railway minister on pm modi vision Punjabi news - TV9 Punjabi

ਰੇਲਵੇ ‘ਤੇ ਪੀਐਮ ਮੋਦੀ ਦਾ ਡਰੀਮ ਪ੍ਰੋਜੈਕਟ! ਵੇਟਿੰਗ ਏਰੀਆ, ਫੂਡ ਕੋਰਟ, ਗੇਮਸ, ਮਾਰਕੀਟ ਨਾਲ ਸਜਣਗੇ ਸਟੇਸ਼ਨ

Published: 

09 Feb 2023 17:29 PM

ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਵੀ ਪ੍ਰੋਜੈਕਟ ਬਾਰੇ ਸੋਚਦੇ ਹਨ, ਉਹ ਦਹਾਕਿਆਂ ਅੱਗੇ ਦੀ ਪਲਾਨਿੰਗ ਦੇ ਨਾਲ ਹੁੰਦਾ ਹੈ।

ਰੇਲਵੇ ਤੇ ਪੀਐਮ ਮੋਦੀ ਦਾ ਡਰੀਮ ਪ੍ਰੋਜੈਕਟ! ਵੇਟਿੰਗ ਏਰੀਆ, ਫੂਡ ਕੋਰਟ, ਗੇਮਸ, ਮਾਰਕੀਟ ਨਾਲ ਸਜਣਗੇ ਸਟੇਸ਼ਨ
Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਨੂੰ ਵੀ ਨਵੇਂ ਆਯਾਮਾਂ ‘ਤੇ ਲਿਜਾਣ ਦਾ ਫੈਸਲਾ ਕੀਤਾ ਹੈ। ਰੇਲਵੇ ਸਟੇਸ਼ਨ ਦੇ ਸਪੇਸ ਦੀ ਸਹੀ ਵਰਤੋਂ ਕਰਨ ਲਈ ਉਨ੍ਹਾਂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਦੂਰਗਾਮੀ ਨਿਰਦੇਸ਼ ਦਿੱਤੇ ਹਨ। ਰੇਲ ਮੰਤਰੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਕਈ ਦਹਾਕਿਆਂ ਤੋਂ ਅੱਗੇ ਹੈ। ਜਦੋਂ ਉਹ ਕਿਸੇ ਵਿਕਾਸ ਪ੍ਰੋਜੈਕਟ ਬਾਰੇ ਸੋਚਦੇ ਹਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਕਈ ਸਾਲਾਂ ਅੱਗੇ ਦੀ ਤਸਵੀਰ ਬਣਦੀ ਹੈ।

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੋਦੀ ਸਟੋਰੀ ਟਵਿੱਟਰ ਹੈਂਡਲ ‘ਤੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਰਵਿਆਂ ‘ਤੇ ਬਹੁਤ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਕੋਲ ਕੋਈ ਸੁਪਰਫੀਸ਼ੀਅਲ ਚੀਜ ਲੈ ਕੇ ਜਾਈਏ ਤਾਂ ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਉਦਾਹਰਣ ਵੀ ਪੇਸ਼ ਕੀਤੀ ਅਤੇ ਕਿਹਾ ਕਿ ਪੀਐਮ ਮੋਦੀ ਨੇ ਉਨ੍ਹਾਂ ਨੂੰ 50 ਰੇਲਵੇ ਸਟੇਸ਼ਨਾਂ ਦਾ ਟੀਚਾ ਦਿੱਤਾ ਸੀ। ਵੈਸ਼ਨਵ ਨੇ ਕਿਹਾ, ‘ਅਸੀਂ ਪੀਐੱਮ ਕੋਲ ਪ੍ਰੈਜ਼ੈਂਟੇਸ਼ਨ ਲੈ ਕੇ ਪਹੁੰਚੇ ਸੀ, ਪ੍ਰੈਜ਼ੈਂਟੇਸ਼ਨ ‘ਚ ਕਰੀਬ 2-2.30 ਘੰਟੇ ਦਾ ਪ੍ਰੈਜ਼ੈਂਟੇਸ਼ਨ ਹੋਇਆ ਸੀ । ਪਰ ਉਹ ਸੰਤੁਸ਼ਟ ਨਹੀਂ ਹੋਏ।

