Atique Ashraf Shot Dead: ਨਿਆਇਕ ਜਾਂਚ ਕਮਿਸ਼ਨ ਦਾ ਗਠਨ, ਪ੍ਰਯਾਗਰਾਜ ‘ਚ ਇੰਟਰਨੈੱਟ ਸੇਵਾ ਬੰਦ, ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗੀ ਜਾਣਕਾਰੀ

Updated On: 

16 Apr 2023 01:17 AM

Atiq Ahmed Murder: ਬਦਮਾਸ਼ਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ। ਅਤੀਕ ਨੂੰ ਬਦਮਾਸ਼ਾਂ ਨੇ ਪਹਿਲੀ ਹੀ ਗੋਲੀ ਮਾਰ ਕੇ ਢੇਰ ਕਰ ਦਿੱਤਾ, ਪਰ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੇ, ਇਸ ਲਈ ਉਹ ਉਸ ਉੱਤੇ ਲਗਾਤਾਰ ਫਾਇਰਿੰਗ ਕਰਦੇ ਰਹੇ।

Follow Us On

ਪ੍ਰਯਾਗਰਾਜ ਨਿਊਜ: ਮਾਫੀਆ ਬ੍ਰਦਰਜ਼ ਦੇ ਕਤਲ ਤੋਂ ਬਾਅਦ ਅਯੁੱਧਿਆ— ਪ੍ਰਯਾਗਰਾਜ ‘ਚ ਪੁਲਿਸ ਅਲਰਟ ਹੋ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਪੀ ਸਿਟੀ ਅਤੇ ਸੀਓ ਸਿਟੀ ਅਤੇ ਨਗਰ ਕੋਤਵਾਲ ਸੜਕਾਂ ਤੇ ਗਸ਼ਤ ਕਰ ਰਹੇ ਹਨ। ਸਾਰੇ ਆਉਣ-ਜਾਉਣ ਵਾਲਿਆਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੂਰੇ ਸੂਬੇ ਵਿੱਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਨਾਲ ਹੀ ਪ੍ਰਯਾਗਰਾਜ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਤਿੰਨ ਮੈਂਬਰੀ ਨਿਆਇਕ ਜਾਂਚ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਉੱਧਰ ਕੇਂਦਰੀ ਗ੍ਰਹਿ ਮੰਤਰਾਨੇ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਮੰਗੀ ਹੈ।

ਦੱਸ ਦੇਈਏ ਕਿ ਸੰਗਮ ਨਗਰੀ ਨੂੰ ਗੋਲੀਆਂ ਨਾਲ ਦਹਿਲਾਉਣ ਵਾਲੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦਾ ਸ਼ਨੀਵਾਰ ਨੂੰ ਕਤਲ ਕਰ ਦਿੱਤਾ ਗਿਆ। ਅਣਪਛਾਤੇ ਬਦਮਾਸ਼ਾਂ ਨੇ ਪੁਲਿਸ ਹਿਰਾਸਤ ‘ਚ ਦੋਵਾਂ ਭਰਾਵਾਂ ਦਾ ਕਤਲ ਕਰ ਦਿੱਤਾ। ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦਾ ਅਣਪਛਾਤੇ ਬਦਮਾਸ਼ਾਂ ਨੇ ਪੁਲਿਸ ਹਿਰਾਸਤ ‘ਚ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅਤੀਕ ਅਤੇ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਸੀ। ਜਦੋਂ ਪ੍ਰਯਾਗਰਾਜ ਮੈਡੀਕਲ ਕਾਲਜ ਨੇੜੇ ਪੁਲਿਸ ਹਿਰਾਸਤ ਵਿਚ ਦੋਵੇਂ ਭਰਾ ਮੀਡੀਆ ਨੂੰ ਮੁਖਾਤਬ ਹੋਏ। ਜਿਵੇਂ ਹੀ ਅਸ਼ਰਫ ਨੇ ਆਪਣੇ ਗੁੰਡੇ ਗੁੱਡੂ ਮੁਸਲਿਮ ਦਾ ਨਾਂ ਲਿਆ ਤਾਂ ਤਿੰਨ ਹਥਿਆਰਬੰਦ ਬਦਮਾਸ਼ ਪੱਤਰਕਾਰਾਂ ਦੇ ਭੇਸ ‘ਚ ਆਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਹੈਰਾਨ ਰਹਿ ਗਈ।

ਬਦਮਾਸ਼ਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ। ਅਤੀਕ ਨੂੰ ਬਦਮਾਸ਼ਾਂ ਨੇ ਪਹਿਲੀ ਹੀ ਗੋਲੀ ਚਲਾ ਕ ਹੀ ਮਾਰ ਦਿੱਤਾ, ਪਰ ਉਸ ਦੇ ਬਚਣ ਦੀ ਕੋਈ ਉਮੀਦ ਨਾ ਰਹੇ, ਇਸ ਲਈ ਉਹ ਉਸ ਉੱਤੇ ਲਗਾਤਾਰ ਫਾਇਰਿੰਗ ਕਰਦਾ ਰਿਹਾ। ਜਿਵੇਂ ਹੀ ਅਸ਼ਰਫ ਅਤੇ ਅਤੀਕ ਸੜਕ ਤੇ ਖੂਨ ਨਾਲ ਲੱਥਪੱਥ ਹੋ ਕੇ ਡਿੱਗੇ, ਪੁਲਿਸ ਨੇ ਤਿੰਨਾਂ ਹਮਲਾਵਰਾਂ ਨੂੰ ਫੜ ਲਿਆ। ਇਸ ਦੌਰਾਨ ਹਮਲਾਵਰ ਲਗਾਤਾਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਰਹੇ।

