ਪ੍ਰਯਾਗਰਾਜ। ਸੰਗਮ ਸ਼ਹਿਰ ਨੂੰ ਗੋਲੀਆਂ ਦੀ ਵਾਛੜ ਨਾਲ ਹਿਲਾ ਕੇ ਰੱਖ ਦੇਣ ਵਾਲੇ
ਅਤੀਕ ਅਹਿਮਦ (Atiq Ahmed) ਅਤੇ ਉਸ ਦੇ ਭਰਾ ਅਸ਼ਰਫ਼ ਦਾ ਸ਼ਨੀਵਾਰ ਨੂੰ ਇਸੇ ਤਰ੍ਹਾਂ ਕਤਲ ਕਰ ਦਿੱਤਾ ਗਿਆ,, ਜਿਸ ਤਰ੍ਹਾਂ ਉਨ੍ਹਾਂ ਸ਼ਹਿਰ ਵਿੱਚ ਦਹਿਸ਼ਤ ਮਚਾ ਕੇ ਰੱਖੀ ਸੀ। ਅਣਪਛਾਤੇ ਬਦਮਾਸ਼ਾਂ ਨੇ ਪੁਲਿਸ ਹਿਰਾਸਤ ‘ਚ ਦੋਵਾਂ ਭਰਾਵਾਂ ਦਾ ਕਤਲ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਅਤੀਕ ਅਤੇ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਜਾ ਰਿਹਾ ਸੀ, ਜਦੋਂ
ਪ੍ਰਯਾਗਰਾਜ ਮੈਡੀਕਲ ਕਾਲਜ (Prayagraj Medical College) ਨੇੜੇ ਪੁਲਿਸ ਹਿਰਾਸਤ ਵਿਚ ਦੋਵੇਂ ਭਰਾ ਮੀਡੀਆ ਨੂੰ ਮਿਲੇ। ਜਿਵੇਂ ਹੀ ਅਸ਼ਰਫ ਨੇ ਆਪਣੇ ਗੁੰਡੇ ਗੁੱਡੂ ਮੁਸਲਿਮ ਦਾ ਨਾਂ ਲਿਆ ਤਾਂ ਤਿੰਨ ਹਥਿਆਰਬੰਦ ਬਦਮਾਸ਼ ਪੱਤਰਕਾਰਾਂ ਦੇ ਭੇਸ ‘ਚ ਆਏ ਅਤੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਪਰ ਪੁਲਿਸ ਇਸ ਘਟਨਾ ਤੋਂ ਹੈਰਾਨ ਹੈ।
ਬਦਮਾਸ਼ਾਂ ਨੇ 14 ਰਾਊਂਡ ਕੀਤੇ ਫਾਇਰ
ਬਦਮਾਸ਼ਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ। ਅਤੀਕ ਨੂੰ ਬਦਮਾਸ਼ਾਂ ਨੇ ਪਹਿਲੀ ਹੀ ਗੋਲੀ ਮਾਰ ਕੇ ਮਾਰ ਦਿੱਤਾ, ਪਰ ਉਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਇਸ ਲਈ ਉਹ ਫਾਇਰਿੰਗ ਕਰਦਾ ਰਿਹਾ। ਜਿਵੇਂ ਹੀ ਅਸ਼ਰਫ ਅਤੇ ਅਤੀਕ ਵਿਚਕਾਰ ਸੜਕ ਖੂਨ ਨਾਲ ਲੱਥਪੱਥ ਹੋ ਗਈ, ਪੁਲਸ ਨੇ ਤਿੰਨਾਂ ਹਮਲਾਵਰਾਂ ਨੂੰ ਫੜ ਲਿਆ। ਇਸ ਦੌਰਾਨ ਹਮਲਾਵਰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਰਹੇ।
ਇਹ ਤਿੰਨ ਬਦਮਾਸ਼ ਕੌਣ ਸਨ?
ਅਤੀਕ ਅਤੇ ਅਸ਼ਰਫ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਤਿੰਨ ਬਦਮਾਸ਼ਾਂ ਦੀ ਪਛਾਣ ਲਵਲੇਸ਼ ਤਿਵਾੜੀ, ਸੰਨੀ, ਅਰੁਣ ਮੌਰਿਆ ਵਜੋਂ ਹੋਈ ਹੈ। ਪੁਲਿਸ ਹੁਣ ਤਿੰਨਾਂ ਦੀ ਕੁੰਡਲੀ ਦੀ ਖੰਗਾਲਣ ਵਿੱਚ ਲੱਗ ਗਈ ਹੈ। ਦੂਜੇ ਪਾਸੇ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਲਈ ਮੌਕੇ ‘ਤੇ ਪਹੁੰਚ ਗਈ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