Atique Ashraf Shot Dead: ਪਿੱਠ ‘ਤੇ ਕਾਲਾ ਬੈਗ, ਅਨ੍ਹੇਵਾਹ ਵਰ੍ਹਾਈਆਂ ਗੋਲੀਆਂ, ਫਿਰ ਲਗਾਏ ਜੈ ਸ਼੍ਰੀਰਾਮ ਦੇ ਨਾਅਰੇ…ਅਤੀਕ ਅਸ਼ਰਫ ਨੂੰ ਢੇਰ ਕਰ ਕੀਤਾ ਸਰੇਂਡਰ
High Alert in UP: ਉੱਧਰ ਫਾਰੇਂਸਿਕ ਅਤੇ ਐਫਐਸਐਲ ਟੀਮ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਗਈ ਹੈ। ਉੱਧਰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹਾਈ ਲੈਵਲ ਮੀਟਿੰਗ ਚੱਲ ਰਹੀ ਹੈ। ਉੱਧਰ ਪੂਰੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਪ੍ਰਯਾਗਰਾਜ ਨਿਊਜ: ਅਤੀਕ ਅਤੇ ਅਸ਼ਰਫ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਵਾਂ ਭਰਾਵਾਂ ਨੂੰ ਗੋਲੀਆਂ ਮਾਰਨ ਤੋਂ ਪਹਿਲਾਂ ਤਿੰਨਾਂ ਮੁਲਜਮਾਂ ਨੇ ਪਹਿਲਾਂ ਜੈ ਸ਼੍ਰੀਰਾਮ ਦੇ ਨਾਅਰੇ ਲਗਾਏ ਅਤੇ ਫੇਰ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਗੋਲੀ ਮਾਰ ਦਿੱਤੀ। ਫਾਈਰਿੰਗ ਚ ਇੱਕ ਪੱਤਰਕਾਰ ਵੀ ਜਖਮੀ ਹੋਇਆ ਹੈ। ਕਾਤਲਾਂ ਨੇ ਦੋਵਾਂ ਨੂੰ ਬਹੁਤ ਨੇੜਿਓ ਗੋਲੀਆਂ ਮਾਰੀਆਂ। ਇਹ ਘਟਨਾ ਰਾਤ 10.21 ਵਜੇ ਘਟੀ ਹੈ।
ਬਦਮਾਸ਼ਾਂ ਨੇ ਕਰੀਬ 14 ਰਾਉਂਡ ਫਾਇਰਿੰਗ ਕੀਤੀ। ਅਤੀਕ ਨੂੰ ਪਹਿਲੀ ਹੀ ਗੋਲੀ ਵਿੱਚ ਬਦਮਾਸ਼ਾਂ ਨੇ ਢੇਰ ਕਰ ਦਿੱਤਾ। ਪਰ ਬੱਚਣ ਦੀ ਉਮੀਦ ਨਾ ਰਹੇ, ਇਸ ਲਈ ਗੋਲੀਆਂ ਵਰ੍ਹਾਉਂਦੇ ਰਹੇ। ਅਸ਼ਰਫ ਅਤੇ ਅਤੀਕ ਦੇ ਸੜਕ ਤੇ ਖੂਨ ਨਾਲ ਲਥਪਥ ਡਿੱਗਦੇ ਹੀ ਪੁਲਿਸ ਨੇ ਤਿੰਨਾਂ ਨੂੰ ਹਮਲਾਵਰਾਂ ਨੂੰ ਦਬੋਚ ਲਿਆ। ਪੁਲਿਸ ਨੇ ਵੀ ਜਵਾਬ ਵਿੱਚ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਚ ਇੱਕ ਮੀਡੀਆ ਕਰਮੀ ਅਤੇ ਇੱਕ ਪੁਲਿਸ ਮੁਲਾਜਮ ਜਖਮੀ ਹੋਏ ਹਨ।
ਉੱਧਰ ਪੂਰੇ ਉੱਤਰ ਪ੍ਰਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਪ੍ਰਦੇਸ਼ ਵਿੱਚ ਧਾਰਾ-144 ਲਾਗੂ ਕਰ ਦਿੱਤੀ ਗਈ ਹੈ।
ਖਬਰ ਅਪਡੇਟ ਹੋ ਰਹੀ ਹੈ