ਹਾਈ ਅਲਰਟ ‘ਤੇ ਯੂਪੀ, ਧਾਰਾ-144 ਲਾਗੂ

ਅਤੀਕ ਅਤੇ ਅਸ਼ਰਫ ਦੇ ਕਤਲ ਤੋਂ ਬਾਅਦ ਪੂਰੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪੂਰੇ ਸੂਬੇ ਵਿੱਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਨਾਲ ਹੀ ਪ੍ਰਯਾਗਰਾਜ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਤਿੰਨ ਮੈਂਬਰੀ ਨਿਆਇਕ ਜਾਂਚ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਵਿਸ਼ੇਸ਼ ਜਹਾਜ ਰਾਹੀਂ ਪ੍ਰਯਾਗਰਾਜ ਜਾ ਰਹੇ ਹਨ। ਸਾਰੇ ਉਚ ਅਧਿਕਾਰੀ ਵੀ ਪ੍ਰਯਾਗਰਾਜ ਪਹੁੰਚ ਰਹੇ ਹਨ। ਉੱਧਰ ਯੂਪੀ ਕੇ ਕਈ ਜਿਲ੍ਹਿਆਂ ਚ ਪੁਲਿਸ ਫਲੈਗ ਮਾਰਚ ਕੱਢ ਰਹੀ ਹੈ।

ਕੌਣ ਸਨ ਇਹ ਤਿੰਨ ਬਦਮਾਸ਼ ?

ਅਤੀਕ ਅਤੇ ਅਸ਼ਰਫ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਤਿੰਨ ਬਦਮਾਸ਼ਾਂ ਦੀ ਪਛਾਣ ਲਵਲੇਸ਼ ਤਿਵਾਰੀ, ਸੰਨੀ ਅਤੇ ਅਰੁਣ ਮੌਰਿਆ ਵਜੋਂ ਹੋਈ ਹੈ। ਪੁਲਿਸ ਹੁਣ ਤਿੰਨਾਂ ਦੀ ਕੁੰਡਲੀ ਖੰਗਾਲਣ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਚੁੱਕੀ ਹੈ।

ਮਰਨ ਤੋਂ ਪਹਿਲਾਂ ਅਮਰੀਕੀ-ਪਾਕਿਸਤਾਨੀ ਹਥਿਆਰ ਫੜਵਾਏ

ਦਰਅਸਲ ਮਰਨ ਤੋਂ ਪਹਿਲਾਂ ਅਤੀਕ ਅਹਿਮਦ ਅਤੇ ਅਸ਼ਰਫ ਕੋਲੋਂ ਕਥਿਤ ਤੌਰ ‘ਤੇ ਉਮੇਸ਼ ਹੱਤਿਆ ਕਾਂਡ ‘ਚ ਵਰਤੇ ਗਏ ਹਥਿਆਰ ਬਰਾਮਦ ਕਰਵਾਏ ਗਏ ਸਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 24 ਫਰਵਰੀ ਨੂੰ ਉਮੇਸ਼ ਦੇ ਕਤਲ ਦੇ ਦੋਸ਼ੀ ਅਤੀਕ ਦੇ ਘਰ ਤੋਂ ਲਗਭਗ 200 ਮੀਟਰ ਦੂਰ ਜੰਗਲ ਵਿੱਚ ਨਾਟੇ ਦੇ ਅੱਡੇ ‘ਚ ਰਹਿ ਰਹੇ ਸਨ, ਇਹ ਉਹੀ ਨਾਟੇ ਹੈ, ਜੋ ਅਤੀਕ ਦੇ ਕਾਲੇ ਮਾਈਨਿੰਗ ਦੇ ਕਾਰੋਬਾਰ ਦੀ ਨਿਗਰਾਨੀ ਕਰਦਾ ਹੈ। ਧੂਮਨਗੰਜ ਪੁਲਿਸ ਰਾਤ ਨੂੰ ਅਤੀਕ ਅਤੇ ਅਸ਼ਰਫ ਨੂੰ ਜੰਗਲ ਦੇ ਅੰਦਰ ਲੁਕੇ ਟਿਕਾਣੇ ‘ਤੇ ਲੈ ਗਈ ਅਤੇ ਹਥਿਆਰ ਬਰਾਮਦ ਕੀਤੇ। ਜਿਸ ਵਿੱਚ ਇੱਕ ਅਮਰੀਕੀ ਅਤੇ ਇੱਕ ਭਾਰਤੀ ਪਿਸਤੌਲ ਸ਼ਾਮਲ ਸੀ। ਇਸ ਦੇ ਨਾਲ ਹੀ ਪਾਕਿਸਤਾਨੀ ਸਮੇਤ 5 ਕਾਰਤੂਸ ਵੀ ਜ਼ਬਤ ਕੀਤੇ ਗਏ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version