

ਪੁਲਿਸ ਅਤੇ ਪੀਏਸੀ ਦੀਆਂ ਟੀਮਾਂ ਤਾਇਨਾਤ

ਜ਼ਿਲ੍ਹਾ-ਪੁਲਿਸ ਪ੍ਰਸ਼ਾਸਨ ਇਸ ਹੰਗਾਮੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਿਹਾ। ਫਿਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ਾਂ ‘ਤੇ ਲਖਨਊ ਤੋਂ ਉੱਚ ਪੁਲਿਸ ਅਧਿਕਾਰੀਆਂ ਦੀ ਪੂਰੀ ਫੌਜ ਨੂੰ ਬਹਿਰਾਇਚ ਭੇਜਿਆ ਗਿਆ। ਨਾਲ ਹੀ, ਹਿੰਸਾ ਪ੍ਰਭਾਵਿਤ ਖੇਤਰ ਵਿੱਚ ਪੀਏਸੀ, ਸੀਆਰਪੀਐਫ ਅਤੇ ਆਰਏਐਫ ਦੀਆਂ ਕਈ ਟੁਕੜੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਏਡੀਜੀ ਲਾਅ ਐਂਡ ਆਰਡਰ ਅਮਿਤਾਭ ਯਸ਼ ਖੁਦ ਮੈਦਾਨ ‘ਚ ਆ ਕੇ ਦੰਗਾਕਾਰੀਆਂ ਦਾ ਮੁਕਾਬਲਾ ਕੀਤਾ। ਉਨ੍ਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿਚ ਉਹ ਹੱਥ ਵਿਚ ਪਿਸਤੌਲ ਲੈ ਕੇ ਦੰਗਾਕਾਰੀਆਂ ਨੂੰ ਦਹਾੜਦੇ ਨਜ਼ਰ ਆ ਰਹੇ ਸਨ।

Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ...
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ...
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?
SCO ਸੰਮੇਲਨ 2024: ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ 'ਤੇ ਕੀ-ਕੀ ਹੋਵੇਗਾ?...
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ
ਲਾਰੈਂਸ ਬਿਸ਼ਨੋਈ ਨੇ ਅਪਣਾਇਆ ਦਾਊਦ ਇਬਰਾਹਿਮ ਦਾ ਰਾਹ, ਜਾਂਚ ਏਜੰਸੀ NIA ਦਾ ਵੱਡਾ ਦਾਅਵਾ...
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?
ਭਾਰਤ ਨਾਲ ਤਣਾਅ ਦਰਮਿਆਨ ਕੈਨੇਡਾ ਨੇ ਲਾਰੈਂਸ ਬਿਸ਼ਨੋਈ ਦਾ ਨਾਂ ਕਿਉਂ ਲਿਆ?...
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ
ਜਾਣੋਂ ਕਿਸ ਲਈ ਜ਼ਰੂਰੀ ਹੈ ਪੰਚਾਇਚੀ ਚੋਣ? ਕਿਸਾਨਾਂ ਨੂੰ ਕੀ ਹੁੰਦੇ ਹਨ ਫਾਈਦੇ...
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?
ਭਾਰਤ-ਕੈਨੇਡਾ ਤਣਾਅ: ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਟਰੂਡੋ, ਇੰਦਰਾ ਗਾਂਧੀ ਦੇ ਸਮੇਂ ਤੋਂ ਤਕਰਾਰ?...
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?
ਬਾਬਾ ਸਿੱਦੀਕੀ ਕਤਲਕਾਂਡ: ਕੌਣ ਹੈ ਸ਼ੂਟਰਸ ਨੂੰ ਹਾਇਰ ਕਰਨ ਵਾਲਾ ਜ਼ੀਸ਼ਾਨ ਅਖ਼ਤਰ?...
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ
Baba Siddiqui Murder: ਮੁੰਬਈ 'ਚ NCP ਨੇਤਾ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ, ਦੋ ਦੋਸ਼ੀ ਗ੍ਰਿਫਤਾਰ...
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ
TV9 Festival of India: ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਦਿੱਤੀ ਵਿਦਾਈ, ਵੱਡੀ ਗਿਣਤੀ ਵਿੱਚ ਔਰਤਾਂ ਸਨ ਮੌਜੂਦ...
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 Festival of India: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ
TV9 ਫੈਸਟੀਵਲ ਆਫ ਇੰਡੀਆ ਦੀ ਧੂਮ, ਕਾਂਗਰਸੀ ਆਗੂ ਪਵਨ ਖੇੜਾ ਨੇ ਕੀਤੀ ਸ਼ਿਰਕਤ...
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ
TV9 Festival of India: ਦਿੱਲੀ ਦੇ ਧਿਆਨਚੰਦ ਸਟੇਡੀਅਮ ਵਿੱਚ ਦੇਖਿਆ ਗਿਆ ਕੋਲਕਾਤਾ ਵਰਗਾ ਨਜ਼ਾਰਾ...
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ
TV9 ਫੈਸਟੀਵਲ ਆਫ ਇੰਡੀਆ: ਅਨੁਪ੍ਰਿਆ ਪਟੇਲ ਨੇ TV9 ਫੈਸਟੀਵਲ 'ਚ ਮਾਂ ਭਗਵਤੀ ਦਾ ਆਸ਼ੀਰਵਾਦ ਲਿਆ...