ਵੈਸ਼ਨਵ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਏ ਤਾਂ ਪੀਐਮ ਮੋਦੀ ਨੇ ਉਨ੍ਹਾਂ ਨੂੰ ਰਾਤ ਨੂੰ ਫੋਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਮੋਦੀ ਨੇ ਫ਼ੋਨ ਕਰ ਕਿਹਾ, ਦੇਖੋ ਅੱਜ ਦੇ ਹਿਸਾਬ ਨਾਲ ਇਹ ਡਿਜ਼ਾਈਨ ਠੀਕ ਹੈ, ਅਗਲੇ 50 ਸਾਲਾਂ ਦੀ ਸੋਚ ਕੇ ਵੇਖੋ। ਵੈਸ਼ਨਵ ਨੇ ਦੱਸਿਆ ਕਿ ਪੀਐੱਮ ਨੇ ਉਨ੍ਹਾਂ ਨੂੰ ਵਿਜ਼ਨ ਦਿੱਤਾ ਕਿ ਰੇਲਵੇ ਸਟੇਸ਼ਨ ਨੂੰ ਕਿਵੇਂ ਵਿਕਾਸ ਦੇ ਮਾਪਾਂ ਤੱਕਲਿਜਾਇਆ ਜਾ ਸਕਦਾ ਹੈ। ਪੀਐਮ ਨੇ ਉਨ੍ਹਾਂ ਨੂੰ ਕਾਲ ‘ਤੇ ਕਿਹਾ, ‘ਹਰ ਇੱਕ ਸਟੇਸ਼ਨ ਜੋ ਹੁੰਦਾ ਹੈ, ਉਹ ਸ਼ਹਿਰ ਦੇ ਵਿਚੋ-ਵਿੱਚ ਵਿਚ ਹੁੰਦਾ ਹੈ। ਜਿੱਥੇ ਜਗ੍ਹਾ ਦੀ ਬਹੁਤ ਕਮੀ ਹੁੰਦੀ ਹੈ। ਉੱਥੇ ਨਵੀਂ ਅਰਬਨ ਸਪੇਸ ਬਣਾਈ ਜਾਣੀ ਚਾਹੀਦੀ ਹੈ।

ਵੈਸ਼ਨਵ ਨੇ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਬੜੀ ਹੀ ਆਸਾਨੀ ਨਾਲ ਰੇਲਵੇ ਸਟੇਸ਼ਨ ਨੂੰ ਆਧੁਨਿਕਤਾ ਨਾਲ ਜੋੜਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ, “ਰੇਲਵੇ ਸਟੇਸ਼ਨ ‘ਤੇ ਰੂਫ ਪਲਾਜ਼ਾ ਬਣਾਇਆ ਜਾਵੇ, ਜਿੱਥੇ ਵੇਟਿੰਗ ਏਰੀਆ ਹੋਵੇ, ਉੱਥੇ ਸਥਾਨਕ ਉਤਪਾਦ ਵੇਚਣ ਦੀ ਸਹੂਲਤ ਹੋਵੇ, ਫੂਡ ਕੋਰਟ ਹੋਵੇ, ਬੱਚਿਆਂ ਦੇ ਖੇਡਣ ਲਈ ਜਗ੍ਹਾ ਹੋਵੇ। “ਰੇਲ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਚੀਜ ਨੂੰ ਚਲੋ ‘ਮੈਟੀਕੁਲਸਲੀ’ ਦੇਖਦੇ ਹਨ। ਪ੍ਰਧਾਨ ਮੰਤਰੀ ਨੇ ਰੇਲਵੇ ਸਟੇਸ਼ਨ ਨੂੰ ਲੈ ਕੇ ਇੱਕ ਹੋਰ ਵੱਡਾ ਸੁਝਾਅ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ, “ਰੇਲਵੇ ਸਟੇਸ਼ਨ ਆਮ ਤੌਰ ‘ਤੇ ਸ਼ਹਿਰ ਦੇ ਦੋ ਹਿੱਸਿਆਂ ਦੇ ਵਿਚਕਾਰ ਬਣਿਆ ਹੁੰਦਾ ਹੈ ਜੋ ਇੱਕ ਦੂਜੇ ਨੂੰ ਆਪਸ ਚ ਜੋੜ ਨਹੀਂ ਪਾਉਂਦਾ ਹੈ। ਇਸ ਲਈ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਜਾਣਾ ਚਾਹੀਦਾ ਹੈ ਕਿ ਸ਼ਹਿਰ ਦੇ ਦੋਵੇਂ ਹਿੱਸੇ ਵੀ ਇਸ ਨਾਲ ਜੁੜ ਜਾਉਣ।”

Exit mobile version