ਚਾਰੋਂ ਪਾਸਿਓਂ ਘਿਰਿਆ ਅਤੀਕ, ‘PAK’ ਕੁਨੈਕਸ਼ਨ ਮਿਲਿਆ ਤਾਂ ਐਕਟਿਵ ਹੋ ਗਈ ATS; ਹਥਿਆਰਾਂ ਦੀ ਤਸਕਰੀ ਮਾਮਲੇ ਦੀ ਕਰੇਗੀ ਜਾਂਚ
Prayagraj: ਉਮੇਸ਼ ਪਾਲ ਕਤਲ ਕਾਂਡ ਵਿੱਚ ਪੁਲਿਸ ਹਿਰਾਸਤ ਰਿਮਾਂਡ ਵਿੱਚ ਚੱਲ ਰਹੇ ਮਾਫੀਆ ਡਾਨ ਅਤੀਕ ਅਹਿਮਦ ਦੇ ਇੰਟਰਨੈਸ਼ਨਲ ਕੁਨੈਕਸ਼ਨ ਸਾਹਮਣੇ ਆਏ ਹਨ। ਉਸ ਦੇ ਖਿਲਾਫ ਹਥਿਆਰਾਂ ਦੀ ਤਸਕਰੀ ਦੇ ਇਨਪੁੱਟ ਮਿਲੇ ਹਨ। ਹੁਣ ਮਾਮਲੇ ਦੀ ਜਾਂਚ ਵਿੱਚ ਏਟੀਐਸ ਵੀ ਜੁੱਟ ਚੁੱਕੀ ਹੈ।
ਪ੍ਰਯਾਗਰਾਜ: ਮਾਫੀਆ ਡਾਨ ਅਤੀਕ ਅਹਿਮਦ (Atique Ahmed) ‘ ਤੇ ਲਗਾਤਾਰ ਸ਼ਿਕੰਜਾ ਕੱਸਦਾ ਜਾ ਰਿਹਾ ਹੈ । ਇਸ ਸਿਲਸਿਲੇ ‘ਚ ਹੁਣ ਅਤੀਕ ਦੇ ਇੰਟਰਨੈਸ਼ਨਲ ਕੁਨੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਵਿੱਚ ਏਟੀਐਸ ਵੀ ਜੁੱਟ ਗਈ ਹੈ। ਏਟੀਐਸ ਪਾਕਿਸਤਾਨੀ ਹਥਿਆਰਾਂ ਦੀ ਤਸਕਰੀ ਬਾਰੇ ਵਿਸ਼ੇਸ਼ ਤੌਰ ‘ਤੇ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਅਤੀਕ ਅਤੇ ਅਸ਼ਰਫ ਤੋਂ ਆਈਐੱਸਆਈ, ਲਸ਼ਕਰ-ਏ-ਤੋਇਬਾ ਨਾਲ ਸਬੰਧਾਂ ਬਾਰੇ ਵੀ ਪੁੱਛਗਿੱਛ ਹੋਵੇਗੀ।
ਇਸ ਦੇ ਲਈ ਏਟੀਐਸ ਨੇ ਸਵਾਲਾਂ ਦੀ ਸੂਚੀ ਤਿਆਰ ਕਰ ਲਈ ਹੈ। ਜਲਦੀ ਹੀ ਏਟੀਐਸ ਦੀ ਟੀਮ ਇਸ ਸੂਚੀ ਨੂੰ ਲੈ ਕੇ ਪ੍ਰਯਾਗਰਾਜ ਪਹੁੰਚੇਗੀ। ਉਮੇਸ਼ ਪਾਲ ਅਗਵਾ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਅਤੀਕ ਅਹਿਮਦ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਹਾਲਾਂਕਿ ਉਸ ਨੂੰ ਫਿਲਹਾਲ ਦੋ ਦਿਨ ਪਹਿਲਾਂ ਉਮੇਸ਼ ਪਾਲ ਕਤਲ ਕੇਸ ‘ਚ ਵਾਰੰਟ ਬੀ ‘ਤੇ ਪ੍ਰਯਾਗਰਾਜ ਲਿਆਂਦਾ ਗਿਆ ਸੀ। ਜਿੱਥੋਂ ਪ੍ਰਯਾਗਰਾਜ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਹੈ।
ਪ੍ਰਯਾਗਰਾਜ ਪੁਲਿਸ ਉਸ ਤੋਂ ਉਮੇਸ਼ ਪਾਲ ਕਤਲ ਮਾਮਲੇ ‘ਚ ਪੁੱਛਗਿੱਛ ਕਰ ਰਹੀ ਹੈ। ਇਸ ਪੁੱਛਗਿੱਛ ਵਿੱਚ ਜੋ ਵੀ ਇਨਪੁਟਸ ਸਾਹਮਣੇ ਆਏ ਹਨ, ਉਨ੍ਹਾਂ ਨੂੰ ਪ੍ਰਯਾਗਰਾਜ ਪੁਲਿਸ ਨੇ ਐਸਟੀਐਫ ਦੇ ਨਾਲ ਏਟੀਐਸ ਨੂੰ ਭੇਜ ਦਿੱਤਾ ਹੈ। ਕਿਉਂਕਿ ਇਸ ਵਿੱਚ ਅੰਤਰਰਾਸ਼ਟਰੀ ਕੁਨੈਕਸ਼ਨਾਂ ਲਈ ਇਨਪੁਟਸ ਵੀ ਹਨ। ਜਿਸ ਕਾਰਨ ਏਟੀਐਸ ਵੀ ਮਾਮਲੇ ਦੀ ਜਾਂਚ ਲਈ ਸਰਗਰਮ ਹੋ ਗਈ ਹੈ। ਪ੍ਰਯਾਗਰਾਜ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਅਤੀਕ ਅਤੇ ਅਸ਼ਰਫ਼ ਤੋਂ ਪੁੱਛਗਿੱਛ ਕਰਨ ਲਈ ਏਟੀਐਸ ਦੀ ਟੀਮ ਕਿਸੇ ਵੀ ਸਮੇਂ ਪ੍ਰਯਾਗਰਾਜ ਪਹੁੰਚ ਸਕਦੀ ਹੈ। ਏਟੀਐਸ ਦੀ ਟੀਮ ਪ੍ਰਯਾਗਰਾਜ ਪੁਲਿਸ ਦੇ ਨਾਲ ਮਿਲ ਕੇ ਆਪਣੀ ਸਾਰੀ ਪੁੱਛਗਿੱਛ ਕਰੇਗੀ।
ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ‘ਚ ਖਾਸ ਤੌਰ ‘ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉੱਤਰ ਪ੍ਰਦੇਸ਼ ‘ਚ ਵਿਦੇਸ਼ੀ ਹਥਿਆਰਾਂ ਦੀ ਪਹੁੰਚ ਦੀ ਚੇਨ ਕਿਹੜੀ ਹੈ। ਮਤਲਬ ਠਿਕਾਣੇ ਕੌਣ- ਕੌਣ ਹਨ ਅਤੇ ਇਸ ਵਿੱਚ ਸ਼ਾਮਲ ਬਦਮਾਸ਼ ਕੌਣ ਕੌਣ ਹਨ। ਇਸ ਦੇ ਨਾਲ ਹੀ ਏਟੀਐਸ ਇਹ ਜਾਣਨ ਦੀ ਵੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਅਤੀਕ ਦਾ ਪਿਛਲੇ ਸਮੇਂ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਵਿੱਚ ਕੋਈ ਸਬੰਧ ਤਾਂ ਨਹੀਂ ਹੈ।
ਇਹ ਵੀ ਪੜ੍ਹੋ
ਦੱਸ ਦਈਏ ਕਿ ਅਤੀਕ ਅਤੇ ਅਸ਼ਰਫ ਤੋਂ ਹੁਣ ਤੱਕ ਹੋਈ ਪੁੱਛਗਿੱਛ ‘ਚ ਉਨ੍ਹਾਂ ਦੇ ਕਈ ਮਦਦਗਾਰਾਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਪਤਾ ਲੱਗਾ ਹੈ ਕਿ ਉਮੇਸ਼ ਪਾਲ ਦੇ ਕਤਲ ਤੋਂ ਬਾਅਦ ਅਤੀਕ ਦੇ ਬੇਟੇ ਅਸਦ ਅਤੇ ਗੁਲਾਮ ਨੂੰ ਅਬੂ ਸਲੇਮ ਨੇ ਪਨਾਹ ਦਿੱਤੀ ਸੀ। ਉਸ ਦੀ ਮਦਦ ਨਾਲ ਹੀ ਇਹ ਦੋਵੇਂ ਬਦਮਾਸ਼ ਪੁਲਿਸ ਦੀ ਪਕੜ ਤੋਂ ਦੂਰ ਰਹੇ। ਐਸਟੀਐਫ ਨੂੰ ਇਸ ਸਬੰਧ ਵਿੱਚ ਪੁਖਤਾ ਇਨਪੁੱਟ ਮਿਲੇ ਹਨ। ਇਹ ਇਨਪੁਟ ਐਸਟੀਐਫ ਨੇ ਵੀ ਏਟੀਐਸ ਨੂੰ ਵੀ ਦਿੱਤੀ ਹੈ।